ਹਰਸਿਮਰਤ ਬਾਦਲ ਦੇ ਅਸਤੀਫੇ ਮਗਰੋਂ ਨਵਜੋਤ ਸਿੱਧੂ ਦੀ ਐਂਟਰੀ, ਸਰਕਾਰ 'ਤੇ ਪੋਲਾ ਜਿਹਾ ਤਨਜ਼
ਸਿੱਧੂ ਦੀ ਚੁੱਪੀ 'ਤੇ ਕਿਆਸਰਾਈਆਂ ਇਹ ਵੀ ਲਾਈਆਂ ਜਾ ਰਹੀਆਂ ਸਨ ਕਿ ਸ਼ਾਇਦ ਉਹ ਬੀਜੇਪੀ 'ਚ ਵਾਪਸੀ ਬਾਰੇ ਸੋਚ ਰਹੇ ਹਨ। ਇਸੇ ਲਈ ਜਦੋਂ ਦੇਸ਼ ਦੇ ਕਿਸਾਨ ਤੇ ਹੋਰ ਸਿਆਸੀ ਪਾਰਟੀਆਂ ਸੜਕਾਂ 'ਤੇ ਹਨ ਤਾਂ ਉਸ ਵੇਲੇ ਹਰ ਮੁੱਦੇ 'ਤੇ ਬੇਬਾਕੀ ਨਾਲ ਬੋਲਣ ਵਾਲੇ ਸਿੱਧੂ ਚੁੱਪ ਕਿਉਂ ਹਨ।
ਰਮਨਦੀਪ ਕੌਰ ਦੀ ਰਿਪੋਰਟ
ਚੰਡੀਗੜ੍ਹ: ਖੇਤੀ ਸੋਧ ਬਿੱਲਾਂ ਖਿਲਾਫ ਦੇਸ਼ ਭਰ 'ਚ ਕਿਸਾਨ ਜਥੇਬੰਦੀਆਂ ਤੇ ਕਈ ਸਿਆਸੀ ਪਾਰਟੀਆਂ ਇਕਜੁੱਟ ਹੋ ਗਈਆਂ ਹਨ। ਅਜਿਹੇ 'ਚ ਪਿਛਲੇ ਕਈ ਦਿਨਾਂ ਤੋਂ ਸਵਾਲ ਉੱਠ ਰਹੇ ਸਨ ਕਿ ਆਖਰ ਅਕਸਰ ਪੰਜਾਬ ਦਾ ਹੇਜ਼ ਜਤਾਉਣ ਵਾਲੇ ਨਵਜੋਤ ਸਿੱਧੂ ਕਿੱਥੇ ਅਲੋਪ ਹਨ ਪਰ ਹੁਣ ਹਰਸਿਮਰਤ ਬਾਦਲ ਵੱਲੋਂ ਕੇਂਦਰੀ ਕੈਬਨਿਟ 'ਚੋਂ ਅਸਤੀਫਾ ਦੇਣ ਮਗਰੋਂ ਸਿੱਧੂ ਸਰਗਰਮ ਹੁੰਦੇ ਨਜ਼ਰ ਆ ਰਹੇ ਹਨ।
ਕਿਸਾਨੀ ਪੰਜਾਬ ਦੀ ਰੂਹ, ਸਰੀਰ ਦੇ ਘਾਓ ਭਰ ਜਾਂਦੇ ਹਨ, ਪਰ ਆਤਮਾ 'ਤੇ ਵਾਰ, ਸਾਡੇ ਅਸਤਿਤਵ ਉੱਤੇ ਹਮਲਾ ਬਰਦਾਸ਼ਤ ਨਹੀਂ। ਜੰਗ ਦੀ ਤੂਤੀ ਬੋਲਦੀ ਹੈ - ਇੰਕਲਾਬ ਜ਼ਿੰਦਾਬਾਦ, ਪੰਜਾਬ, ਪੰਜਾਬੀਅਤ ਤੇ ਹਰ ਪੰਜਾਬੀ ਕਿਸਾਨਾਂ ਦੇ ਨਾਲ। 2/2 pic.twitter.com/7QPDmFbEC0
— Navjot Singh Sidhu (@sherryontopp) September 18, 2020
ਦਰਅਸਲ ਸਿੱਧੂ ਨੇ 2019 ਤੋਂ ਬਾਅਦ ਕਿਸਾਨਾਂ ਦੇ ਹੱਕ 'ਚ ਪਹਿਲਾ ਟਵੀਟ ਕੀਤਾ ਹੈ। ਸਿੱਧੂ ਨੇ ਜਿੱਥੇ ਕਿਸਾਨਾਂ ਦੇ ਹੱਕ 'ਚ ਹਾਅ ਦਾ ਨਾਅਰਾ ਮਾਰਿਆ, ਉੱਥੇ ਹੀ ਅਸਿੱਧੇ ਤੌਰ 'ਤੇ ਪੋਲਾ ਜਿਹਾ ਮੋਦੀ ਸਰਕਾਰ 'ਤੇ ਵੀ ਤਨਜ਼ ਕੱਸਿਆ ਹੈ।
सरकारें तमाम उम्र यही भूल करती रही, धूल उनके चेहरे पर थी, आईना साफ करती रही, 1/2