ਕਿਸਾਨਾਂ ਦੀ ਸਿਆਸੀ ਪਾਰਟੀਆਂ ਨੂੰ ਚੇਤਾਵਨੀ, ਚੋਣਾਂ ਦੇ ਐਲਾਨ ਤੋਂ ਪਹਿਲਾਂ ਕੀਤਾ ਪ੍ਰਚਾਰ ਤਾਂ ਭੁਗਤਣਾ ਪਏਗਾ ਅੰਜਾਮ
ਕਿਸਾਨਾਂ ਨੇ ਅੱਜ ਇੱਕ ਹੋਰ ਵੱਡੀ ਚੇਤਾਵਨੀ ਦੇ ਦਿੱਤੀ ਹੈ।ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਹੈ ਕਿ ਜੇਕਰ ਕੋਈ ਵੀ ਪਾਰਟੀ ਚੋਣਾਂ ਦੇ ਐਲਾਨ ਤੋਂ ਪਹਿਲਾਂ ਚੋਣ ਪ੍ਰਚਾਰ ਕਰਦੀ ਹੈ ਤਾਂ ਉਸਨੂੰ ਕਿਸਾਨ ਵਿਰੋਧੀ ਪਾਰਟੀ ਮਨਿਆ ਜਾਏਗਾ।
ਰੌਬਟ ਦੀ ਰਿਪੋਰਟ
ਚੰਡੀਗੜ੍ਹ: ਕਿਸਾਨਾਂ ਨੇ ਅੱਜ ਇੱਕ ਹੋਰ ਵੱਡੀ ਚੇਤਾਵਨੀ ਦੇ ਦਿੱਤੀ ਹੈ।ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਹੈ ਕਿ ਜੇਕਰ ਕੋਈ ਵੀ ਪਾਰਟੀ ਚੋਣਾਂ ਦੇ ਐਲਾਨ ਤੋਂ ਪਹਿਲਾਂ ਚੋਣ ਪ੍ਰਚਾਰ ਕਰਦੀ ਹੈ ਤਾਂ ਉਸਨੂੰ ਕਿਸਾਨ ਵਿਰੋਧੀ ਪਾਰਟੀ ਮਨਿਆ ਜਾਏਗਾ।ਜੇਕਰ ਕੋਈ ਵੀ ਅਜਿਹਾ ਕਰਦਾ ਹੈ ਤਾਂ ਉਸਨੂੰ ਇਸਦੇ ਨਤੀਜੇ ਭੁਗਤਨੇ ਪੈਣਗੇ।
ਰਾਜੇਵਾਲ ਨੇ ਚੰਡੀਗੜ੍ਹ 'ਚ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ "ਜੇਕਰ ਨੇਤਾ ਕਿਸਾਨਾਂ ਨਾਲ ਇੰਨੀ ਹੀ ਹਮਦਰਦੀ ਰੱਖਦੇ ਹਨ ਤਾਂ ਸੰਸਦ ਦੇ ਬਾਹਰ ਧਰਨਾ ਦੇਣ।ਕਿਸਾਨ ਅੰਦਲੋਨ ਦੌਰਾਨ ਕਿਸਾਨਾਂ ਤੇ ਹੋਏ ਸਾਰੇ ਕੇਸ ਵਾਪਸ ਲੈਣ।"
ਕਿਸਾਨ ਆਗੂ ਨੇ ਅਗੇ ਕਿਹਾ ਕਿ, "ਚੋਣ ਪ੍ਰਚਾਰ ਦੇ ਮਾਹੌਲ ਨਾਲ ਪੰਜਾਬ ਦੇ ਹਾਲਾਤ ਖਰਾਬ ਹੋ ਸਕਦੇ ਹਨ। ਚੋਣ ਪ੍ਰਚਾਰ ਨਾਲ ਲੋਕਾਂ ਦਾ ਧਿਆਨ ਕਿਸਾਨ ਅੰਦੋਲਨ ਤੋਂ ਭੱਟਕੇਗਾ।ਸਿਆਸਤਦਾਨ ਆਮ ਪ੍ਰੋਗਰਾਮਾਂ 'ਚ ਲੋਕਾਂ ਦੀ ਭੀੜ ਇਕੱਠੀ ਨਾ ਕਰਨ। ਜੇਕਰ ਪੰਜਾਬ 'ਚ ਰਾਜਨੀਤਿਕ ਰੈਲੀਆਂ ਹੁੰਦੀਆਂ ਹਨ ਤਾਂ ਕਿਸਾਨ ਇਸਦਾ ਵਿਰੋਧ ਕਰਨਗੇ। "
ਉਨ੍ਹਾਂ ਕਿਹਾ ਕਿ, "ਪੰਜਾਬ ਵਿੱਚ ਰਾਸ਼ਟਰਪਤੀ ਸ਼ਾਸਨ ਨਾ ਲਾਗੂ ਹੋਵੇ ਇਸ ਲਈ ਸੰਯੁਕਤ ਕਿਸਾਨ ਮੋਰਚਾ ਇਹ ਕਸਰਤ ਕਰ ਰਿਹਾ ਹੈ ਤਾਂ ਕਿ ਮਾਹੌਲ ਖ਼ਰਾਬ ਨਾ ਹੋਵੇ।ਜੇ ਨੇਤਾ ਰੈਲੀਆਂ ਕਰਨਗੇ ਤਾਂ ਉਹ ਖੁਦ ਭੁਗਤਣਗੇ।"
ਦਰਅਸਲ, ਕਿਸਾਨਾਂ ਨੇ ਨੇਤਾਵਾਂ ਨੂੰ ਹੁਣੇ ਤੋਂ ਰਾਜਨੀਤਿਕ ਮਾਹੌਲ ਨਾ ਬਣਾਉਣ ਲਈ ਕਿਹਾ ਹੈ।ਉਨ੍ਹਾਂ ਇਹ ਵੀ ਸਪਸ਼ੱਟ ਕੀਤਾ ਹੈ ਕਿ ਚੋਣਾਂ ਦੇ ਐਲਾਨ ਮਗਰੋਂ ਪਾਰਟੀਆਂ ਪ੍ਰਚਾਰ ਕਰਨ ਤਾਂ ਉਨ੍ਹਾਂ ਨੂੰ ਕੋਈ ਇਤਰਾਜ਼ ਨਹੀਂ ਹੈ।ਰਾਜੇਵਾਲ ਨੇ ਇੱਕ ਗੱਲ ਹੋਰ ਸਾਫ ਕਰ ਦਿੱਤੀ ਹੈ ਕਿ ਉਹ ਪੰਜਾਬ ਦੇ ਮੁੱਖ ਮੰਤਰੀ ਨਹੀਂ ਬਣਾ ਚਾਹੁੰਦੇ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ