Punjab News: ਪਟਿਆਲਾ ਨੇੜੇ ਵਾਪਰੇ ਹਾਦਸੇ 'ਚ ਜ਼ਖ਼ਮੀ ਹੋਏ ਕਿਸਾਨ ਆਗੂ ਨੂੰ ਭੇਜਿਆ ਗਿਆ ਕਰਨਾਟਕ, ਚੰਡੀਗੜ੍ਹ ਮੀਟਿੰਗ 'ਚ ਸ਼ਾਮਿਲ ਹੋਣ ਤੋਂ ਪਹਿਲਾਂ ਵਾਪਰਿਆ ਭਾਣਾ
Patiala News: ਪਟਿਆਲਾ ਦੇ ਸਿਆਣਾ ਏਰੀਆ ਵਿਖੇ ਕਿਸਾਨ ਮੋਰਚੇ ’ਤੇ ਜਾ ਰਹੇ ਸਾਊਥ ਇੰਡੀਅਨ ਕਿਸਾਨਾਂ ਦੀ ਗੱਡੀ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਹਾਦਸੇ ਵਿਚ ਕਿਸਾਨ ਆਗੂ ਜ਼ਖ਼ਮੀ ਹੋ ਗਏ ਹਨ। ਕਿਸਾਨ ਆਗੂਆਂ ਨੂੰ

Patiala News: ਪਟਿਆਲਾ ਦੇ ਸਿਆਣਾ ਏਰੀਆ ਵਿਖੇ ਕਿਸਾਨ ਮੋਰਚੇ ’ਤੇ ਜਾ ਰਹੇ ਸਾਊਥ ਇੰਡੀਅਨ ਕਿਸਾਨਾਂ ਦੀ ਗੱਡੀ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਹਾਦਸੇ ਵਿਚ ਕਿਸਾਨ ਆਗੂ ਜ਼ਖ਼ਮੀ ਹੋ ਗਏ ਹਨ। ਕਿਸਾਨ ਆਗੂਆਂ ਨੂੰ ਪਟਿਆਲਾ ਦੇ ਸਰਕਾਰੀ ਰਜਿੰਦਰ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਹੈ। ਦੱਸ ਦੇਈਏ ਕਿ ਹੁਣ ਇਸ ਮਾਮਲੇ ਨੂੰ ਲੈ ਅਹਿਮ ਖਬਰ ਸਾਹਮਣੇ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਪਟਿਆਲਾ ਨਜ਼ਦੀਕ ਹਾਦਸਾ ਗ੍ਰਸਤ ਹੋਏ ਕਿਸਾਨ ਆਗੂ ਨੂੰ ਏਅਰ ਐਂਬੂਲੈਂਸ ਜਰੀਏ ਕਰਨਾਟਕ ਵਾਪਸ ਭੇਜਿਆ ਗਿਆ ਹੈ।
ਦੱਸ ਦੇਈਏ ਕਿ ਉਹ ਬੀਤੇ ਦਿਨ ਚੰਡੀਗੜ੍ਹ ਮੀਟਿੰਗ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਜਾ ਰਹੇ ਸੀ। ਕਰਨਾਟਕਾ ਦੇ ਕਿਸਾਨਾਂ ਦੀ ਗੱਡੀ ਪਟਿਆਲਾ ਨਜ਼ਦੀਕ ਹਾਦਸਾ ਗ੍ਰਸਤ ਹੋ ਗਈ। ਜਿਸ ਤੋਂ ਬਾਅਦ ਉਹਨਾਂ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਦਾਖਲ ਕਰਵਾਇਆ ਗਿਆ ਸੀ। ਜਿਸ ਤੋਂ ਬਾਅਦ ਕਰਨਾਟਕਾ ਸਰਕਾਰ ਦੀ ਉਸ ਕਿਸਾਨ ਆਗੂ ਦੇ ਨਾਲ ਗੱਲਬਾਤ ਹੋਈ, ਜਿਸ ਤੋਂ ਬਾਅਦ ਉਸ ਨੂੰ ਏਅਰ ਐਂਬੂਲੈਂਸ ਰਾਹੀਂ ਵਾਪਸ ਕਰਨਾਟਕਾ ਲਿਜਾਇਆ ਗਿਆ ਹੈ। ਲਗਭਗ ਸਵੇਰੇ 5:30 ਵਜੇ ਇਸ ਕਿਸਾਨ ਨੂੰ ਮੋਹਾਲੀ ਏਅਰਪੋਰਟ ਤੋਂ ਕਰਨਾਟਕਾ ਵਾਪਸ ਭੇਜਿਆ ਗਿਆ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇਕਰ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।





















