ਪੜਚੋਲ ਕਰੋ
Advertisement
ਮਾਣਹਾਨੀ ਦੇ ਮਾਮਲੇ 'ਚ ਸਾਬਕਾ ਸਪੀਕਰ ਰਾਣਾ ਕੇਪੀ ਨੂੰ ਸੰਮਨ ਜਾਰੀ , 2 ਮਈ ਨੂੰ ਅਦਾਲਤ 'ਚ ਪੇਸ਼ ਹੋਣ ਦੇ ਹੁਕਮ
Sri Anandpur Sahib News : ਚੋਣਾਂ ਦੌਰਾਨ ਸਾਬਕਾ ਵਿਧਾਨ ਸਭਾ ਸਪੀਕਰ ਰਾਣਾ ਕੇਪੀ ਸਿੰਘ ਦੇ ਉੱਤੇ ਮੌਜੂਦਾ ਕੈਬਨਿਟ ਮੰਤਰੀ ਅਤੇ ਹਲਕਾ ਵਿਧਾਇਕ ਹਰਜੋਤ ਸਿੰਘ ਬੈਂਸ ਦੇ ਪਿਤਾ ਸੋਹਣ ਸਿੰਘ ਨੇ ਦੋਸ਼ ਲਗਾਇਆ ਸੀ ਕਿ
Sri Anandpur Sahib News : ਚੋਣਾਂ ਦੌਰਾਨ ਸਾਬਕਾ ਵਿਧਾਨ ਸਭਾ ਸਪੀਕਰ ਰਾਣਾ ਕੇਪੀ ਸਿੰਘ ਦੇ ਉੱਤੇ ਮੌਜੂਦਾ ਕੈਬਨਿਟ ਮੰਤਰੀ ਅਤੇ ਹਲਕਾ ਵਿਧਾਇਕ ਹਰਜੋਤ ਸਿੰਘ ਬੈਂਸ ਦੇ ਪਿਤਾ ਸੋਹਣ ਸਿੰਘ ਨੇ ਦੋਸ਼ ਲਗਾਇਆ ਸੀ ਕਿ ਉਨ੍ਹਾਂ ਨੂੰ ਕਾਫੀ ਅਪਸ਼ਬਦ ਬੋਲੇ ਗਏ। ਜਿਸ ਨੂੰ ਲੈ ਕੇ ਸੋਹਣ ਸਿੰਘ ਵੱਲੋਂ ਸ੍ਰੀ ਆਨੰਦਪੁਰ ਸਾਹਿਬ ਕੋਰਟ ਵਿਖੇ ਰਾਣਾ ਕੇਪੀ ਸਿੰਘ ਦੇ ਖਿਲਾਫ ਅਪਰਾਧਿਕ ਮਾਨਹਾਨੀ ਦਾ ਕੇਸ ਦਾਇਰ ਕੀਤਾ ਗਿਆ ਸੀ। ਜਿਸ ਦੇ ਤਹਿਤ ਸ੍ਰੀ ਅਨੰਦਪੁਰ ਸਾਹਿਬ ਕੋਰਟ ਵੱਲੋਂ ਸੁਣਵਾਈ ਕਰਦੇ ਹੋਏ ਸਾਬਕਾ ਵਿਧਾਨ ਸਭਾ ਸਪੀਕਰ ਰਾਣਾ ਕੰਵਰਪਾਲ ਸਿੰਘ ਨੂੰ ਸੰਮਨ ਜਾਰੀ ਕੀਤੇ ਗਏ ਹਨ 2 ਮਈ ਨੂੰ ਕੋਰਟ ਵਿੱਚ ਪੇਸ਼ ਹੋਣ ਦੇ ਆਦੇਸ਼ ਜਾਰੀ ਕੀਤੇ ਗਏ ਹਨ।
2022 ਵਿੱਚ ਹੋਈਆਂ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਆਪ ਤੇ ਕਾਂਗਰਸ ਵੱਲੋਂ ਜ਼ੋਰ ਪ੍ਰਚਾਰ ਕੀਤਾ ਗਿਆ ਸੀ। ਇਸ ਦੌਰਾਨ ਸਾਬਕਾ ਸਪੀਕਰ ਰਾਣਾ ਕੇਪੀ ਨੇ ਮੌਜੂਦਾ ਸਿੱਖਿਆ ਮੰਤਰੀ ਹਰਜੋਤ ਬੈਂਸ ਅਤੇ ਉਨ੍ਹਾਂ ਦੇ ਪਿਤਾ ਸੋਹਣ ਸਿੰਘ ਨੂੰ ਗ਼ਲਤ, ਝੂਠ ਤੇ ਬੇਬੁਨਿਆਦ ਦੂਸ਼ਣਬਾਜ਼ੀ ਗੱਲਾਂ ਕੀਤੀਆਂ ਸਨ। ਇਸ ਦੇ ਚੱਲਦੇ ਸੋਹਣ ਸਿੰਘ ਬੈਂਸ ਵੱਲੋਂ ਰਾਣਾ ਕੇਪੀ ਖਿਲਾਫ਼ ਮਾਨਹਾਨੀ ਕੇਸ ਦਰਜ ਕਰਵਾਇਆ ਗਿਆ ਸੀ। ਇਸ ਨੂੰ ਲੈ ਕੇ ਰਾਣਾ ਕੇਪੀ ਨੂੰ ਮਾਣਯੋਗ ਅਦਾਲਤ ਨੇ ਸੰਮਨ ਜਾਰੀ ਕੀਤੇ ਹਨ। PC SEC 500 and 506 ਅਧੀਨ ਰਾਣਾ ਕੇਪੀ ਨੂੰ ਸੰਮਨ ਜਾਰੀ ਹੋਏ ਹਨ। ਅਦਾਲਤ ਨੇ ਰਾਣਾ ਕੇਪੀ ਨੂੰ 2 ਮਈ, 2023 ਨੂੰ ਅਦਾਲਤ ਵਿੱਚ ਪੇਸ਼ ਹੋਣ ਲਈ ਕਿਹਾ ਹੈ।
ਦੱਸ ਦੇਈਏ ਕਿ ਪਿਛਲੇ ਸਾਲ ਹਰਜੋਤ ਸਿੰਘ ਬੈਂਸ ਨੇ ਸੀ ਕਿਹਾ ਕਿ ਉਹ ਰਾਣਾ ਕੇਪੀ ਸਿੰਘ ਦੇ ਖਿਲਾਫ ਸ਼ਰ੍ਹੇਆਮ ਬੋਲਦੇ ਹਨ ਕਿ ਉਨ੍ਹਾਂ ਨੇ ਇਲਾਕੇ ਵਿੱਚ ਨਾਜਾਇਜ਼ ਮਾਈਨਿੰਗ ਕਰਵਾਈ ਹੈ। ਉਨ੍ਹਾਂ ਨੇ ਇਲਾਕੇ ਦੇ ਲੋਕਾਂ ਉੱਤੇ ਝੂਠੇ ਮਾਮਲੇ ਦਰਜ ਕਰਵਾਏ ਹਨ। ਇਸ ਤੋਂ ਇਲਾਵਾ ਬੈਂਸ ਨੇ ਕਿਹਾ ਸੀ ਕਿ ਉਹ ਰਾਣਾ ਕੇਪੀ ਦੇ ਜਵਾਈ ਖ਼ਿਲਾਫ਼ ਵੀ ਸ਼ਰ੍ਹੇਆਮ ਬੋਲਦੇ ਹਨ ਪਰ ਰਾਣਾ ਕੇਪੀ ਵੱਲੋਂ ਉਨ੍ਹਾਂ ਅਤੇ ਉਨ੍ਹਾਂ ਦੇ ਪਰਿਵਾਰ ਦੇ ਖਿਲਾਫ਼ ਝੂਠੀ ਅਤੇ ਬੇਬੁਨਿਆਦ ਬਿਆਨਬਾਜ਼ੀ ਕਰਕੇ ਉਨ੍ਹਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।
ਇਸ ਨੂੰ ਲੈ ਕੇ ਉਨ੍ਹਾਂ ਨੇ ਰਾਣਾ ਕੇਪੀ ਸਿੰਘ 'ਤੇ ਮਾਨਹਾਨੀ ਦਾ ਕੇਸ ਦਰਜ ਕਰਵਾਇਆ ਅਤੇ ਉਹ ਕੋਰਟ ਵਿੱਚ ਇੱਕ ਵਕੀਲ ਦੇ ਤੌਰ 'ਤੇ ਹਾਜ਼ਰ ਵੀ ਹੋਏ ਸਨ। ਇਸ ਮੌਕੇ ਉਨ੍ਹਾਂ ਦੇ ਵਕੀਲ ਨੇ ਦੱਸਿਆ ਸੀ ਕਿ ਹਰਜੋਤ ਸਿੰਘ ਬੈਂਸ ਦੇ ਪਿਤਾ ਸੋਹਣ ਸਿੰਘ ਵੱਲੋਂ ਰਾਣਾ ਕੇਪੀ ਦੇ ਖ਼ਿਲਾਫ਼ ਮਾਨਹਾਨੀ ਦਾ ਕੇਸ ਪਾਇਆ ਗਿਆ ਹੈ। ਇਸ ਵਿੱਚ ਉਨ੍ਹਾਂ ਨੇ ਰਾਣਾ ਕੇਪੀ ਸਿੰਘ ਉੱਤੇ ਉਨ੍ਹਾਂ ਦੇ ਖਿਲਾਫ਼ ਕੀਤੀ ਗਈ ਗਲਤ ਬਿਆਨਬਾਜ਼ੀ ਦੇ ਸਬੂਤ ਵੀ ਨਾਲ ਲਗਾਏ ਗਏ ਹਨ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕਾਰੋਬਾਰ
ਵਿਸ਼ਵ
ਪੰਜਾਬ
ਅੰਮ੍ਰਿਤਸਰ
Advertisement