ਪੜਚੋਲ ਕਰੋ
Advertisement
ਮੋਗਾ 'ਚ ਕਿਸਾਨਾਂ ਨੇ ਪਲੇਟਫਾਰਮ ਤੋਂ ਧਰਨਾ ਚੁੱਕਿਆ, ਹੁਣ ਪਾਰਕਾਂ 'ਚ ਲਾਇਆ ਡੇਰਾ
ਅੰਬਾਨੀ ਅਡਾਨੀ ਦੀ ਪ੍ਰਾਈਵੇਟ ਟ੍ਰੇਨ ਨਹੀਂ ਜਾਣ ਦੇਵਾਂਗੇ- ਪ੍ਰਦਰਸ਼ਨਕਾਰੀ ਕਿਸਾਨ।ਮੋਗਾ ਰੇਲਵੇ ਸਟੇਸ਼ਨ 'ਤੇ ਭਾਰੀ ਪੁਲਿਸ ਬਲ ਦੀ ਤਾਇਨਾਤ ਕਰਕੇ ਰੇਲ ਗੱਡੀਆਂ ਤੇ ਰੇਲ ਕਰਮੀਆਂ ਦੀ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਕੀਤੇ ਗਏ ਹਨ।
ਮੋਗਾ: ਲੰਬੇ ਸਮੇਂ ਤੋਂ ਪੰਜਾਬ ਦੇ ਕਿਸਾਨਾਂ ਨੇ ਕੇਂਦਰੀ ਖੇਤੀ ਕਾਨੂੰਨਾਂ ਖਿਲਾਫ ਆਪਣੀ ਜੰਗ ਨੂੰ ਜਾਰੀ ਰੱਖੀ ਹੋਈ ਹੈ। ਇਸ ਦੇ ਨਾਲ ਹੀ ਹੁਣ ਕੇਂਦਰ ਦੇ ਅੜੀਅਲ ਰਵੱਈਏ ਕਰਕੇ ਆਮ ਲੋਕਾਂ ਨੂੰ ਹੋ ਰਹੀ ਪ੍ਰੇਸ਼ਾਨੀ ਕਰਕੇ ਕਿਸਾਨਾਂ ਦੇ ਤੇਵਰ ਕੁਝ ਨਰਮ ਪਏ ਹਨ। ਕਿਸਾਨਾਂ ਨੇ ਪੰਜਾਬ ਦੀਆਂ ਕੁਝ ਥਾਂਵਾਂ 'ਤੇ ਧਰਨੇ ਰੇਲਵੇ ਸਟੇਸ਼ਨਾਂ ਤੋਂ ਹਟਾ ਕੇ ਨੇੜਲੀਆਂ ਥਾਂਵਾਂ 'ਤੇ ਲਾ ਦਿੱਤੇ ਹਨ।
ਇਸ ਸਿਲਸਿਲੇ 'ਚ ਮੋਗਾ ਰੇਲਵੇ ਸਟੇਸ਼ਨ 'ਚ ਕਿਸਾਨਾਂ ਵੱਲੋਂ ਲਾਏ ਹੋਏ ਆਪਣੇ ਧਰਨੇ ਨੂੰ ਅੱਜ ਸਵੇਰੇ ਹੀ ਰੇਲਵੇ ਪਲੇਟਫਾਰਮ ਤੋਂ ਹਟਾ ਕੇ ਰੇਲਵੇ ਦੇ ਹੀ ਪਾਰਕ ਵਿੱਚ ਲੱਗਾ ਦਿੱਤਾ। ਇਸ ਦੌਰਾਨ ਕਿਸਾਨਾਂ ਦਾ ਕਹਿਣਾ ਹੈ ਸਰਕਾਰ ਵੱਲੋਂ ਕਿਸਾਨਾਂ ਨੂੰ ਕਿਹਾ ਜਾ ਰਿਹਾ ਸੀ ਕਿ ਕਿਸਾਨਾਂ ਦੇ ਰੇਲਵੇ ਟ੍ਰੈਕ 'ਤੇ ਹੋਣ ਕਰਕੇ ਪੰਜਾਬ ਦਾ ਬਹੁਤ ਨੁਕਸਾਨ ਹੋ ਰਿਹਾ ਹੈ।
ਕਿਸਾਨਾਂ ਦੇ ਟ੍ਰੈਕ 'ਤੇ ਧਰਨਾ ਲਾਉਣ ਕਰਕੇ ਸੂਬੇ ਤੇ ਹੋਰਨਾਂ ਸੂਬਿਆਂ 'ਚ ਕੋਲਾ ਤੇ ਖਾਦ ਦੀ ਕਮੀ ਹੋ ਰਹੀ ਸੀ ਜਿਸ ਦਾ ਅਸਰ ਬਿਜਲੀ ਤੇ ਫਸਲ 'ਤੇ ਹੋ ਸਕਦਾ ਹੈ। ਇਸ ਕਾਰਨ ਕਿਸਾਨਾਂ ਨੇ ਰੇਲਵੇ ਪਲੇਟਫਾਰਮ ਤੋਂ ਧਰਨਾ ਹਟਾਕੇ ਰੇਲਵੇ ਪਾਰਕ ਵਿੱਚ ਸ਼ਿਫਟ ਕਰ ਦਿੱਤਾ ਗਿਆ।
ਇਸ ਦੇ ਨਾਲ ਹੀ ਕਿਸਾਨਾਂ ਦਾ ਕਹਿਣਾ ਹੈ ਚਾਹੇ ਕਿਸਾਨਾਂ ਨੇ ਰੇਲਵੇ ਟ੍ਰੈਕ ਤੋਂ ਧਰਨਾ ਉਠਾ ਦਿੱਤਾ ਪਰ ਸਾਨੂੰ ਨਹੀਂ ਲੱਗਦਾ ਕੀ ਸਰਕਾਰ ਮਾਲ ਗੱਡੀਆਂ ਚਲਾਏਗੀ। ਨਾਲ ਹੀ ਕਿਸਾਨਾਂ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਅਦਾਨੀ ਅੰਬਾਨੀ ਦੀ ਟ੍ਰੈਨ ਕਿਸੇ ਵੀ ਕੀਮਤ 'ਤੇ ਇੱਥੋਂ ਲੰਘਣ ਨਹੀਂ ਦੇਣਗੇ।
ਈਡੀ ਸਾਹਮਣੇ ਮੁੜ ਪੇਸ਼ ਨਹੀਂ ਹੋਣਗੇ ਕੈਪਟਨ ਦੇ ਬੇਟੇ, ਹੁਣ ਇਹ ਦੱਸੀ ਵਜ੍ਹਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਲੁਧਿਆਣਾ
ਦੇਸ਼
ਪੰਜਾਬ
Advertisement