ਨਸ਼ੇ ਦੇ ਆਦੀ ਤਿੰਨ ਪੁੱਤਰਾਂ ਨੇ ਪਿਤਾ ਦਾ ਕੀਤਾ ਕਤਲ
ਅਬੋਹਰ ਤੋਂ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ।ਇੱਥੇ ਨਸ਼ੇ ਦੇ ਆਦੀ ਤਿੰਨ ਪੁੱਤਰਾਂ ਨੇ ਆਪਣੇ ਪਿਤਾ ਦਾ ਗਲਾ ਘੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ। ਪੁਲਿਸ ਨੇ ਹੱਤਿਆ ਦਾ ਮਾਮਲਾ ਦਰਜ ਕੀਤਾ ਹੈ।
ਫਾਜ਼ਿਲਕਾ: ਅਬੋਹਰ ਤੋਂ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ।ਇੱਥੇ ਨਸ਼ੇ ਦੇ ਆਦੀ ਤਿੰਨ ਪੁੱਤਰਾਂ ਨੇ ਆਪਣੇ ਪਿਤਾ ਦਾ ਗਲਾ ਘੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ। ਪੁਲਿਸ ਨੇ ਹੱਤਿਆ ਦਾ ਮਾਮਲਾ ਦਰਜ ਕੀਤਾ ਹੈ। ਅਬੋਹਰ ਦੇ ਪੁਰਾਣੇ ਫਾਜ਼ਿਲਕਾ ਰੋਡ 'ਤੇ ਇਕ ਫਲੋਰ ਮਿੱਲ ਦੇ ਸੰਚਾਲਕ ਦੀ ਅੱਜ ਸੰਪਤੀ ਵਿਵਾਦ ਦੇ ਚੱਲਦੇ ਉਸਦੇ ਹੀ ਪੁੱਤਰਾਂ ਨੇ ਗਲਾ ਘੁੱਟ ਕੇ ਜਾਨ ਲੈ ਲਈ।
ਇਸ ਮਗਰੋਂ ਮੌਕੇ 'ਤੇ ਪਹੁੰਚੀ ਪੁਲਿਸ ਨੇ ਮ੍ਰਿਤਕ ਵਿਅਕਤੀ ਦੀ ਲਾਸ਼ ਅਬੋਹਰ ਦੇ ਸਰਕਾਰੀ ਹਸਪਤਾਲ ਦੀ ਮੋਰਚਰੀ 'ਚ ਰੱਖਵਾ ਦਿੱਤੀ ਹੈ। ਉਸ ਦੇ ਭਰਾ ਦੇ ਬਿਆਨਾਂ ਦੇ ਆਧਾਰ 'ਤੇ ਉਸ ਦੇ ਲੜਕਿਆਂ ਦੇ ਖਿਲਾਫ਼ ਪਰਚਾ ਦਰਜ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਵਿਅਕਤੀ ਦੇ ਤਿੰਨ ਪੁੱਤਰ ਅਤੇ ਇੱਕ ਲੜਕੀ ਹੈ ਜੋ ਲੁਧਿਆਣਾ ਵਿਆਹੀ ਹੋਈ ਹੈ।ਜਦਕਿ ਤਿੰਨੋਂ ਪੁੱਤਰ ਮਕਾਨ ਦੇ ਉਪਰਲੇ ਹਿੱਸੇ 'ਚ ਬਣੇ ਪੋਰਸ਼ਨ 'ਚ ਰਹਿੰਦੇ ਸੀ ਤੇ ਮ੍ਰਿਤਕ ਵਿਅਕਤੀ ਥੱਲੇ ਬਣੇ ਪੋਰਸ਼ਨ 'ਚ ਫਲੋਰ ਮਿੱਲ ਚਲਾਉਣਾ ਦਾ ਕੰਮ ਕਰਦਾ ਸੀ।ਅੱਜ ਉਸਦੀ ਲਾਸ਼ ਸ਼ੱਕੀ ਹਾਲਾਤਾਂ 'ਚ ਕਮਰੇ ਦੀਆਂ ਪੌੜੀਆਂ 'ਚ ਲਟਕੀ ਹੋਈ ਮਿਲੀ।
ਸਾਹਮਣੇ ਇਹ ਵੀ ਆਇਆ ਹੈ ਕਿ ਉਸ ਦੇ ਪੁੱਤਰਾਂ ਦਾ ਉਸ ਨਾਲ ਮਨ ਮੁਟਾਵ ਚੱਲ ਰਿਹਾ ਸੀ ਤੇ ਉਸਨੇ ਆਪਣੇ ਪੁੱਤਰਾਂ ਨੂੰ ਬੇਦਖ਼ਲ ਵੀ ਕਰ ਰੱਖਿਆ ਸੀ ਕਿਉਂਕਿ ਉਹ ਕੋਈ ਕੰਮਕਾਜ ਨਹੀਂ ਕਰਦੇ ਸੀ ਤੇ ਨਸ਼ੇ ਦੇ ਆਦੀ ਸੀ।
ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।