ਮਜੀਠੀਆ 'ਤੇ FIR ਮਗਰੋਂ ਭੜਕੀ ਹਰਸਿਮਰਤ ਬਾਦਲ, ਕਿਹਾ 'ਆਪ ਹੀ ਵਕੀਲ ਤੇ ਜੱਜ ਬਣੇ ਕਾਂਗਰਸੀ ਨੇਤਾ'
ਪੰਜਾਬ ਦੇ ਹਜ਼ਾਰਾਂ ਕਰੋੜੀ ਡਰੱਗ ਰੈਕੇਟ 'ਚ ਅਕਾਲੀ ਲੀਡਰ ਬਿਕਰਮ ਮਜੀਠੀਆ (Bikram Majithia) ਖਿਲਾਫ ਮਾਮਲਾ ਦਰਜ ਹੋਣ ਮਗਰੋਂ ਪੰਜਾਬ ਦੀ ਸਿਆਸਤ ਗਰਮਾ ਗਈ ਹੈ।
ਚੰਡੀਗੜ੍ਹ: ਪੰਜਾਬ ਦੇ ਹਜ਼ਾਰਾਂ ਕਰੋੜੀ ਡਰੱਗ ਰੈਕੇਟ 'ਚ ਅਕਾਲੀ ਲੀਡਰ ਬਿਕਰਮ ਮਜੀਠੀਆ (Bikram Majithia) ਖਿਲਾਫ ਮਾਮਲਾ ਦਰਜ ਹੋਣ ਮਗਰੋਂ ਪੰਜਾਬ ਦੀ ਸਿਆਸਤ ਗਰਮਾ ਗਈ ਹੈ। ਅਕਾਲੀ ਦਲ (Shiromani Akali dal) ਨੇ ਇਸ ਨੂੰ ਬਦਲਾਖੋਰੀ ਦੀ ਕਾਰਵਾਈ ਕਰਾਰ ਦਿੱਤਾ ਹੈ। ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਵੀ ਇਸ 'ਤੇ ਆਪਣੀ ਪ੍ਰਤੀਕਿਰਆ ਦਿੱਤੀ ਹੈ।
ਇਹ ਵੀ ਪੜ੍ਹੋ: YouTube ਵੀਡੀਓ ਵੇਖ ਕਰਵਾਉਣ ਲੱਗਾ ਪਤਨੀ ਦੀ ਡਿਲੀਵਰੀ, ਬੱਚੇ ਦੀ ਮੌਤ, ਪਤਨੀ ਗੰਭੀਰ
ਹਰਸਿਮਰਤ ਬਾਦਲ ਨੇ ਕਿਹਾ ਕਿ, "ਬੇਅਦਬੀ ਦੇ ਮਾਮਲੇ 'ਚ ਸਰਕਾਰ ਇਨਸਾਫ ਨਹੀਂ ਦੇ ਸਕੀ ਹੈ। ਇਸ ਲਈ ਆਪਣੀ ਨਾਕਾਮੀ ਛਪਾਉਣ ਲਈ FIR ਦਰਜ ਕੀਤੀ ਹੈ। ਸਰਕਾਰ ਆਪਣੀਆਂ ਨਾਕਾਮੀਆਂ ਛਪਾਉਣ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ। ਐਸਕੇ ਅਸਥਾਨਾ ਦੀ ਚਿੱਠੀ 'ਚ ਸਾਫ ਲਿਖਿਆ ਸੀ ਕਿ ਇਹ FIR ਨਹੀਂ ਹੋ ਸਕਦੀ। ਕਾਂਗਰਸੀ ਨੇਤਾ ਖੁਦ ਹੀ ਵਕੀਲ ਤੇ ਜੱਜ ਬਣੇ ਹੋਏ ਹਨ।"
ਇਹ ਵੀ ਪੜ੍ਹੋ: ਮੌਤ ਦਾ ਖਤਰਾ 70 ਫੀਸਦੀ ਘਟਾਓ, ਰੋਜ਼ਾਨਾ ਕਰੋ ਸਿਰਫ ਇਹ ਕੰਮ, ਨਵੇਂ ਅਧਿਐਨ 'ਚ ਖ਼ੁਲਾਸਾ
ਨਵਜੋਤ ਸਿੱਧੂ ਤੇ ਹਮਲਾ ਬੋਲਦਿਆ ਹਰਸਿਮਰਤ ਨੇ ਕਿਹਾ, "ਨਵਜੋਤ ਸਿੱਧੂ ਦੇ ਖਿਲਾਫ ਕਿਉਂ FIR ਦਰਜ ਨਹੀਂ ਕੀਤੀ ਜਾਂਦੀ। ਜਦਕਿ ਸਿੱਧੂ ਤੇ ਵੀ ਆਰੋਪ ਹਨ ਕਿ ਉਹ ਪਾਕਿਸਤਾਨ ਦਾ ਪੱਖ ਲੈਂਦਾ ਹੈ। ਕਾਂਗਰਸ ਨਵੀਂ ਮਿਸਾਲ ਕਾਇਮ ਕਰ ਰਹੀ ਹੈ, ਅਜਿਹਾ ਨਹੀਂ ਹੋਣਾ ਚਾਹੀਦਾ।"
ਉਨ੍ਹਾਂ ਕਿਹਾ, "ਇੱਕ ਪਾਸੇ ਬੇਅਦਬੀ ਦੀਆਂ ਘਟਨਾਵਾਂ ਹੋ ਰਹੀਆਂ ਹਨ। ਦੂਜੇ ਪਾਸੇ ਸਰਕਾਰ ਅਜਿਹੀਆਂ ਹਰਕੱਤਾਂ ਕਰ ਰਹੀ ਹੈ। ਸਰਕਾਰ ਨੂੰ ਮੱਧੂਮੱਖੀ ਦੇ ਛੱਤੇ 'ਤੇ ਪੱਥਰ ਨਹੀਂ ਮਾਰਨੇ ਚਾਹੀਦੇ। ਕਾਂਗਰਸ ਨੂੰ ਚੇਤਾਵਨੀ ਹੈ ਕਿ ਜੋ ਗਲਤ ਕੰਮ ਕੀਤਾ ਹੈ, ਉਸ ਦਾ ਨੁਕਸਾਨ ਝੱਲਣ ਲਈ ਤਿਆਰ ਰਹੇ।
ਇਹ ਵੀ ਪੜ੍ਹੋ: ਬਹੁਤੇ ਲੋਕ ਨਹੀਂ ਜਾਣਦੇ ਗੁੜ ਖਾਣ ਦੇ ਫਾਇਦੇ, ਸਿਹਤਮੰਦ ਦੇ ਨਾਲ ਹੀ ਖੂਬਸੂਰਤੀ ਵੀ ਵਧਾਉਂਦਾ
ਇਹ ਵੀ ਪੜ੍ਹੋ: ਸੰਤਰਾ, ਕੇਲਾ ਅਤੇ ਸੇਬ ਖਾਂਦੇ ਸਮੇਂ ਨਾ ਕਰੋ ਇਹ ਵੱਡੀ ਗਲਤੀ, ਜਾਣੋ ਇਨ੍ਹਾਂ ਨੂੰ ਖਾਣ ਦਾ ਸਹੀ ਤਰੀਕਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :