ਪੜਚੋਲ ਕਰੋ

Direct Paddy Sowing : ਝੋਨਾ ਲਾਉਣ 'ਚ ਪੰਜਾਬ ਦੇ ਇਸ ਜਿਲ੍ਹੇ ਨੇ ਬੰਨ੍ਹ 'ਤੇ ਰਿਕਾਰਡ

Direct Paddy Sowing:  ਫਾਜਿ਼ਲਕਾ ਜਿ਼ਲ੍ਹੇ ਨੂੰ ਖੇਤੀਬਾੜੀ ਵਿਭਾਗ ਨੇ ਸਿੱਧੀ ਬਿਜਾਈ ਲਈ 32710 ਏਕੜ ਦਾ ਟੀਚਾ ਦਿੱਤਾ ਸੀ ਪਰ ਬੀਤੀ ਸ਼ਾਮ ਤੱਕ 39887 ਏਕੜ ਵਿਚ ਬਿਜਾਈ ਕੀਤੀ 

ਫਾਜ਼ਿਲਕਾ : ਫਾਜਿ਼ਲਕਾ ਦੇ ਕਿਸਾਨਾਂ ਨੇ ਝੋਨੇ ਦੀ ਸਿੱਧੀ ਬਿਜਾਈ ਵਿਚ ਪੂਰੇ ਪੰਜਾਬ ਵਿਚੋਂ ਝੰਡੀ ਕਰ ਦਿੱਤੀ ਹੈ। ਜਿ਼ਲ੍ਹੇ ਵਿਚ ਨਿਰਧਾਰਤ ਟੀਚੇ ਤੋਂ ਵੀ ਵਧੇਰੇ ਸਿੱਧੀ ਬਿਜਾਈ ਕਰਕੇ ਕਿਸਾਨਾਂ ਨੇ ਪੋਣ ਪਾਣੀ ਦੀ ਰਾਖੀ ਪ੍ਰਤੀ ਆਪਣੀ ਵੱਡੀ ਜਿੰਮੇਵਾਰੀ ਦਾ ਪ੍ਰਗਟਾਵਾ ਕੀਤਾ ਹੈ।

ਇਹ ਜਾਣਕਾਰੀ ਜਿ਼ਲ੍ਹੇ ਦੇ ਡਿਪਟੀ ਕਮਿਸ਼ਨਰ ਡਾ: ਸੇਨੂੰ ਦੁੱਗਲ ਨੇ ਦਿੱਤੀ ਹੈ। ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਘੱਟ ਪਾਣੀ ਦੀ ਜਰੂਰਤ ਵਾਲੀ ਸਿੱਧੀ ਬਿਜਾਈ ਦੀ ਵਿਧੀ ਤਹਿਤ ਵੱਧ ਤੋਂ ਵੱਧ ਬਿਜਾਈ ਕਰਕੇ ਸਾਡੇ ਕੁਦਰਤੀ ਸ਼੍ਰੋਤ ਪਾਣੀ ਦੀ ਵੀ ਬਚਤ ਕਰਨ ਅਤੇ ਆਪਣੇ ਖੇਤੀ ਲਾਗਤ ਖਰਚੇ ਘੱਟ ਕਰਨ ਦੇ ਨਾਲ ਨਾਲ ਸਰਕਾਰ ਤੋਂ ਵੀ 1500 ਰੁਪਏ ਪ੍ਰਤੀ ਏਕੜ ਦੀ ਸਬਸਿਡੀ ਪ੍ਰਾਪਤ ਕਰਨ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਫਾਜਿ਼ਲਕਾ ਜਿ਼ਲ੍ਹੇ ਨੂੰ ਖੇਤੀਬਾੜੀ ਵਿਭਾਗ ਨੇ ਸਿੱਧੀ ਬਿਜਾਈ ਲਈ 32710 ਏਕੜ ਦਾ ਟੀਚਾ ਦਿੱਤਾ ਸੀ ਪਰ ਬੀਤੀ ਸ਼ਾਮ ਤੱਕ 39887 ਏਕੜ ਵਿਚ ਬਿਜਾਈ ਕੀਤੀ ਜਾ ਚੁੱਕੀ ਹੈ। ਇਸ ਵਿਚ 24289 ਏਕੜ ਰਕਬੇ ਨੂੰ ਕਿਸਾਨਾਂ ਨੇ ਸਬਸਿਡੀ ਲੈਣ ਲਈ ਆਨਲਾਈਨ ਵੀ ਕਰ ਦਿੱਤਾ ਹੈ।ਉਨ੍ਹਾਂ ਨੇ ਸਿੱਧੀ ਬਿਜਾਈ ਤਕਨੀਕ ਅਪਨਾਉਣ ਲਈ ਕਿਸਾਨਾਂ ਨੂੰ ਵਧਾਈ ਦਿੰਦਿਆਂ ਕਿਸਾਨਾਂ ਨੂੰ ਇਹ ਵੀ ਅਪੀਲ ਕੀਤੀ ਹੈ ਕਿ ਕਿਸਾਨ 25 ਜ਼ੂਨ ਤੱਕ ਸਰਕਾਰ ਦੇ ਪੋਰਟਲ https://agrimachinerypb.com/   ਤੇ ਆਨਲਾਈਨ ਅਪਲਾਈ ਜਰੂਰ ਕਰਨ ਤਾਂ ਜ਼ੋ ਉਨ੍ਹਾਂ ਨੂੰ ਮੁੱਖ ਮੰਤਰੀ ਸ: ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਸਬਸਿਡੀ ਦੇ ਸਕੇ।

ਮੁੱਖ ਖੇਤੀਬਾੜੀ ਅਫ਼ਸਰ ਸ੍ਰੀ ਜੰਗੀਰ ਸਿੰਘ ਗਿੱਲ ਨੇ ਦੱਸਿਆ ਕਿ ਕਾਸ਼ਤਕਾਰ ਕਿਸਾਨ ਸਬਸਿਡੀ ਲਈ 25 ਜ਼ੂਨ ਤੱਕ ਰਜਿਸਟੇ੍ਰੇਸ਼ਨ ਕਰਵਾ ਸਕਦੇ ਹਨ। ਝੋਨੇ ਦੀ ਸਿੱਧੀ ਬਿਜਾਈ ਦੀ ਪਹਿਲੀ ਤਸਦੀਕ 26 ਜੂਨ ਤੋਂ 15 ਜੁਲਾਈ 2023 ਤੱਕ ਕਿਸਾਨਾਂ ਦੇ ਖੇਤਾਂ ਵਿੱਚ ਜਾ ਕੇ ਕੀਤੀ ਜਾਵੇਗੀ।

ਖੇਤੀਬਾੜੀ ਵਿਭਾਗ ਦੇ ਅਧਿਕਾਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਿਸਾਨ ਵੀਰ  ਲਿੰਕ ਖੋਲ੍ਹ ਕੇ ਆਪਣਾ ਆਧਾਰ ਨੰਬਰ ਭਰਨਗੇ। ਕਾਸ਼ਤਕਾਰ ਕਿਸਾਨ ਦੀ ਨਿੱਜੀ ਅਤੇ ਬੈਂਕ ਸਬੰਧੀ ਜਾਣਕਾਰੀ ਅਨਾਜ ਖਰੀਦ/ਈ ਮੰਡੀਕਰਨ ਪੋਰਟਲ ਵਿੱਚ ਕੀਤੀ ਰਜਿਸਟ੍ਰੇਸ਼ਨ ਅਨੁਸਾਰ ਹੀ ਵਿਖਾਈ ਜਾ ਰਹੀ ਹੈ। ਉਸ ਉਪਰੰਤ ਕਿਸਾਨ ਵੱਲੋਂ ਸਿਰਫ ਆਪਣੀ ਸਿੱਧੀ ਬਿਜਾਈ ਅਧੀਨ ਜਮੀਨ ਸਬੰਧੀ ਵੇਰਵਾ ਜਿਵੇਂ ਕਿ ਜਮੀਨ ਦਾ ਜ਼ਿਲ੍ਹਾ/ਤਹਿਸੀਲ—ਸਬ ਤਹਿਸੀਲ/ਪਿੰਡ/ਖੇਵਟ ਤੇ ਖਸਰਾ ਨੰਬਰ ਅਤੇ ਸਿੱਧੀ ਬਿਜਾਈ ਅਧੀਨ ਰਕਬੇ ਦੀ ਜਾਣਕਾਰੀ (ਕਨਾਲ/ਮਰਲਾ ਜਾਂ ਬਿਗਾ) ਦਿੱਤਾ ਜਾਣਾ ਹੈ।

ਹੁਣ ਇੰਨ੍ਹਾਂ ਕਿਸਮਾਂ ਦੀ ਕਰੋ ਸਿੱਧੀ ਬਿਜਾਈ

ਮੁੱਖ ਖੇਤੀਬਾੜੀ ਅਫ਼ਸਰ ਫਾਜਿ਼ਲਕਾ ਨੇ ਦੱਸਿਆ ਕਿ ਇਸ ਸਮੇਂ ਵੀ ਕੁਝ ਕਿਸਮਾਂ ਹਨ ਜਿੰਨ੍ਹਾਂ ਦੀ ਸਿੱਧੀ ਬਿਜਾਈ ਕੀਤੀ ਜਾ ਸਕਦੀ ਹੈ ਅਤੇ ਕਿਸਾਨ 30 ਜ਼ੂਨ ਤੱਕ ਇੰਨ੍ਹਾਂ ਕਿਸਮਾਂ ਦੀ ਸਿੱਧੀ ਬਿਜਾਈ ਕਰ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਕਿਸਾਨ ਘੱਟ ਸਮੇਂ ਵਿਚ ਪੱਕਣ ਵਾਲੀਆਂ ਕਿਸਮਾਂ ਜਿਵੇਂ ਪੂਸਾ ਬਾਸਮਤੀ 1509, 1692 ਅਤੇ 1847 ਆਦਿ ਕਿਸਮਾਂ ਦੀ ਬਿਜਾਈ ਕਰ ਸਕਦੇ ਹਨ। ਇਸੇ ਤਰਾਂ ਜ਼ੇਕਰ ਪਰਮਲ ਝੋਨੇ ਦੀ ਕਾਸਤ ਕਰਨੀ ਹੋਵੇ ਤਾ ਪੀਆਰ 126 ਕਿਸਮ ਦੀ ਬਿਜਾਈ ਕੀਤੀ ਜਾ ਸਕਦੀ ਹੈ। ਇਹ ਸਾਰੀਆਂ ਕਿਸਮਾਂ 120 ਦਿਨਾਂ ਵਿਚ ਪੱਕ ਜਾਂਦੀਆਂ ਹਨ ਅਤੇ ਅਗਲੀ ਫਸਲ ਲਈ ਖੇਤ ਸਮੇਂ ਸਿਰ ਖਾਲੀ ਹੋ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਵਧੇਰੇ ਜਾਣਕਾਰੀ ਲਈ ਕਿਸਾਨ ਖੇਤੀਬਾੜੀ ਵਿਭਾਗ ਨਾਲ ਰਾਬਤਾ ਕਰ ਸਕਦੇ ਹਨ।

ਇਹ ਵੀ ਪੜ੍ਹੋ: ਖੇਤੀ ਮਸ਼ੀਨਾਂ ’ਤੇ ਸਬਸਿਡੀ ਪ੍ਰਾਪਤ ਕਰਨ ਲਈ ਬਚਿਆ ਮਹੀਨੇ ਤੋਂ ਘੱਟ ਸਮਾਂ, ਕਿਸਾਨ ਵੀਰ ਇੰਝ ਕਰਨ ਅਪਲਾਈ

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Jaswant Singh Khalra: ਭਾਰਤ 'ਚ ਰੁਕੀ ਜਸਵੰਤ ਸਿੰਘ ਖਾਲੜਾ ਬਾਰੇ ਫਿਲਮ, ਅਮਰੀਕਾ ਨੇ ਕਰ ਦਿੱਤਾ ਵੱਡਾ ਕੰਮ
Jaswant Singh Khalra: ਭਾਰਤ 'ਚ ਰੁਕੀ ਜਸਵੰਤ ਸਿੰਘ ਖਾਲੜਾ ਬਾਰੇ ਫਿਲਮ, ਅਮਰੀਕਾ ਨੇ ਕਰ ਦਿੱਤਾ ਵੱਡਾ ਕੰਮ
Delhi Election: ਸਾਜ਼ਸ਼ ਤਹਿਤ ਪੰਜਾਬ ਸਰਕਾਰ ਲਿਖੀ ਗੱਡੀ ਚੋਂ ਫੜ੍ਹਵਾਈ ਗਈ ਸ਼ਰਾਬ ? ਮਾਨ ਸਰਕਾਰ ਨੇ ਦੱਸਿਆ ਆਪਣਾ ਪੱਖ, ਸਬੂਤਾਂ ਸਮੇਤ ਜਾਣੋ ਕੌਣ ਬੋਲ ਰਿਹਾ ਝੂਠ
Delhi Election: ਸਾਜ਼ਸ਼ ਤਹਿਤ ਪੰਜਾਬ ਸਰਕਾਰ ਲਿਖੀ ਗੱਡੀ ਚੋਂ ਫੜ੍ਹਵਾਈ ਗਈ ਸ਼ਰਾਬ ? ਮਾਨ ਸਰਕਾਰ ਨੇ ਦੱਸਿਆ ਆਪਣਾ ਪੱਖ, ਸਬੂਤਾਂ ਸਮੇਤ ਜਾਣੋ ਕੌਣ ਬੋਲ ਰਿਹਾ ਝੂਠ
Punjab News: ਪੰਜਾਬ 'ਚ ਇਹ ਵਿਅਕਤੀ ਹੋਇਆ ਮਾਲੋਮਾਲ, ਦੋ ਵਾਰ ਨਿਕਲੀ ਲਾਟਰੀ; ਜਾਣੋ ਕਿੰਨੀ ਇਨਾਮੀ ਰਾਸ਼ੀ...
Punjab News: ਪੰਜਾਬ 'ਚ ਇਹ ਵਿਅਕਤੀ ਹੋਇਆ ਮਾਲੋਮਾਲ, ਦੋ ਵਾਰ ਨਿਕਲੀ ਲਾਟਰੀ; ਜਾਣੋ ਕਿੰਨੀ ਇਨਾਮੀ ਰਾਸ਼ੀ...
Satellite Calling: ਹੁਣ ਮੋਬਾਈਲ ਨੈੱਟਵਰਕ ਦੀ ਸਮੱਸਿਆ ਨਹੀਂ ਰਹੇਗੀ! ਟਾਵਰਾਂ ਦੀ ਵੀ ਨਹੀਂ ਪਵੇਗੀ ਲੋੜ, ਸਿੱਧੀ ਸੈਟੇਲਾਈਟ ਕਨੈਕਟੀਵਿਟੀ 
ਹੁਣ ਮੋਬਾਈਲ ਨੈੱਟਵਰਕ ਦੀ ਸਮੱਸਿਆ ਨਹੀਂ ਰਹੇਗੀ! ਟਾਵਰਾਂ ਦੀ ਵੀ ਨਹੀਂ ਪਵੇਗੀ ਲੋੜ, ਸਿੱਧੀ ਸੈਟੇਲਾਈਟ ਕਨੈਕਟੀਵਿਟੀ 
Advertisement
ABP Premium

ਵੀਡੀਓਜ਼

ਅਚਾਨਕ ਵਾਪਰਿਆ ਭਿਆਨਕ ਹਾਦਸਾ, 2 ਕਿਸਾਨਾਂ ਦੀ ਮੌਤChandigarh Mayor Eleciton | ਮੇਅਰ ਦੀ ਚੋਣ ਲਈ ਸਖ਼ਤ ਨਿਗਰਾਨੀ ਹੇਠ ਹੋ ਰਹੀ ਵੋਟਿੰਗ|abp sanjha|ਕੋਂਸਲਰ ਤੋੜੇ ਜਾਣ ਦਾ ਡਰੋਂ ਹੋਟਲ 'ਚ ਡੱਕੇ ਕਾਂਗਰਸ ਦੇ ਕੋਂਸਲਰ80 ਦੀ ਸਪੀਡ 'ਤੇ ਵੋਲਕਸਵੈਗਨ ਦਾ ਗੇਅਰ ਫਸਿਆ, ਭਿਆਨਕ ਹਾਦਸਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Jaswant Singh Khalra: ਭਾਰਤ 'ਚ ਰੁਕੀ ਜਸਵੰਤ ਸਿੰਘ ਖਾਲੜਾ ਬਾਰੇ ਫਿਲਮ, ਅਮਰੀਕਾ ਨੇ ਕਰ ਦਿੱਤਾ ਵੱਡਾ ਕੰਮ
Jaswant Singh Khalra: ਭਾਰਤ 'ਚ ਰੁਕੀ ਜਸਵੰਤ ਸਿੰਘ ਖਾਲੜਾ ਬਾਰੇ ਫਿਲਮ, ਅਮਰੀਕਾ ਨੇ ਕਰ ਦਿੱਤਾ ਵੱਡਾ ਕੰਮ
Delhi Election: ਸਾਜ਼ਸ਼ ਤਹਿਤ ਪੰਜਾਬ ਸਰਕਾਰ ਲਿਖੀ ਗੱਡੀ ਚੋਂ ਫੜ੍ਹਵਾਈ ਗਈ ਸ਼ਰਾਬ ? ਮਾਨ ਸਰਕਾਰ ਨੇ ਦੱਸਿਆ ਆਪਣਾ ਪੱਖ, ਸਬੂਤਾਂ ਸਮੇਤ ਜਾਣੋ ਕੌਣ ਬੋਲ ਰਿਹਾ ਝੂਠ
Delhi Election: ਸਾਜ਼ਸ਼ ਤਹਿਤ ਪੰਜਾਬ ਸਰਕਾਰ ਲਿਖੀ ਗੱਡੀ ਚੋਂ ਫੜ੍ਹਵਾਈ ਗਈ ਸ਼ਰਾਬ ? ਮਾਨ ਸਰਕਾਰ ਨੇ ਦੱਸਿਆ ਆਪਣਾ ਪੱਖ, ਸਬੂਤਾਂ ਸਮੇਤ ਜਾਣੋ ਕੌਣ ਬੋਲ ਰਿਹਾ ਝੂਠ
Punjab News: ਪੰਜਾਬ 'ਚ ਇਹ ਵਿਅਕਤੀ ਹੋਇਆ ਮਾਲੋਮਾਲ, ਦੋ ਵਾਰ ਨਿਕਲੀ ਲਾਟਰੀ; ਜਾਣੋ ਕਿੰਨੀ ਇਨਾਮੀ ਰਾਸ਼ੀ...
Punjab News: ਪੰਜਾਬ 'ਚ ਇਹ ਵਿਅਕਤੀ ਹੋਇਆ ਮਾਲੋਮਾਲ, ਦੋ ਵਾਰ ਨਿਕਲੀ ਲਾਟਰੀ; ਜਾਣੋ ਕਿੰਨੀ ਇਨਾਮੀ ਰਾਸ਼ੀ...
Satellite Calling: ਹੁਣ ਮੋਬਾਈਲ ਨੈੱਟਵਰਕ ਦੀ ਸਮੱਸਿਆ ਨਹੀਂ ਰਹੇਗੀ! ਟਾਵਰਾਂ ਦੀ ਵੀ ਨਹੀਂ ਪਵੇਗੀ ਲੋੜ, ਸਿੱਧੀ ਸੈਟੇਲਾਈਟ ਕਨੈਕਟੀਵਿਟੀ 
ਹੁਣ ਮੋਬਾਈਲ ਨੈੱਟਵਰਕ ਦੀ ਸਮੱਸਿਆ ਨਹੀਂ ਰਹੇਗੀ! ਟਾਵਰਾਂ ਦੀ ਵੀ ਨਹੀਂ ਪਵੇਗੀ ਲੋੜ, ਸਿੱਧੀ ਸੈਟੇਲਾਈਟ ਕਨੈਕਟੀਵਿਟੀ 
Punjabi in Canada: ਪੰਜਾਬੀਆਂ ਦਾ ਕੈਨੇਡਾ 'ਚ ਸ਼ਰਮਨਾਕ ਕਾਰਾ! ਪੁਲਿਸ ਨੇ ਛੇ ਪੰਜਾਬੀ ਨੌਜਵਾਨ ਦਬੋਚੇ
Punjabi in Canada: ਪੰਜਾਬੀਆਂ ਦਾ ਕੈਨੇਡਾ 'ਚ ਸ਼ਰਮਨਾਕ ਕਾਰਾ! ਪੁਲਿਸ ਨੇ ਛੇ ਪੰਜਾਬੀ ਨੌਜਵਾਨ ਦਬੋਚੇ
Punjab News: ਪੰਜਾਬ 'ਚ 31 ਮਾਰਚ ਤੱਕ ਇਸ ਕੰਮ 'ਤੇ ਲੱਗੀ ਸਖਤ ਪਾਬੰਦੀ, ਇਹ ਗਲਤੀ ਪਏਗੀ ਮਹਿੰਗੀ; ਪੜ੍ਹੋ ਮਾਮਲਾ
Punjab News: ਪੰਜਾਬ 'ਚ 31 ਮਾਰਚ ਤੱਕ ਇਸ ਕੰਮ 'ਤੇ ਲੱਗੀ ਸਖਤ ਪਾਬੰਦੀ, ਇਹ ਗਲਤੀ ਪਏਗੀ ਮਹਿੰਗੀ; ਪੜ੍ਹੋ ਮਾਮਲਾ
Maha Kumbh Stampede: ਭਗਦੜ ਤੋਂ ਬਾਅਦ ਕੀਤੇ ਗਏ 5 ਵੱਡੇ ਬਦਲਾਅ, VVIP ਪਾਸ ਰੱਦ, ਗੱਡੀਆਂ ਦੀ ਐਂਟਰੀ 'ਤੇ ਵੀ ਰੋਕ
Maha Kumbh Stampede: ਭਗਦੜ ਤੋਂ ਬਾਅਦ ਕੀਤੇ ਗਏ 5 ਵੱਡੇ ਬਦਲਾਅ, VVIP ਪਾਸ ਰੱਦ, ਗੱਡੀਆਂ ਦੀ ਐਂਟਰੀ 'ਤੇ ਵੀ ਰੋਕ
ਕਣਕ ਦੀਆਂ ਕੀਮਤਾਂ ਨੇ ਖਪਤਕਾਰਾਂ ਦੀਆਂ ਵਧਾਈਆਂ ਮੁਸ਼ਕਲਾਂ! MSP ਨਾਲੋਂ 30 ਪ੍ਰਤੀਸ਼ਤ ਮਹਿੰਗੀ ਵਿਕ ਰਹੀ
ਕਣਕ ਦੀਆਂ ਕੀਮਤਾਂ ਨੇ ਖਪਤਕਾਰਾਂ ਦੀਆਂ ਵਧਾਈਆਂ ਮੁਸ਼ਕਲਾਂ! MSP ਨਾਲੋਂ 30 ਪ੍ਰਤੀਸ਼ਤ ਮਹਿੰਗੀ ਵਿਕ ਰਹੀ
Embed widget