(Source: ECI/ABP News/ABP Majha)
ਕੇਂਦਰ ਸਰਕਾਰ ਨਾਲੋਂ ਕਿਸਾਨਾਂ ਦੀ ਗੱਲਬਾਤ ਟੁੱਟਣ ਮਗਰੋਂ ਭੜਕੇ ਸੁਖਬੀਰ ਬਾਦਲ, ਗੁੱਸੇ 'ਚ ਕਹਿ ਗਏ ਵੱਡੀ ਗੱਲ
ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕੇਂਦਰ ਦੀ ਮੋਦੀ ਸਰਕਾਰ ਖਿਲਾਫ ਇੱਕ ਵਾਰ ਫਿਰ ਹਮਲਾ ਬੋਲਿਆ ਹੈ। ਖੇਤੀ ਕਾਨੂੰਨਾਂ ਦੇ ਵਿਰੋਧ 'ਚ ਚੱਲ ਰਹੇ ਕਿਸਾਨ ਅੰਦੋਲਨ ਦੌਰਾਨ ਸੁਖਬੀਰ ਬਾਦਲ ਨੇ ਟਵਿੱਟਰ ਜ਼ਰੀਏ ਮੋਦੀ ਸਰਕਾਰ 'ਤੇ ਆਪਣੀ ਭੜਾਸ ਕੱਢੀ ਹੈ।
ਬਾਦਲ ਨੇ ਅੱਗੇ ਕਿਹਾ,, "ਖੇਤੀ ਕਾਨੂੰਨਾਂ ਨੂੰ ਪੰਜਾਬ ਦੇ ਕਿਸਾਨਾਂ 'ਤੇ ਥੋਪਿਆ ਨਹੀਂ ਜਾ ਸਕਦਾ। ਮੈਂ ਭਾਰਤ ਸਰਕਾਰ ਨੂੰ ਬੇਨਤੀ ਕਰਦਾ ਹਾਂ ਕਿ ਉਹ ਜ਼ਿੰਮੇਵਾਰ ਮੰਤਰੀਆਂ ਦੇ ਜ਼ਰੀਏ ਕਿਸਾਨ ਨੇਤਾਵਾਂ ਨਾਲ ਗੱਲ ਕਰੇ, ਨਾ ਕਿ ਅਧਿਕਾਰੀਆਂ ਨਾਲ। ਭਾਰਤ ਸਰਕਾਰ ਨੇ ਕਿਸਾਨਾਂ ਤੇ ਉਨ੍ਹਾਂ ਦੇ ਉਦੇਸ਼ਾਂ ਦਾ ਅਪਮਾਨ ਕੀਤਾ ਹੈ ਅਤੇ ਸਪੱਸ਼ਟ ਸੰਦੇਸ਼ ਭੇਜਿਆ ਹੈ ਕਿ ਉਨ੍ਹਾਂ ਦੀਆਂ ਸ਼ਿਕਾਇਤਾਂ ਦਾ ਹੱਲ ਕਰਨਾ ਕੋਈ ਗੰਭੀਰ ਸਮੱਸਿਆ ਨਹੀਂ ਹੈ।"Farmers' betrayal by GoI is shocking. Backstabbing & playing games with Annadata hurts national interest. Calling farm leaders to Delhi for talks & sending NDA ministers to Pb to prove how wrong farmers are exposed centre’s doublespeak & nefarious hypocrisy. 1/3#FarmersInsulted
— Sukhbir Singh Badal (@officeofssbadal) October 14, 2020
ਸੁਖਬੀਰ ਬਾਦਲ ਨੇ ਕਿਹਾ, "ਅਕਾਲੀ ਦਲ ਕਿਸਾਨਾਂ ਵੱਲੋਂ ਗੱਲਬਾਤ ਤੋਂ ਬਾਹਰ ਨਿਕਲਣ ਦੇ ਫੈਸਲਿਆਂ ਦੀ ਹਮਾਇਤ ਕਰਦਾ ਹੈ ਤੇ ਉਨ੍ਹਾਂ ਨਾਲ ਖੜ੍ਹਾ ਹੈ। ਅਸੀਂ ਕਿਸਾਨਾਂ ਤੱਕ ਪਹੁੰਚ ਕਰਾਂਗੇ ਤੇ ਉਨ੍ਹਾਂ ਦੇ ਸੰਘਰਸ਼ ਵਿੱਚ ਚੱਟਾਨ ਵਾਂਗ ਖੜੇ ਹੋਵਾਂਗੇ। ਸ਼੍ਰੋਮਣੀ ਅਕਾਲੀ ਦਲ ਚਾਹੁੰਦਾ ਹੈ ਕਿ ਐਮਐਸਪੀ ਰਾਹੀਂ ਸਰਕਾਰੀ ਖਰੀਦ ਨੂੰ ਸੰਵਿਧਾਨਕ ਅਧਿਕਾਰ ਬਣਾਇਆ ਜਾਵੇ।"Agri laws cannot be forced down on farmers of Punjab. I urge GOI to be sincere in talking to farm leaders through responsible ministers, not officers. GoI has humiliated farmers & their cause & sent out a clear message that it's not serious abt resolving their grievances. 2/3
— Sukhbir Singh Badal (@officeofssbadal) October 14, 2020
.@Akali_Dal_ backs farmers decision to walk out of these sham talks and stands with them. We will reach out to farmers and stand by them like a rock in their struggle. SAD wants assured continued govt procurement at #MSP to be made a constitutional right. #FarmersInsulted 3/3
— Sukhbir Singh Badal (@officeofssbadal) October 14, 2020