(Source: ECI/ABP News)
Punjab Farmers Protest: ਰੇਲ ਰੋਕੋ ਅੰਦੋਲਨ ਦਾ ਤੀਜਾ ਦਿਨ, ਰੇਲ ਪਟੜੀਆਂ 'ਤੇ ਬੈਠੇ ਕਿਸਾਨ, ਅੱਜ ਵੀ ਹੋਣਗੀਆਂ ਕਈ ਰੇਲਾਂ ਪ੍ਰਭਾਵਿਤ
Kisan Rail Roko Andolan: ਅੱਜ ਵੀ ਪੰਜਾਬ 'ਚ ਕਿਸਾਨ ਰੇਲ ਪਟੜੀਆਂ 'ਤੇ ਡੱਟੇ ਹੋਏ ਹਨ। ਅੱਜ ਅੰਬਾਲਾ ਵਿੱਚ ਵੀ ਕਿਸਾਨ ਰੇਲਾਂ ਰੋਕਣ ਜਾ ਰਹੇ ਹਨ। ਕਿਸਾਨ ਜਥੇਬੰਦੀਆਂ ਵੀ ਅੱਜ ਭਵਿੱਖ ਦੀ ਰਣਨੀਤੀ 'ਤੇ ਵਿਚਾਰ ਕਰਨ ਜਾ ਰਹੀਆਂ ਹਨ।
![Punjab Farmers Protest: ਰੇਲ ਰੋਕੋ ਅੰਦੋਲਨ ਦਾ ਤੀਜਾ ਦਿਨ, ਰੇਲ ਪਟੜੀਆਂ 'ਤੇ ਬੈਠੇ ਕਿਸਾਨ, ਅੱਜ ਵੀ ਹੋਣਗੀਆਂ ਕਈ ਰੇਲਾਂ ਪ੍ਰਭਾਵਿਤ Kisan Rail Roko Andolan 3rd day : farmers rail roko protest in punjab so many trains will be affected today Punjab Farmers Protest: ਰੇਲ ਰੋਕੋ ਅੰਦੋਲਨ ਦਾ ਤੀਜਾ ਦਿਨ, ਰੇਲ ਪਟੜੀਆਂ 'ਤੇ ਬੈਠੇ ਕਿਸਾਨ, ਅੱਜ ਵੀ ਹੋਣਗੀਆਂ ਕਈ ਰੇਲਾਂ ਪ੍ਰਭਾਵਿਤ](https://feeds.abplive.com/onecms/images/uploaded-images/2023/09/30/5d8b6c24dd3b1967514f3c9cf55eb3e11696052197866700_original.jpg?impolicy=abp_cdn&imwidth=1200&height=675)
Punjab Farmers Protest : ਪੰਜਾਬ ਵਿੱਚ ਅੱਜ ਤੀਜੇ ਦਿਨ ਵੀ ਕਿਸਾਨ ਰੇਲ ਦੀਆਂ ਪਟੜੀਆਂ ਉੱਤੇ ਡੱਟੇ ਹੋਏ ਹਨ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਅਗਵਾਈ ਵਿੱਚ ਕਿਸਾਨ ਰੇਲ ਪਟੜੀਆਂ ’ਤੇ ਬੈਠੇ ਹਨ। ਦੱਸ ਦਈਏ ਅੱਜ ਕਿਸਾਨ ਹਰਿਆਣਾ ਵਿੱਚ ਵੀ ਆਪਣਾ ਧਰਨਾ ਸ਼ੁਰੂ ਕਰਨ ਜਾ ਰਹੇ ਹਨ।
ਅੰਬਾਲਾ ਸਮੇਤ 20 ਥਾਵਾਂ 'ਤੇ ਰੋਸ ਪ੍ਰਦਰਸ਼ਨ ਕਰਕੇ ਰੇਲਾਂ ਨੂੰ ਰੋਕਣ ਜਾ ਰਹੀਆਂ ਹਨ
ਵੱਖ-ਵੱਖ ਰਾਜਾਂ ਦੀਆਂ ਕਿਸਾਨ ਜਥੇਬੰਦੀਆਂ ਅੱਜ ਅੰਬਾਲਾ ਸਮੇਤ 20 ਥਾਵਾਂ 'ਤੇ ਰੋਸ ਪ੍ਰਦਰਸ਼ਨ ਕਰਕੇ ਰੇਲਾਂ ਨੂੰ ਰੋਕਣ ਜਾ ਰਹੀਆਂ ਹਨ। ਕਿਸਾਨ ਜਥੇਬੰਦੀਆਂ ਵੀ ਅੱਜ ਭਵਿੱਖ ਦੀ ਰਣਨੀਤੀ 'ਤੇ ਵਿਚਾਰ ਕਰਨ ਜਾ ਰਹੀਆਂ ਹਨ। ਇਸ ਤੋਂ ਬਾਅਦ ਹੀ ਇਹ ਸਪੱਸ਼ਟ ਹੋ ਸਕੇਗਾ ਕਿ ਕਿਸਾਨ ਰੇਲ ਪਟੜੀ ਛੱਡਣਗੇ ਜਾਂ ਉਥੇ ਹੀ ਡੱਟੇ ਰਹਿਣਗੇ।
ਅੱਜ ਮਹਿਲਾ ਕਿਸਾਨ ਰੇਲ ਪਟੜੀਆਂ ’ਤੇ ਪੁੱਜਣਗੀਆਂ
ਰੇਲਵੇ ਟ੍ਰੈਕ ਜਾਮ ਹੋਣ ਕਾਰਨ ਪਠਾਨਕੋਟ ਤੋਂ ਅੰਮ੍ਰਿਤਸਰ, ਅੰਬਾਲਾ ਤੋਂ ਅੰਮ੍ਰਿਤਸਰ, ਪੰਜਾਬ ਤੋਂ ਚੰਡੀਗੜ੍ਹ, ਲੁਧਿਆਣਾ ਤੋਂ ਮੋਗਾ, ਜਲੰਧਰ, ਫ਼ਿਰੋਜ਼ਪੁਰ, ਫ਼ਾਜ਼ਿਲਕਾ ਆਦਿ ਕਈ ਰੂਟ ਮੁਕੰਮਲ ਤੌਰ ’ਤੇ ਠੱਪ ਹੋ ਕੇ ਰਹਿ ਗਏ ਹਨ। ਜਿਸ ਕਾਰਨ ਕਰੀਬ 203 ਟਰੇਨਾਂ ਪ੍ਰਭਾਵਿਤ ਹੋਈਆਂ ਹਨ। ਅੰਮ੍ਰਿਤਸਰ ਵਿੱਚ ਅੱਜ ਮਹਿਲਾ ਕਿਸਾਨ ਵੀ ਰੇਲ ਪਟੜੀਆਂ ’ਤੇ ਪੁੱਜਣ ਜਾ ਰਹੀਆਂ ਹਨ। ਕਿਸਾਨਾਂ ਦੀ ਹਮਾਇਤ ਲਈ ਮਹਿਲਾ ਕਿਸਾਨ ਪਟੜੀ 'ਤੇ ਪੁੱਜਣ ਜਾ ਰਹੇ ਹਨ। ਇਸ ਦੇ ਨਾਲ ਹੀ ਕਿਸਾਨਾਂ ਵੱਲੋਂ 23-24 ਅਕਤੂਬਰ ਨੂੰ ਕਿਸਾਨੀ ਦੁਸਹਿਰਾ ਮਨਾਉਣ ਦਾ ਐਲਾਨ ਕੀਤਾ ਗਿਆ ਹੈ।
#WATCH | Punjab: Farmers, under the aegis of Kisan Mazdoor Sangharsh Committee, continue to sit on railway tracks as they stage a 'Rail Roko Andolan' over their demands, including Committee for MSP, withdrawal of cases regarding agitation in Delhi and compensation & jobs for… pic.twitter.com/ybgfbBdaQH
— ANI (@ANI) September 30, 2023
ਅੱਜ 203 ਤੋਂ ਵੱਧ ਟਰੇਨਾਂ ਪ੍ਰਭਾਵਿਤ ਹੋਣਗੀਆਂ
ਕਿਸਾਨਾਂ ਦੇ ਧਰਨੇ ਕਾਰਨ ਅੱਜ 20 ਤੋਂ ਵੱਧ ਰੇਲਾਂ ਪ੍ਰਭਾਵਿਤ ਹੋਣ ਜਾ ਰਹੀਆਂ ਹਨ। ਅੱਜ ਕਿਸਾਨ ਅੰਬਾਲਾ ਟਰੈਕ 'ਤੇ ਬੈਠਣ ਜਾ ਰਹੇ ਹਨ। ਜਿਸ ਕਾਰਨ ਪ੍ਰਭਾਵਿਤ ਟਰੇਨਾਂ ਦੀ ਗਿਣਤੀ ਹੋਰ ਵਧ ਸਕਦੀ ਹੈ। ਫਿਲਹਾਲ ਰੇਲਵੇ ਵੱਲੋਂ ਕਰੀਬ 136 ਟਰੇਨਾਂ ਨੂੰ ਰੱਦ ਕੀਤਾ ਗਿਆ ਹੈ। ਇਸ ਤੋਂ ਇਲਾਵਾ 25 ਟਰੇਨਾਂ ਨੂੰ short terminate ਕਰ ਦਿੱਤਾ ਗਿਆ ਹੈ, 26 ਟਰੇਨਾਂ ਦੀ ਸ਼ੁਰੂਆਤ ਕੀਤੀ ਗਈ ਹੈ ਅਤੇ 16 ਟਰੇਨਾਂ ਦੇ ਰੂਟ ਵੀ ਮੋੜ ਦਿੱਤੇ ਗਏ ਹਨ।
ਕੀ ਹੈ ਕਿਸਾਨਾਂ ਦੀ ਮੰਗ
ਕਿਸਾਨ ਮਜ਼ਦੂਰ ਸੰਘਰਸ਼ ਸਮਿਤੀ ਦੀ ਅਗਵਾਈ ਹੇਠ ਰੇਲ ਪਟੜੀਆਂ ’ਤੇ ਬੈਠੇ ਕਿਸਾਨਾਂ ਦੀ ਮੰਗ ਹੈ। ਘੱਟੋ-ਘੱਟ ਸਮਰਥਨ ਮੁੱਲ ਲਈ ਇੱਕ ਕਮੇਟੀ ਬਣਾਈ ਜਾਵੇ, ਦਿੱਲੀ ਦੇ ਕਿਸਾਨ ਅੰਦੋਲਨ ਦੇ ਕਿਸਾਨਾਂ 'ਤੇ ਦਰਜ ਕੀਤੇ ਕੇਸ ਵਾਪਸ ਲਏ ਜਾਣ, ਕਿਸਾਨ ਅੰਦੋਲਨ ਦੌਰਾਨ ਮਰਨ ਵਾਲੇ ਕਿਸਾਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਅਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀ ਦਿੱਤੀ ਜਾਵੇ। ਇਨ੍ਹਾਂ ਸਾਰੀਆਂ ਮੰਗਾਂ ਨੂੰ ਲੈ ਕੇ ਕਿਸਾਨ 'ਰੇਲ ਰੋਕੋ ਅੰਦੋਲਨ' ਕਰ ਰਹੇ ਹਨ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)