Jalandhar News: ਸ਼ਰਾਬ ਨਾਲ ਟੱਲੀ ਕੁੜੀ ਨੇ ਪਾਇਆ ਭੜਥੂ! ਅੱਧੀ ਰਾਤ ਪੁਲਿਸ ਨੂੰ ਭਾਜੜਾਂ
ਪੁਲਿਸ ਨੇ 108 ਐਂਬੂਲੈਂਸ ਨੂੰ ਬੁਲਾਇਆ ਗਿਆ ਤੇ ਉਸ ਨੂੰ ਹਸਪਤਾਲ ਭੇਜ ਦਿੱਤਾ ਗਿਆ। ਲੜਕੀ ਨੂੰ ਭੇਜ ਕੇ ਪੁਲਿਸ ਨੇ ਕਿਸੇ ਤਰ੍ਹਾਂ ਮਾਮਲਾ ਸ਼ਾਂਤ ਕਰਵਾਇਆ ਤੇ ਕਾਰਵਾਈ ਦਾ ਕਈ ਭਰੋਸਾ ਦਿੱਤਾ।
Jalandhar News: ਜਲੰਧਰ ਦੇ ਗੜ੍ਹਾ ਇਲਾਕੇ 'ਚ ਦੇਰ ਰਾਤ ਸ਼ਰਾਬ ਦੇ ਨਸ਼ੇ ਵਿੱਚ ਧੁੱਤ ਲੜਕੀ ਨੇ ਖੂਬ ਹੰਗਾਮਾ ਕੀਤਾ। ਸ਼ਰਾਬ ਨਾਲ ਟੱਲੀ ਕੁੜੀ ਨੇ ਖੂਬ ਭੜਥੂ ਪਾਇਆ। ਇਸ ਲਈ ਪੁਲਿਸ ਨੂੰ ਵੀ ਭਾਜੜਾਂ ਪੈ ਗਈਆਂ। ਨਸ਼ੇ ਵਿੱਚ ਧੁੱਤ ਲੜਕੀ ਆਟੋ ਵਿੱਚ ਬੈਠ ਮੁਹੱਲੇ ਵਿੱਚ ਪਹੁੰਚੀ ਸੀ। ਸ਼ਰਾਬੀ ਲੜਕੀ ਵੱਲੋਂ ਗਾਲੀ-ਗਲੋਚ ਕਰਨ ਮਗਰੋਂ ਮੁਹੱਲਾ ਵਾਸੀ ਵੀ ਭੜਕ ਗਏ। ਮਾਮਲਾ ਇੰਨਾ ਵਧ ਗਿਆ ਕਿ ਮੌਕੇ 'ਤੇ ਪੁਲਿਸ ਨੂੰ ਬੁਲਾਉਣਾ ਪਿਆ।
ਇਸ ਮਗਰੋਂ ਪੁਲਿਸ ਨੇ 108 ਐਂਬੂਲੈਂਸ ਨੂੰ ਬੁਲਾਇਆ ਗਿਆ ਤੇ ਉਸ ਨੂੰ ਹਸਪਤਾਲ ਭੇਜ ਦਿੱਤਾ ਗਿਆ। ਲੜਕੀ ਨੂੰ ਭੇਜ ਕੇ ਪੁਲਿਸ ਨੇ ਕਿਸੇ ਤਰ੍ਹਾਂ ਮਾਮਲਾ ਸ਼ਾਂਤ ਕਰਵਾਇਆ ਤੇ ਕਾਰਵਾਈ ਦਾ ਕਈ ਭਰੋਸਾ ਦਿੱਤਾ। ਦਰਅਸਲ ਈ-ਰਿਕਸ਼ਾ ਸਵਾਰ ਨੂੰ ਗੜ੍ਹਾ ਚੌਕ ਨੇੜੇ ਇੱਕ ਮਹਿਲਾ ਸਵਾਰੀ ਮਿਲੀ। ਉਸ ਨੇ ਈ-ਰਿਕਸ਼ਾ ਚਾਲਕ ਨੂੰ ਬੱਸ ਸਟੈਂਡ ਨੇੜੇ ਉਤਾਰਨ ਲਈ ਕਿਹਾ। ਈ-ਰਿਕਸ਼ਾ ਚਾਲਕ ਉਸ ਨੂੰ ਬੱਸ ਸਟੈਂਡ ਲੈ ਗਿਆ।
ਈ-ਰਿਕਸ਼ਾ ਚਾਲਕ ਜਦੋਂ ਬੱਸ ਸਟੈਂਡ 'ਤੇ ਪਹੁੰਚਿਆ ਤਾਂ ਲੜਕੀ ਨੇ ਕਿਹਾ ਕਿ ਉਸ ਨੂੰ ਮੁੜ ਗੜ੍ਹਾ ਨੇੜੇ ਉਤਾਰ ਦੇਵੇ। ਜਦੋਂ ਰਿਕਸ਼ਾ ਚਾਲਕ ਲੜਕੀ ਨੂੰ ਲੈ ਕੇ ਦੁਬਾਰਾ ਗੜ੍ਹਾ ਪਹੁੰਚਿਆ ਤਾਂ ਉਹ ਈ-ਰਿਕਸ਼ਾ ਦੇ ਅੰਦਰ ਹੀ ਬੇਹੋਸ਼ ਹੋ ਗਈ। ਇਸ ਮਗਰੋਂ ਰਿਕਸ਼ਾ ਚਾਲਕ ਲੜਕੀ ਨੂੰ ਆਪਣੇ ਇਲਾਕੇ ਵਿੱਚ ਲੈ ਗਿਆ। ਇਲਾਕੇ ਦੀਆਂ ਔਰਤਾਂ ਲੜਕੀ ਨੂੰ ਹੇਠਾਂ ਉਤਾਰਨ ਲਈ ਆਈਆਂ ਤਾਂ ਸ਼ਰਾਬੀ ਲੜਕੀ ਨੇ ਗਾਲੀ ਗਲੋਚ ਸ਼ੁਰੂ ਕਰ ਦਿੱਤੀ।
ਈ-ਰਿਕਸ਼ਾ ਚਾਲਕ ਦੀ ਪਤਨੀ ਪੂਜਾ ਨੇ ਕਿਹਾ ਕਿ ਪੁਲਿਸ ਪ੍ਰਸ਼ਾਸਨ ਨੇ ਵੀ ਉਨ੍ਹਾਂ ਦੀ ਕੋਈ ਮਦਦ ਨਹੀਂ ਕੀਤੀ। ਉਲਟਾ ਉਨ੍ਹਾਂ ਨੂੰ ਡਰਾਇਆ ਧਮਕਾਇਆ ਗਿਆ। ਉਧਰ, ਥਾਣਾ-7 ਦੇ ਐਸਐਚਓ ਮੁਕੇਸ਼ ਕੁਮਾਰ ਨੇ ਦੱਸਿਆ ਕਿ ਲੜਕੀ ਨੇ ਸ਼ਰਾਬ ਪੀਤੀ ਹੋਈ ਸੀ ਤੇ ਉਸ ਨੂੰ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।