ਪੜਚੋਲ ਕਰੋ
Advertisement
(Source: ECI/ABP News/ABP Majha)
Mallikarjun Kharge: ਮਲਿਕਾਰਜੁਨ ਖੜਗੇ ਨੇ ਕਾਂਗਰਸ ਵਰਕਿੰਗ ਕਮੇਟੀ ਦਾ ਕੀਤਾ ਐਲਾਨ, G-23 ਧੜੇ ਦੇ ਇਨ੍ਹਾਂ ਆਗੂਆਂ ਨੂੰ ਵੀ ਮਿਲੀ ਜਗ੍ਹਾ
Congress Working Committee List : ਇਸ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਅਤੇ ਅਗਲੇ ਸਾਲ 2024 ਵਿੱਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਲਈ ਕਾਂਗਰਸ ਨੇ ਆਪਣੀ ਨਵੀਂ ਟੀਮ ਤਿਆਰ ਕਰ ਲਈ ਹੈ।
Congress Working Committee List : ਇਸ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਅਤੇ ਅਗਲੇ ਸਾਲ 2024 ਵਿੱਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਲਈ ਕਾਂਗਰਸ ਨੇ ਆਪਣੀ ਨਵੀਂ ਟੀਮ ਤਿਆਰ ਕਰ ਲਈ ਹੈ। ਕਾਂਗਰਸ ਦੀ ਨਵੀਂ ਵਰਕਿੰਗ ਕਮੇਟੀ ਦੀ ਸੂਚੀ ਜਾਰੀ ਕਰ ਦਿੱਤੀ ਗਈ ਹੈ, ਜਿਸ ਵਿੱਚ ਸੋਨੀਆ ਗਾਂਧੀ, ਰਾਹੁਲ ਗਾਂਧੀ ਅਤੇ ਮਲਿਕਾਰਜੁਨ ਖੜਗੇ ਸਮੇਤ ਕੁੱਲ 39 ਮੈਂਬਰਾਂ ਨੂੰ ਸ਼ਾਮਲ ਕੀਤਾ ਗਿਆ ਹੈ।
ਇਸ ਦੇ ਨਾਲ ਹੀ ਕਾਂਗਰਸ ਤੋਂ ਨਾਰਾਜ਼ ਚੱਲ ਰਹੇ ਆਨੰਦ ਸ਼ਰਮਾ ਅਤੇ ਸ਼ਸ਼ੀ ਥਰੂਰ ਸਮੇਤ ਜੀ-23 ਦੇ ਕਈ ਨੇਤਾਵਾਂ ਨੂੰ ਵੀ ਇਸ ਵਰਕਿੰਗ ਕਮੇਟੀ 'ਚ ਜਗ੍ਹਾ ਮਿਲੀ ਹੈ। CWC ਦੀ ਲੰਬੇ ਸਮੇਂ ਤੋਂ ਉਡੀਕ ਕੀਤੀ ਜਾ ਰਹੀ ਸੀ। ਇਹ ਕਾਂਗਰਸ ਦੀ ਸਭ ਤੋਂ ਵੱਡੀ ਫੈਸਲਾ ਲੈਣ ਵਾਲੀ ਕਮੇਟੀ ਹੈ। ਹਾਲਾਂਕਿ ਇਸ ਨਵੀਂ ਕਮੇਟੀ ਵਿੱਚ ਪੁਰਾਣੀ ਤੋਂ ਜ਼ਿਆਦਾ ਕੋਈ ਤਬਦੀਲੀ ਨਹੀਂ ਕੀਤੀ ਗਈ ਹੈ। ਸੂਚੀ ਜਾਰੀ ਕਰਨ ਤੋਂ ਪਹਿਲਾਂ ਪਿਛਲੇ ਕਈ ਮਹੀਨਿਆਂ ਤੋਂ ਮੀਟਿੰਗਾਂ ਦਾ ਦੌਰ ਚੱਲ ਰਿਹਾ ਹੈ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਨਾਲ ਕਈ ਮੀਟਿੰਗਾਂ ਕੀਤੀਆਂ।
ਇਨ੍ਹਾਂ ਲੋਕਾਂ ਨੂੰ ਕੀਤਾ ਗਿਆ ਸ਼ਾਮਿਲ
ਸੀਡਬਲਯੂਸੀ ਵਿੱਚ ਮਲਿਕਾਰਜੁਨ ਖੜਗੇ, ਸੋਨੀਆ ਗਾਂਧੀ, ਮਨਮੋਹਨ ਸਿੰਘ, ਰਾਹੁਲ ਗਾਂਧੀ, ਪ੍ਰਿਅੰਕਾ ਗਾਂਧੀ, ਏ ਕੇ ਐਂਟਨੀ, ਅੰਬਿਕਾ ਸੋਨੀ, ਅਧੀਰ ਰੰਜਨ ਚੌਧਰੀ, ਦਿਗਵਿਜੇ ਸਿੰਘ, ਚਰਨਜੀਤ ਸਿੰਘ ਚੰਨੀ, ਆਨੰਦ ਸ਼ਰਮਾ ਸਮੇਤ ਕੁੱਲ 39 ਆਗੂ ਸ਼ਾਮਲ ਹਨ। ਇਸ ਤੋਂ ਇਲਾਵਾ 32 ਸਥਾਈ ਮੈਂਬਰ , 9 ਨਵੇਂ ਮੈਂਬਰ , ਯੂਥ ਕਾਂਗਰਸ, ਐਨ.ਐਸ.ਯੂ.ਆਈ., ਮਹਿਲਾ ਕਾਂਗਰਸ ਅਤੇ ਸੇਵਾ ਦਲ ਦੇ ਪ੍ਰਧਾਨਾਂ ਨੂੰ ਵੀ ਥਾਂ ਦਿੱਤੀ ਗਈ ਹੈ।
ਇਨ੍ਹਾਂ ਲੋਕਾਂ ਨੂੰ ਕੀਤਾ ਗਿਆ ਸ਼ਾਮਿਲ
ਸੀਡਬਲਯੂਸੀ ਵਿੱਚ ਮਲਿਕਾਰਜੁਨ ਖੜਗੇ, ਸੋਨੀਆ ਗਾਂਧੀ, ਮਨਮੋਹਨ ਸਿੰਘ, ਰਾਹੁਲ ਗਾਂਧੀ, ਪ੍ਰਿਅੰਕਾ ਗਾਂਧੀ, ਏ ਕੇ ਐਂਟਨੀ, ਅੰਬਿਕਾ ਸੋਨੀ, ਅਧੀਰ ਰੰਜਨ ਚੌਧਰੀ, ਦਿਗਵਿਜੇ ਸਿੰਘ, ਚਰਨਜੀਤ ਸਿੰਘ ਚੰਨੀ, ਆਨੰਦ ਸ਼ਰਮਾ ਸਮੇਤ ਕੁੱਲ 39 ਆਗੂ ਸ਼ਾਮਲ ਹਨ। ਇਸ ਤੋਂ ਇਲਾਵਾ 32 ਸਥਾਈ ਮੈਂਬਰ , 9 ਨਵੇਂ ਮੈਂਬਰ , ਯੂਥ ਕਾਂਗਰਸ, ਐਨ.ਐਸ.ਯੂ.ਆਈ., ਮਹਿਲਾ ਕਾਂਗਰਸ ਅਤੇ ਸੇਵਾ ਦਲ ਦੇ ਪ੍ਰਧਾਨਾਂ ਨੂੰ ਵੀ ਥਾਂ ਦਿੱਤੀ ਗਈ ਹੈ।
ਕਾਂਗਰਸ ਦੀ ਵਰਕਿੰਗ ਕਮੇਟੀ 'ਚ ਸਚਿਨ ਪਾਇਲਟ, ਸ਼ਸ਼ੀ ਥਰੂਰ, ਅਸ਼ੋਕ ਚਵਾਨ, ਦੀਪਕ ਬਾਵਰੀਆ ਦੇ ਰੂਪ 'ਚ ਨਵੇਂ ਨਾਂ ਸਾਹਮਣੇ ਆਏ ਹਨ। ਗੌਰਵ ਗੋਗੋਈ, ਨਾਸਿਰ ਹੁਸੈਨ, ਦੀਪਾ ਦਾਸ ਮੁਨਸ਼ੀ ਨੂੰ ਵੀ ਸੀਡਬਲਯੂਸੀ ਵਿੱਚ ਸ਼ਾਮਲ ਕੀਤਾ ਗਿਆ ਹੈ। ਪਵਨ ਖੇੜਾ, ਸੁਪ੍ਰੀਆ ਸ਼੍ਰੀਨਾਤੇ ਅਤੇ ਅਲਕਾ ਲਾਂਬਾ ਸ਼ਾਮਲ ਹਨ।
ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਇਸ ਤੋਂ ਪਹਿਲਾਂ ਸੋਨੀਆ ਗਾਂਧੀ ਦੁਆਰਾ ਗਠਿਤ ਕਮੇਟੀ ਦੇ ਨਾਲ ਕੰਮ ਕਰ ਰਹੇ ਸਨ। ਹੁਣ ਜੋ ਕਾਂਗਰਸ ਵਰਕਿੰਗ ਕਮੇਟੀ ਦਾ ਐਲਾਨ ਕੀਤਾ ਗਿਆ ਹੈ, ਉਸ ਵਿੱਚ ਪਿਛਲੀ ਕਮੇਟੀ ਦੇ ਮੁਕਾਬਲੇ ਬਹੁਤੀ ਤਬਦੀਲੀ ਨਹੀਂ ਕੀਤੀ ਗਈ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਇਹ ਵੀ ਪੜ੍ਹੋ : ਪੰਜਾਬੀਆਂ ਨੇ ਧੁੱਸੀ ਦੇ ਪਾੜ ਨੂੰ ਰਿਕਾਰਡ ਸਮੇਂ 'ਚ ਭਰਕੇ ਇੱਕ ਵਾਰ ਫ਼ਿਰ ਕਾਇਮ ਕੀਤੀ ਹਿੰਮਤ ਤੇ ਮਿਹਨਤ ਦੀ ਅਦੁੱਤੀ ਮਿਸਾਲ
ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਸੰਗਰੂਰ
ਦੇਸ਼
ਦੇਸ਼
Advertisement