ਕੰਗਨਾ ਰਣੌਤ ਦੀ ਮੁਆਫੀ 'ਤੇ ਮਹਿੰਦਰ ਕੌਰ ਦਾ ਵੱਡਾ ਬਿਆਨ, 'ਮੁਆਫੀ ਮੰਗਣ ਦਾ ਸਮਾਂ ਤਾਂ 4 ਸਾਲ ਪਹਿਲਾਂ ਸੀ, ਹੁਣ ਤਾਂ...', ਅਦਾਕਾਰਾ ਦੀਆਂ ਵਧਣਗੀਆਂ ਮੁਸ਼ਕਿਲਾਂ
ਬੇਬੇ ਮਹਿੰਦਰ ਕੌਰ ਐਕਸ਼ਨ ਮੋਡ ਚ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਐਲਾਨ ਕਰ ਦਿੱਤਾ ਹੈ ਕਿ ਉਹ ਕੇਸ ਅੱਗੇ ਲੜਣਗੇ...''ਮੁਆਫੀ ਮੰਗਣ ਦਾ ਸਮਾਂ ਤਾਂ ਚਾਰ ਸਾਲ ਪਹਿਲਾਂ ਸੀ, ਹੁਣ ਤਾਂ ਮੈਂ ਕੇਸ ਲੜਾਂਗੀ।” ਬੇਬੇ ਦੇ ਇਸ ਜ਼ਜ਼ਬੇ ਨੂੰ ਹਰ ਇੱਕ ਪੰਜਾਬੀ ਸਲਾਮ..

ਕਿਸਾਨ ਅੰਦੋਲਨ ਦੌਰਾਨ 100 ਰੁਪਏ ‘ਚ ਧਰਨੇ ‘ਤੇ ਬੈਠਣ ਵਾਲੀ ਬੇਬੇ ਮਹਿੰਦਰ ਕੌਰ ਦਾ ਕਹਿਣ ਦੇ ਮਾਮਲੇ ‘ਚ ਕੰਗਨਾ ਰਣੌਤ ਨੇ ਬਠਿੰਡਾ ਅਦਾਲਤ ‘ਚ ਮੁਆਫੀ ਮੰਗ ਲਈ ਹੈ। ਪਰ ਇਸ ਤੋਂ ਬਾਅਦ ਵੀ ਕੰਗਨਾ ਦੀਆਂ ਮੁਸ਼ਕਲਾਂ ਘੱਟ ਹੁੰਦੀਆਂ ਨਹੀਂ ਦਿੱਖ ਰਹੀਆਂ। ਇਸ ਮਾਮਲੇ ‘ਚ ਪੀੜਤ ਮਹਿਲਾ ਮਹਿੰਦਰ ਕੌਰ ਨੇ ਮੀਡੀਆ ਨਾਲ ਗੱਲਬਾਤ ਦਾ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ। ਬੇਬੇ ਮਹਿੰਦਰ ਕੌਰ ਕਹਿੰਦੇ ਨੇ ਕਿ ਹੁਣ ਕੰਗਨਾ ਦਾ ਹੰਕਾਰ ਟੁੱਟ ਗਿਆ ਹੈ। ਉਹ ਤਾਂ ਗੱਡੀਆਂ ‘ਚ ਬੈਠ ਕੇ ਅਦਾਲਤ ਆ ਜਾਂਦੀ ਹੈ, ਪਰ ਮੈਨੂੰ ਬੱਸਾਂ ‘ਚ ਧੱਕੇ ਖਾਂਦਿਆਂ ਦਿੱਲੀ ਤੇ ਚੰਡੀਗੜ੍ਹ ਦੇ ਚੱਕਰ ਲਗਾਉਣੇ ਪਏ।
ਦੱਸ ਦੇਈਏ ਕਿ ਇਹ ਮਾਮਲਾ 2021 ਦਾ ਹੈ, ਜਦੋਂ ਕਿਸਾਨ ਅੰਦੋਲਨ ਚੱਲ ਰਿਹਾ ਸੀ। ਉਸ ਸਮੇਂ ਕੰਗਨਾ ਨੇ ਬਠਿੰਡਾ ਦੇ ਪਿੰਡ ਬਹਾਦੁਰਗੜ੍ਹ ਜੰਡੀਆ ਦੀ ਰਹਿਣ ਵਾਲੀ 87 ਸਾਲਾ ਬਜ਼ੁਰਗ ਕਿਸਾਨ ਮਹਿਲਾ ਮਹਿੰਦਰ ਕੌਰ ਨੂੰ 100 ਰੁਪਏ ਲੈ ਕੇ ਧਰਨੇ ‘ਚ ਬੈਠਣ ਵਾਲੀ ਮਹਿਲਾ ਦੱਸਦੇ ਹੋਏ ਇੱਕ ਟਵੀਟ ਕੀਤਾ ਸੀ। ਇਸ ਦੇ ਖ਼ਿਲਾਫ਼ ਮਹਿੰਦਰ ਕੌਰ ਨੇ ਅਦਾਲਤ ‘ਚ ਮਾਮਲਾ ਦਰਜ ਕਰਵਾਇਆ ਸੀ।
ਮਹਿੰਦਰ ਕੌਰ ਨੇ ਕਿਹਾ – “ਮੁਆਫੀ ਮੰਗਣ ਦਾ ਸਮਾਂ ਤਾਂ ਚਾਰ ਸਾਲ ਪਹਿਲਾਂ ਸੀ, ਹੁਣ ਤਾਂ ਮੈਂ ਕੇਸ ਲੜਾਂਗੀ।”
ਮਹਿਲਾ ਨੇ ਆਪਣੀ ਸ਼ਿਕਾਇਤ ਵਿੱਚ ਕੀ ਕਿਹਾ...
ਕੰਗਨਾ ਦੀ ਮੁਆਫੀ ਦੀ ਮੰਗ ਖਾਰਜ ਕੀਤੀ
ਮਹਿੰਦਰ ਕੌਰ ਨੇ ਕਿਹਾ ਕਿ ਮੈਂ ਕੰਗਨਾ ਦੀ ਮੁਆਫੀ ਦੀ ਗੱਲ ਨੂੰ ਸਿੱਧਾ ਖਾਰਜ ਕਰਦੀ ਹਾਂ। ਮੁਆਫੀ ਮੰਗਣ ਦਾ ਸਮਾਂ ਤਾਂ ਚਾਰ ਸਾਲ ਪਹਿਲਾਂ ਸੀ, ਹੁਣ ਸਮਾਂ ਨਿਕਲ ਚੁੱਕਾ ਹੈ। ਜੇ ਮੁਆਫੀ ਮੰਗਣੀ ਸੀ ਤਾਂ ਉਸੇ ਵੇਲੇ ਮੰਗ ਲੈਂਦੀ। ਹੁਣ ਕੰਗਨਾ ਇਸ ਲਈ ਜਿੰਨਾ ਵੀ ਯਤਨ ਕਰੇ, ਕੋਈ ਫਰਕ ਨਹੀਂ ਪੈਂਦਾ।
ਅਦਾਲਤ ਨੇ ਬਠਿੰਡਾ ਬੁਲਾਇਆ
ਮਹਿੰਦਰ ਕੌਰ ਨੇ ਅੱਗੇ ਕਿਹਾ ਕਿ ਕੰਗਨਾ ਪਹਿਲਾਂ ਚੰਡੀਗੜ੍ਹ ਗਈ, ਫਿਰ ਦਿੱਲੀ ਤੋਂ ਵੀਡੀਓ ਕਾਨਫਰੰਸ ਰਾਹੀਂ ਪੇਸ਼ ਹੋਣ ਦੀ ਕੋਸ਼ਿਸ਼ ਕੀਤੀ, ਪਰ ਅਦਾਲਤ ਨੇ ਉਸਨੂੰ ਬਠਿੰਡਾ ਹਾਜ਼ਰ ਹੋਣ ਲਈ ਕਿਹਾ। ਹੁਣ ਮੁਆਫੀ ਕਿਸ ਗੱਲ ਦੀ? ਉਸਦਾ ਹੰਕਾਰ ਟੁੱਟ ਗਿਆ ਅਤੇ ਅਦਾਲਤ ਵੱਲੋਂ ਫਟਕਾਰ ਪਈ।
ਖੁਦ ਮੌਜਾਂ 'ਚ ਨਾਲ ਆਈ, ਮੈਨੂੰ ਬੱਸਾਂ ਦੇ ਧੱਕੇ-ਮਹਿੰਦਰ ਕੌਰ
ਮਹਿੰਦਰ ਕੌਰ ਨੇ ਕਿਹਾ ਕਿ ਕੰਗਨਾ ਨੇ ਮੈਨੂੰ ਬਦਨਾਮ ਕਰ ਦਿੱਤਾ। ਉਹ ਖੁਦ ਤਾਂ ਆਰਾਮ ਨਾਲ ਬੈਠੀ ਰਹਿੰਦੀ ਸੀ, ਪਰ ਮੈਨੂੰ ਬੱਸਾਂ ਦੇ ਧੱਕੇ ਖਾ ਕੇ ਚੰਡੀਗੜ੍ਹ ਤੇ ਦਿੱਲੀ ਜਾਣਾ ਪਿਆ। ਉਹ ਸਾਡੀ ਤਾ ਨਿੰਦਾ ਕਰਦੀ ਸੀ, ਪਰ ਸਰਕਾਰਾਂ ਦੀ ਵਾਹ-ਵਾਹੀ ਕਰਦੀ ਸੀ।
ਪੈਸਿਆਂ ਦਾ ਹੰਕਾਰ, ਪਰ ਕਾਨੂੰਨ ਸਭ ਲਈ ਇਕੋ
ਮਹਿੰਦਰ ਕੌਰ ਨੇ ਅਖੀਰ ਵਿੱਚ ਕਿਹਾ ਕਿ ਕੰਗਨਾ ਪਹਿਲਾਂ ਵੱਡੀ ਅਦਾਕਾਰਾ ਸੀ, ਉਸਦੇ ਮਨ ਵਿੱਚ ਪੈਸਿਆਂ ਦਾ ਹੰਕਾਰ ਸੀ, ਪਰ ਕਾਨੂੰਨ ਸਭ ਲਈ ਇਕੋ ਜਿਹਾ ਹੈ - ਚਾਹੇ ਉਹ ਅਮੀਰ ਹੋਵੇ ਜਾਂ ਗਰੀਬ। ਕਾਨੂੰਨ ਦੇ ਅੱਗੇ ਉਸਨੂੰ ਵੀ ਪੇਸ਼ ਹੋਣਾ ਪਿਆ।
27 ਅਕਤੂਬਰ ਨੂੰ ਬਠਿੰਡਾ ਅਦਾਲਤ 'ਚ ਪੇਸ਼ ਹੋਈ ਕੰਗਨਾ
ਦੱਸ ਦਈਏ ਕੰਗਨਾ 27 ਅਕਤੂਬਰ ਨੂੰ ਬਠਿੰਡਾ ਅਦਾਲਤ ਵਿੱਚ ਪੇਸ਼ ਹੋਈ ਸੀ। ਅਦਾਲਤ ਤੋਂ ਬਾਹਰ ਆਉਣ 'ਤੇ ਉਸਨੇ ਕਿਹਾ ਕਿ ਪੂਰਾ ਮਾਮਲਾ ਗਲਤਫ਼ਹਮੀ ਦੇ ਕਾਰਨ ਵੱਡਾ ਬਣ ਗਿਆ। ਉਸਨੇ ਕਿਹਾ, “ਮੈਂ ਮਾਤਾ ਜੀ (ਮਹਿੰਦਰ ਕੌਰ) ਦੇ ਪਤੀ ਨੂੰ ਵੀ ਸੁਨੇਹਾ ਭੇਜਿਆ ਹੈ ਕਿ ਮੈਂ ਸੁਪਨੇ ਵਿੱਚ ਵੀ ਅਜਿਹਾ ਕੁਝ ਨਹੀਂ ਸੋਚ ਸਕਦੀ। ਇਹ ਮਾਮਲਾ ਜਿੰਨਾ ਵੱਡਾ ਬਣ ਗਿਆ, ਉਹ ਦੁੱਖ ਦੀ ਗੱਲ ਹੈ। ਹਰ ਮਾਂ ਮੇਰੇ ਲਈ ਸਤਿਕਾਰ ਯੋਗ ਹੈ — ਚਾਹੇ ਉਹ ਹਿਮਾਚਲ ਦੀ ਹੋਵੇ ਜਾਂ ਪੰਜਾਬ ਦੀ।”
ਉਸਨੇ ਦਾਅਵਾ ਕੀਤਾ ਕਿ ਇਹ ਇਕ ਮੀਮ ਸੀ, ਜਿਸ ਵਿੱਚ ਕਈ ਮਹਿਲਾਵਾਂ ਦੀਆਂ ਤਸਵੀਰਾਂ ਸਨ ਅਤੇ ਕਿਸੇ ਇਕ ਵਿਅਕਤੀ ਨੂੰ ਨਿਸ਼ਾਨਾ ਬਣਾਉਣ ਦੀ ਕੋਈ ਇਰਾਦਾ ਨਹੀਂ ਸੀ। ਕੰਗਨਾ ਨੇ ਕਿਹਾ, “ਜੇ ਮਾਤਾ ਜੀ ਦੇ ਦਿਲ ਨੂੰ ਕੋਈ ਠੇਸ ਪਹੁੰਚੀ ਹੈ ਤਾਂ ਮੈਨੂੰ ਇਸ ਦਾ ਦੁੱਖ ਹੈ।”






















