(Source: ECI/ABP News)
ਅੰਮ੍ਰਿਤਸਰ ਦੇ ਸਰਹੱਦੀ ਇਲਾਕਿਆਂ 'ਚ ਗੈਰਕਾਨੂੰਨੀ ਮਾਈਨਿੰਗ, ਫੌਜ ਨੇ ਬੰਕਰਾਂ ਨੂੰ ਵੀ ਖਤਰਾ, ਹਾਈਕੋਰਟ 'ਚ ਜਾਵਾਬ ਦਾਇਰ
ਫੌਜ ਨੇ ਇਹ ਵੀ ਕਿਹਾ ਕਿ ਮਾਈਨਿੰਗ ਕਾਰਨ ਮਿੱਟੀ ਦਾ ਕਟਾਅ ਹੋ ਰਿਹਾ ਹੈ, ਜਿਸ ਕਾਰਨ ਫੌਜ ਦੇ ਬੰਕਰ ਧਸ ਸਕਦੇ ਹਨ। ਫੌਜ ਨੇ ਇਹ ਵੀ ਕਿਹਾ ਕਿ ਗੈਰ-ਕਾਨੂੰਨੀ ਮਾਈਨਿੰਗ ਕਾਰਨ ਨਦੀ ਦਾ ਵਹਾਅ ਆਪਣਾ ਰੁਖ ਬਦਲ ਸਕਦਾ ਹੈ।
![ਅੰਮ੍ਰਿਤਸਰ ਦੇ ਸਰਹੱਦੀ ਇਲਾਕਿਆਂ 'ਚ ਗੈਰਕਾਨੂੰਨੀ ਮਾਈਨਿੰਗ, ਫੌਜ ਨੇ ਬੰਕਰਾਂ ਨੂੰ ਵੀ ਖਤਰਾ, ਹਾਈਕੋਰਟ 'ਚ ਜਾਵਾਬ ਦਾਇਰ Illegal mining in the border areas of Amritsar the army also threatens the bunkers ਅੰਮ੍ਰਿਤਸਰ ਦੇ ਸਰਹੱਦੀ ਇਲਾਕਿਆਂ 'ਚ ਗੈਰਕਾਨੂੰਨੀ ਮਾਈਨਿੰਗ, ਫੌਜ ਨੇ ਬੰਕਰਾਂ ਨੂੰ ਵੀ ਖਤਰਾ, ਹਾਈਕੋਰਟ 'ਚ ਜਾਵਾਬ ਦਾਇਰ](https://feeds.abplive.com/onecms/images/uploaded-images/2022/05/16/7d98d75aa0ae5448b0c3d746f2cb0c8d_original.jpg?impolicy=abp_cdn&imwidth=1200&height=675)
ਚੰਡੀਗੜ੍ਹ: ਅੰਮ੍ਰਿਤਸਰ ਦੇ ਸਰਹੱਦੀ ਇਲਾਕਿਆਂ ਵਿੱਚ ਹੋ ਰਹੀ ਗੈਰਕਾਨੂੰਨੀ ਮਾਈਨਿੰਗ ਦਾ ਮਾਮਲਾ ਹਾਈਕੋਰਟ ਪਹੁੰਚਿਆ ਹੈ। ਇਸ ਬਾਰੇ ਭਾਰਤੀ ਫੌਜ ਨੇ ਪੰਜਾਬ ਹਰਿਆਣਾ ਹਾਈਕੋਰਟ 'ਚ ਜਵਾਬ ਦਾਇਰ ਕੀਤਾ ਹੈ। ਫੌਜ ਨੇ ਮੰਨਿਆ ਹੈ ਕਿ ਗੈਰਕਾਨੂੰਨੀ ਮਾਈਨਿੰਗ ਕਾਰਨ ਫੌਜ ਦੇ ਬੰਕਰਾਂ ਨੂੰ ਵੀ ਨੁਕਸਾਨ ਹੋ ਰਿਹਾ ਹੈ।
ਫੌਜ ਨੇ ਇਹ ਵੀ ਕਿਹਾ ਕਿ ਮਾਈਨਿੰਗ ਕਾਰਨ ਮਿੱਟੀ ਦਾ ਕਟਾਅ ਹੋ ਰਿਹਾ ਹੈ, ਜਿਸ ਕਾਰਨ ਫੌਜ ਦੇ ਬੰਕਰ ਧਸ ਸਕਦੇ ਹਨ। ਫੌਜ ਨੇ ਇਹ ਵੀ ਕਿਹਾ ਕਿ ਗੈਰ-ਕਾਨੂੰਨੀ ਮਾਈਨਿੰਗ ਕਾਰਨ ਨਦੀ ਦਾ ਵਹਾਅ ਆਪਣਾ ਰੁਖ ਬਦਲ ਸਕਦਾ ਹੈ। ਇਸ ਕਾਰਨ ਵੀ ਬੰਕਰਾਂ ਨੂੰ ਨੁਕਸਾਨ ਪਹੁੰਚ ਸਕਦਾ ਹੈ ਤੇ ਇਸ ਨਾਲ ਭਾਰੀ ਹੜ੍ਹ ਵੀ ਆ ਸਕਦੇ ਹਨ। ਉਧਰ, ਪੰਜਾਬ ਸਰਕਾਰ ਨੇ ਅਜੇ ਤੱਕ ਜਵਾਬ ਦਰਜ ਨਹੀਂ ਕੀਤਾ ਹੈ।
ਇਹ ਵੀ ਪੜ੍ਹੋ- ਪੰਜਾਬ 'ਚ 93,000 ਨੌਜਵਾਨਾਂ ਨੂੰ ਮਿਲੇਗਾ ਰੁਜ਼ਗਾਰ! AAP ਸਰਕਾਰ ਦਾ ਦਾਅਵਾ
ਨੋਟ- ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)