ਪੜਚੋਲ ਕਰੋ

Patiala Cake Death: ਕੇਕ ਖਾਣ ਨਾਲ ਲੜਕੀ ਦੀ ਮੌਤ ਦੇ ਮਾਮਲੇ 'ਚ ਵੱਡਾ ਖੁਲਾਸਾ, ਕੇਕ 'ਚ ਭਾਰੀ ਮਾਤਰਾ 'ਚ ਸਿੰਥੈਟਿਕ ਸਵੀਟਨਰ ਕਰਕੇ ਹੋਈ ਮਾਨਵੀ ਦੀ ਮੌਤ

Manvi Sharma: 24 ਮਾਰਚ ਨੂੰ ਕੇਕ ਖਾਣ ਨਾਲ ਪਟਿਆਲਾ ਦੀ ਰਹਿਣ ਵਾਲੀ ਮਾਨਵੀ ਸ਼ਰਮਾ ਦੀ ਮੌਤ ਹੋਈ ਸੀ। ਇਸ ਮਾਮਲੇ 'ਚ ਰਿਪੋਰਟ ਆ ਗਈ ਹੈ, ਜਿਸ ਵਿੱਚ ਹੈਰਾਨੀਜਨਕ ਖੁਲਾਸਾ ਹੋਇਆ ਹੈ।

Patiala Cake Death Case: 24 ਮਾਰਚ ਨੂੰ ਕੇਕ ਖਾਣ ਨਾਲ ਪਟਿਆਲਾ ਦੀ ਰਹਿਣ ਵਾਲੀ ਮਾਨਵੀ ਸ਼ਰਮਾ ਦੀ ਮੌਤ ਹੋਈ ਸੀ। ਇਸ ਮਾਮਲੇ 'ਚ ਰਿਪੋਰਟ ਆ ਗਈ ਹੈ, ਜਿਸ ਵਿੱਚ ਹੈਰਾਨੀਜਨਕ ਖੁਲਾਸਾ ਹੋਇਆ ਹੈ। ਕੇਕ ਬਣਾਉਣ ਵਾਲੀ ਇਹ ਬੇਕਰੀ ਕੇਕਾਂ 'ਚ ਸਿੰਥੈਟਿਕ ਸਵੀਟਨਰ ਯਾਨਿ ਨਕਲੀ ਮਿੱਠੇ ਦੀ ਵਰਤੋਂ ਕਰਦੀ ਸੀ। ਜਿਸ ਕਰਕੇ ਮਾਨਵੀ ਦੀ ਜਾਨ ਗਈ। ਜਿਹੜਾ ਕੇਕ 24 ਮਾਰਚ ਨੂੰ ਮਾਨਵੀ ਨੇ ਖਾਧਾ ਸੀ, ਉਸ ਵਿੱਚ ਭਾਰੀ ਮਾਤਰਾ 'ਚ ਸਿੰਥੈਟਿਕ ਸਵੀਟਨਰ ਪਾਏ ਗਏ।

ਜ਼ਿਲ੍ਹਾ ਸਿਹਤ ਅਫ਼ਸਰ ਡਾ. ਵਿਜੇ ਜਿੰਦਲ ਨੇ ਐਨਡੀਟੀਵੀ ਨੂੰ ਦੱਸਿਆ ਕਿ ਕੇਕ ਦਾ ਨਮੂਨਾ ਜਾਂਚ ਲਈ ਇਕੱਠਾ ਕੀਤਾ ਗਿਆ ਸੀ, ਅਤੇ ਬਾਅਦ ਦੀ ਰਿਪੋਰਟ ਵਿੱਚ ਸੈਕਰੀਨ (Saccharine) ਦੀ ਮੌਜੂਦਗੀ ਪਾਈ ਗਈ ਹੈ, ਜੋ ਕਿ ਇੱਕ ਸਿੰਥੈਟਿਕ ਸਵੀਟਨਰ ਯਾਨਿ ਨਕਲੀ ਮਿੱਠਾ ਹੈ। ਜਿਸ ਨੂੰ ਕੇਕ ਤੇ ਪੇਸਟਰੀਆਂ 'ਚ ਇਸਤੇਮਾਲ ਕੀਤਾ ਜਾਂਦਾ ਹੈ। ਹਾਲਾਂਕਿ ਸੈਕਰੀਨ ਦੀ ਆਮ ਤੌਰ 'ਤੇ ਭੋਜਨ ਅਤੇ ਪੀਣ ਵਾਲੇ ਪਦਾਰਥਾਂ ਵਿੱਚ ਘੱਟ ਮਾਤਰਾ ਵਿੱਚ ਵਰਤੋਂ ਕੀਤੀ ਜਾਂਦੀ ਹੈ, ਇਹ ਬੇਹੱਦ ਖਤਰਨਾਕ ਚੀਜ਼ ਹੈ, ਜਿਸ ਨੂੰ ਜ਼ਿਆਦਾ ਮਾਤਰਾ ;ਚ ਖਾਣ ਨਾਲ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੋ ਸਕਦੀ ਹੈ। ਜੋ ਕਿ ਜਾਨਲੇਵਾ ਵੀ ਸਾਬਤ ਹੋ ਸਕਦਾ ਹੈ।

ਕਾਬਿਲੇਗ਼ੋਰ ਹੈ ਕਿ 10 ਸਾਲਾ ਮਾਨਵੀ ਦੀ 24 ਮਾਰਚ ਨੂੰ ਕੇਕ ਖਾਣ ਤੋਂ ਬਾਅਦ ਮੌਤ ਹੋ ਗਈ ਸੀ। ਮਾਨਵੀ ਦੇ ਪਰਿਵਾਰ ਨੇ ਇਸ ਸਬੰਧੀ ਪੁਲਿਸ ਨੂੰ ਸ਼ਿਕਾਇਤ ਵੀ ਕੀਤੀ ਸੀ। ਲੜਕੀ ਦੇ ਪਰਿਵਾਰ ਨੇ ਪੁਲਿਸ ਨੂੰ ਦੱਸਿਆ ਸੀ ਕਿ 24 ਮਾਰਚ ਨੂੰ ਮਾਨਵੀ ਸਣੇ ਪੂਰੇ ਪਰਿਵਾਰ ਨੇ ਕੇਕ ਖਾਧਾ ਸੀ। ਕੇਕ ਖਾਣ ਤੋਂ ਤੁਰੰਤ ਬਾਅਦ ਸਾਰੇ ਪਰਿਵਾਰ ਨੂੰ ਉਲਟੀਆਂ ਲੱਗ ਗਈਆਂ, ਜਦਕਿ ਮਾਨਵੀ ਦੀ ਤਬੀਅਤ ਜ਼ਿਆਦਾ ਵਿਗੜ ਗਈ ਸੀ। ਥੋੜੀ ਦੇਰ ਬਾਅਦ ਪਰਿਵਾਰ ਦੀ ਤਬੀਅਤ 'ਚ ਸੁਧਾਰ ਹੋ ਗਿਆ, ਪਰ ਮਾਨਵੀ ਦੀ ਮੌਤ ਹੋ ਗਈ।

ਪੁਲਿਸ ਨੇ ਦੁਕਾਨ ਦੇ ਮਾਲਕ ਦੇ ਖਿਲਾਫ ਭਾਰਤੀ ਦੰਡਾਵਲੀ ਦੀਆਂ ਸਬੰਧਤ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ, ਜਿਸ ਵਿੱਚ 273 ਅਤੇ 304-ਏ (ਲਾਪਰਵਾਹੀ ਨਾਲ ਮੌਤ ਦਾ ਕਾਰਨ ਬਣਨਾ) ਸ਼ਾਮਲ ਹਨ। ਇਸ ਤੋਂ ਇਲਾਵਾ, ਮੌਤ ਦੇ ਸਹੀ ਕਾਰਨਾਂ ਦਾ ਪਤਾ ਲਗਾਉਣ ਲਈ ਵਿਸੇਰਾ ਦੇ ਨਮੂਨੇ ਇੱਕ ਪ੍ਰਯੋਗਸ਼ਾਲਾ ਵਿੱਚ ਭੇਜੇ ਗਏ ਸਨ।

ਬੱਚੀ ਦੇ ਦਾਦਾ ਮੁਤਾਬਕ ਪਰਿਵਾਰ ਨੇ ਸ਼ਾਮ ਕਰੀਬ 6 ਵਜੇ ਕੇਕ ਆਨਲਾਈਨ ਆਰਡਰ ਕੀਤਾ ਸੀ। 24 ਮਾਰਚ ਨੂੰ, ਬਾਅਦ ਦੀ ਬਿਮਾਰੀ ਨੇ ਰਾਤ 11 ਵਜੇ ਦੇ ਆਸ-ਪਾਸ ਪੂਰੇ ਘਰ ਨੂੰ ਘੇਰ ਲਿਆ। ਉਨ੍ਹਾਂ ਦੀ ਛੋਟੀ ਲੜਕੀ ਕੇਕ ਨਾਲ ਬੀਮਾਰ ਹੋਈ ਸੀ, ਪਰ ਉਹ ਕਿਸਮਤ ਨਾਲ ਬਚ ਗਈ, ਪਰ ਮਾਨਵੀ ਨੂੰ ਬਚਾਇਆ ਨਹੀਂ ਜਾ ਸਕਿਆ ਅਤੇ ਜਨਮਦਿਨ ਦਾ ਜਸ਼ਨ ਮੌਤ ਦੇ ਮਾਤਮ 'ਚ ਤਬਦੀਲ ਹੋ ਗਿਆ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਸਾਬਕਾ PM ਮਨਮੋਹਨ ਸਿੰਘ ਦੇ ਦਿਹਾਂਤ 'ਤੇ 7 ਦਿਨਾਂ ਦੇ ਰਾਜਕੀ ਸੋਗ ਦਾ ਐਲਾਨ, ਜਾਣੋ ਕਦੋਂ ਹੁੰਦਾ ਰਾਜਕੀ ਸੋਗ ਅਤੇ ਕੀ ਇਸ ਦਿਨ ਹੁੰਦੀ ਛੁੱਟੀ?

ਇੰਨੀ ਵਾਰ ਹੋਈ ਸੀ ਮਨਮੋਹਨ ਸਿੰਘ ਦੀ ਬਾਈਪਾਸ ਸਰਜਰੀ, ਜਾਣੋ ਕਿੰਨੀ ਖਤਰਨਾਕ ਹੁੰਦੀ ਆਹ ਬਿਮਾਰੀ

ਡੱਲੇਵਾਲ ਦੀ ਹਾਲਤ ਨਾਜ਼ੁਕ, ਪਾਣੀ ਪੀਣਾ ਵੀ ਛੱਡਿਆ, ਮਰਨ ਵਰਤ ਨੂੰ ਹੋਏ 32 ਦਿਨ, ਅੱਜ ਪੰਜਾਬ ਬੰਦ ਨੂੰ ਲੈਕੇ ਹੋਵੇਗੀ ਮੀਟਿੰਗ

ਪੰਜਾਬ ਬੰਦ ਨੂੰ ਲੈਕੇ ਜ਼ਰੂਰੀ ਅਪਡੇਟ, ਰੇਲਾਂ-ਬੱਸਾਂ ਵੀ ਰੋਕਣਗੇ ਕਿਸਾਨ, ਮੀਟਿੰਗ ਤੋਂ ਬਾਅਦ ਕਿਸਾਨਾਂ ਦਾ ਵੱਡਾ ਐਲਾਨ

ABP Premium

ਵੀਡੀਓਜ਼

ਬੰਗਾਲ 'ਚ ਪਿਆ ਭੰਗੜਾ ,ਕਰਨ ਔਜਲਾ ਲਈ Kolkata ਦਾ ਪਿਆਰਰਾਹਾ ਦੀ Flying Kiss , ਰਣਬੀਰ-ਆਲੀਆ ਦੀ ਧੀ ਦਾ Cute ਪਲਦਿਲਜੀਤ ਲਈ ਬਦਲਿਆ ਘੰਟਾ ਘਰ ਦਾ ਰੂਪ , ਪੰਜਾਬੀ ਘਰ ਆ ਗਏ ਓਏਦਿਲਜੀਤ ਤੇ AP ਦੀ ਗੱਲ ਚ ਆਏ ਹਨੀ ਸਿੰਘ ,

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਸਾਬਕਾ PM ਮਨਮੋਹਨ ਸਿੰਘ ਦੇ ਦਿਹਾਂਤ 'ਤੇ 7 ਦਿਨਾਂ ਦੇ ਰਾਜਕੀ ਸੋਗ ਦਾ ਐਲਾਨ, ਜਾਣੋ ਕਦੋਂ ਹੁੰਦਾ ਰਾਜਕੀ ਸੋਗ ਅਤੇ ਕੀ ਇਸ ਦਿਨ ਹੁੰਦੀ ਛੁੱਟੀ?
ਸਾਬਕਾ PM ਮਨਮੋਹਨ ਸਿੰਘ ਦੇ ਦਿਹਾਂਤ 'ਤੇ 7 ਦਿਨਾਂ ਦੇ ਰਾਜਕੀ ਸੋਗ ਦਾ ਐਲਾਨ, ਜਾਣੋ ਕਦੋਂ ਹੁੰਦਾ ਰਾਜਕੀ ਸੋਗ ਅਤੇ ਕੀ ਇਸ ਦਿਨ ਹੁੰਦੀ ਛੁੱਟੀ?
ਇੰਨੀ ਵਾਰ ਹੋਈ ਸੀ ਮਨਮੋਹਨ ਸਿੰਘ ਦੀ ਬਾਈਪਾਸ ਸਰਜਰੀ, ਜਾਣੋ ਕਿੰਨੀ ਖਤਰਨਾਕ ਹੁੰਦੀ ਆਹ ਬਿਮਾਰੀ
ਇੰਨੀ ਵਾਰ ਹੋਈ ਸੀ ਮਨਮੋਹਨ ਸਿੰਘ ਦੀ ਬਾਈਪਾਸ ਸਰਜਰੀ, ਜਾਣੋ ਕਿੰਨੀ ਖਤਰਨਾਕ ਹੁੰਦੀ ਆਹ ਬਿਮਾਰੀ
ਡੱਲੇਵਾਲ ਦੀ ਹਾਲਤ ਨਾਜ਼ੁਕ, ਪਾਣੀ ਪੀਣਾ ਵੀ ਛੱਡਿਆ, ਮਰਨ ਵਰਤ ਨੂੰ ਹੋਏ 32 ਦਿਨ, ਅੱਜ ਪੰਜਾਬ ਬੰਦ ਨੂੰ ਲੈਕੇ ਹੋਵੇਗੀ ਮੀਟਿੰਗ
ਡੱਲੇਵਾਲ ਦੀ ਹਾਲਤ ਨਾਜ਼ੁਕ, ਪਾਣੀ ਪੀਣਾ ਵੀ ਛੱਡਿਆ, ਮਰਨ ਵਰਤ ਨੂੰ ਹੋਏ 32 ਦਿਨ, ਅੱਜ ਪੰਜਾਬ ਬੰਦ ਨੂੰ ਲੈਕੇ ਹੋਵੇਗੀ ਮੀਟਿੰਗ
ਪੰਜਾਬ ਬੰਦ ਨੂੰ ਲੈਕੇ ਜ਼ਰੂਰੀ ਅਪਡੇਟ, ਰੇਲਾਂ-ਬੱਸਾਂ ਵੀ ਰੋਕਣਗੇ ਕਿਸਾਨ, ਮੀਟਿੰਗ ਤੋਂ ਬਾਅਦ ਕਿਸਾਨਾਂ ਦਾ ਵੱਡਾ ਐਲਾਨ
ਪੰਜਾਬ ਬੰਦ ਨੂੰ ਲੈਕੇ ਜ਼ਰੂਰੀ ਅਪਡੇਟ, ਰੇਲਾਂ-ਬੱਸਾਂ ਵੀ ਰੋਕਣਗੇ ਕਿਸਾਨ, ਮੀਟਿੰਗ ਤੋਂ ਬਾਅਦ ਕਿਸਾਨਾਂ ਦਾ ਵੱਡਾ ਐਲਾਨ
ਪੰਜਾਬ 'ਚ ਮੀਂਹ ਅਤੇ ਤੂਫਾਨ ਦਾ ਅਲਰਟ, 2 ਜਨਵਰੀ ਤੱਕ ਪਵੇਗੀ ਸ਼ੀਤ ਲਹਿਰ, ਚੱਲਣਗੀਆਂ ਤੇਜ਼ ਹਵਾਵਾਂ, ਜਾਣੋ ਮੌਸਮ ਦਾ ਹਾਲ

ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ 27-12-2024

ਨਹੀਂ ਰਹੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ, 92 ਦੀ ਉਮਰ 'ਚ ਲਏ ਆਖਰੀ ਸਾਹ

Punjab News: ਸਰਦੀਆਂ ਦੀਆਂ ਛੁੱਟੀਆਂ ਤੋਂ ਬਾਅਦ ਫਿਰ ਆ ਰਹੀਆਂ ਲਗਾਤਾਰ ਦੋ ਛੁੱਟੀਆਂ, ਜਾਣੋ ਡਿਟੇਲ

Embed widget