ਕੋਰੋਨਾ ਦਾ ਪੰਜਾਬ 'ਚ ਪਸਾਰ, ਨਵੇਂ ਕੇਸਾਂ ਦੇ ਨਾਲ-ਨਾਲ ਮੌਤਾਂ ਦੀ ਗਿਣਤੀ 'ਚ ਹੋ ਰਿਹਾ ਵਾਧਾ
ਇਸ ਇਕ ਦਿਨ 'ਚ 4,970 ਨਵੇਂ ਕੋਰੋਨਾ ਕੇਸ ਸਾਹਮਣੇ ਆਏ ਹਨ। ਪੰਜਾਬ ਵਿੱਚ ਹੁਣ ਐਕਟਿਵ ਕੋਰੋਨਾ ਕੇਸਾਂ (Active Corona Cases in Punjab) ਦੀ ਗਿਣਤੀ 38,866 ਹੋ ਗਈ ਹੈ।
ਚੰਡੀਗੜ੍ਹ: ਕੋਰੋਨਾਵਾਇਰਸ ਦੇ ਮਾਮਲਿਆਂ 'ਚ ਲਗਾਤਾਰ ਇਜ਼ਾਫਾ ਹੋ ਰਿਹਾ ਹੈ। ਪੰਜਾਬ ਦੀ ਗੱਲ ਕਰੀਏ ਤਾਂ ਹਾਲਾਤ ਦਿਨ ਬ ਦਿਨ ਗੰਭੀਰ ਹੁੰਦੇ ਜਾ ਰਹੇ ਹਨ। ਦੂਜੀ ਚਿੰਤਾ ਦੀ ਗੱਲ ਇਹ ਕਿ ਲੋਕ ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ ਕੋਰੋਨਾ ਨੂੰ ਏਨੀ ਗੰਭੀਰਤਾ ਨਾਲ ਨਹੀਂ ਲੈ ਰਹੇ। ਪਿਛਲੇ 24 ਘੰਟਿਆਂ ਵਿੱਚ ਸੂਬੇ 'ਚ 69 ਹੋਰ ਲੋਕਾਂ ਦੀ ਮੌਤ ਕੋਰੋਨਾ ਕਾਰਨ ਹੋ ਗਈ ਹੈ।
ਇਸ ਇਕ ਦਿਨ 'ਚ 4,970 ਨਵੇਂ ਕੋਰੋਨਾ ਕੇਸ ਸਾਹਮਣੇ ਆਏ ਹਨ। ਪੰਜਾਬ ਵਿੱਚ ਹੁਣ ਐਕਟਿਵ ਕੋਰੋਨਾ ਕੇਸਾਂ (Active Corona Cases in Punjab) ਦੀ ਗਿਣਤੀ 38,866 ਹੋ ਗਈ ਹੈ। ਤਾਜ਼ਾ ਮੌਤਾਂ ਤੋਂ ਬਾਅਦ ਪੰਜਾਬ 'ਚ ਮਰਨ ਵਾਲਿਆਂ ਦੀ ਗਿਣਤੀ 8,114 ਹੋ ਗਈ ਹੈ। 495 ਮਰੀਜ ਆਕਸੀਜਨ ਸਪੋਰਟ 'ਤੇ ਹਨ ਜਦਕਿ 42 ਮਰੀਜ਼ ਵੈਂਟੀਲੇਟਰ 'ਤੇ ਹਨ। ਚੰਗੀ ਗੱਲ ਇਹ ਹੈ ਕਿ 267289 ਮਰੀਜ਼ ਸਿਹਤਯਾਬ ਵੀ ਚੁੱਕੇ ਹਨ।
ਦਰਅਸਲ ਲੋਕ ਕੋਰੋਨਾ ਗਾਈਡਲਾਈਨਜ਼ ਦੀ ਪਾਲਣਾ ਨਹੀਂ ਕਰ ਰਹੇ। ਜਿਸ ਕਾਰਨ ਆਏ ਦਿਨ ਕੇਸਾਂ 'ਚ ਲਗਾਤਾਰ ਇਜ਼ਾਫਾ ਹੁੰਦਾ ਜਾ ਰਿਹਾ ਹੈ। ਬੇਸ਼ੱਕ ਸਰਕਾਰ ਨੇ ਸਖਤੀ ਕੀਤੀ ਹੋਈ ਹੈ ਪਰ ਜ਼ਮੀਨੀ ਪੱਧਰ 'ਤੇ ਦੇਖੀਏ ਤਾਂ ਲੋਕ ਮਾਸਕ ਪਹਿਣਨਾ ਵੀ ਜ਼ਰੂਰੀ ਨਹੀਂ ਸਮਝ ਰਹੇ। ਸੋਸ਼ਲ ਡਿਸਟੈਂਸਿੰਗ ਨਿਯਮਾਂ ਦੀਆਂ ਖੂਬ ਧੱਜੀਆਂ ਉੱਡ ਰਹੀਆਂ ਹਨ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ