Navjot Kaur Sidhu: ਨਵਜੋਤ ਕੌਰ ਸਿੱਧੂ ਨੂੰ ਹੋਇਆ ਕੈਂਸਰ, ਪਤੀ ਨਵਜੋਤ ਸਿੱਧੂ ਲਈ ਭਾਵੁਕ ਪੋਸਟ, 'ਹੁਣ ਇੰਤਜ਼ਾਰ ਨਹੀਂ ਕਰ ਸਕਦੀ'
Navjot Sidhu: ਡਾ. ਨਵਜੋਤ ਕੌਰ ਸਿੱਧੂ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਪਤੀ ਨਵਜੋਤ ਸਿੰਘ ਸਿੱਧੂ ਦੇ ਲਈ ਇੱਕ ਭਾਵੁਕ ਪੋਸਟ ਪਾਉਂਦਿਆਂ ਹੋਇਆ ਲਿਖਿਆ ਹੈ-'ਉਹ ਉਸ ਅਪਰਾਧ ਲਈ ਜੇਲ੍ਹ ਵਿੱਚ ਸਜ਼ਾ ਕੱਟ ਰਹੇ ਹਨ, ਜਿਹੜਾ ਉਨ੍ਹਾਂ ਨੇ ਕੀਤਾ ਹੀ ਨਹੀਂ ਹੈ
Navjot Sidhu: ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਨੂੰ ਕੈਂਸਰ ਹੋ ਗਿਆ ਹੈ। ਉਨ੍ਹਾਂ ਨੇ ਖੁਦ ਇਹ ਜਾਣਕਾਰੀ ਸੋਸ਼ਲ ਮੀਡੀਆ ਉੱਤੇ ਪੋਸਟ ਪਾ ਕੇ ਦਿੱਤੀ ਹੈ। ਇਸ ਟਵੀਟ ਵਿੱਚ ਉਨ੍ਹਾਂ ਨੇ ਆਪਣੇ ਪਤੀ ਨਵਜੋਤ ਸਿੰਘ ਸਿੱਧੂ ਨੂੰ ਇਨਸਾਫ਼ ਨਾ ਮਿਲਣ ਬਾਰੇ ਵੀ ਲਿਖਿਆ ਹੈ।
ਇਹ ਵੀ ਪੜ੍ਹੋ: ਨਵੇਂ ਟਵੀਟ ਨੇ ਚੜ੍ਹਾਇਆ ਪਾਰਾ...ਅਡਾਨੀ ਜਾਂ ਨਵਾਂ ਸ਼ਿਕਾਰ, ਹਿੰਡਨਬਰਗ ਨੇ ਕੀਤਾ ਇਹ ਇਸ਼ਾਰਾ!
ਡਾ. ਨਵਜੋਤ ਕੌਰ ਸਿੱਧੂ ਨੇ ਆਪਣੇ ਟਵਿੱਟਰ ਅਕਾਊਂਟ ਉੱਤੇ ਆਪਣੇ ਪਤੀ ਨਵਜੋਤ ਸਿੰਘ ਸਿੱਧੂ ਦੇ ਲਈ ਇੱਕ ਭਾਵੁਕ ਪੋਸਟ ਪਾਉਂਦਿਆਂ ਹੋਇਆ ਲਿਖਿਆ ਹੈ-'ਉਹ ਉਸ ਅਪਰਾਧ ਲਈ ਜੇਲ੍ਹ ਵਿੱਚ ਸਜ਼ਾ ਕੱਟ ਰਹੇ ਹਨ, ਜਿਹੜਾ ਉਨ੍ਹਾਂ ਨੇ ਕੀਤਾ ਹੀ ਨਹੀਂ ਹੈ, ਇਸ ਵਿੱਚ ਸ਼ਾਮਲ ਸਾਰੇ ਲੋਕਾਂ ਨੂੰ ਮੁਆਫ਼ ਕਰ ਦਿਓ। ਹਰ ਦਿਨ ਬਾਹਰ ਤੁਹਾਡਾ ਇੰਤਜ਼ਾਰ ਕਰਨ ਕਾਰਨ ਸ਼ਾਇਦ ਤੁਹਾਡੇ ਤੋਂ ਵੱਧ ਦੁਖੀ ਹਾਂ। ਹਮੇਸ਼ਾ ਵਾਂਗ ਤੁਹਾਡੇ ਦਰਦ ਨੂੰ ਦੂਰ ਕਰਨ ਦੀ ਕੋਸ਼ਿਸ਼ ਵਿੱਚ ਹਾਂ। ਵਾਰ-ਵਾਰ ਤੁਹਾਨੂੰ ਇਨਸਾਫ਼ ਲਈ ਵਾਂਝਾ ਦੇਖ ਕੇ ਤੁਹਾਡਾ ਇੰਤਜ਼ਾਰ ਕੀਤਾ। ਸੱਚ ਬਹੁਤ ਤਾਕਤਵਰ ਹੁੰਦਾ ਹੈ ਪਰ ਇਸ ਦੀ ਪ੍ਰੀਖਿਆ ਵਾਰ-ਵਾਰ ਹੁੰਦੀ ਹੈ। ਕਲਯੁੱਗ'।
ਉਨ੍ਹਾਂ ਨੇ ਅੱਗੇ ਲਿਖਿਆ ਹੈ- 'ਮੁਆਫ਼ ਕਰਨਾ ਤੁਹਾਡਾ ਇੰਤਜ਼ਾਰ ਨਹੀਂ ਕਰ ਸਕਦੀ ਕਿਉਂਕਿ ਇਹ ਖ਼ਤਰਨਾਕ ਕੈਂਸਰ ਦੂਜੀ ਸਟੇਜ ਵਿੱਚ ਹੈ। ਅੱਜ ਛੁਰੀ ਹੇਠ ਜਾ ਰਿਹਾ ਹੈ। ਕਿਸੇ ਨੂੰ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ, ਕਿਉਂਕਿ ਇਹ ਪਰਮਾਤਮਾ ਦੀ ਯੋਜਨਾ ਹੈ: ਸੰਪੂਰਨ'।
He is in the prison for a crime he has not committed.Forgive all those involved.Waiting for you each day outside probably suffering more than you. As usual trying to take your pain away,asked for sharing it. Happened to see a small growth, knew it was bad.1/2
— DR NAVJOT SIDHU (@DrDrnavjotsidhu) March 22, 2023
34 ਸਾਲ ਪੁਰਾਣੇ ਮਾਮਲੇ ਵਿੱਚ ਜੇਲ੍ਹ 'ਚ ਸਜ਼ਾ ਕੱਟ ਰਹੇ ਨੇ ਨਵਜੋਤ ਸਿੱਧੂ
ਰੋਡ ਰੇਜ ਦੇ 34 ਸਾਲ ਪੁਰਾਣੇ ਮਾਮਲੇ ਵਿੱਚ ਸੁਪਰੀਮ ਕੋਰਟ ਨੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਇੱਕ ਸਾਲ ਦੀ ਸਜ਼ਾ ਸੁਣਾਈ ਸੀ। 1988 ਵਿੱਚ ਪੰਜਾਬ ਵਿੱਚ ਵਾਪਰੀ ਰੋਡ ਰੇਜ ਦੀ ਇੱਕ ਘਟਨਾ ਵਿੱਚ ਸਿੱਧੂ ਦੇ ਪੰਚ ਲੱਗਣ ਨਾਲ ਇੱਕ ਬਜ਼ੁਰਗ ਦੀ ਮੌਤ ਹੋ ਗਈ ਸੀ। ਇਸ ਮਾਮਲੇ 'ਚ ਸੁਪਰੀਮ ਕੋਰਟ ਨੇ ਪਹਿਲਾਂ ਸਿੱਧੂ ਨੂੰ ਕਤਲ ਨਾ ਹੋਣ ਦੇ ਦੋਸ਼ 'ਚ ਬਰੀ ਕਰ ਦਿੱਤਾ ਸੀ ਤੇ ਇੱਕ ਹਜ਼ਾਰ ਰੁਪਏ ਜੁਰਮਾਨਾ ਲਗਾਇਆ ਸੀ।
ਇਸ ਮਾਮਲੇ 'ਚ ਰੀਵਿਊ ਪਟੀਸ਼ਨ 'ਤੇ ਸੁਣਵਾਈ ਕਰਦੇ ਹੋਏ ਸੁਪਰੀਮ ਕੋਰਟ ਨੇ ਸਿੱਧੂ ਨੂੰ ਇੱਕ ਸਾਲ ਦੀ ਸਜ਼ਾ ਸੁਣਾਈ ਹੈ। ਜਿਸ ਕਰਕੇ ਉਹ ਪਟਿਆਲਾ ਦੀ ਕੇਂਦਰੀ ਜੇਲ੍ਹ ਵਿੱਚ ਸਜ਼ਾ ਕੱਟ ਰਹੇ ਨੇ। ਹਾਲ ਵਿੱਚ ਖ਼ਬਰ ਆਈ ਸੀ ਕਿ ਨਵਜੋਤ ਸਿੰਘ ਸਿੱਧੂ ਪਹਿਲੀ ਅਪ੍ਰੈਲ ਨੂੰ ਰਿਹਾਅ ਹੋ ਸਕਦੇ ਹਨ।
ਇਹ ਵੀ ਪੜ੍ਹੋ: ਪਾਣੀ ਦੀ ਬੂੰਦ-ਬੂੰਦ ਨੂੰ ਤਰਸਣਗੇ ਲੋਕ! ਭਾਰਤ ਦੀਆਂ ਨਦੀਆਂ ਬਾਰੇ ਸੰਯੁਕਤ ਰਾਸ਼ਟਰ ਦਾ ਵੱਡਾ ਖੁਲਾਸਾ