ਪੜਚੋਲ ਕਰੋ

ਪੰਜਾਬ 'ਚ ਮੁੜ ਤੋਂ ਕੋਰੋਨਾ ਕਹਿਰ, ਸਿਮਰਨਜੀਤ ਬੈਂਸ ਤੇ 'ਆਪ' ਦੇ 5 ਆਗੂ ਮਹਾਮਾਰੀ ਦੀ ਲਪੇਟ 'ਚ

ਕੋਰੋਨਾਵਾਇਰਸ ਨੇ ਇਕ ਵਾਰ ਫਿਰ ਤੋਂ ਆਪਣਾ ਕਹਿਰ ਸ਼ੁਰੂ ਕਰ ਦਿੱਤਾ ਹੈ। ਮਹਾਮਾਰੀ ਨੇ ਪੰਜਾਬ ਨੂੰ ਇਕ ਵਾਰ ਫਿਰ ਨਿਸ਼ਾਨਾ ਬਣਾਇਆ ਹੈ।ਪੰਜਾਬ ਦੇ ਆਮ ਅਤੇ ਖਾਸ ਲੋਕ ਇਸਦੀ ਲਪੇਟ 'ਚ ਆ ਰਹੇ ਹਨ।

ਚੰਡੀਗੜ੍ਹ: ਕੋਰੋਨਾਵਾਇਰਸ ਨੇ ਇਕ ਵਾਰ ਫਿਰ ਤੋਂ ਆਪਣਾ ਕਹਿਰ ਸ਼ੁਰੂ ਕਰ ਦਿੱਤਾ ਹੈ। ਮਹਾਮਾਰੀ ਨੇ ਪੰਜਾਬ ਨੂੰ ਇਕ ਵਾਰ ਫਿਰ ਨਿਸ਼ਾਨਾ ਬਣਾਇਆ ਹੈ।ਪੰਜਾਬ ਦੇ ਆਮ ਅਤੇ ਖਾਸ ਲੋਕ ਇਸਦੀ ਲਪੇਟ 'ਚ ਆ ਰਹੇ ਹਨ। ਇਸ ਦੇ ਨਾਲ-ਨਾਲ ਪੰਜਾਬ ਦੇ ਕੈਬਨਿਟ ਮੰਤਰੀ ਅਤੇ ਲੀਡਰ ਵੀ ਇਸਦੀ ਲਪੇਟ 'ਚ ਆ ਗਏ ਹਨ।  

ਆਮ ਆਦਮੀ ਪਾਰਟੀ ਦੇ ਚਾਰ ਆਗੂਆਂ ਸਣੇ ਸੰਗਰੂਰ ਤੋਂ ਸੰਸਦ ਮੈਂਬਰ ਸਿਰਮਨਜੀਤ ਸਿੰਘ ਮਾਨ ਵੀ ਕੋਰੋਨਾ ਪੌਜ਼ੇਟਿਵ ਪਾਏ ਗਏ ਹਨ। ਹਾਲ 'ਚ ਪੰਜਾਬ ਦੇ ਸਕੂਲ ਐਜੂਕੇਸ਼ਨ ਮੰਤਰੀ ਹਰਜੋਤ ਬੈਂਸ ਕੋਰੋਨਾ ਪਾਜ਼ੇਟਿਵ ਆਏ ਸੀ, ਜਿਸ ਦੀ ਜਾਣਕਾਰੀ ਟਵਿੱਟਰ ਜ਼ਰੀਏ ਉਨ੍ਹਾਂ ਵੱਲੋਂ ਦਿੱਤੀ ਗਈ ਸੀ। ਇਸ ਦੇ ਨਾਲ ਹੀ ਉਨ੍ਹਾਂ ਨੇ ਸੰਪਰਕ ’ਚ ਆਉਣ ਵਾਲੇ ਲੋਕਾਂ ਨੂੰ ਅਪੀਲ ਕੀਤੀ ਸੀ ਕਿ ਉਹ ਆਪਣਾ ਖਿਆਲ ਰੱਖਣ। 

ਇਸ ਦੇ ਇਲਾਵਾ ਸੰਗਰੂਰ ਤੋਂ ਐਮਪੀ ਸਿਮਰਨਜੀਤ ਮਾਨ ਵੀ ਕੋਰੋਨਾ ਪੌਜ਼ੇਟਿਵ ਪਾਏ ਗਏ ਸਨ। ਪੌਜ਼ੇਟਿਵ ਆਉਣ ਤੋਂ ਬਾਅਦ ਸਿਮਰਨਜੀਤ ਮਾਨ ਨੇ ਖੁਦ ਨੂੰ 7 ਦਿਨਾਂ ਲਈ ਕੁਆਰਨਟੀਨ ਕਰ ਲਿਆ। ਸਿਮਰਨਜੀਤ ਮਾਨ ਨੇ ਸਿਹਤ ਖ਼ਰਾਬ ਹੋਣ ਉਪਰੰਤ ਆਪਣਾ ਕੋਰੋਨਾ ਦਾ ਟੈਸਟ ਕਰਵਾਇਆ ਸੀ, ਜਿਸ ਤੋਂ ਬਾਅਦ ਉਹ ਪੌਜ਼ੇਟਿਵ ਪਾਏ ਗਏ। 

ਪੰਜਾਬ ਦੀ ਸੈਰ ਸਪਾਟਾ ਮੰਤਰੀ ਅਨਮੋਲ ਗਗਨ ਮਾਨ ਵੀ ਕੋਰੋਨਾ ਦੀ ਲਪੇਟ 'ਚ ਹੈ।ਉਨ੍ਹਾਂ ਦੀ ਰਿਪੋਰਟ ਵੀ ਕੋਰੋਨਾ ਪੌਜ਼ੇਟਿਵ ਪਾਈ ਗਈ ਹੈ। ਰਿਪੋਰਟ ਪੌਜ਼ੇਟਿਵ ਆਉਣ ਤੋਂ ਬਾਅਦ ਅਨਮੋਲ ਗਗਨ ਮਾਨ ਨੇ ਖ਼ੁਦ ਨੂੰ ਆਈਸੋਲੇਟ ਕਰ ਲਿਆ ਹੈ।

ਅੱਜ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਰੌੜੀ ਵੀ ਕੋਰੋਨਾ ਪੌਜ਼ੇਟਿਵ ਪਾਏ ਗਏ ਹਨ। ਉਨ੍ਹਾਂ ਵੱਲੋਂ ਵੀ ਲੋਕਾਂ ਨੂੰ ਬੇਨਤੀ ਕੀਤੀ ਗਈ ਹੈ ਕਿ ਸੰਪਰਕ ਵਿਚ ਆਏ ਵਿਅਕਤੀਆਂ ਨੂੰ ਜੇਕਰ ਕੋਰੋਨਾ ਦੇ ਲੱਛਣ ਆਉਂਦੇ ਹਨ ਤਾਂ ਆਪਣੀ ਜਾਂਚ ਜ਼ਰੂਰ ਕਰਵਾਉਣ।  

ਪੰਜਾਬ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕੋਵਿਡ-19 ਦੀਆਂ ਹਦਾਇਤਾਂ ਅਨੁਸਾਰ ਖ਼ੁਦ ਨੂੰ ਕੁਆਰਨਟੀਨ ਕੀਤਾ ਹੋਇਆ ਹੈ। ਇਹ ਫ਼ੈਸਲਾ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦੇ ਕੋਰੋਨਾ ਪੌਜ਼ੇਟਿਵ ਆਉਣ ਉਪਰੰਤ ਹੀ ਉਨ੍ਹਾਂ ਵੱਲੋਂ ਲਿਆ ਗਿਆ ਸੀ। ਸੰਧਵਾਂ ਬੈਂਸ ਦੇ ਸੰਪਰਕ ਵਿਚ ਆਏ ਸੀ, ਇਸੇ ਕਰਕੇ ਉਨ੍ਹਾਂ ਨੇ ਅਹਿਤਿਆਤ ਦੇ ਤੌਰ ’ਤੇ ਇਸੋਲੇਸ਼ਨ 'ਚ ਜਾਣ ਦਾ ਫੈਸਲਾ ਲਿਆ।

ਪੰਜਾਬ ’ਚ ਕੋਰੋਨਾ ਨਾਲ ਸ਼ੁੱਕਰਵਾਰ 3 ਮਰੀਜ਼ਾਂ ਦੀ ਮੌਤ ਹੋ ਗਈ, ਜਦੋਂਕਿ 526 ਨਵੇਂ ਪੌਜ਼ੇਟਿਵ ਮਰੀਜ਼ ਸਾਹਮਣੇ ਆਏ।ਇਕ ਮਰੀਜ਼ ਹੁਸ਼ਿਆਰਪੁਰ, 1 ਲੁਧਿਆਣਾ ਅਤੇ 1 ਮੋਗਾ ਦਾ ਰਹਿਣ ਵਾਲਾ ਸੀ ਜਿਨ੍ਹਾਂ ਨੇ ਕੋਰੋਨਾ ਕਾਰਨ ਦਮ ਤੋੜ ਦਿੱਤਾ। ਸੂਬੇ 'ਚ ਪੌਜ਼ੇਟਿਵਿਟੀ ਦਰ ਪਹਿਲਾਂ ਨਾਲੋਂ ਵਧ ਕੇ 4.49 ਫੀਸਦੀ ਹੋ ਗਈ ਹੈ। ਮੌਜੂਦਾ ਸਮੇਂ 'ਚ ਐਕਟਿਵ ਮਰੀਜ਼ਾਂ ਦੀ ਗਿਣਤੀ 2992 ਰਿਕਾਰਡ ਕੀਤੀ ਗਈ ਹੈ।

ਸੂਬੇ ’ਚ ਹੁਣ ਤੱਕ 773093 ਪੌਜ਼ੇਟਿਵ ਮਰੀਜ਼ ਸਾਹਮਣੇ ਆ ਚੁੱਕੇ ਹਨ, ਜਦੋਂਕਿ ਮ੍ਰਿਤਕ ਮਰੀਜ਼ਾਂ ਦੀ ਗਿਣਤੀ 20375 ਹੋ ਗਈ ਹੈ। ਜਿਨ੍ਹਾਂ ਜ਼ਿਲਿਆਂ ’ਚ ਸਭ ਤੋਂ ਵੱਧ ਪੌਜ਼ੇਟਿਵ ਮਰੀਜ਼ ਸਾਹਮਣੇ ਆਏ, ਉਨ੍ਹਾਂ ’ਚ ਮੁਹਾਲੀ ’ਚ 101, ਜਲੰਧਰ ’ਚ 74, ਲੁਧਿਆਣਾ ’ਚ 58, ਹੁਸ਼ਿਆਰਪੁਰ ’ਚ 36, ਅੰਮ੍ਰਿਤਸਰ ’ਚ 35, ਬਠਿੰਡਾ ’ਚ 34, ਪਟਿਆਲਾ ਅਤੇ ਰੋਪੜ ’ਚ 27-27, ਕਪੂਰਥਲਾ ’ਚ 25 ਅਤੇ ਸੰਗਰੂਰ ’ਚ 19 ਮਰੀਜ਼ ਸ਼ਾਮਲ ਹਨ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Zika Virus: ਕੋਰੋਨਾ ਮਗਰੋਂ ਜ਼ੀਕਾ ਵਾਇਰਸ ਦਾ ਅਟੈਕ!  ਭਾਰਤ 'ਚ ਅਲਰਟ ਜਾਰੀ, ਦਿਲ, ਦਿਮਾਗ, ਜਿਗਰ, ਗੁਰਦੇ ਤੇ ਅੱਖਾਂ ਨੂੰ ਬਣਾਉਂਦਾ ਨਿਸ਼ਾਨਾ

Shubman Gill: ਸ਼ੁਭਮਨ ਲਈ ਖਤਰਾ ਬਣਿਆ 23 ਸਾਲਾਂ ਇਹ ਖਿਡਾਰੀ, ਜਾਣੋ ਗਿੱਲ ਨੂੰ ਕਿਵੇਂ ਕਰੇਗਾ Replace ?

Monsoon in Punjab- ਪੰਜਾਬ ਵਿਚ ਅਗਲੇ 6 ਦਿਨ ਭਾਰੀ ਮੀਂਹ, ਇਨ੍ਹਾਂ ਜ਼ਿਲ੍ਹਿਆਂ ਲਈ ਅਲਰਟ ਹੋਇਆ ਜਾਰੀ

Jalandhar News: ਨੇਪਾਲੀ ਨੌਜਵਾਨ ਨੇ ਜਲੰਧਰ ਦੇ ਗੁਰਦੁਆਰਾ ਸਾਹਿਬ ਕੀਤੀ ਬੇਅਦਬੀ, ਨਿਸ਼ਾਨ ਸਾਹਿਬ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼, ਪੁੱਛਗਿੱਛ ਜਾਰੀ

ABP Premium

ਵੀਡੀਓਜ਼

Bikram Majithia| ਬਿਕਰਮ ਮਜੀਠੀਆ ਨੂੰ ਮਿਲੀ ਵੱਡੀ ਰਾਹਤBhagwant Mann| ਮੁੱਖ ਮੰਤਰੀ ਨੇ ਕਾਂਗਰਸ ਅਤੇ BJP ਨੂੰ ਲੈ ਕੇ ਜਤਾਇਆ ਇਹ ਖ਼ਦਸ਼ਾKaran Aujla Shines on Spotify Charts ਕਰਨ ਔਜਲਾ ਨੇ ਕੀਤਾ ਕਮਾਲ , ਦੁਨੀਆਂ ਦੇ ਕਈ ਕਲਾਕਾਰ ਛੱਡੇ ਪਿੱਛੇBhagwant Mann| 'ਅਜਿਹੀਆਂ ਜ਼ਮਾਨਤਾਂ ਜ਼ਬਤ ਕਰਾਓ, ਦੁਆਰਾ ਕੋਈ ਅਸਤੀਫ਼ਾ ਨਾ ਦੇਵੇ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Zika Virus: ਕੋਰੋਨਾ ਮਗਰੋਂ ਜ਼ੀਕਾ ਵਾਇਰਸ ਦਾ ਅਟੈਕ!  ਭਾਰਤ 'ਚ ਅਲਰਟ ਜਾਰੀ, ਦਿਲ, ਦਿਮਾਗ, ਜਿਗਰ, ਗੁਰਦੇ ਤੇ ਅੱਖਾਂ ਨੂੰ ਬਣਾਉਂਦਾ ਨਿਸ਼ਾਨਾ
Zika Virus: ਕੋਰੋਨਾ ਮਗਰੋਂ ਜ਼ੀਕਾ ਵਾਇਰਸ ਦਾ ਅਟੈਕ! ਭਾਰਤ 'ਚ ਅਲਰਟ ਜਾਰੀ, ਦਿਲ, ਦਿਮਾਗ, ਜਿਗਰ, ਗੁਰਦੇ ਤੇ ਅੱਖਾਂ ਨੂੰ ਬਣਾਉਂਦਾ ਨਿਸ਼ਾਨਾ
Shubman Gill: ਸ਼ੁਭਮਨ ਲਈ ਖਤਰਾ ਬਣਿਆ 23 ਸਾਲਾਂ ਇਹ ਖਿਡਾਰੀ, ਜਾਣੋ ਗਿੱਲ ਨੂੰ ਕਿਵੇਂ ਕਰੇਗਾ Replace ?
Shubman Gill: ਸ਼ੁਭਮਨ ਲਈ ਖਤਰਾ ਬਣਿਆ 23 ਸਾਲਾਂ ਇਹ ਖਿਡਾਰੀ, ਜਾਣੋ ਗਿੱਲ ਨੂੰ ਕਿਵੇਂ ਕਰੇਗਾ Replace ?
Monsoon in Punjab- ਪੰਜਾਬ ਵਿਚ ਅਗਲੇ 6 ਦਿਨ ਭਾਰੀ ਮੀਂਹ, ਇਨ੍ਹਾਂ ਜ਼ਿਲ੍ਹਿਆਂ ਲਈ ਅਲਰਟ ਹੋਇਆ ਜਾਰੀ
Monsoon in Punjab- ਪੰਜਾਬ ਵਿਚ ਅਗਲੇ 6 ਦਿਨ ਭਾਰੀ ਮੀਂਹ, ਇਨ੍ਹਾਂ ਜ਼ਿਲ੍ਹਿਆਂ ਲਈ ਅਲਰਟ ਹੋਇਆ ਜਾਰੀ
Jalandhar News: ਨੇਪਾਲੀ ਨੌਜਵਾਨ ਨੇ ਜਲੰਧਰ ਦੇ ਗੁਰਦੁਆਰਾ ਸਾਹਿਬ ਕੀਤੀ ਬੇਅਦਬੀ, ਨਿਸ਼ਾਨ ਸਾਹਿਬ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼, ਪੁੱਛਗਿੱਛ ਜਾਰੀ
Jalandhar News: ਨੇਪਾਲੀ ਨੌਜਵਾਨ ਨੇ ਜਲੰਧਰ ਦੇ ਗੁਰਦੁਆਰਾ ਸਾਹਿਬ ਕੀਤੀ ਬੇਅਦਬੀ, ਨਿਸ਼ਾਨ ਸਾਹਿਬ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼, ਪੁੱਛਗਿੱਛ ਜਾਰੀ
Jalandhar News: ਬੱਬਰ ਖਾਲਸਾ ਦਾ ਮੈਂਬਰ ਸਿਮਰਨਜੀਤ ਪੁਲਿਸ ਅੜਿੱਕੇ, ਰਤਨਦੀਪ ਦੇ ਕਤਲ ਕਾਂਡ ਦਾ ਮੁੱਖ ਮੁਲਜ਼ਮ

Flood Alert in Punjab: ਪੰਜਾਬ 'ਚ ਨਹੀਂ ਹੜ੍ਹਾਂ ਦਾ ਖਤਰਾ! ਪਿਛਲੇ ਸਾਲ ਦੇ ਮੁਕਾਬਲੇ ਡੈਮਾਂ 'ਚ ਪਾਣੀ ਦਾ ਲੈਵਲ ਹੇਠਾਂ

Haryana Sikh: ਹਰਿਆਣਾ ਦੇ ਸਿੱਖਾਂ ਦਾ ਐਲਾਨ! ਸਾਡੇ 18 ਲੱਖ ਵੋਟਰ, 20 ਵਿਧਾਨ ਸਭਾ ਤੇ 2 ਲੋਕ ਸਭਾ ਸੀਟਾਂ ਦਿਓ

Cyber Crime: ਬਗੈਰ OTP ਦਿੱਤੇ ਹੀ ਬੈਂਕ ਖਾਤੇ ਕਿਵੇਂ ਹੋ ਰਹੇ ਖਾਲੀ? ਠੱਗ ਗੈਂਗ ਨੇ ਉਡਾਏ ਹੋਸ਼

Embed widget