ਵਿਦੇਸ਼ੀ ਹਥਿਆਰਾਂ ਦੀ ਵੱਡੀ ਖੇਪ ਨਾਲ ਇੱਕ ਗ੍ਰਿਫ਼ਤਾਰ, SSOC ਨੇ ਨਾਕੇ ਤੇ ਕੀਤਾ ਕਾਬੂ
ਸਟੇਟ ਸਪੈਸ਼ਲ ਅਪਰੇਸ਼ਨ ਸੈੱਲ (SSOC) ਨੇ ਕਾਰਵਾਈ ਕਰਦਿਆਂ ਵੱਡੀ ਮਾਤਰਾ ਵਿੱਚ ਅਸਲਾ ਬਰਾਮਦ ਕੀਤਾ ਹੈ।ਅੰਮ੍ਰਿਤਸਰ ਦੇ ਕੁੱਥੂਨੰਗਲ ਨੇੜੇ ਪੁਲਿਸ ਨੇ ਨਾਕੇ ਦੌਰਾਨ ਇੱਕ i20 ਕਾਰ ਨੂੰ ਰੋਕਿਆ ਅਤੇ ਤਲਾਸ਼ੀ ਦੌਰਾਨ ਕਾਰ ਵਿੱਚ ਰੱਖੇ ਦੋ ਬੈਗਾਂ ਵਿੱਚੋਂ ਹਥਿਆਰਾਂ ਦੀ ਵੱਡੀ ਖੇਪ ਬਰਾਮਦ ਹੋਈ।
ਅੰਮ੍ਰਿਤਸਰ: ਸਟੇਟ ਸਪੈਸ਼ਲ ਅਪਰੇਸ਼ਨ ਸੈੱਲ (SSOC) ਨੇ ਕਾਰਵਾਈ ਕਰਦਿਆਂ ਵੱਡੀ ਮਾਤਰਾ ਵਿੱਚ ਅਸਲਾ ਬਰਾਮਦ ਕੀਤਾ ਹੈ।ਅੰਮ੍ਰਿਤਸਰ ਦੇ ਕੁੱਥੂਨੰਗਲ ਨੇੜੇ ਪੁਲਿਸ ਨੇ ਨਾਕੇ ਦੌਰਾਨ ਇੱਕ i20 ਕਾਰ ਨੂੰ ਰੋਕਿਆ ਅਤੇ ਤਲਾਸ਼ੀ ਦੌਰਾਨ ਕਾਰ ਵਿੱਚ ਰੱਖੇ ਦੋ ਬੈਗਾਂ ਵਿੱਚੋਂ ਹਥਿਆਰਾਂ ਦੀ ਵੱਡੀ ਖੇਪ ਬਰਾਮਦ ਹੋਈ।
ਏਡੀਜੀ ਆਰ ਐੱਨ ਢੋਂਨਕੇ ਨੇ ਇਸ ਬਾਰੇ ਵਧੇਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੁਲਿਸ ਨੂੰ 48 ਵਿਦੇਸ਼ੀ ਪਿਸਤੋਲ ਬਰਾਮਦ ਹੋਏ ਹਨ।ਜਿਸ ਵਿੱਚ 19 ਪਿਸਤੋਲ 9mm, 19 ਪਿਸਤੋਲ 34mm, 9 ਪਿਸਤੋਲ 44mm ਮੇਡ ਇਨ ਚਾਈਨਾ।ਇਹ ਸਾਰੇ ਪਿਸਤੋਲ ਵੱਖ-ਵੱਖ ਦੇਸ਼ਾਂ ਦੇ ਬਣੇ ਹੋਏ ਹਨ।ਪੁਲਿਸ ਨੇ ਇੱਕ 25 ਸਾਲਾ ਜਗਜੀਤ ਸਿੰਘ ਨੂੰ ਇਨ੍ਹਾਂ ਹਥਿਆਰਾਂ ਸਣੇ ਕਾਬੂ ਕੀਤਾ ਹੈ।ਪੁਲਿਸ ਨੇ ਆਰੋਪੀ ਖਿਲਾਫ SSOC ਥਾਣੇ 'ਚ ਮਾਮਲਾ ਦਰਜ ਕਰ ਲਿਆ ਹੈ।
ਢੋਂਨਕੇ ਨੇ ਦੱਸਿਆ ਕਿ ਸ਼ੁਰੂਆਤੀ ਪੁੱਛ ਪੜਤਾਲ ਤੋਂ ਪਤਾ ਲੱਗਾ ਹੈ ਕਿ ਆਰੋਪੀ ਦਰਮਨਜੋਤ ਕਾਹਲੋ ਨਾਮ ਦੇ ਵਿਅਕਤੀ ਨਾਲ ਸੰਪਰਕ ਵਿੱਚ ਸੀ।ਦੋਵਾਂ ਦੇ ਪਿੰਡ ਨੇੜੇ-ਨੇੜੇ ਹਨ।ਜਗਜੀਤ ਨੂੰ ਦਰਮਨਜੋਤ ਨੇ ਹਥਿਆਰਾਂ ਦੀ ਡਿਲਵਰੀ ਲੈਣ ਲਈ ਭੇਜਿਆ ਸੀ।ਜਗਜੀਤ 2020 'ਚ ਵਾਪਸ ਦੁਬਈ ਤੋਂ ਵਾਪਸ ਆਇਆ ਸੀ।
ਏਡੀਜੀ ਮੁਤਾਬਿਕ ਪੁਲਿਸ ਕੋਲ ਠੋਸ ਜਾਣਕਾਰੀ ਸੀ, ਆਰੋਪੀ ਨੇ ਇਹ ਵੀ ਦੱਸਿਆ ਕਿ ਉਸਨੇ ਹਥਿਆਰਾਂ ਨੂੰ ਕੀਤੇ ਸੰਭਾਲ ਕੇ ਰੱਖਣਾ ਸੀ।ਸਮਾਂ ਆਉਣ ਤੇ ਇਨ੍ਹਾਂ ਨੂੰ ਇਸਤਮਾਲ ਕੀਤਾ ਜਾਣਾ ਸੀ।ਏਡੀਜੀ ਨੇ ਦੱਸਿਆ ਕਿ ਦਰਮਨਜੋਤ ਤੇ ਸਬੰਧ ਕੁੱਝ ਪਾਬੰਦੀਸ਼ੁਦਾ ਅੱਤਵਾਦੀ ਸੰਗਠਨਾਂ ਨਾਲ ਹੈ।ਜੋ ਕੈਨੇਡਾ, ਅਮਰੀਕਾ ਅਤੇ ਪਾਕਿਸਤਾਨ ਵਿੱਚ ਮੌਜੂਦ ਹੈ।ਦਰਮਨਜੋਤ ਖੁੱਦ ਵੀ ਅਮਰੀਕਾ ਰਹਿੰਦਾ ਹੈ ਅਤੇ ਬਟਾਲਾ 'ਚ ਨਾਮਜ਼ਦ ਪਰਚੇ ਵਿੱਚ ਅਪਰਾਧੀ (Proclaimed Offender) ਐਲਾਨ ਹੈ।ਦਰਮਨਜੋਤ ਨੇ ਇੱਕ ਗੈਂਗਸਟਰ ਨੂੰ ਪੁਲਿਸ ਤੋਂ ਛੁਡਾਉਣ ਦੀ ਕੋਸ਼ਿਸ਼ ਵੀ ਕੀਤੀ ਸੀ।
ਉਨ੍ਹਾਂ ਦੱਸਿਆ ਕਿ ਪਹਿਲਾਂ ਵੀ ਸੱਤ ਪਿਸਤੋਲਾਂ ਦੀ ਰਿਕਵਰੀ ਵਿੱਚ ਦਰਮਨਜੋਤ ਦਾ ਨਾਮ ਆਇਆ ਸੀ।ਉਸ ਦਾ ਪਿੱਛਾ ਕਰਦੇ ਹੀ ਪੁਲਿਸ ਨੂੰ ਇਹ ਬਰਾਮਦਗੀ ਹੋਈ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :