ਪੜਚੋਲ ਕਰੋ

ਸਿੱਧੂ ਦੀ ਮੁੜ ਧਮਾਕੇਦਾਰ ਐਂਟਰੀ, ਮੋਦੀ ਤੇ ਕੈਪਟਨ ਪਏ ਫਿੱਕੇ!

ਕਰਤਾਰਪੁਰ ਲਾਂਘੇ ਨੂੰ ਲੈ ਕੇ ਚਾਹੇ ਸਿਆਸਤ ਸਿਖਰਾਂ 'ਤੇ ਰਹੀ ਪਰ ਨੌਂ ਨਵੰਬਰ ਨੂੰ ਉਦਘਾਟਨੀ ਸਮਾਗਮ ਦੌਰਾਨ ਭਾਰਤ ਤੇ ਪਾਕਿਸਤਾਨ ਨੇ ਹੀਰੋ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਹੀ ਰਹੇ। ਦਿਲਚਸਪ ਹੈ ਕਿ ਇਨ੍ਹਾਂ ਭਾਰਤ ਤੇ ਪਾਕਿਸਤਾਨ ਵਾਲੇ ਪਾਸੇ ਹੋਏ ਸਮਾਗਮਾਂ 'ਚ ਦੋਵਾਂ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਤੋਂ ਇਲਾਵਾ ਸਾਰੇ ਵੱਡੇ ਸਿਆਸਤਦਾਨ ਪਹੁੰਚੇ ਸੀ ਪਰ ਮੀਡੀਆ ਦੀ ਨਜ਼ਰ ਸਿੱਧੂ ਉੱਪਰ ਹੀ ਰਹੀ। ਸਿਰਫ ਮੀਡੀਆ ਹੀ ਨਹੀਂ ਦੋਵੇਂ ਮੁਲਕਾਂ ਦੇ ਲੋਕਾਂ ਨੇ ਵੀ ਸਿੱਧੂ ਨੂੰ ਹੀਰੋ ਵਾਂਗ ਲਿਆ।

ਚੰਡੀਗੜ੍ਹ: ਕਰਤਾਰਪੁਰ ਲਾਂਘੇ ਨੂੰ ਲੈ ਕੇ ਚਾਹੇ ਸਿਆਸਤ ਸਿਖਰਾਂ 'ਤੇ ਰਹੀ ਪਰ ਨੌਂ ਨਵੰਬਰ ਨੂੰ ਉਦਘਾਟਨੀ ਸਮਾਗਮ ਦੌਰਾਨ ਭਾਰਤ ਤੇ ਪਾਕਿਸਤਾਨ ਨੇ ਹੀਰੋ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਹੀ ਰਹੇ। ਦਿਲਚਸਪ ਹੈ ਕਿ ਇਨ੍ਹਾਂ ਭਾਰਤ ਤੇ ਪਾਕਿਸਤਾਨ ਵਾਲੇ ਪਾਸੇ ਹੋਏ ਸਮਾਗਮਾਂ 'ਚ ਦੋਵਾਂ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਤੋਂ ਇਲਾਵਾ ਸਾਰੇ ਵੱਡੇ ਸਿਆਸਤਦਾਨ ਪਹੁੰਚੇ ਸੀ ਪਰ ਮੀਡੀਆ ਦੀ ਨਜ਼ਰ ਸਿੱਧੂ ਉੱਪਰ ਹੀ ਰਹੀ। ਸਿਰਫ ਮੀਡੀਆ ਹੀ ਨਹੀਂ ਦੋਵੇਂ ਮੁਲਕਾਂ ਦੇ ਲੋਕਾਂ ਨੇ ਵੀ ਸਿੱਧੂ ਨੂੰ ਹੀਰੋ ਵਾਂਗ ਲਿਆ। ਸ਼੍ਰੀ ਕਰਤਾਰਪੁਰ ਵਿਖੇ ਤਾਂ ਸਿੱਧੂ ਨਾਲ ਸੈਲਫੀਆਂ ਲੈਣ ਵਾਲਿਆਂ ਦਾ ਹੜ੍ਹ ਆ ਗਿਆ। ਇਸ ਤਰ੍ਹਾਂ ਕਾਫੀ ਸਮੇਂ ਤੋਂ ਸਿਆਸਤੀ ਮੈਦਾਨ ਤੋਂ ਆਊਟ ਸਿੱਧੂ ਨੇ ਨੌਂ ਨਵੰਬਰ ਨੂੰ ਮੁੜ ਧਮਾਕੇਦਾਰ ਐਂਟਰੀ ਕੀਤੀ। ਕਰਤਾਰਪੁਰ ਲਾਂਘੇ ਦੇ ਉਦਘਾਟਨੀ ਸਮਾਗਮ ਵਿੱਚ ਉਨ੍ਹਾਂ ਜਿਉਂ ਹੀ ਆਪਣਾ ਭਾਸ਼ਣ ਸ਼ੁਰੂ ਕੀਤਾ ਸ਼ਰਧਾਲੂਆਂ ਨੇ ‘ਬੋਲੇ ਸੋ ਨਿਹਾਲ’ ਤੇ ਨਵਜੋਤ ਸਿੰਘ ਸਿੱਧੂ ਜ਼ਿੰਦਾਬਾਦ ਦੇ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ। ਉਨ੍ਹਾਂ ਆਪਣੇ 16 ਮਿੰਟ ਦੇ ਲੱਛੇਦਾਰ ਭਾਸ਼ਣ ਵਿੱਚ ਇਮਰਾਨ ਲਈ 10-12 ਸ਼ੇਅਰ ਸੁਣਾ ਕੇ ਖ਼ੂਬ ਤਾੜੀਆਂ ਬਟੋਰੀਆਂ। ਇਸ ਮੌਕੇ ਸਾਰੇ ਮਹਿਮਾਨਾਂ ਵਿੱਚੋਂ ਸਿਰਫ਼ ਸਿੱਧੂ ਹੀ ਚਰਚਾ ਦਾ ਵਿਸ਼ਾ ਬਣੇ ਹੋਏ ਸਨ। ਇਸ ਤੋਂ ਪਹਿਲਾਂ ਸਿੱਧੂ ਜਦੋਂ ਕਰਤਾਰਪੁਰ ਲਾਂਘੇ ਰਾਹੀਂ ਪਾਕਿਸਤਾਨ ਜਾਣ ਲੱਗੇ ਤਾਂ ਉੱਥੇ ਮੌਜੂਦ ਸੰਗਤ ਨੇ ਉਨ੍ਹਾਂ ਦਾ ਜ਼ੋਰਦਾਰ ਸਵਾਗਤ ਕੀਤਾ। ਸ਼ਾਮ ਨੂੰ ਜਦੋਂ ਉਹ ਕਰਤਾਰਪੁਰ ਸਾਹਿਬ ਗੁਰਦੁਆਰੇ ਦੇ ਦਰਸ਼ਨਾਂ ਮਗਰੋਂ ਡੇਰਾ ਬਾਬਾ ਨਾਨਕ ਪਹੁੰਚੇ ਤਾਂ ਲਾਂਘੇ ਕੋਲ ਲੋਕਾਂ ਨੇ ਸਿੱਧੂ ਦੇ ਪੱਖ ’ਚ ਨਾਅਰੇਬਾਜ਼ੀ ਕੀਤੀ। ਲੋਕਾਂ ਨੇ ਸਿੱਧੂ ਨੂੰ ਅਮਨ ਦਾ ਨੁਮਾਇੰਦਾ ਦੱਸਦਿਆਂ ਜੈਕਾਰੇ ਵੀ ਛੱਡੇ। ਨਵਜੋਤ ਸਿੱਧੂ ਜਦੋਂ ਇਮਰਾਨ ਖ਼ਾਨ ਦੇ ਵਜ਼ੀਰੇ ਆਜ਼ਮ ਵਜੋਂ ਹਲਫ਼ ਲੈਣ ਵਾਲੇ ਸਮਾਗਮ ਲਈ ਪਾਕਿਸਤਾਨ ਗਏ ਸਨ ਤਾਂ ਉਨ੍ਹਾਂ ਕਰਤਾਰਪੁਰ ਲਾਂਘਾ ਖੋਲ੍ਹਣ ਦੀ ਗੱਲ ਕੀਤੀ ਸੀ। ਲੋਕਾਂ ਦਾ ਮੰਨਣਾ ਹੈ ਕਿ ਸਿੱਧੂ ਦੇ ਲਾਂਘਾ ਖੁੱਲ੍ਹਵਾਉਣ ਦੇ ਯਤਨਾਂ ਕਰਕੇ ਹੀ ਅੱਜ ਸੰਗਤ ਨੂੰ ਗੁਰੂ ਨਾਨਕ ਦੇਵ ਜੀ ਦੀ ਕਰਮ ਭੂਮੀ ਦੇ ਖੁੱਲ੍ਹੇ ਦਰਸ਼ਨ ਦੀਦਾਰੇ ਕਰਨ ਨੂੰ ਮਿਲੇ ਹਨ।

ਟਾਪ ਹੈਡਲਾਈਨ

ਪੰਜਾਬ ਚ ਮੀਂਹ ਨੂੰ ਲੈਕੇ ਅਲਰਟ, ਤਾਪਮਾਨ 'ਚ ਆਈ ਗਿਰਾਵਟ; ਜਾਣੋ ਅਗਲੇ ਦਿਨਾਂ ਦਾ ਹਾਲ
ਪੰਜਾਬ ਚ ਮੀਂਹ ਨੂੰ ਲੈਕੇ ਅਲਰਟ, ਤਾਪਮਾਨ 'ਚ ਆਈ ਗਿਰਾਵਟ; ਜਾਣੋ ਅਗਲੇ ਦਿਨਾਂ ਦਾ ਹਾਲ
ਵੱਡਾ ਪ੍ਰਸ਼ਾਸਨਿਕ ਫੇਰਬਦਲ, ਸਰਕਾਰ ਵਲੋਂ IAS ਅਧਿਕਾਰੀ ਨੂੰ ਮਿਲੀ ਵੱਡੀ ਜ਼ਿੰਮੇਵਾਰੀ; ਜਾਣੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
ਵੱਡਾ ਪ੍ਰਸ਼ਾਸਨਿਕ ਫੇਰਬਦਲ, ਸਰਕਾਰ ਵਲੋਂ IAS ਅਧਿਕਾਰੀ ਨੂੰ ਮਿਲੀ ਵੱਡੀ ਜ਼ਿੰਮੇਵਾਰੀ; ਜਾਣੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
Punjab Police Reshuffle: ਪੰਜਾਬ ਪੁਲਿਸ ‘ਚ ਵੱਡਾ ਫੇਰਬਦਲ, 5 DSP ਨੂੰ ਮਿਲੀ ਤਰੱਕੀ, ਹੁਣ ਨਿਭਾਉਣਗੇ ਇਹ ਜ਼ਿੰਮੇਵਾਰੀ; ਵੇਖੋ ਲਿਸਟ...
ਪੰਜਾਬ ਪੁਲਿਸ ‘ਚ ਵੱਡਾ ਫੇਰਬਦਲ, 5 DSP ਨੂੰ ਮਿਲੀ ਤਰੱਕੀ, ਹੁਣ ਨਿਭਾਉਣਗੇ ਇਹ ਜ਼ਿੰਮੇਵਾਰੀ; ਵੇਖੋ ਲਿਸਟ...
ਭਾਜਪਾ ਨੇ ਚੋਣਾਂ ਦੀ ਖਿੱਚੀ ਤਿਆਰੀ, ਜ਼ਿਲ੍ਹਾ ਪ੍ਰਧਾਨ ਕੀਤੇ ਨਿਯੁਕਤ
ਭਾਜਪਾ ਨੇ ਚੋਣਾਂ ਦੀ ਖਿੱਚੀ ਤਿਆਰੀ, ਜ਼ਿਲ੍ਹਾ ਪ੍ਰਧਾਨ ਕੀਤੇ ਨਿਯੁਕਤ

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Influencer Shot Dead: ਸੋਸ਼ਲ ਮੀਡੀਆ ਇੰਨਫਲੂਇੰਸਰ ਦਾ ਗੋਲੀਆਂ ਮਾਰ ਕਤਲ, ਵਾਰਦਾਤ ਦਾ LIVE ਵੀਡੀਓ ਇੰਟਰਨੈੱਟ 'ਤੇ ਵਾਇਰਲ, ਫੈਲੀ ਦਹਿਸ਼ਤ...
ਸੋਸ਼ਲ ਮੀਡੀਆ ਇੰਨਫਲੂਇੰਸਰ ਦਾ ਗੋਲੀਆਂ ਮਾਰ ਕਤਲ, ਵਾਰਦਾਤ ਦਾ LIVE ਵੀਡੀਓ ਇੰਟਰਨੈੱਟ 'ਤੇ ਵਾਇਰਲ, ਫੈਲੀ ਦਹਿਸ਼ਤ...
Big News: ਵੱਡੀ ਵਾਰਦਾਤ, ਥਾਣੇ ਦੇ ਸਾਹਮਣੇ ਅੰਨ੍ਹੇਵਾਹ ਚੱਲੀਆਂ ਗੋਲੀਆਂ, 7 ਲੋਕ ਗੰਭੀਰ ਜ਼ਖਮੀ; ਪ੍ਰਸ਼ਾਸਨ 'ਚ ਮੱਚਿਆ ਹੜਕੰਪ...
ਵੱਡੀ ਵਾਰਦਾਤ, ਥਾਣੇ ਦੇ ਸਾਹਮਣੇ ਅੰਨ੍ਹੇਵਾਹ ਚੱਲੀਆਂ ਗੋਲੀਆਂ, 7 ਲੋਕ ਗੰਭੀਰ ਜ਼ਖਮੀ; ਪ੍ਰਸ਼ਾਸਨ 'ਚ ਮੱਚਿਆ ਹੜਕੰਪ...
 Home Loan ਲੈਣ ਤੋਂ ਪਹਿਲਾਂ ਬੈਂਕ ਨੂੰ ਜ਼ਰੂਰ ਪੁੱਛੋ ਇਹ ਇੱਕ ਸਵਾਲ, ਸਿੱਧੇ ਬਚ ਸਕਦੇ ਹਨ 25 ਲੱਖ ਰੁਪਏ, ਜਾਣੋ ਪੂਰਾ ਹਿਸਾਬ
 Home Loan ਲੈਣ ਤੋਂ ਪਹਿਲਾਂ ਬੈਂਕ ਨੂੰ ਜ਼ਰੂਰ ਪੁੱਛੋ ਇਹ ਇੱਕ ਸਵਾਲ, ਸਿੱਧੇ ਬਚ ਸਕਦੇ ਹਨ 25 ਲੱਖ ਰੁਪਏ, ਜਾਣੋ ਪੂਰਾ ਹਿਸਾਬ
Kanwar Yatra ਤੋਂ ਵਾਪਸ ਆਉਂਦੇ ਹੀ ਸਰੀਰਕ ਸੰਬੰਧ ਬਣਾਉਣਾ ਠੀਕ ਜਾਂ ਗਲਤ? ਜਾਣੋ ਸ਼ਾਸਤਰਾਂ ਦੇ ਨਿਯਮ ਅਤੇ ਇਸ ਦੇ ਪਿੱਛੇ ਦਾ ਵੱਡਾ ਕਾਰਨ
Kanwar Yatra ਤੋਂ ਵਾਪਸ ਆਉਂਦੇ ਹੀ ਸਰੀਰਕ ਸੰਬੰਧ ਬਣਾਉਣਾ ਠੀਕ ਜਾਂ ਗਲਤ? ਜਾਣੋ ਸ਼ਾਸਤਰਾਂ ਦੇ ਨਿਯਮ ਅਤੇ ਇਸ ਦੇ ਪਿੱਛੇ ਦਾ ਵੱਡਾ ਕਾਰਨ
Love Marriage Tips : ਲਵ ਮੈਰਿਜ ਲਈ ਘਰਵਾਲੇ ਨਹੀਂ ਮੰਨ ਰਹੇ? ਇਹ 5 ਤਰੀਕੇ ਤੁਹਾਡਾ ਰਿਸ਼ਤਾ ਬਣਾ ਸਕਦੇ ਹਨ ਮਜ਼ਬੂਤ 
Love Marriage Tips : ਲਵ ਮੈਰਿਜ ਲਈ ਘਰਵਾਲੇ ਨਹੀਂ ਮੰਨ ਰਹੇ? ਇਹ 5 ਤਰੀਕੇ ਤੁਹਾਡਾ ਰਿਸ਼ਤਾ ਬਣਾ ਸਕਦੇ ਹਨ ਮਜ਼ਬੂਤ 
Ludhiana News: ਪੰਜਾਬ 'ਚ ਮੀਂਹ ਦਾ ਕਹਿਰ, ਲੁਧਿਆਣਾ 'ਚ ਧੱਸੀ ਸੜਕ, 20 ਫੁੱਟ ਡੂੰਘਾ ਟੋਆ; ਲੋਕਾਂ 'ਤੇ ਮੰਡਰਾ ਰਿਹਾ ਵੱਡਾ ਖਤਰਾ, ਆਸ-ਪਾਸ ਦੀਆਂ ਇਮਾਰਤਾਂ...
ਪੰਜਾਬ 'ਚ ਮੀਂਹ ਦਾ ਕਹਿਰ, ਲੁਧਿਆਣਾ 'ਚ ਧੱਸੀ ਸੜਕ, 20 ਫੁੱਟ ਡੂੰਘਾ ਟੋਆ; ਲੋਕਾਂ 'ਤੇ ਮੰਡਰਾ ਰਿਹਾ ਵੱਡਾ ਖਤਰਾ, ਆਸ-ਪਾਸ ਦੀਆਂ ਇਮਾਰਤਾਂ...
PM Kisan Yojana : ਇਸ ਦਿਨ ਆ ਸਕਦੀ ਹੈ ਅਗਲੀ ਕਿਸ਼ਤ, ਤੁਰੰਤ ਚੈੱਕ ਕਰੋ ਆਪਣਾ ਸਟੇਟਸ
PM Kisan Yojana : ਇਸ ਦਿਨ ਆ ਸਕਦੀ ਹੈ ਅਗਲੀ ਕਿਸ਼ਤ, ਤੁਰੰਤ ਚੈੱਕ ਕਰੋ ਆਪਣਾ ਸਟੇਟਸ
Punjab News: ਪੰਜਾਬ ਕਾਂਗਰਸ ਆਗੂ ਦੇ ਪੁੱਤਰ 'ਤੇ ਜਾਨਲੇਵਾ, ਹਸਪਤਾਲ ਮਿਲਣ ਪਹੁੰਚੇ ਰਾਜਾ ਵੜਿੰਗ, ਬੋਲੇ- ਬੇਰਹਿਮ ਹਮਲਾ ਕੀਤਾ, ਕਾਨੂੰਨ ਦਾ ਕੋਈ ਡਰ ਨਹੀਂ...
ਪੰਜਾਬ ਕਾਂਗਰਸ ਆਗੂ ਦੇ ਪੁੱਤਰ 'ਤੇ ਜਾਨਲੇਵਾ, ਹਸਪਤਾਲ ਮਿਲਣ ਪਹੁੰਚੇ ਰਾਜਾ ਵੜਿੰਗ, ਬੋਲੇ- ਬੇਰਹਿਮ ਹਮਲਾ ਕੀਤਾ, ਕਾਨੂੰਨ ਦਾ ਕੋਈ ਡਰ ਨਹੀਂ...
Embed widget