ਪੜਚੋਲ ਕਰੋ
Ajnala Incident : ਅੰਮ੍ਰਿਤਪਾਲ ਸਿੰਘ ਦੀਆਂ ਵੱਧਣ ਵਾਲੀਆਂ ਨੇ ਮੁਸ਼ਕਲਾਂ , ਵਿਦੇਸ਼ੀ ਫੰਡਿੰਗ ਅਤੇ ISI ਨਾਲ ਸਬੰਧਾਂ ਨੂੰ ਲੈ ਕੇ ਸੁਰੱਖਿਆ ਏਜੰਸੀਆਂ ਨੇ ਸ਼ੁਰੂ ਕੀਤੀ ਜਾਂਚ
Punjab News : ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੀਆਂ ਮੁਸ਼ਕਿਲਾਂ ਹੁਣ ਵੱਧਣ ਵਾਲੀਆਂ ਹਨ। ਪਹਿਲਾਂ ਆਪਣੇ ਵਿਵਾਦਿਤ ਬਿਆਨਾਂ ਕਾਰਨ ਚਰਚਾ 'ਚ ਰਹੇ ਅੰਮ੍ਰਿਤਪਾਲ ਸਿੰਘ ਨੇ ਹੁਣ ਅਜਨਾਲਾ ਹਿੰਸਾ ਤੋਂ ਬਾਅਦ ਸੁਰੱਖਿਆ ਏਜੰਸੀਆਂ ਤੋਂ ਲੈ ਕੇ ਸਿੱਖ ਜਥੇਬੰਦੀਆਂ ਤੱਕ ਦਾ ਦਰਵਾਜ਼ਾ

Amritpal Singh
Punjab News : ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੀਆਂ ਮੁਸ਼ਕਿਲਾਂ ਹੁਣ ਵੱਧਣ ਵਾਲੀਆਂ ਹਨ। ਪਹਿਲਾਂ ਆਪਣੇ ਵਿਵਾਦਿਤ ਬਿਆਨਾਂ ਕਾਰਨ ਚਰਚਾ 'ਚ ਰਹੇ ਅੰਮ੍ਰਿਤਪਾਲ ਸਿੰਘ ਨੇ ਹੁਣ ਅਜਨਾਲਾ ਹਿੰਸਾ ਤੋਂ ਬਾਅਦ ਸੁਰੱਖਿਆ ਏਜੰਸੀਆਂ ਤੋਂ ਲੈ ਕੇ ਸਿੱਖ ਜਥੇਬੰਦੀਆਂ ਤੱਕ ਦਾ ਦਰਵਾਜ਼ਾ ਖੜਕਾਉਣਾ ਸ਼ੁਰੂ ਕਰ ਦਿੱਤਾ ਹੈ। ਸੁਰੱਖਿਆ ਏਜੰਸੀਆਂ ਨਾਲ ਸਬੰਧਾਂ 'ਤੇ ਉੱਠੇ ਸਵਾਲਾਂ ਤੋਂ ਬਾਅਦ ਹੁਣ ਸੁਰੱਖਿਆ ਏਜੰਸੀਆਂ ਨੇ ਪਾਕਿਸਤਾਨੀ ਖੁਫੀਆ ਏਜੰਸੀ ਆਈਐਸਆਈ ਨਾਲ ਉਸ ਦੇ ਸਬੰਧਾਂ ਅਤੇ ਵਿਦੇਸ਼ੀ ਫੰਡਿੰਗ ਨੂੰ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਵਿਦੇਸ਼ੀ ਫੰਡਿੰਗ ਦੀ ਜਾਂਚ ਵਿੱਚ ਉਹ ਮਰਸਡੀਜ਼ ਕਾਰ ਵੀ ਸ਼ਾਮਲ ਹੈ ,ਜਿਸ ਨਾਲ ਅੰਮ੍ਰਿਤਪਾਲ ਸਿੰਘ ਦੀ ਵੀਡੀਓ ਵਾਇਰਲ ਹੋਈ ਸੀ।
ਇਹ ਵੀ ਪੜ੍ਹੋ : ਆਮ ਆਦਮੀ ਕਲੀਨਿਕਾਂ ਨੂੰ ਝਟਕਾ ! ਮੁਫਤ ਟੈਸਟਾਂ ਸੇਵਾਵਾਂ ਹੋ ਸਕਦੀਆਂ ਪ੍ਰਭਾਵਿਤ, ਕ੍ਰਿਸ਼ਨਾ ਡਾਇਗਨੌਸਟਿਕਸ ਵੱਲੋਂ ਸੇਵਾਵਾਂ ਦੇਣ ਤੋਂ ਇਨਕਾਰ, ਖਹਿਰਾ ਨੇ ਸਾਧਿਆ AAP 'ਤੇ ਨਿਸ਼ਾਨਾ
ਸੁਰੱਖਿਆ ਏਜੰਸੀਆਂ ਦੇ ਘੇਰੇ 'ਚ ਅੰਮ੍ਰਿਤਪਾਲ
ਸੁਰੱਖਿਆ ਏਜੰਸੀਆਂ ਦੇ ਘੇਰੇ 'ਚ ਅੰਮ੍ਰਿਤਪਾਲ
ਅੰਮ੍ਰਿਤਪਾਲ ਸਿੰਘ ਦੇ ਜ਼ਿਆਦਾਤਰ ਸੋਸ਼ਲ ਮੀਡੀਆ ਅਕਾਊਂਟ ਪੰਜਾਬੀ ਨਾਵਾਂ ਨਾਲ ਬਣੇ ਹੋਏ ਹਨ। ਉਸ ਦੁਆਰਾ ਪ੍ਰਚਾਰੀਆਂ ਗਈਆਂ ਫੋਟੋਆਂ ਅਤੇ ਵੀਡੀਓਜ਼ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਪ੍ਰਸਾਰਿਤ ਕੀਤੀਆਂ ਗਈਆਂ ਹਨ। ਖਾਸ ਕਰਕੇ ਉਨ੍ਹਾਂ ਦੀ ਸਮੱਗਰੀ ਨੌਜਵਾਨਾਂ ਨੂੰ ਭੇਜੀ ਜਾਂਦੀ ਹੈ। ਇੰਨਾ ਹੀ ਨਹੀਂ ਜੇਕਰ ਅੰਮ੍ਰਿਤਪਾਲ ਸਿੰਘ ਖਿਲਾਫ ਕੋਈ ਵੀ ਸਮੱਗਰੀ ਸੋਸ਼ਲ ਮੀਡੀਆ 'ਤੇ ਪਾਈ ਜਾਂਦੀ ਹੈ ਤਾਂ ਉਸ ਵਿਅਕਤੀ ਨੂੰ ਉਸ ਦੇ ਸਮਰਥਕਾਂ ਵੱਲੋਂ ਧਮਕੀਆਂ ਦਿੱਤੀਆਂ ਜਾਂਦੀਆਂ ਹਨ। ਅੰਮ੍ਰਿਤਪਾਲ ਦੇ ਕਈ ਖਾਤੇ ਵਿਦੇਸ਼ ਤੋਂ ਵੀ ਚਲਾਏ ਜਾ ਰਹੇ ਹਨ। ਜਿਨ੍ਹਾਂ ਵਿੱਚੋਂ ਕੁਝ ਕੈਨੇਡਾ, ਅਮਰੀਕਾ, ਆਸਟ੍ਰੇਲੀਆ ਅਤੇ ਜਰਮਨੀ ਤੋਂ ਕੰਮ ਕਰ ਰਹੇ ਹਨ। ਇਨ੍ਹਾਂ 'ਚੋਂ ਕਈ ਖਾਤੇ ਫਰਜ਼ੀ ਵੀ ਹਨ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਹੁਣ ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲਾਂ ਦਾ ਦੂਜਾ ਬੈਚ ਭੇਜੇਗੀ ਸਿੰਗਾਪੁਰ, 4 ਮਾਰਚ ਨੂੰ 30 ਪ੍ਰਿੰਸੀਪਲ ਜਾਣਗੇ ਸਿੰਗਾਪੁਰ
ਹਵਾਲਾ ਦੇ ਮਾਧਿਅਮ ਨਾਲ ਫੰਡ ਦਾ ਸ਼ੱਕ
ਖੁਫੀਆ ਏਜੰਸੀਆਂ ਨੂੰ ਸ਼ੱਕ ਹੈ ਕਿ ਅੰਮ੍ਰਿਤਪਾਲ ਸਿੰਘ ਨੂੰ ਹਵਾਲਾ ਦੇ ਮਾਧਿਅਮ ਨਾਲ ਫੰਡਿੰਗ ਕੀਤੀ ਜਾ ਰਹੀ ਹੈ , ਕਿਉਂਕਿ ਵਿਦੇਸ਼ਾਂ ਤੋਂ ਆਉਣ ਵਾਲੇ ਪੈਸੇ 'ਤੇ ਨਜ਼ਰ ਰੱਖੀ ਜਾਂਦੀ ਹੈ। ਅੰਮ੍ਰਿਤਪਾਲ ਸਿੰਘ ਦੇ ਨਾਲ ਰਹਿੰਦੇ ਉਸ ਦੇ ਸਮਰਥਕਾਂ ਦੇ ਬੈਂਕ ਖਾਤਿਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਇੰਨਾ ਹੀ ਨਹੀਂ ਅੰਮ੍ਰਿਤਪਾਲ ਸਿੰਘ ਦੇ ਪ੍ਰੋਗਰਾਮਾਂ ਵਿਚ ਹਿੱਸਾ ਲੈਣ ਵਾਲੇ ਨੌਜਵਾਨਾਂ ਦਾ ਡਾਟਾ ਵੀ ਇਕੱਠਾ ਕੀਤਾ ਜਾ ਰਿਹਾ ਹੈ।
ਮਰਸਡੀਜ਼ ਕਾਰ ਦੀ ਵੀ ਕੀਤੀ ਜਾ ਰਹੀ ਹੈ ਜਾਂਚ
ਜਿਸ ਮਰਸਡੀਜ਼ ਗੱਡੀ ਵਿੱਚ ਅੰਮ੍ਰਿਤਪਾਲ ਸਿੰਘ ਥਾਣਾ ਅਜਨਾਲਾ ਪਹੁੰਚਿਆ ਸੀ, ਉਸ ਦੀ ਵੀ ਜਾਂਚ ਕੀਤੀ ਜਾ ਰਹੀ ਹੈ, ਕਿਤੇ ਉਹ ਵੀ ਵਿਦੇਸ਼ੀ ਫੰਡਿੰਗ ਨਾਲ ਮਿਲੀ ਹੋਵੇ। ਮਰਸਡੀਜ਼ ਕਾਰ ਬਾਰੇ ਅੰਮ੍ਰਿਤਪਾਲ ਨੇ ਕਿਹਾ ਸੀ ਕਿ ਇਹ ਕਾਰ ਉਸ ਨੂੰ ਉਸ ਦੇ ਇਕ ਵਿਦੇਸ਼ੀ ਸਮਰਥਕ ਨੇ ਤੋਹਫੇ ਵਜੋਂ ਦਿੱਤੀ ਸੀ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















