(Source: ECI/ABP News/ABP Majha)
ਪੰਜਾਬ 'ਚ ਕੋਰੋਨਾ ਵਿਸਫੋਟ! 30684 ਐਕਟਿਵ ਕੇਸ, 14 ਦਿਨਾਂ 'ਚ ਪੌਜ਼ੇਟਿਵ ਕੇਸ 300 ਤੋਂ ਵੱਧ ਕੇ 6000 ਹੋਏ
ਸਰਕਾਰੀ ਸੂਤਰਾਂ ਮੁਤਾਬਕ ਪੰਜਾਬ 'ਚ ਪਟਿਆਲਾ ਤੋਂ ਬਾਅਦ ਮੁਹਾਲੀ ਕੋਰੋਨਾ ਦਾ ਹੌਟ-ਸਪੌਟ ਬਣ ਗਿਆ ਹੈ। ਇਨ੍ਹਾਂ ਤੋਂ ਇਲਾਵਾ ਅੰਮ੍ਰਿਤਸਰ, ਲੁਧਿਆਣਾ, ਜਲੰਧਰ ਤੇ ਬਠਿੰਡਾ 'ਚ ਵੀ ਕੋਰੋਨਾ ਨੇ ਬੇਕਾਬੂ ਰਫ਼ਤਾਰ ਫੜ ਲਈ ਹੈ।
ਚੰਡੀਗੜ੍ਹ: ਪੰਜਾਬ 'ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੀ ਕਰੋਨਾ ਨੇ ਪੈਰ ਪਸਾਰ ਲਏ ਹਨ। ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਦੋ ਹਫ਼ਤਿਆਂ ਵਿੱਚ ਰੋਜ਼ਾਨਾ ਕੋਰੋਨਾ ਕੇਸ 300 ਤੋਂ ਵੱਧ ਕੇ 6 ਹਜ਼ਾਰ ਤੱਕ ਪਹੁੰਚ ਗਏ ਹਨ। ਇਸ ਦੇ ਨਾਲ ਹੀ ਹੁਣ ਮ੍ਰਿਤਕਾਂ ਦੀ ਗਿਣਤੀ ਵੀ ਤੇਜ਼ੀ ਨਾਲ ਵਧਣ ਲੱਗੀ ਹੈ। ਵੀਰਵਾਰ ਨੂੰ 6 ਲੋਕਾਂ ਦੀ ਮੌਤ ਹੋ ਗਈ।
ਸਰਕਾਰੀ ਸੂਤਰਾਂ ਮੁਤਾਬਕ ਪੰਜਾਬ 'ਚ ਪਟਿਆਲਾ ਤੋਂ ਬਾਅਦ ਮੁਹਾਲੀ ਕੋਰੋਨਾ ਦਾ ਹੌਟ-ਸਪੌਟ ਬਣ ਗਿਆ ਹੈ। ਇਨ੍ਹਾਂ ਤੋਂ ਇਲਾਵਾ ਅੰਮ੍ਰਿਤਸਰ, ਲੁਧਿਆਣਾ, ਜਲੰਧਰ ਤੇ ਬਠਿੰਡਾ 'ਚ ਵੀ ਕੋਰੋਨਾ ਨੇ ਬੇਕਾਬੂ ਰਫ਼ਤਾਰ ਫੜ ਲਈ ਹੈ।
13 ਜ਼ਿਲ੍ਹਿਆਂ 'ਚ ਵਿਗੜੇ ਹਾਲਾਤ
ਵੀਰਵਾਰ ਨੂੰ ਮੋਹਾਲੀ 'ਚ 914 ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ। ਪਟਿਆਲਾ 'ਚ 776, ਅੰਮ੍ਰਿਤਸਰ 'ਚ 731, ਲੁਧਿਆਣਾ 'ਚ 670, ਜਲੰਧਰ 'ਚ 514, ਬਠਿੰਡਾ 'ਚ 404, ਗੁਰਦਾਸਪੁਰ 'ਚ 346, ਪਠਾਨਕੋਟ 'ਚ 344, ਰੋਪੜ 'ਚ 214, ਕਪੂਰਥਲਾ 'ਚ 195, ਫ਼ਤਿਹਗੜ੍ਹ ਸਾਹਿਬ 'ਚ 189, ਫ਼ਿਰੋਜ਼ਪੁਰ 'ਚ 115 ਤੇ ਹੁਸ਼ਿਆਰਪੁਰ 'ਚ ਵੀ 115 ਕੇਸ ਮਿਲੇ ਹਨ।
6 ਜ਼ਿਲ੍ਹਿਆਂ 'ਚ ਮੌਤਾਂ, 9 ਮਰੀਜ਼ ਵੈਂਟੀਲੇਟਰ 'ਤੇ
ਪੰਜਾਬ 'ਚ ਕਰੋਨਾ ਜਾਨਲੇਵਾ ਹੋਣਾ ਸ਼ੁਰੂ ਹੋ ਗਿਆ ਹੈ। ਵੀਰਵਾਰ ਨੂੰ ਅੰਮ੍ਰਿਤਸਰ, ਹੁਸ਼ਿਆਰਪੁਰ, ਲੁਧਿਆਣਾ, ਪਠਾਨਕੋਟ, ਪਟਿਆਲਾ ਤੇ ਮੋਹਾਲੀ 'ਚ 1-1 ਮਰੀਜ਼ ਦੀ ਮੌਤ ਹੋ ਗਈ। ਇਸ ਤੋਂ ਇਲਾਵਾ ਅੰਮ੍ਰਿਤਸਰ ਅਤੇ ਲੁਧਿਆਣਾ 'ਚ 3, ਫਰੀਦਕੋਟ 'ਚ 2 ਤੇ ਪਟਿਆਲਾ 'ਚ ਇੱਕ ਮਰੀਜ਼ ਨੂੰ ਵੈਂਟੀਲੇਟਰ 'ਤੇ ਰੱਖਿਆ ਗਿਆ ਹੈ।
ਇਸ ਦੇ ਨਾਲ ਹੀ 55 ਮਰੀਜ਼ਾਂ ਨੂੰ ਆਈਸੀਯੂ ਵਿੱਚ ਸ਼ਿਫਟ ਕੀਤਾ ਗਿਆ ਹੈ। ਇਨ੍ਹਾਂ ਵਿੱਚ ਅੰਮ੍ਰਿਤਸਰ ਦੇ 15, ਲੁਧਿਆਣਾ ਦੇ 24, ਜਲੰਧਰ ਦੇ 13 ਅਤੇ ਫ਼ਰੀਦਕੋਟ, ਹੁਸ਼ਿਆਰਪੁਰ ਤੇ ਐਸਬੀਐਸ ਨਗਰ ਤੋਂ 1-1 ਮਰੀਜ਼ ਸ਼ਾਮਲ ਹੈ।
30 ਹਜ਼ਾਰ ਤੋਂ ਪਾਰ ਐਕਟਿਵ ਮਰੀਜ਼
ਪੰਜਾਬ 'ਚ ਐਕਟਿਵ ਮਰੀਜ਼ਾਂ ਦੀ ਗਿਣਤੀ 30 ਹਜ਼ਾਰ 384 ਹੋ ਗਈ ਹੈ। ਇਹ ਹਾਲਾਤ ਉਦੋਂ ਹਨ, ਜਦੋਂ ਵੀਰਵਾਰ ਨੂੰ 2,330 ਮਰੀਜ਼ਾਂ ਨੂੰ ਹਸਪਤਾਲ ਤੋਂ ਛੁੱਟੀ ਦਿੱਤੀ ਗਈ ਸੀ। ਇਸ ਦੇ ਨਾਲ ਹੀ 609 ਮਰੀਜ਼ ਲਾਈਫ਼ ਸੇਵਿੰਗ ਸਪੋਰਟ 'ਤੇ ਪਹੁੰਚ ਗਏ ਹਨ। ਇਨ੍ਹਾਂ 'ਚੋਂ 460 ਆਕਸੀਜਨ ਸਪੋਰਟ 'ਤੇ, 130 ਆਈਸੀਯੂ 'ਚ ਤੇ 19 ਵੈਂਟੀਲੇਟਰ 'ਤੇ ਹਨ। ਇਸ ਸਥਿਤੀ ਨੂੰ ਦੇਖਦੇ ਹੋਏ ਆਉਣ ਵਾਲੇ ਦਿਨਾਂ 'ਚ ਪੰਜਾਬ 'ਚ ਕੋਰੋਨਾ ਨਾਲ ਮੌਤਾਂ ਦਾ ਅੰਕੜਾ ਵੱਧ ਸਕਦਾ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904