(Source: ECI/ABP News)
ਮੂਸੇਵਾਲਾ ਕਤਲ ਕੇਸ 'ਚ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਖੁਲਾਸਾ, ਦੱਸਿਆ ਆਖ਼ਰ ਕਿਉਂ ਕੀਤਾ ਸਿੰਗਰ ਦਾ ਕਤਲ
ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਖੁਲਾਸਾ ਕੀਤਾ ਹੈ ਕਿ ਉਸ ਦੇ ਗੈਂਗ ਨੇ ਪੰਜਾਬੀ ਗਾਇਕ ਤੇ ਕਾਂਗਰਸੀ ਆਗੂ ਸਿੱਧੂ ਮੂਸੇਵਾਲਾ ਨੂੰ ਇਸ ਲਈ ਮਾਰਿਆ ਕਿਉਂਕਿ ਉਹ ਉਸ ਦੇ ਵਿਰੋਧੀ ਗੈਂਗ ਨਾਲ ਸਬੰਧਤ ਸੀ ਤੇ ਗੀਤਾਂ ਵਿੱਚ ਹਥਿਆਰ ਦਿਖਾ ਕੇ ਉਨ੍ਹਾਂ ਨੂੰ ਲਗਾਤਾਰ ਚੁਣੌਤੀ ਦੇ ਰਿਹਾ ਸੀ।
![ਮੂਸੇਵਾਲਾ ਕਤਲ ਕੇਸ 'ਚ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਖੁਲਾਸਾ, ਦੱਸਿਆ ਆਖ਼ਰ ਕਿਉਂ ਕੀਤਾ ਸਿੰਗਰ ਦਾ ਕਤਲ Moosewala was associated with our enemies, used to challenge us by showing weapons in his songs', said gangster Lawrence Bishnoi ਮੂਸੇਵਾਲਾ ਕਤਲ ਕੇਸ 'ਚ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਖੁਲਾਸਾ, ਦੱਸਿਆ ਆਖ਼ਰ ਕਿਉਂ ਕੀਤਾ ਸਿੰਗਰ ਦਾ ਕਤਲ](https://feeds.abplive.com/onecms/images/uploaded-images/2022/06/14/9fc9c8802cd853b863f0bc1ee89cd6dc_original.webp?impolicy=abp_cdn&imwidth=1200&height=675)
Sidhu Moosewala Murder Case: ਪੰਜਾਬੀ ਗਾਇਕ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਕਤਲ ਕੇਸ 'ਚ ਨਿੱਤ ਨਵੇਂ ਖੁਲਾਸੇ ਹੋ ਰਹੇ ਹਨ। ਮੂਸੇਵਾਲਾ ਕਤਲ ਕਾਂਡ ਦੇ ਮੁੱਖ ਮਾਸਟਰਮਾਈਂਡ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਪੁਲਿਸ ਨੂੰ ਦੱਸਿਆ ਕਿ ਸਿੱਧੂ ਨਾ ਸਿਰਫ਼ ਆਪਣੇ ਵਿਰੋਧੀ ਗੈਂਗ ਨਾਲ ਜੁੜਿਆ ਹੋਇਆ ਸੀ, ਸਗੋਂ ਉਹ ਆਪਣੇ ਗੀਤਾਂ ਵਿੱਚ ਹਥਿਆਰਾਂ ਦੀ ਵਰਤੋਂ ਕਰਕੇ ਸਾਨੂੰ ਲਗਾਤਾਰ ਚੁਣੌਤੀ ਦਿੰਦਾ ਰਹਿੰਦਾ ਸੀ।
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਗੈਂਗਸਟਰ ਲਾਰੈਂਸ ਬਿਸ਼ਨੋਈ ਤਿਹਾੜ ਜੇਲ੍ਹ 'ਚ ਲਗਾਤਾਰ ਫੋਨ ਦੀ ਵਰਤੋਂ ਕਰਦਾ ਸੀ। ਜੇਲ੍ਹ ਤੋਂ ਫ਼ੋਨ ਰਾਹੀਂ ਉਹ ਗੋਲਡੀ ਨਾਲ ਗੱਲ ਕਰਦਾ ਸੀ ਕਿ ਕਿਸ ਨੂੰ ਧਮਕੀਆਂ ਦੇਣੀਆਂ ਹਨ, ਕਿਸ ਨੂੰ ਜਬਰੀ ਵਸੂਲੀ ਕਰਨੀ ਹੈ ਤੇ ਕਿਸ ਨੂੰ ਗੋਲੀ ਮਾਰਣੀ ਹੈ! ਇਹ ਸਭ ਲਾਰੈਂਸ ਫ਼ੋਨ 'ਤੇ ਤੈਅ ਕਰਦਾ ਸੀ। ਸਿੱਧੂ ਮੂਸੇਵਾਲਾ ਦੇ ਕਤਲ ਤੋਂ ਦੋ ਮਹੀਨੇ ਪਹਿਲਾਂ ਤੱਕ ਜੇਲ੍ਹ 'ਚ ਰਹੇ ਲਾਰੈਂਸ ਦੀ ਕੈਨੇਡਾ 'ਚ ਬੈਠੇ ਗੋਲਡੀ ਬਰਾੜ ਨਾਲ ਗੱਲਬਾਤ ਚੱਲ ਰਹੀ ਸੀ।
ਪੰਜਾਬ ਦੇ ਸਭ ਤੋਂ ਵੱਡੇ ਗੈਂਗਸਟਰ ਤੇ ਪੰਜਾਬ ਦੇ ਸਭ ਤੋਂ ਵੱਡੇ ਡਰੱਗ ਮਾਫੀਆ ਚੋਂ ਇੱਕ ਜੱਗੂ ਭਗਵਾਨਪੁਰੀਆ ਵੀ ਲਾਰੈਂਸ ਬਿਸ਼ਨੋਈ ਦੇ ਨਾਲ ਤਿਹਾੜ ਜੇਲ੍ਹ ਵਿੱਚ ਬੰਦ ਸੀ। ਭਗਵਾਨਪੁਰੀਆ ਨੂੰ ਹਾਲ ਹੀ 'ਚ ਦਿੱਲੀ ਪੁਲਿਸ ਨੇ ਹਿਰਾਸਤ 'ਚ ਲਿਆ ਸੀ, ਪੁੱਛਗਿੱਛ ਦੌਰਾਨ ਉਸ ਨੇ ਖੁਲਾਸਾ ਕੀਤਾ ਕਿ ਉਹ 22 ਫਰਵਰੀ ਤੱਕ ਲਾਰੈਂਸ ਨਾਲ ਜੇਲ੍ਹ 'ਚ ਸੀ। ਜਿੱਥੇ ਲਗਾਤਾਰ ਕੈਨੇਡਾ ਬੈਠੇ ਗੋਲਡੀ ਦਾ ਫ਼ੋਨ ਮੈਨੂੰ ਤੇ ਤਿਹਾੜ ਵਿੱਚ ਲਾਰੈਂਸ ਨੂੰ ਆਉਂਦਾ ਸੀ ਤੇ ਅਸੀਂ ਗੱਲਾਂ ਕਰਦੇ ਸੀ। ਜੱਗੂ ਨੇ ਦੱਸਿਆ ਕਿ ਬਾਅਦ ਵਿੱਚ ਮੈਨੂੰ ਅਤੇ ਲਾਰੈਂਸ ਨੂੰ ਵੱਖ-ਵੱਖ ਬੈਰਕਾਂ ਵਿੱਚ ਬੰਦ ਕਰ ਦਿੱਤਾ ਗਿਆ।
ਸਿੱਧੂ ਮੂਸੇਵਾਲਾ ਦੇ ਕਤਲ ਲਈ ਲਾਰੈਂਸ ਨੇ ਅਜਿਹਾ ਪਲੈਨ ਬਣਾਇਆ ਜੋ ਕਿਸੇ ਫਿਲਮੀ ਸਕ੍ਰਿਪਟ ਤੋਂ ਘੱਟ ਨਹੀਂ ਸੀ। ਇੰਨਾ ਹੀ ਨਹੀਂ ਪਲਾਨਿੰਗ ਅਜਿਹੀ ਹੈ ਕਿ ਕਿਸੇ ਵੀ ਜਾਂਚ ਏਜੰਸੀ ਨੂੰ ਚਕਮਾ ਦੇ ਦਿੱਤਾ ਜਾ ਸਕੇ। ਲਾਰੈਂਸ ਨੇ ਕੈਨੇਡਾ ਵਿੱਚ ਬੈਠੇ ਗੋਲਡੀ ਬਰਾੜ ਦੀ ਮਦਦ ਨਾਲ ਆਪਣੇ ਭਰਾ ਅਨਮੋਲ ਨੂੰ ਭਾਰਤ ਤੋਂ ਬਾਹਰ ਯੂਰਪ ਵਿੱਚ ਸ਼ਿਫਟ ਕਰਵਾਇਆ। ਭਰਾ-ਭਤੀਜੇ ਨੂੰ ਭਾਰਤ ਤੋਂ ਫਰਾਰ ਕਰਵਾਉਣ ਦਾ ਮਕਸਦ ਇਹ ਸੀ ਕਿ ਸਿੱਧੂ ਕਤਲ ਕੇਸ ਤੋਂ ਬਾਅਦ ਪੁਲਿਸ ਦੋਵਾਂ ਨੂੰ ਗ੍ਰਿਫ਼ਤਾਰ ਨਾ ਕਰ ਸਕੇ। ਇਸ ਤੋਂ ਬਾਅਦ ਲਾਰੈਂਸ ਅਤੇ ਗੋਲਡੀ ਨੇ ਸਿੱਧੂ ਨੂੰ ਮਾਰਨ ਦੀ ਯੋਜਨਾ ਬਣਾਈ।
ਲਾਰੈਂਸ ਬਿਸ਼ਨੋਈ ਨੇ ਦਿੱਲੀ ਪੁਲਿਸ ਦੀ ਪੁੱਛਗਿੱਛ ਵਿੱਚ ਖੁਲਾਸਾ ਕੀਤਾ ਸੀ ਕਿ 7 ਅਗਸਤ 2021 ਨੂੰ ਵਿੱਕੀ ਮਿੱਦੂਖੇੜਾ ਦੇ ਕਤਲ ਤੋਂ ਬਾਅਦ ਸਿੱਧੂ ਮੂਸੇਵਾਲਾ ਦੇ ਕਤਲ ਦੀ ਰੇਕੀ ਕੀਤੀ ਜਾ ਰਹੀ ਸੀ। ਪਰ ਸਿੱਧੂ ਦੇ ਆਲੇ-ਦੁਆਲੇ ਸੁਰੱਖਿਆ ਕਾਰਨ ਉਹ ਬੱਚ ਗਿਆ ਸੀ। ਇੱਕ ਵਾਰ ਇਹ ਵੀ ਯੋਜਨਾ ਬਣਾਈ ਗਈ ਕਿ ਸਿੱਧੂ ਨੂੰ ਘਰ ਵਿੱਚ ਵੜ ਕੇ ਮਾਰਿਆ ਜਾਵੇ। ਦੱਸ ਦੇਈਏ ਕਿ ਸਰਕਾਰੀ ਸੁਰੱਖਿਆ ਘਟਾਏ ਜਾਣ ਤੋਂ ਬਾਅਦ ਦੂਜੇ ਦਿਨ (29 ਮਈ) ਨੂੰ ਸਿੱਧੂ ਮੂਸੇਵਾਲਾ ਦਾ ਕਤਲ ਕਰ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ: Coronavirus in India: ਲਗਾਤਾਰ ਦੂਜੇ ਦਿਨ ਭਾਰਤ 'ਚ 12 ਹਜ਼ਾਰ ਤੋਂ ਵੱਧ ਮਾਮਲੇ, ਜਾਣੋ ਦੇਸ਼ 'ਚ ਕੋਰੋਨਾ ਦੀ ਤਾਜ਼ਾ ਸਥਿਤੀ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)