Hola Mohalla 2023 : ਹੋਲੇ ਮਹੱਲੇ ਮੌਕੇ ਇੰਟਰਨੈਸ਼ਨਲ ਗਤਕਾ ਮੁਕਾਬਲੇ, ਦੇਸ਼ ਵਿਦੇਸ਼ ਦੇ ਨੌਜਵਾਨ ਲੈ ਰਹੇ ਹਿੱਸਾ
Hola Mohalla 2023 : ਹੋਲੇ ਮਹੱਲੇ ਮੌਕੇ ਇੰਟਰਨੈਸ਼ਨਲ ਗਤਕਾ ਮੁਕਾਬਲੇ ਕਰਵਾਏ ਜਾ ਰਹੇ ਹਨ। ਇਸ ਵਿੱਚ ਨਿਹੰਗ ਸਿੰਘਾਂ ਦੇ ਦਲਾਂ ਤੋਂ ਇਲਾਵਾ ਦੇਸ਼ ਵਿਦੇਸ਼ ਦੇ ਨੌਜਵਾਨ ਹਿੱਸਾ ਲੈ ਰਹੇ ਹਨ। ਅਨੰਦਪੁਰ ਸਾਹਿਬ ਪਹੁੰਚੀਆਂ ਗੁਰੂ ਕੀਆਂ ਲਾਡਲੀਆਂ ਫ਼ੌਜਾਂ ਵਿੱਚ ਹੋਲੇ ਮਹੱਲੇ
Hola Mohalla 2023 : ਹੋਲੇ ਮਹੱਲੇ ਮੌਕੇ ਇੰਟਰਨੈਸ਼ਨਲ ਗਤਕਾ ਮੁਕਾਬਲੇ ਕਰਵਾਏ ਜਾ ਰਹੇ ਹਨ। ਇਸ ਵਿੱਚ ਨਿਹੰਗ ਸਿੰਘਾਂ ਦੇ ਦਲਾਂ ਤੋਂ ਇਲਾਵਾ ਦੇਸ਼ ਵਿਦੇਸ਼ ਦੇ ਨੌਜਵਾਨ ਹਿੱਸਾ ਲੈ ਰਹੇ ਹਨ। ਅਨੰਦਪੁਰ ਸਾਹਿਬ ਪਹੁੰਚੀਆਂ ਗੁਰੂ ਕੀਆਂ ਲਾਡਲੀਆਂ ਫ਼ੌਜਾਂ ਵਿੱਚ ਹੋਲੇ ਮਹੱਲੇ ਨੂੰ ਲੈ ਕੇ ਵਿਸ਼ੇਸ਼ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ।
ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ ਨੇ ਦੱਸਿਆ ਕਿ ਦਸਮ ਪਾਤਸ਼ਾਹ ਵੱਲੋਂ ਪਾਈ ਪਿਰਤ ਨੂੰ ਕਾਇਮ ਰੱਖਦਿਆਂ ਅੱਜ ਵੀ ਬੁੱਢਾ ਦਲ ਵੱਲੋਂ ਪੁਰਾਤਨ ਰੀਤ ਨੂੰ ਸਾਂਭਣ ਦਾ ਯਤਨ ਕੀਤਾ ਜਾ ਰਿਹਾ ਹੈ। ਬੁੱਢੇ ਦਲ ਵੱਲੋਂ ਕਰਵਾਏ ਜਾ ਰਹੇ ਗਤਕਾ ਮੁਕਾਬਲਿਆਂ ‘ਚ ਜੇਤੂ ਨਿਹੰਗ ਸਿੰਘਾਂ ਨੂੰ ਲੱਖਾਂ ਰੁਪਏ ਦੇ ਇਨਾਮ ਦਿੱਤੇ ਜਾ ਰਹੇ ਹਨ। ਇਸੇ ਤਰ੍ਹਾਂ ਮਹੱਲੇ ਵਾਲੇ ਦਿਨ ਘੋੜਦੌੜਾਂ ਤੇ ਸ਼ਸ਼ਤਰ ਕਲਾ ਦੇ ਵਿੱਚ ਜਿਹੜੇ ਨਿਹੰਗ ਸਿੰਘ ਜੇਤੂ ਰਹਿਣਗੇ, ਉਨ੍ਹਾਂ ਨੂੰ ਗੋਲ਼ਡ ਮੈਡਲਾਂ ਨਾਲ ਸਨਮਾਨਿਤ ਕੀਤਾ ਜਾਵੇਗਾ। ਗੌਰਤਲਬ ਹੈ ਕਿ ਕੱਲ੍ਹ ਬਾਬਾ ਬਲਬੀਰ ਸਿੰਘ ਦੀ ਅਗਵਾਈ ਵਿੱਚ ਹਰ ਸਾਲ ਦੀ ਤਰਾਂ ਨਿਹੰਗ ਸਿੰਘਾ ਵੱਲੋਂ ਮਹੱਲਾ ਸਜਾਇਆ ਜਾਵੇਗਾ।ਇਸ ਵਿੱਚ ਪੁਰਾਤਨ ਰਵਾਇਤ ਅਨੁਸਾਰ ਨਿਹੰਗ ਸਿੰਘ ਜੰਗਜੂ ਕਰਤੱਵ ਦਿਖਾਉਣਗੇ।
ਇਹ ਵੀ ਪੜ੍ਹੋ : ਕਿੱਧਰ ਨੂੰ ਜਾ ਰਿਹਾ ਪੰਜਾਬ! ਸਕੂਲਾਂ 'ਚ ਪੜ੍ਹਦੇ ਵਿਦਿਆਰਥੀ ਵੀ ਬੰਦੂਕਾਂ ਚੱਕੀ ਫਿਰਦੇ, 12ਵੀ ਕਲਾਸ ਦੇ ਵਿਦਿਆਰਥੀ ਦੇ ਸਿਰ 'ਚ ਮਾਰੀ ਗੋਲੀ
ਦੱਸ ਦਈਏ ਕਿ ਹੋਲੇ ਮਹੱਲੇ ਮੌਕੇ ਜਿੱਥੇ ਦੇਸ਼ ਭਰ ਤੋਂ ਸੰਗਤ ਅਨੰਦਪੁਰ ਸਾਹਿਬ ਤੋਂ ਪਹੁੰਚ ਰਹੀ ਹੈ, ਉੱਥੇ ਵਿਦੇਸ਼ਾਂ ਤੋਂ ਤਿਆਰ ਬਰ ਤਿਆਰ ਸਿੰਘ ਸਜ ਅਨੰਦਪੁਰ ਸਾਹਿਬ ਪਹੁੰਚੀ ਸੰਗਤ ਵਿੱਚ ਵੀ ਨਿਵੇਕਲਾ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਬੀਬੀ ਬਲਰਾਜ ਕੌਰ ਦਾ ਕਹਿਣਾ ਹੈ ਕਿ ਜਿੱਥੇ ਅਨੰਦਪੁਰ ਸਾਹਿਬ ਹੋਲੇ ਮਹੱਲੇ ਮੌਕੇ ਖ਼ਾਲਸਾ ਪੰਥ ਦਾ ਸਰੂਪ ਵੇਖਣ ਨੂੰ ਮਿਲ ਰਿਹਾ ਹੈ, ਉੱਥੇ ਹੀ ਵਿਦੇਸ਼ਾਂ ਵਿੱਚ ਜਦੋਂ ਬਾਣੀ ਬਾਣੇ ਵਿੱਚ ਤਿਆਰ ਬਰ ਤਿਆਰ ਹੋ ਕੇ ਗੁਰੂ ਕੇ ਸਿੱਖ ਉੱਚੇ ਅਹੁਦਿਆਂ ਤੇ ਬੈਠੇ ਹਨ ਤਾਂ ਇਹ ਮਾਣ ਵਿੱਚ ਹੋਰ ਵੀ ਵਾਧਾ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਅੱਜ ਅਨੰਦਪੁਰ ਸਾਹਿਬ ਆਉਣ ਵਾਲੀ ਸੰਗਤ ਨੂੰ ਦਸਮ ਪਾਤਸ਼ਾਹ ਦੇ ਅਸਲ ਸਿਧਾਂਤ ਤੇ ਸੰਦੇਸ਼ ਨੂੰ ਅਮਲੀ ਰੂਪ ਦੇ ਵਿੱਚ ਜਾਣਨ ਦੀ ਲੋੜ ਹੈ।
ਇਸ ਦੌਰਾਨ ਤਰਨਾ ਦਲ ਹਰੀਆਂ ਵੇਲਾ ਦੇ ਮੁਖੀ ਜ਼ਿੰਦਾ ਸ਼ਹੀਦ ਬਾਬਾ ਨਿਹਾਲ ਸਿੰਘ ਹਰੀਆਂ ਵੇਲਾ ਵਾਲਿਆਂ ਨੇ ਵਿਸ਼ੇਸ਼ ਗੱਲ ਕਰਦਿਆਂ ਜਿੱਥੇ ਹੋਲੇ ਮਹੱਲੇ ਦੇ ਪੁਰਾਤਨ ਇਤਿਹਾਸ ਤੋਂ ਜਾਣੂ ਕਰਵਾਇਆ, ਉੱਥੇ ਉਨ੍ਹਾਂ ਨੇ ਕਿਹਾ ਕਿ ਕੇ ਜੇਕਰ ਕੋਈ ਪਿਆਸਾ ਅੰਮ੍ਰਿਤ ਦੇ ਸੋਮੇ ਕੋਲ਼ੋਂ ਵਾਪਸ ਚੱਲ ਜਾਵੇ ਤਾਂ ਉਸ ਤੋਂ ਅਭਾਗਾ ਕੌਣ ਹੋ ਸਕਦਾ ਹੈ। ਅਨੰਦਪੁਰ ਸਾਹਿਬ ਵਿੱਖੇ ਆ ਕੇ ਖੰਡੇ ਬਾਟੇ ਦਾ ਅੰਮ੍ਰਿਤ ਛੱਕ ਸਿੰਘ ਸਜੀਏ ਤਾਂ ਹੀ ਹੋਲਾ ਮਹੱਲਾ ਮਨਾਉਣ ਦਾ ਤੇ ਇੱਥੇ ਆਉਣ ਦਾ ਫ਼ਾਇਦਾ ਹੈ। ਬੁੱਢਾ ਦਲ ਦੇ ਪ੍ਰਚਾਰਕ ਗਿਆਨੀ ਮਹਿਤਾਬ ਸਿੰਘ ਨੇ ਨਿਹੰਗ ਸਿੰਘਾ ਦੇ ਪੁਰਾਤਨ ਇਤਿਹਾਸ ਤੇ ਵਿਸ਼ੇਸ਼ ਕਰਕੇ ਸ਼ਸ਼ਤ੍ਰਾ ਪ੍ਰਤੀ ਸਤਿਕਾਰ ਤੇ ਇਤਿਹਾਸ ਬਾਰੇ ਵਿਚਾਰ ਸਾਂਝੇ ਕੀਤੇ।