ਚੰਡੀਗੜ੍ਹ ਬਿਜਲੀ ਸੰਕਟ 'ਤੇ Memes ਦਾ ਹੜ੍ਹ, ਸੋਸ਼ਲ ਮੀਡੀਆ 'ਤੇ ਯੂਜ਼ਰਸ ਲੈ ਰਹੇ ਮਜ਼ੇ
ਹਰਿਆਣਾ ਤੇ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ 'ਚ ਬਿਜਲੀ ਮੁਲਾਜ਼ਮਾਂ ਦੇ ਹੜਤਾਲ 'ਤੇ ਜਾਣ ਕਾਰਨ ਪੂਰਾ ਸ਼ਹਿਰ ਹਨੇਰੇ 'ਚ ਡੁੱਬ ਗਿਆ। ਚੰਡੀਗੜ੍ਹ 'ਚ ਸਾਰਾ ਦਿਨ ਦੋਵਾਂ ਸੂਬਿਆਂ ਦੇ ਦਫ਼ਤਰਾਂ ਦਾ ਕੰਮ ਪੂਰੀ ਤਰ੍ਹਾਂ ਠੱਪ ਰਿਹਾ।
ਚੰਡੀਗੜ੍ਹ: ਹਰਿਆਣਾ ਤੇ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ 'ਚ ਬਿਜਲੀ ਮੁਲਾਜ਼ਮਾਂ ਦੇ ਹੜਤਾਲ 'ਤੇ ਜਾਣ ਕਾਰਨ ਪੂਰਾ ਸ਼ਹਿਰ ਹਨੇਰੇ 'ਚ ਡੁੱਬ ਗਿਆ। ਚੰਡੀਗੜ੍ਹ 'ਚ ਸਾਰਾ ਦਿਨ ਦੋਵਾਂ ਸੂਬਿਆਂ ਦੇ ਦਫ਼ਤਰਾਂ ਦਾ ਕੰਮ ਪੂਰੀ ਤਰ੍ਹਾਂ ਠੱਪ ਰਿਹਾ। ਬਿਜਲੀ ਮੁਲਾਜ਼ਮਾਂ ਨੇ ਨਿੱਜੀਕਰਨ ਦੇ ਵਿਰੋਧ 'ਚ ਤਿੰਨ ਦਿਨਾਂ ਦੀ ਹੜਤਾਲ ਦਾ ਐਲਾਨ ਕੀਤਾ ਸੀ। ਹਾਲਾਂਕਿ ਬਾਅਦ 'ਚ ਹਾਲਾਤ ਵਿਗੜਦੇ ਵੇਖ ਬਿਜਲੀ ਬਹਾਲ ਕਰਨ ਦਾ ਫੈਸਲਾ ਕੀਤਾ ਗਿਆ।ਕੁੱਝ ਇਲਾਕਿਆਂ 'ਚ ਬਿਜਲੀ ਆ ਚੁੱਕੀ ਹੈ ਜਦਿਕ ਬਾਕੀ ਇਲਾਕਿਆਂ 'ਚ ਰਾਤ 10 ਵਜੇ ਬਿਜਲੀ ਆ ਜਾਏਗੀ।
ਇਸ ਦੇ ਨਾਲ ਹੀ ਚੰਡੀਗੜ੍ਹ 'ਚ ਬਿਜਲੀ ਵਿਵਸਥਾ ਠੱਪ ਹੋਣ ਤੋਂ ਬਾਅਦ ਲੋਕ ਸੋਸ਼ਲ ਮੀਡੀਆ 'ਤੇ ਖੂਬ ਮਸਤੀ ਕਰ ਰਹੇ ਹਨ। ਚੰਡੀਗੜ੍ਹ ਪ੍ਰਸ਼ਾਸਨ ਬਾਰੇ ਮੀਮਜ਼ ਦਾ ਹੜ੍ਹ ਆ ਗਿਆ ਹੈ। ਲੋਕ ਤਾਅਨੇ ਮਾਰ ਰਹੇ ਹਨ ਕਿ ਉਨ੍ਹਾਂ ਨੇ ਲੰਬੇ ਸਮੇਂ ਬਾਅਦ ਪਰਿਵਾਰ ਨਾਲ ਕੈਂਡਲ ਲਾਈਟ ਡਿਨਰ ਕੀਤਾ। ਇਸ ਲਈ ਚੰਡੀਗੜ੍ਹ ਪ੍ਰਸ਼ਾਸਨ ਦਾ ਧੰਨਵਾਦ। ਲੋਕ ਮੀਮਜ਼ ਰਾਹੀਂ ਇਹ ਵੀ ਦੱਸ ਰਹੇ ਹਨ ਕਿ ਬਿਜਲੀ ਬੰਦ ਹੋਣ ਨਾਲ ਪੂਰੇ ਸ਼ਹਿਰ ਵਿਚ ਉਥਲ-ਪੁਥਲ ਮਚੀ ਹੋਈ ਹੈ ਅਤੇ ਪ੍ਰਸ਼ਾਸਨ ਆਰਾਮ ਨਾਲ ਬੈਠਾ ਹੈ। ਆਓ ਜਾਣਦੇ ਹਾਂ ਲੋਕ ਕੀ ਕਹਿ ਰਹੇ ਹਨ। ਪ੍ਰੀਤਪਾਲ ਸਿੰਘ ਨਾਂ ਦੇ ਯੂਜ਼ਰ ਨੇ ਸੋਸ਼ਲ ਮੀਡੀਆ ਪਲੇਟਫਾਰਮ ਕੂ ਐਪ 'ਤੇ ਅਰਵਿੰਦ ਕੇਜਰੀਵਾਲ ਦੀ ਫੋਟੋ ਸ਼ੇਅਰ ਕਰਦੇ ਹੋਏ -ਇਸ ਫ੍ਰੀ ਚ ਬਿਜਲੀ ਵੰਡਣ ਵਾਲੇ ਨੂੰ ਚੰਡੀਗੜ੍ਹ ਵੀ ਭੇਜ ਦੋ ਯਾਰ !
ਸੁਪ੍ਰੀਆ ਨਾਂ ਦੀ ਯੂਜ਼ਰ ਨੇ ਇਕ ਮੀਮ ਸ਼ੇਅਰ ਕਰਦੇ ਹੋਏ ਦੇਸ਼ ਦੇ ਪਹਿਲੇ ਬਹੁਭਾਸ਼ੀ ਮਾਈਕ੍ਰੋ ਬਲਾਗਿੰਗ ਪਲੇਟਫਾਰਮ ਕੂ ਐਪ ਤੇ ਲਿਖਿਆ ਹੈ ਕਿ ਜਦ ਹੋਵੇ ਪਾਵਰ ਕਟ ਤੇ ਫੋਨ ਹੋ ਜਾਵੇ ਬੰਦ ।
ਕੁਲਵਿੰਦਰ ਸਿੰਘ ਨਾਂ ਦੇ ਯੂਜ਼ਰ ਨੇ ਸੋਸ਼ਲ ਮੀਡੀਆ ਪਲੇਟਫਾਰਮ ਕੂ 'ਤੇ ਇੱਕ ਮੀਮ ਸ਼ੇਅਰ ਕਰਦੇ ਹੋਏ ਲਿਖਿਆ ਕਿ ਜਦੋਂ ਚੰਡੀਗੜ੍ਹ ਦੇ ਲੋਕਾਂ ਨੇ ਪੁੱਛਿਆ ਕਿ ਅਜਿਹੇ ਢੰਗ ਨਾਲ ਵਿਰੋਧ ਕੌਣ ਕਰਦਾ ਹੈ ਭਰਾ...ਤਾਂ ਬਿਜਲੀ ਕੰਪਨੀ ਦਾ ਜਵਾਬ।
ਕਰਤਾਰ ਸਿੰਘ ਨਾਂ ਦੇ ਇਕ ਯੂਜ਼ਰ ਨੇ ਦੇਸੀ ਸੋਸ਼ਲ ਮੀਡੀਆ ਪਲੇਟਫਾਰਮ ਕੂ ਐਪ 'ਤੇ ਇਕ ਮੀਮ ਸ਼ੇਅਰ ਕਰਦੇ ਹੋਏ ਲਿਖਿਆ ਕਿ ਸਮਾਰਟ ਸਿਟੀ ਦੀ ਸਥਿਤੀ 'ਤੇ ਪੰਜਾਬ ਦੀ ਪ੍ਰਤੀਕਿਰਿਆ।
ਵੀਰ ਅਰੋੜਾ ਨਾਂ ਦੇ ਇਕ ਯੂਜ਼ਰ ਨੇ ਇਕ ਫੋਟੋ ਸ਼ੇਅਰ ਕਰਦੇ ਹੋਏ ਸੋਸ਼ਲ ਮੀਡੀਆ ਪਲੇਟਫਾਰਮ ਕੂ ਐਪ ਤੇ ਲਿਖਿਆ ਕਿ ਇਹ ਹਾਲ ਆ ਅੱਜ ਕਲ ਚੰਡੀਗੜ੍ਹ ਦੀਆਂ ਤਾਰਾ ਤੇ ਸਰਕਾਰਾਂ ਦੋਨੋ ਉਲਝ ਗਇਆਂ |
ਬਲਬਿੰਦਰ ਸਿੰਘ ਨਾਂ ਦੇ ਇਕ ਯੂਜ਼ਰ ਨੇ ਇਕ ਮੀਮ ਸ਼ੇਅਰ ਕਰਦੇ ਹੋਏ ਸੋਸ਼ਲ ਮੀਡੀਆ ਐਪ ਕੂ 'ਤੇ ਲਿਖਿਆ ਕਿ ਬੱਸ ਭਾਈ ਬਿਜਲੀ ਚਲਾ ਦੇ ....
ਪੰਜਾਬ ਦੀ ਕੈਟਰੀਨਾ ਨਾਂ ਦੇ ਯੂਜ਼ਰ ਨੇ ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਸੋਸ਼ਲ ਮੀਡੀਆ ਪਲੇਟਫਾਰਮ ਕੂ ਐਪ 'ਤੇ ਲਿਖਿਆ ਹੈ ਕਿ ਸੋਸ਼ਲ ਮੀਡਿਆ ’ਤੇ ਚੰਡੀਗੜ੍ਹ ਵਾਲਿਆਂ ਦੀ ਲੇਟਸਟ ਤਸਵੀਰਾਂ
ਸਿਮਰਨਜੀਤ ਕੌਰ ਨਾਂ ਦੀ ਇਕ ਯੂਜ਼ਰ ਨੇ ਸੋਸ਼ਲ ਮੀਡੀਆ ਪਲੇਟਫਾਰਮ ਕੂ ਐਪ 'ਤੇ ਇਕ ਮੀਮ ਸ਼ੇਅਰ ਕਰਦੇ ਹੋਏ ਲਿਖਿਆ ਕਿ ਚੰਡੀਗੜ੍ਹ ਦੇ ਲੋਕ ਵੀ ਇਹ ਕਹਿ ਸਕਦੇ ਹਨ।
ਜਸਬੀਰ ਕੌਰ ਨਾਂ ਦੀ ਇਕ ਯੂਜ਼ਰ ਨੇ ਸੋਸ਼ਲ ਮੀਡੀਆ ਐਪ 'ਤੇ ਇਕ ਮੀਮ ਸ਼ੇਅਰ ਕਰਦੇ ਹੋਏ ਲਿਖਿਆ ਕਿ ਜਦੋਂ ਇਸ ਦਾ ਪਤਾ ਲੱਗ ਜਾਵੇਗਾ ਤਾਂ ਅਗਲੇ ਕਈ ਘੰਟਿਆਂਤੱਕ ਰਿਹਵੇਗੀ ਬੱਤੀ ਗੁੱਲ ।