Monsoon Update: ਮਾਨਸੂਨ ਦੀ ਐਂਟਰੀ, ਪੰਜਾਬ ਹਰਿਆਣਾ 'ਚ ਹੋਵੇਗੀ ਭਾਰੀ ਬਾਰਸ਼
Haryana-Punjab Weather: ਦੱਖਣ-ਪੱਛਮੀ ਮਾਨਸੂਨ ਸ਼ੁੱਕਰਵਾਰ ਨੂੰ ਹਰਿਆਣਾ ਦੇ ਕੁਝ ਹਿੱਸਿਆਂ ਵਿੱਚ ਅੱਗੇ ਵਧੀ ਹੈ। ਇਸ ਦੇ ਨਾਲ ਹੀ ਦੋ-ਤਿੰਨ ਦਿਨਾਂ ਵਿੱਚ ਚੰਡੀਗੜ੍ਹ ਤੇ ਗੁਆਂਢੀ ਰਾਜ ਪੰਜਾਬ ਵਿੱਚ ਇਸ
![Monsoon Update: ਮਾਨਸੂਨ ਦੀ ਐਂਟਰੀ, ਪੰਜਾਬ ਹਰਿਆਣਾ 'ਚ ਹੋਵੇਗੀ ਭਾਰੀ ਬਾਰਸ਼ Monsoon Update Punjab, Haryana to witness heavy to very heavy rain: IMD issues orange alert Know latest update here Monsoon Update: ਮਾਨਸੂਨ ਦੀ ਐਂਟਰੀ, ਪੰਜਾਬ ਹਰਿਆਣਾ 'ਚ ਹੋਵੇਗੀ ਭਾਰੀ ਬਾਰਸ਼](https://feeds.abplive.com/onecms/images/uploaded-images/2024/06/30/ba31d75491ded48ccbe201b69b4114511719731796910709_original.jpg?impolicy=abp_cdn&imwidth=1200&height=675)
Haryana-Punjab Weather: ਦੱਖਣ-ਪੱਛਮੀ ਮਾਨਸੂਨ ਸ਼ੁੱਕਰਵਾਰ ਨੂੰ ਹਰਿਆਣਾ ਦੇ ਕੁਝ ਹਿੱਸਿਆਂ ਵਿੱਚ ਅੱਗੇ ਵਧੀ ਹੈ। ਇਸ ਦੇ ਨਾਲ ਹੀ ਦੋ-ਤਿੰਨ ਦਿਨਾਂ ਵਿੱਚ ਚੰਡੀਗੜ੍ਹ ਤੇ ਗੁਆਂਢੀ ਰਾਜ ਪੰਜਾਬ ਵਿੱਚ ਇਸ ਦੀ ਸ਼ੁਰੂਆਤ ਲਈ ਅਨੁਕੂਲ ਹਾਲਾਤ ਬਣ ਗਏ ਹਨ। ਹਰਿਆਣਾ 'ਚ ਮਾਨਸੂਨ ਦੇ ਆਉਣ ਨਾਲ ਗੁਰੂਗ੍ਰਾਮ ਤੇ ਫਰੀਦਾਬਾਦ 'ਚ ਭਾਰੀ ਬਾਰਸ਼ ਹੋਈ ਹੈ।
ਹਾਸਲ ਜਾਣਕਾਰੀ ਮੁਤਾਬਕ ਗੁਰੂਗ੍ਰਾਮ 'ਚ ਸ਼ੁੱਕਰਵਾਰ ਸਵੇਰੇ ਤੇ ਵੀਰਵਾਰ ਦੀ ਰਾਤ ਨੂੰ ਹੋਈ ਭਾਰੀ ਬਾਰਸ਼ ਕਾਰਨ ਰਿਹਾਇਸ਼ੀ ਇਲਾਕਿਆਂ 'ਚ ਪਾਣੀ ਭਰ ਗਿਆ। ਇਸ ਕਾਰਨ ਪੂਰੇ ਸ਼ਹਿਰ 'ਚ ਟ੍ਰੈਫਿਕ ਜਾਮ ਲੱਗ ਗਏ। ਸ਼ਹਿਰ 'ਚ ਬਾਰਸ਼ ਤੋਂ ਬਾਅਦ ਦਿੱਲੀ-ਗੁਰੂਗ੍ਰਾਮ ਐਕਸਪ੍ਰੈਸਵੇਅ ਵੀ ਪ੍ਰਭਾਵਿਤ ਹੋਇਆ।
ਮੌਸਮ ਵਿਭਾਗ ਨੇ ਅਗਲੇ 2-3 ਦਿਨਾਂ ਵਿੱਚ ਹਰਿਆਣਾ ਤੇ ਪੰਜਾਬ ਦੇ ਬਾਕੀ ਹਿੱਸਿਆਂ ਵਿੱਚ ਮਾਨਸੂਨ ਦੇ ਹੋਰ ਅੱਗੇ ਵਧਣ ਦੀ ਭਵਿੱਖਬਾਣੀ ਕੀਤੀ ਹੈ। ਇਸ ਕਾਰਨ ਮੋਹਲੇਧਾਰ ਮੀਂਹ ਪਵੇਗਾ। ਮੌਸਮ ਵਿਭਾਗ ਦੇ ਬੁਲੇਟਿਨ ਅਨੁਸਾਰ, ਸ਼ੁੱਕਰਵਾਰ ਨੂੰ ਹਰਿਆਣਾ ਤੇ ਪੰਜਾਬ ਵਿੱਚ ਵੱਧ ਤੋਂ ਵੱਧ ਤਾਪਮਾਨ ਆਮ ਸੀਮਾ ਦੇ ਨੇੜੇ ਰਿਹਾ।
ਹਰਿਆਣਾ ਦੇ 12 ਜ਼ਿਲ੍ਹਿਆਂ ਵਿੱਚ ਔਰੇਂਜ ਅਲਰਟ
ਮੌਸਮ ਵਿਭਾਗ ਨੇ ਹਰਿਆਣਾ ਦੇ 12 ਜ਼ਿਲ੍ਹਿਆਂ ਵਿੱਚ ਔਰੇਂਜ ਅਲਰਟ ਜਾਰੀ ਕੀਤਾ ਹੈ। ਇਸ ਵਿੱਚ ਪਾਣੀਪਤ, ਸੋਨੀਪਤ, ਪਲਵਲ, ਨੂਹ, ਫਰੀਦਾਬਾਦ, ਪੰਚਕੂਲਾ, ਕਰਨਾਲ, ਅੰਬਾਲਾ, ਝੱਜਰ, ਗੁਰੂਗ੍ਰਾਮ, ਯਮੁਨਾਨਗਰ ਤੇ ਰੇਵਾੜੀ ਸ਼ਾਮਲ ਹਨ। ਇਸ ਤੋਂ ਇਲਾਵਾ ਬਾਕੀ ਜ਼ਿਲ੍ਹਿਆਂ ਵਿੱਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਪੰਜਾਬ ਦੀ ਗੱਲ ਕਰੀਏ ਤਾਂ ਸਾਰੇ ਜ਼ਿਲ੍ਹਿਆਂ ਵਿੱਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਨੇ ਇੱਥੇ ਗਰਜ ਤੇ ਬਿਜਲੀ ਦੇ ਨਾਲ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਹੈ।
ਚੰਡੀਗੜ੍ਹ, ਹਰਿਆਣਾ ਤੇ ਪੰਜਾਬ ਦਾ ਤਾਪਮਾਨ
ਹਰਿਆਣਾ-ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦਾ ਵੱਧ ਤੋਂ ਵੱਧ ਤਾਪਮਾਨ 37.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸ ਤੋਂ ਇਲਾਵਾ ਅੰਬਾਲਾ 'ਚ 36.4 ਡਿਗਰੀ ਸੈਲਸੀਅਸ, ਹਿਸਾਰ 'ਚ 38 ਡਿਗਰੀ ਸੈਲਸੀਅਸ, ਕਰਨਾਲ 'ਚ 34.5 ਡਿਗਰੀ ਸੈਲਸੀਅਸ, ਮਹਿੰਦਰਗੜ੍ਹ 'ਚ 35.5 ਡਿਗਰੀ ਸੈਲਸੀਅਸ ਤੇ ਰੋਹਤਕ 'ਚ 33.7 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ।
ਇਸ ਤੋਂ ਇਲਾਵਾ ਮੀਂਹ ਤੋਂ ਬਾਅਦ ਫਰੀਦਾਬਾਦ ਵਿੱਚ ਵੱਧ ਤੋਂ ਵੱਧ ਤਾਪਮਾਨ 32.1 ਡਿਗਰੀ ਸੈਲਸੀਅਸ ਤੇ ਗੁਰੂਗ੍ਰਾਮ ਵਿੱਚ ਵੱਧ ਤੋਂ ਵੱਧ ਤਾਪਮਾਨ 31.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਪੰਜਾਬ ਦੇ ਪਟਿਆਲਾ ਵਿੱਚ ਵੱਧ ਤੋਂ ਵੱਧ ਤਾਪਮਾਨ 36 ਡਿਗਰੀ ਸੈਲਸੀਅਸ, ਫਰੀਦਕੋਟ ਵਿੱਚ 36.5 ਡਿਗਰੀ ਸੈਲਸੀਅਸ, ਫ਼ਿਰੋਜ਼ਪੁਰ ਵਿੱਚ 37.5 ਡਿਗਰੀ ਤੇ ਅੰਮ੍ਰਿਤਸਰ ਵਿੱਚ 39 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)