Diwali Bumper 2025: ਇਸ ਸ਼ਹਿਰ ਦੇ ਸ਼ਖਸ਼ ਦੀ ਚਮਕੀ ਕਿਸਮਤ, ਜਿੱਤੇ 11 ਕਰੋੜ ਰੁਪਏ, ਇਲਾਕੇ 'ਚ ਖੁਸ਼ੀ ਦਾ ਮਾਹੌਲ
ਬਠਿੰਡਾ ਦੀ ਰਤਨ ਲਾਟਰੀ ਏਜੰਸੀ ਨੇ ਇਸ ਸਾਲ ਦਾ ਦਿਵਾਲੀ ਬੰਪਰ ਕੱਢ ਕੇ ਪੰਜਾਬ ਦੇ ਇਤਿਹਾਸ ‘ਚ ਇੱਕ ਨਵਾਂ ਰਿਕਾਰਡ ਬਣਾਇਆ ਹੈ। ਏਜੰਸੀ ਤੋਂ ਨਿਕਲਿਆ 11 ਕਰੋੜ ਰੁਪਏ ਦਾ ਪਹਿਲਾ ਇਨਾਮ ਰਾਜ ਦਾ ਅੱਜ ਤੱਕ ਦਾ ਸਭ ਤੋਂ ਵੱਡਾ ਜੈਕਪਾਟ ਹੈ।

ਪੰਜਾਬ ਸਰਕਾਰ ਦੀ ਡੀਅਰ ਦੀਵਾਲੀ ਬੰਪਰ ਲਾਟਰੀ 2025 ਨੇ ਇੱਕ ਵਾਰ ਫਿਰ ਤੋਂ ਪੰਜਾਬ ਦੇ ਵਿੱਚ ਜਸ਼ਨ ਦਾ ਮਾਹੌਲ ਬਣਾ ਦਿੱਤਾ ਹੈ। ਜੀ ਹਾਂ ਦੀਵਾਲੀ ਬੰਪਰ ਨੇ ਪੰਜਾਬੀਆਂ ਨੂੰ ਮਾਲਮਾਲ ਕਰ ਦਿੱਤਾ ਹੈ। ਲੋਕ ਬਹੁਤ ਹੀ ਬੇਸਬਰੀ ਦੇ ਨਾਲ ਇਸ ਦੇ ਨਤੀਜੇ ਦੀ ਉਡੀਕ ਕਰ ਰਹੇ ਸਨ। ਆਓ ਜਾਣਦੇ ਹਾਂ ਕਿਸ ਦੀ ਝੋਲੀ ਪਿਆ ਹੈ 11 ਕਰੋੜ ਦਾ ਇਨਾਮ।
ਇਸ ਸ਼ਹਿਰ 'ਚ ਖੁਸ਼ੀ ਦੀ ਲਹਿਰ
ਬਠਿੰਡਾ ਦੀ ਰਤਨ ਲਾਟਰੀ ਏਜੰਸੀ ਨੇ ਇਸ ਸਾਲ ਦਾ ਦਿਵਾਲੀ ਬੰਪਰ ਕੱਢ ਕੇ ਪੰਜਾਬ ਦੇ ਇਤਿਹਾਸ ‘ਚ ਇੱਕ ਨਵਾਂ ਰਿਕਾਰਡ ਬਣਾਇਆ ਹੈ। ਏਜੰਸੀ ਤੋਂ ਨਿਕਲਿਆ 11 ਕਰੋੜ ਰੁਪਏ ਦਾ ਪਹਿਲਾ ਇਨਾਮ ਰਾਜ ਦਾ ਅੱਜ ਤੱਕ ਦਾ ਸਭ ਤੋਂ ਵੱਡਾ ਜੈਕਪਾਟ ਹੈ। ਇਨਾਮ ਦੀ ਘੋਸ਼ਣਾ ਹੁੰਦੇ ਹੀ ਸ਼ਹਿਰ ‘ਚ ਖੁਸ਼ੀ ਦੀ ਲਹਿਰ ਦੌੜ ਗਈ। ਰਤਨ ਲਾਟਰੀ ਏਜੰਸੀ ਦੇ ਬਾਹਰ ਢੋਲ-ਨਗਾੜਿਆਂ ਦੀ ਥਾਪ ‘ਤੇ ਭੰਗੜਾ ਪਾਇਆ ਗਿਆ, ਮਿਠਾਈਆਂ ਵੰਡੀਆਂ ਗਈਆਂ ਅਤੇ ਦੁਕਾਨ ਨੂੰ ਫੁੱਲਾਂ ਤੇ ਗੁਬਾਰਿਆਂ ਨਾਲ ਸਜਾਇਆ ਗਿਆ।
ਇਸ ਲਾਟਰੀ ਏਜੰਸੀ ਤੋਂ ਵਿਕੀ ਪਹਿਲੇ ਇਨਾਮ ਦੀ ਲਾਟਰੀ
ਰਤਨ ਲਾਟਰੀ ਏਜੰਸੀ ਦੇ ਮਾਲਕ ਉਮੇਸ਼ ਕੁਮਾਰ ਨੇ ਦੱਸਿਆ ਕਿ ਉਹ ਪਿਛਲੇ 40 ਸਾਲਾਂ ਤੋਂ ਲਾਟਰੀ ਕਾਰੋਬਾਰ ਵਿੱਚ ਹਨ ਅਤੇ ਹੁਣ ਤੱਕ 42 ਲੋਕਾਂ ਨੂੰ ਕਰੋੜਪਤੀ ਬਣਾ ਚੁੱਕੇ ਹਨ। ਇਹ 11 ਕਰੋੜ ਰੁਪਏ ਦਾ ਇਨਾਮ ਉਨ੍ਹਾਂ ਦੇ 43ਵੇਂ ਗਾਹਕ ਨੇ ਜਿੱਤਿਆ ਹੈ। ਉਨ੍ਹਾਂ ਕਿਹਾ ਕਿ ਇਹ ਬਠਿੰਡਾ ਦੇ ਲਾਟਰੀ ਇਤਿਹਾਸ ਦਾ ਸਭ ਤੋਂ ਵੱਡਾ ਇਨਾਮ ਹੈ, ਜੋ ਹੁਣ ਪੂਰੇ ਪੰਜਾਬ ‘ਚ ਚਰਚਾ ਦਾ ਵਿਸ਼ਾ ਬਣ ਗਿਆ ਹੈ।
ਜਾਣੋ ਕੌਣ ਹੈ ਜੇਤੂ
ਹਾਲਾਂਕਿ ਅਜੇ ਤੱਕ ਜੇਤੂ ਦੀ ਪਹਿਚਾਣ ਅਧਿਕਾਰਿਕ ਤੌਰ ‘ਤੇ ਸਾਹਮਣੇ ਨਹੀਂ ਆਈ ਹੈ, ਪਰ ਸੂਤਰਾਂ ਅਨੁਸਾਰ ਇਹ ਇਨਾਮ ਫਰੀਦਕੋਟ ਦੇ ਇੱਕ ਵਿਅਕਤੀ ਨੇ ਜਿੱਤਿਆ ਹੈ, ਜੋ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਬਠਿੰਡਾ ਆਇਆ ਸੀ। ਦੱਸਿਆ ਜਾਂਦਾ ਹੈ ਕਿ ਉਸ ਨੇ ਬੱਚੇ ਦੀ ਜ਼ਿੱਦ ‘ਤੇ ਲਾਟਰੀ ਟਿਕਟ ਖਰੀਦੀ ਸੀ, ਅਤੇ ਉਹੀ ਟਿਕਟ ਉਸਦੀ ਕਿਸਮਤ ਬਦਲ ਗਈ। ਉਮੇਸ਼ ਕੁਮਾਰ ਨੇ ਕਿਹਾ, “ਇਹ ਸਾਡੇ ਲਈ ਮਾਣ ਦਾ ਪਲ ਹੈ। ਕਿਸਮਤ ਕਦੋਂ ਤੇ ਕਿੱਥੇ ਬਦਲ ਜਾਵੇ, ਕੋਈ ਨਹੀਂ ਜਾਣਦਾ, ਪਰ ਇਸ ਦਿਵਾਲੀ ਬੰਪਰ ਨੇ ਸਾਬਤ ਕਰ ਦਿੱਤਾ ਕਿ ਬਠਿੰਡਾ ਦੀ ਧਰਤੀ ‘ਤੇ ਅਜੇ ਵੀ ਚਮਤਕਾਰ ਹੁੰਦੇ ਹਨ।”






















