ਪੜਚੋਲ ਕਰੋ
Advertisement
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੰਗਨਾ ਰਨੌਤ ਨੂੰ ਭੇਜਿਆ ਲੀਗਲ ਨੋਟਿਸ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (DSGMC) ਨੇ ਬਾਲੀਵੁੱਡ ਦੀ ਅਦਾਕਾਰਾ ਕੰਗਨਾ ਰਨੌਤ ਨੂੰ ਕਾਨੂੰਨੀ ਨੋਟਿਸ ਭੇਜ ਕੇ ਕਿਸਾਨਾਂ ਵਿਰੁੱਧ ਕੀਤੀਆਂ ‘ਅਪਮਾਨਜਨਕ’ ਟਿੱਪਣੀਆਂ ਲਈ ਬਿਨਾ ਸ਼ਰਤ ਮੁਆਫ਼ੀ ਮੰਗਣ ਲਈ ਕਿਹਾ ਹੈ।
ਚੰਡੀਗੜ੍ਹ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (DSGMC) ਨੇ ਬਾਲੀਵੁੱਡ ਦੀ ਅਦਾਕਾਰਾ ਕੰਗਨਾ ਰਨੌਤ ਨੂੰ ਕਾਨੂੰਨੀ ਨੋਟਿਸ ਭੇਜ ਕੇ ਕਿਸਾਨਾਂ ਵਿਰੁੱਧ ਕੀਤੀਆਂ ‘ਅਪਮਾਨਜਨਕ’ ਟਿੱਪਣੀਆਂ ਲਈ ਬਿਨਾ ਸ਼ਰਤ ਮੁਆਫ਼ੀ ਮੰਗਣ ਲਈ ਕਿਹਾ ਹੈ। ਦੱਸ ਦੇਈਏ ਕਿ ਕੰਗਨਾ ਰਨੌਤ ਪਹਿਲਾਂ ਵੀ ਕਈ ਵਾਰ ਆਪਣੇ ਬਿਆਨਾਂ ਤੇ ਟਿੱਪਣੀਆਂ ਕਾਰਨ ਵਿਵਾਦਾਂ ’ਚ ਘਿਰਦੇ ਰਹੇ ਹਨ।
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਇਸ ਫ਼ਿਲਮ ਅਦਾਕਾਰਾ ਨੇ ਇੱਕ ਕਿਸਾਨ ਦੀ ਬਜ਼ੁਰਗ ਮਾਂ ਬਾਰੇ ਬਹੁਤ ਹੀ ਇਤਰਾਜ਼ਯੋਗ ਸ਼ਬਦਾਵਲੀ ਦੀ ਵਰਤੋਂ ਕੀਤੀ ਸੀ। ਪੀਟੀਆਈ ਦੀ ਰਿਪੋਰਟ ਅਨੁਸਾਰ DSGMC ਦੇ ਪ੍ਰਧਾਨ ਨੇ ਇਹ ਵੀ ਕਿਹਾ ਕਿ ਕੰਗਨਾ ਦੇ ਹੁਣ ਤੱਕ ਦੇ ਟਵੀਟ ਕਿਸਾਨ ਅੰਦੋਲਨ ਨੂੰ ‘ਰਾਸ਼ਟਰ ਵਿਰੋਧੀ’ ਦੱਸ ਰਹੇ ਹਨ। ਉਨ੍ਹਾਂ ਨੂੰ ਅਜਿਹੇ ਟਵੀਟ ਤੁਰੰਤ ਹਟਾਉਣੇ ਚਾਹੀਦੇ ਹਨ। ਇਸ ਤੋਂ ਪਹਿਲਾਂ ਇਸੇ ਹਫ਼ਤੇ ਕੰਗਨਾ ਰਨੌਤ ਨੇ ਪੰਜਾਬ ਦੀ ਇੱਕ ਮਹਿਲਾ ਕਿਸਾਨ ਨੂੰ ਬਿਲਕੀਸ ਬਾਨੋ ਸਮਝ ਲਿਆ ਸੀ, ਜੋ ਸੀਏਏ ਵਿਰੋਧੀ ਰੋਸ ਮੁਜ਼ਾਹਰਿਆਂ ਦੌਰਾਨ ਆਲਮੀ ਮੀਡੀਆ ਦੀਆਂ ਸੁਰਖ਼ੀਆਂ ’ਚ ਛਾਏ ਰਹੇ ਸਨ। ਕੰਗਨਾ ਨੇ ਆਪਣੇ ਟਵੀਟ ’ਚ ਲਿਖਿਆ ਸੀ ਕਿ ਹੁਣ ‘ਸ਼ਾਹੀਨ ਬਾਗ਼ ਦੀ ਦਾਦੀ’ ਵੀ ਕਿਸਾਨ ਅੰਦੋਲਨ ’ਚ ਆਣ ਸ਼ਾਮਲ ਹੋਈ ਹੈ। ਕੰਗਨਾ ਨੇ ਅੱਗੇ ਲਿਖਿਆ ਸੀ,‘ਇਹ ਉਹੀ ਦਾਦੀ ਹੈ, ਜਿਸ ਬਾਰੇ ‘ਟਾਈਮ’ ਮੈਗਜ਼ੀਨ ਵਿੱਚ ਵੀ ਛਪਿਆ ਸੀ ਤੇ ਜੋ ‘100 ਰੁਪਏ ਵਿੱਚ ਉਪਲਬਧ’ ਸੀ।’ ਇਸ ਤੋਂ ਇਲਾਵਾ ਕੰਗਨਾ ਰਨੌਤ ਦੀ ਟਵਿਟਰ ਉੱਤੇ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨਾਲ ਵੀ ਕੱਲ੍ਹ ਬਹਿਸਬਾਜ਼ੀ ਹੋਈ ਸੀ।We've sent legal notice to Kangana Ranaut for her derogatory tweet calling aged mother of a farmer as woman available for Rs 100. Her tweets portray farmers protest as antinational. We demand unconditional apology from her for insensitive remarks: DSGMC Pres Manjinder Singh Sirsa pic.twitter.com/cVC6NqYwrJ
— ANI (@ANI) December 4, 2020
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਪੰਜਾਬ
Advertisement