Kotkpaura Police Firing: ਵਿਜੇ ਸਿੰਗਲਾ ਨੇ ਜਾਂਚ ਕਰ ਰਹੀ SIT ਵਿੱਚ ਮਾਹਰ ਮੈਂਬਰ ਅਹੁਦੇ ਤੋਂ ਦਿੱਤਾ ਅਸਤੀਫਾ
ਸਾਬਕਾ ਸਰਕਾਰੀ ਵਕੀਲ ਵਿਜੇ ਸਿੰਗਲਾ ਨੇ ਕੋਟਕਪੂਰਾ ਮਾਮਲੇ ਦੀ ਜਾਂਚ ਕਰ ਰਹੀ ਐਸਆਈਟੀ ਵਿੱਚ ਮਾਹਰ ਮੈਂਬਰ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ।
ਚੰਡੀਗੜ੍ਹ: ਸਾਬਕਾ ਸਰਕਾਰੀ ਵਕੀਲ ਵਿਜੇ ਸਿੰਗਲਾ ਨੇ ਕੋਟਕਪੂਰਾ ਮਾਮਲੇ ਦੀ ਜਾਂਚ ਕਰ ਰਹੀ ਐਸਆਈਟੀ ਵਿੱਚ ਮਾਹਰ ਮੈਂਬਰ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਦੱਸ ਦਈਏ ਕਿ ਸੁਖਬੀਰ ਸਿੰਘ ਬਾਦਲ ਨੂੰ ਐਸਆਈਟੀ ਨੇ 26 ਜੂਨ ਨੂੰ ਪੁੱਛਗਿੱਛ ਲਈ ਬੁਲਾਇਆ ਹੈ ਅਤੇ ਵਿਜੇ ਸਿੰਗਲਾ ਨੇ ਪੁੱਛਗਿੱਛ ਤੋਂ ਇੱਕ ਦਿਨ ਪਹਿਲਾਂ ਐਸਆਈਟੀ ਤੋਂ ਅਸਤੀਫਾ ਦੇ ਦਿੱਤਾ ਹੈ।
ਇਸ ਤੋਂ ਪਹਿਲਾਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਪੁੱਛਗਿੱਛ ਕੀਤੀ ਗਈ। ਇਸ ਦੌਰਾਨ ਕੋਟਕਪੂਰਾ ਫਾਇਰਿੰਗ ਕੇਸ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਲਈ ਸਥਿਤੀ ਉਦੋਂ ਮੁਸ਼ਕਲ ਹੋ ਗਈ ਜਦੋਂ ਟੀਮ ਦੇ ਨਾਲ ਆਏ ਡਾਇਰੈਕਟਰ ਪ੍ਰੌਸੀਕਿਊਸ਼ਨ ਵਿਜੈ ਸਿੰਗਲਾ ਨੇ ਬਾਦਲ ਨੂੰ ਸਵਾਲ ਕੀਤਾ ਕਿ ਕੋਟਕਪੂਰਾ 'ਚ 2015 ਵਿਚ ਗੋਲੀ ਚਲਾਉਣ ਦਾ ਹੁਕਮ ਕਿਸ ਨੇ ਦਿੱਤਾ ਸੀ।
ਇਸ ਸਵਾਲ ਦਾ ਜਵਾਬ ਦੇਣ ਤੋਂ ਪਹਿਲਾਂ ਹੀ ਬਾਦਲ ਨੇ ਸਬੰਧਤ ਅਧਿਕਾਰੀ ਨੂੰ ਪੁੱਛਿਆ ਕਿ ਕਾਕਾ ਜੀ, ਤੁਸੀਂ ਕੌਣ ਹੋ। ਸਿੰਗਲਾ ਨੂੰ ਦੱਸਿਆ ਜਾ ਰਿਹਾ ਹੈ ਕਿ ਉਹ ਡਾਇਰੈਕਟਰ ਪ੍ਰੋਸੀਕਿਊਸ਼ਨ ਹੈ। ਬਾਦਲ ਨੇ ਕਿਹਾ ਕਿ ਤੁਸੀਂ ਐਸਆਈਟੀ ਦੇ ਮੈਂਬਰ ਨਹੀਂ ਹੋ, ਤੁਸੀਂ ਮੈਨੂੰ ਪ੍ਰਸ਼ਨ ਕਿਵੇਂ ਪੁੱਛ ਰਹੇ ਹੋ। ਇਸ ਤੋਂ ਬਾਅਦ ਸਿੰਗਲਾ ਚੁੱਪ ਬੈਠੇ ਅਤੇ ਬਾਕੀ ਪੁੱਛਗਿੱਛ ਐਸਆਈਟੀ ਦੇ ਮੈਂਬਰ ਐਲ ਕੇ ਯਾਦਵ ਅਤੇ ਰਾਕੇਸ਼ ਅਗਰਵਾਲ ਨੇ ਕੀਤੀ।
ਐਸਆਈਟੀ ਨੇ ਬਾਦਲ ਤੋਂ ਕਰੀਬ ਢਾਈ ਘੰਟੇ ਪੁੱਛਗਿੱਛ ਕੀਤੀ। ਤੇ ਇਸ ਦੌਰਾਨ ਸਿੰਗਲਾ ਵੀ ਢਾਈ ਘੰਟੇ ਕਮਰੇ ਵਿੱਚ ਮੌਜੂਦ ਸੀ। ਪ੍ਰਕਾਸ਼ ਸਿੰਘ ਬਾਦਲ ਨੇ ਮੀਡੀਆ ਨਾਲ ਗੱਲਬਾਤ ਨਹੀਂ ਕੀਤੀ, ਪਰ ਸੁਖਬੀਰ ਬਾਦਲ ਨੇ ਦੋਸ਼ ਲਾਇਆ ਕਿ ਕਾਂਗਰਸ ਬੇਅਦਬੀ ਦੇ ਮੁੱਦੇ ‘ਤੇ ਰਾਜਨੀਤੀ ਕਰ ਰਹੀ ਹੈ।
ਇਹ ਵੀ ਪੜ੍ਹੋ: Weather Update: ਦੇਸ਼ ਦੇ ਇਨ੍ਹਾਂ ਹਿੱਸਿਆਂ ਵਿੱਚ ਭਾਰੀ ਮੀਂਹ ਦੀ ਭਵਿੱਖਬਾਣੀ ਮਿਲ ਸਕਦੀ ਗਰਮੀ ਤੋਂ ਰਾਹਤ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin