Retreat Ceremony at Attari: ਇਸ ਵਾਰ ਆਮ ਲੋਕ ਨਹੀਂ ਦੇਖ ਸਕਣਗੇ ਅਟਾਰੀ 'ਚ 'ਰਿਟਰੀਟ ਸੈਰੇਮਨੀ', ਜਾਣੋ ਕਾਰਨ
ਗ੍ਰਹਿ ਮੰਤਰਾਲੇ ਦੇ ਆਦੇਸ਼ 'ਤੇ ਹੈੱਡਕੁਆਰਟਰ ਪੰਜਾਬ ਫਰੰਟੀਅਰ ਬੀਐਸਐਫ ਅਤੇ ਜਲੰਧਰ ਦੇ ਡੀਆਈਜੀ ਇਹ ਹੁਕਮ ਜਾਰੀ ਕੀਤੇ ਹਨ।
ਅੰਮ੍ਰਿਤਸਰ: ਕੋਵਿਡ-19 ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਭਾਰਤ-ਪਾਕਿਸਤਾਨ ਸਰਹੱਦ 'ਤੇ ਅਟਾਰੀ ਵਿਖੇ ਰੋਜ਼ਾਨਾ ਹੋਣ ਵਾਲੇ 'ਰਿਟਰੀਟ ਸੈਰੇਮਨੀ' 'ਚ ਆਮ ਲੋਕਾਂ ਦੇ ਦਾਖਲੇ 'ਤੇ ਤੁਰੰਤ ਪ੍ਰਭਾਵ ਨਾਲ ਰੋਕ ਲਗਾ ਦਿੱਤੀ ਗਈ ਹੈ। ਸੀਮਾ ਸੁਰੱਖਿਆ ਬਲ (BSF) ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਅਟਾਰੀ ਵਿਖੇ ਸ਼ਾਮ ਦੇ ਸਮਾਗਮ ਲਈ ਜਨਤਕ ਦਾਖਲਾ ਮਹਾਂਮਾਰੀ ਦੇ ਫੈਲਣ ਕਾਰਨ 7 ਮਾਰਚ, 2020 ਤੋਂ ਮੁਅੱਤਲ ਕੀਤੇ ਜਾਣ ਤੋਂ ਬਾਅਦ ਪਿਛਲੇ ਸਾਲ 15 ਸਤੰਬਰ ਨੂੰ ਬਹਾਲ ਕਰ ਦਿੱਤਾ ਗਿਆ ਸੀ।
ਦੱਸ ਦਈਏ ਕਿ ਇੱਕ ਵਾਰ ਫਿਰ ਤੋਂ ਕੋਰੋਨਾ ਵਾਇਰਸ ਦੇ ਵੱਧਦੇ ਕੇਸਾਂ ਦੇ ਮੱਦੇਨਜ਼ਰ ਭਾਰਤ-ਪਾਕਿ ਬਾਰਡਰ ਜੁਆਇੰਟ ਚੈਕ ਪੋਸਟ (ਜੇਸੀਪੀ) ਅਟਾਰੀ ਵਿਖੇ ਹਰ ਸ਼ਾਮ ਹੋਣ ਵਾਲੇ ਰੀਟਰੀਟ ਸਮਾਰੋਹ 'ਤੇ ਅਗਲੇ ਹੁਕਮਾਂ ਤੱਕ ਪਾਬੰਦੀ ਲਗਾ ਦਿੱਤੀ ਗਈ ਹੈ। ਹੈੱਡਕੁਆਰਟਰ ਪੰਜਾਬ ਫਰੰਟੀਅਰ ਬੀਐਸਐਫ, ਜਲੰਧਰ ਦੇ ਡੀਆਈਜੀ ਨੇ ਬੁੱਧਵਾਰ ਰਾਤ 10.42 ਵਜੇ ਦੇ ਕਰੀਬ ਮੀਡੀਆ ਰਾਹੀਂ ਆਮ ਲੋਕਾਂ ਨੂੰ ਇਸ ਸਬੰਧੀ ਹੁਕਮ ਜਾਰੀ ਕੀਤੇ ਹਨ।
ਇਹ ਸਮਾਗਮ ਪਾਕਿਸਤਾਨ ਦੇ ਵਾਹਗਾ ਬਾਰਡਰ ਦੇ ਸਾਹਮਣੇ ਅਟਾਰੀ ਜੁਆਇੰਟ ਚੈੱਕ ਪੋਸਟ 'ਤੇ ਆਯੋਜਿਤ ਕੀਤਾ ਗਿਆ ਹੈ, ਜੋ ਕਿ ਅੰਮ੍ਰਿਤਸਰ ਸ਼ਹਿਰ ਤੋਂ ਲਗਪਗ 26 ਕਿਲੋਮੀਟਰ ਦੂਰ ਹੈ। ਇਸ ਦੌਰਾਨ ਬੀਐਸਐਫ ਦੇ ਜਵਾਨਾਂ ਨੇ ਪਾਕਿ ਰੇਂਜਰਾਂ ਨਾਲ ਪਰੇਡ ਕਰਕੇ ਰਾਸ਼ਟਰੀ ਝੰਡੇ ਨੂੰ ਸਤਿਕਾਰ ਸਹਿਤ ਉਤਾਰਨ ਦੀ ਰਸਮ ਅਦਾ ਕਰਦੇ ਹਨ।
ਬੀਐਸਐਫ ਨੇ ਦੱਸਿਆ ਕਿ ਦੇਸ਼ ਵਿੱਚ ਕੋਵਿਡ-19 ਦੀ ਸਥਿਤੀ ਅਤੇ ਜ਼ਿਲ੍ਹਾ ਮੈਜਿਸਟਰੇਟ, ਅੰਮ੍ਰਿਤਸਰ ਦੇ ਦਫ਼ਤਰ ਵੱਲੋਂ ਜਾਰੀ ਤਾਜ਼ਾ ਦਿਸ਼ਾ-ਨਿਰਦੇਸ਼ਾਂ ਦੇ ਮੱਦੇਨਜ਼ਰ ਅਟਾਰੀ ਵਿਖੇ ਸਾਂਝੀ ਚੈਕ ਪੋਸਟ 'ਤੇ ਰੀਟਰੀਟ ਸਮਾਰੋਹ ਨੂੰ ਦੇਖਣ ਲਈ ਆਉਣ ਵਾਲੇ ਆਮ ਲੋਕਾਂ ਦੇ ਦਾਖਲੇ 'ਤੇ ਪਾਬੰਦੀ ਲਗਾਉਣ ਦੇ ਫੈਸਲੇ ਨੂੰ ਤੁਰੰਤ ਪ੍ਰਭਾਵ ਨਾਲ ਲਾਗੂ ਕੀਤਾ ਹੈ।
ਭਾਰਤ ਅਤੇ ਪਾਕਿਸਤਾਨ ਰਵਾਇਤੀ ਤੌਰ 'ਤੇ ਅਟਾਰੀ-ਵਾਹਗਾ ਸਰਹੱਦ 'ਤੇ ਕਈ ਸਾਲਾਂ ਤੋਂ ਰਿਟਰੀਟ ਸਮਾਰੋਹ ਆਯੋਜਿਤ ਕਰਦੇ ਹਨ ਅਤੇ ਇਸ ਸਮਾਗਮ ਵਿੱਚ ਦੋਵਾਂ ਦੇਸ਼ਾਂ ਦੇ ਲੋਕਾਂ ਦੇ ਨਾਲ-ਨਾਲ ਵਿਦੇਸ਼ੀ ਨਾਗਰਿਕ ਵੀ ਵੱਡੀ ਗਿਣਤੀ ਵਿੱਚ ਸ਼ਾਮਲ ਹੁੰਦੇ ਹਨ।
ਇਹ ਵੀ ਪੜ੍ਹੋ: PM ਮੋਦੀ ਦੀ ਸੁਰੱਖਿਆ 'ਚ ਕੁਤਾਹੀ 'ਤੇ ਕੈਪਟਨ ਅਮਰਿੰਦਰ ਸਿੰਘ ਦਾ ਬਿਆਨ, ਪੰਜਾਬ 'ਚ ਰਾਸ਼ਟਰਪਤੀ ਸ਼ਾਸਨ ਦੀ ਕੀਤੀ ਮੰਗ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin