SHO Arshpreet Kaur Grewal: ਕੈਪਟਨ ਅਮਰਿੰਦਰ ਨੇ ਜਿਸ ਮਹਿਲਾ ਥਾਣੇਦਾਰ ਦੀਆਂ ਤਾਰੀਫਾਂ ਦੇ ਬੰਨ੍ਹੇ ਸੀ ਪੁਲ, ਉਹੀ ਨਿਕਲੀ ਰਿਸ਼ਵਤਖੋਰ? SHO ਅਰਸ਼ਦੀਪ ਗਰੇਵਾਲ ਖਿਲਾਫ ਐਕਸ਼ਨ
SHO Arshpreet Kaur Grewal: ਪੰਜਾਬ ਦੇ ਮੋਗਾ 'ਚ ਰਿਸ਼ਵਤ ਲੈ ਕੇ ਨਸ਼ਾ ਤਸਕਰੀ ਦੇ ਦੋਸ਼ੀ ਨੂੰ ਛੱਡਣ ਵਾਲੀ ਮਹਿਲਾ ਐਸਐਚਓ ਨੂੰ ਮੁਅੱਤਲ ਕਰਕੇ ਮਾਮਲਾ ਦਰਜ ਕਰ ਲਿਆ ਗਿਆ ਹੈ। ਉਸ ਦੇ ਨਾਲ ਹੀ ਦੋ ਥਾਣਿਆਂ ਦੇ ਮੁਨਸ਼ੀਆਂ ਨੂੰ ਵੀ ਝਟਕਾ ਦਿੱਤਾ ਗਿਆ ਹੈ।
SHO Arshpreet Kaur Grewal: ਪੰਜਾਬ ਦੇ ਮੋਗਾ 'ਚ ਰਿਸ਼ਵਤ ਲੈ ਕੇ ਨਸ਼ਾ ਤਸਕਰੀ ਦੇ ਦੋਸ਼ੀ ਨੂੰ ਛੱਡਣ ਵਾਲੀ ਮਹਿਲਾ ਐਸਐਚਓ ਨੂੰ ਮੁਅੱਤਲ ਕਰਕੇ ਮਾਮਲਾ ਦਰਜ ਕਰ ਲਿਆ ਗਿਆ ਹੈ। ਉਸ ਦੇ ਨਾਲ ਹੀ ਦੋ ਥਾਣਿਆਂ ਦੇ ਮੁਨਸ਼ੀਆਂ ਨੂੰ ਵੀ ਝਟਕਾ ਦਿੱਤਾ ਗਿਆ ਹੈ। ਡੀਐਸਪੀ ਨੇ ਉਨ੍ਹਾਂ ਨੂੰ ਮੁਅੱਤਲ ਕਰਕੇ ਐਫਆਈਆਰ ਦਰਜ ਕੀਤੀ ਹੈ। ਯਾਦ ਰਹੇ ਮੁਲਜ਼ਮ ਮਹਿਲਾ ਐਸਐਚਓ ਕੋਰੋਨਾ ਦੌਰਾਨ ਫਰੰਟਲਾਈਨ ਯੋਧੇ ਵਜੋਂ ਮਸ਼ਹੂਰ ਹੋਈ ਸੀ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਵੀਡੀਓ ਕਾਲ 'ਤੇ ਉਸ ਦਾ ਹੌਸਲਾ ਵਧਾਇਆ ਸੀ।
ਹਾਸਲ ਜਾਣਕਾਰੀ ਮੁਤਾਬਕ ਦੋਸ਼ ਹੈ ਕਿ ਮਹਿਲਾ ਐਸਐਚਓ ਨੇ ਦੋ ਮੁਨਸ਼ੀਆਂ ਨਾਲ ਮਿਲ ਕੇ ਤਿੰਨ ਨਸ਼ਾ ਤਸਕਰਾਂ ਨੂੰ ਫੜਿਆ ਸੀ। ਫਿਰ ਉਨ੍ਹਾਂ ਨੂੰ 5 ਲੱਖ ਰੁਪਏ ਦੀ ਰਿਸ਼ਵਤ ਲੈ ਕੇ ਛੱਡ ਦਿੱਤਾ ਗਿਆ। ਹੁਣ ਤਿੰਨੋਂ ਮੁਲਜ਼ਮ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹਨ। ਮੋਗਾ ਦੇ ਡੀਐਸਪੀ ਰਮਨਦੀਪ ਸਿੰਘ ਵੱਲੋਂ ਥਾਣਾ ਕੋਟ ਈਸੇ ਖਾਂ ਵਿੱਚ ਦਰਜ ਕਰਵਾਈ ਗਈ ਐਫਆਈਆਰ ਅਨੁਸਾਰ ਕੋਟ ਈਸੇ ਖਾਂ ਥਾਣੇ ਵਿੱਚ ਤਾਇਨਾਤ ਐਸਐਚਓ ਅਰਸ਼ਪ੍ਰੀਤ ਕੌਰ ਗਰੇਵਾਲ ਨੇ 1 ਅਕਤੂਬਰ ਨੂੰ ਨਾਕੇ ’ਤੇ ਇੱਕ ਨਸ਼ਾ ਤਸਕਰ ਨੂੰ ਕਾਬੂ ਕੀਤਾ ਸੀ। ਉਸ ਦਾ ਨਾਮ ਅਮਰਜੀਤ ਸਿੰਘ ਸੀ। ਉਹ ਕੋਟ ਈਸੇ ਖਾਂ ਦੇ ਦਾਤੇਵਾਲਾ ਰੋਡ ਦਾ ਰਹਿਣ ਵਾਲਾ ਸੀ।
ਤਲਾਸ਼ੀ ਦੌਰਾਨ ਮੁਲਜ਼ਮ ਕੋਲੋਂ ਦੋ ਕਿਲੋ ਅਫੀਮ ਬਰਾਮਦ ਹੋਈ ਸੀ। ਇਸ ਕਾਰਵਾਈ ਵਿੱਚ ਐਸਐਚਓ ਅਰਸ਼ਦੀਪ ਕੌਰ ਦੇ ਨਾਲ ਥਾਣਾ ਕੋਟ ਈਸੇ ਖਾਂ ਦੇ ਮੁਨਸ਼ੀ ਗੁਰਪ੍ਰੀਤ ਸਿੰਘ ਤੇ ਬਲਖੰਡੀ ਚੌਕੀ ਦੇ ਮੁਨਸ਼ੀ ਰਾਜਪਾਲ ਸਿੰਘ ਵੀ ਸ਼ਾਮਲ ਸਨ। ਜਦੋਂ ਉਨ੍ਹਾਂ ਮੁਲਜ਼ਮ ਤੋਂ ਪੁੱਛਗਿੱਛ ਕੀਤੀ ਤਾਂ ਪਤਾ ਲੱਗਾ ਕਿ ਉਸ ਦਾ ਲੜਕਾ ਗੁਰਪ੍ਰੀਤ ਸਿੰਘ ਤੇ ਭਰਾ ਮਨਪ੍ਰੀਤ ਸਿੰਘ ਵੀ ਨਸ਼ਾ ਤਸਕਰੀ ਦਾ ਧੰਦਾ ਕਰਦੇ ਹਨ।
ਇਸ ਤੋਂ ਬਾਅਦ ਪੁਲਿਸ ਨੇ ਗ੍ਰਿਫਤਾਰ ਕੀਤੇ ਗਏ ਮੁਲਜ਼ਮ ਦੇ ਇਸ਼ਾਰੇ 'ਤੇ ਦੋ ਹੋਰ ਦੋਸ਼ੀਆਂ ਦੀ ਵੀ ਭਾਲ ਸ਼ੁਰੂ ਕਰ ਦਿੱਤੀ ਤੇ ਉਨ੍ਹਾਂ ਨੂੰ ਹਿਰਾਸਤ 'ਚ ਲੈ ਲਿਆ। ਜਦੋਂ ਉਨ੍ਹਾਂ ਕੋਲੋਂ ਵੀ ਪੁੱਛਗਿੱਛ ਕੀਤੀ ਗਈ ਤਾਂ 3 ਕਿਲੋ ਹੋਰ ਅਫੀਮ ਦਾ ਖੁਲਾਸਾ ਹੋਇਆ। ਪੁਲਿਸ ਵਾਲਿਆਂ ਨੇ ਉਸ ਅਫੀਮ ਨੂੰ ਵੀ ਜ਼ਬਤ ਕੀਤਾ ਸੀ ਪਰ ਇਸ ਬਾਰੇ ਕੋਈ ਐਫਆਈਆਰ ਦਰਜ ਨਹੀਂ ਕੀਤੀ ਗਈ। ਪੁਲਿਸ ਨੇ 2 ਕਿਲੋ ਅਫੀਮ ਬਰਾਮਦ ਹੋਣ ’ਤੇ ਹੀ ਕੇਸ ਦਰਜ ਕੀਤਾ ਸੀ। ਇਸੇ ਦੌਰਾਨ ਕਿਸੇ ਵਿਅਕਤੀ ਰਾਹੀਂ ਮੁਲਜ਼ਮ ਤਸਕਰਾਂ ਨੇ ਐਸਐਚਓ ਅਰਸ਼ਦੀਪ ਕੌਰ ਨਾਲ ਸੰਪਰਕ ਕੀਤਾ ਤੇ ਮੁਲਜ਼ਮਾਂ ਨੂੰ ਛੱਡਣ ਦੇ ਬਦਲੇ ਪੈਸੇ ਦੀ ਪੇਸ਼ਕਸ਼ ਕੀਤੀ। ਐਸਐਚਓ ਨੇ ਗੱਲਬਾਤ ਕਰਕੇ 8 ਲੱਖ ਰੁਪਏ ਦੀ ਮੰਗ ਕੀਤੀ।
ਮੁਲਜ਼ਮਾਂ ਨੇ ਇੰਸਪੈਕਟਰ ਨੂੰ 5 ਲੱਖ ਰੁਪਏ ਦਿੱਤੇ, ਜੋ ਮੁਨਸ਼ੀ ਤੇ ਐਸਐਚਓ ਵਿੱਚ ਵੰਡੇ ਗਏ, ਜਿਸ ਨਾਲ 2 ਮੁਲਜ਼ਮ ਗੁਰਪ੍ਰੀਤ ਤੇ ਮਨਪ੍ਰੀਤ ਨੂੰ ਛੱਡ ਦਿੱਤਾ ਗਿਆ। ਡੀਐਸਪੀ ਰਮਨਦੀਪ ਅਨੁਸਾਰ ਉਨ੍ਹਾਂ ਨੂੰ ਕਿਸੇ ਮੁਖਬਰ ਨੇ ਇਸ ਮਾਮਲੇ ਦੀ ਸੂਚਨਾ ਦਿੱਤੀ। ਇਸ ਤੋਂ ਬਾਅਦ ਡੀਐਸਪੀ ਨੇ ਮਾਮਲੇ ਦੀ ਜਾਂਚ ਕੀਤੀ ਤੇ ਤਿੰਨਾਂ ਪੁਲਿਸ ਮੁਲਾਜ਼ਮਾਂ ਖ਼ਿਲਾਫ਼ ਐਫਆਈਆਰ ਦਰਜ ਕੀਤੀ। ਡੀਐਸਪੀ ਨੇ ਤਿੰਨੋਂ ਪੁਲਿਸ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਹੈ। ਹੁਣ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਇਸ ਦੇ ਨਾਲ ਹੀ ਫਰਾਰ ਹੋਏ ਦੋ ਮੁਲਜ਼ਮਾਂ ਗੁਰਪ੍ਰੀਤ ਤੇ ਮਨਪ੍ਰੀਤ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਮੁਲਜ਼ਮ ਪੁਲਿਸ ਮੁਲਾਜ਼ਮਾਂ ਦੇ ਪੁਰਾਣੇ ਰਿਕਾਰਡ ਦੀ ਵੀ ਪੜਤਾਲ ਕੀਤੀ ਜਾ ਰਹੀ ਹੈ। ਐਸਐਚਓ ਅਰਸ਼ਪ੍ਰੀਤ ਕੌਰ ਕਰੋਨਾ ਦੌਰ ਦੌਰਾਨ ਸੁਰਖੀਆਂ ਵਿੱਚ ਆਈ ਸੀ। ਉਹ ਲੁਧਿਆਣਾ ਦੇ ਬਸਤੀ ਜੋਧੇਵਾਲ ਤੇ ਡਿਵੀਜ਼ਨ ਨੰਬਰ 2 ਦੇ ਥਾਣਿਆਂ ਵਿੱਚ ਐਸਐਚਓ ਵਜੋਂ ਕੰਮ ਕਰ ਚੁੱਕੀ ਹੈ। ਕੋਵਿਡ ਦੌਰਾਨ ਵੀ ਉਹ ਲੁਧਿਆਣਾ ਵਿੱਚ ਤਾਇਨਾਤ ਸੀ ਤੇ ਕੋਰੋਨਾ ਦੌਰਾਨ ਪੰਜਾਬ ਵਿੱਚ ਪਹਿਲੀ ਕੋਰੋਨਾ ਵਾਰੀਅਰ ਸੀ।
ਉਹ ਕੋਵਿਡ ਦੌਰਾਨ ਲੋਕਾਂ ਦੀ ਸੇਵਾ ਵਿੱਚ ਲੱਗੀ ਰਹੀ ਸੀ ਤੇ ਲੋਕਾਂ ਨੂੰ ਕੋਵਿਡ ਨਾਲ ਲੜਨ ਲਈ ਪ੍ਰੇਰਿਤ ਕਰਦੀ ਸੀ। ਇਸ ਦੌਰਾਨ ਉਹ ਖੁਦ ਵੀ ਕੋਰੋਨਾ ਨਾਲ ਸੰਕਰਮਿਤ ਹੋ ਗ ਸੀਈ। ਉਹ ਕੁਝ ਸਮੇਂ ਲਈ ਆਈਸੋਲੇਸ਼ਨ ਵਿੱਚ ਰਹੀ ਤੇ ਠੀਕ ਹੋ ਗਈ। ਇਸ ਦੌਰਾਨ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖੁਦ ਅਰਸ਼ਪ੍ਰੀਤ ਨਾਲ ਵੀਡੀਓ ਕਾਲ 'ਤੇ ਗੱਲਬਾਤ ਕੀਤੀ ਸੀ।