Punjab news: 'ਪੰਜਾਬ ਨੂੰ ਸਾਲਾਨਾ 50,000 ਕਰੋੜ ਤੋਂ ਵੱਧ ਲੁੱਟਣ ਵਾਲੇ ਸਿਸਟਮ ਦਾ ਸੁਪਰਵਾਈਜ਼ਰ-ਇਨ-ਚੀਫ ਜਾਂ ਅਲੀ ਬਾਬਾ ਕੌਣ ਹੈ?' ਮੰਤਰੀਆਂ ਦੇ ਵਿਭਾਗ ਬਦਲਣ 'ਤੇ ਬੋਲੇ ਸਿੱਧੂ
Punjab news: ਨਵਜੋਤ ਸਿੱਧੂ ਨੇ ਟਵੀਟ ਕਰਕੇ ਕਿਹਾ, “ਇਸ ਪਰਦਾਫਾਸ਼ ਤੋਂ ਬਾਅਦ ਮਾਈਨਿੰਗ ਮੰਤਰੀ ਨੂੰ ਬਦਲਣਾ ਰਾਜ ਦੇ ਸਰੋਤਾਂ ਦੀ ਸ਼ਰੇਆਮ ਚੋਰੀ ਨੂੰ ਸਵੀਕਾਰ ਕਰਨਾ ਹੈ... ਕੀ ਮੰਤਰੀ ਨੂੰ ਬਲੀ ਦਾ ਬਕਰਾ ਬਣਾਇਆ ਜਾ ਰਿਹਾ ਹੈ?
Punjab news: ਪੰਜਾਬ ਕੈਬਨਿਟ ਵਿੱਚ ਵੱਡਾ ਫੇਰਬਦਲ ਹੋਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਨਵਜੋਤ ਸਿੱਧੂ ਨੇ ਟਵੀਟ ਕਰਕੇ ਕਿਹਾ, “ਇਸ ਪਰਦਾਫਾਸ਼ ਤੋਂ ਬਾਅਦ ਮਾਈਨਿੰਗ ਮੰਤਰੀ ਨੂੰ ਬਦਲਣਾ ਰਾਜ ਦੇ ਸਰੋਤਾਂ ਦੀ ਸ਼ਰੇਆਮ ਚੋਰੀ ਨੂੰ ਸਵੀਕਾਰ ਕਰਨਾ ਹੈ... ਕੀ ਮੰਤਰੀ ਨੂੰ ਬਲੀ ਦਾ ਬਕਰਾ ਬਣਾਇਆ ਜਾ ਰਿਹਾ ਹੈ?
ਕੰਟਰੋਲ ਕਰਨ ਦੀ ਪੂਰੀ ਤਾਕਤ ਨਾਲ ਮਾਫੀਆ ਦੀ ਸਰਪ੍ਰਸਤੀ ਕੌਣ ਕਰ ਰਿਹਾ ਹੈ? ਪੰਜਾਬ ਨੂੰ ਸਾਲਾਨਾ 50,000 ਕਰੋੜ ਤੋਂ ਵੱਧ ਲੁੱਟਣ ਵਾਲੇ ਸਿਸਟਮ ਦਾ ਸੁਪਰਵਾਈਜ਼ਰ-ਇਨ-ਚੀਫ ਜਾਂ ਅਲੀ ਬਾਬਾ ਕੌਣ ਹੈ? - ਇਹ ਇੱਕ ਖੁੱਲ੍ਹਾ ਰਾਜ਼ ਹੈ ਅਤੇ ਜੇਕਰ ਸੀਬੀਆਈ ਜਾਂਚ ਕਰਦੀ ਹੈ ਤਾਂ ਉਹ ਤਾਸ਼ ਦੇ ਪੱਤਿਆਂ ਵਾਂਗ ਖਿਲਰ ਜਾਣਗੇ! 'ਆਪ' ਦੇ ਦੋਵੇਂ ਮੁੱਖ ਮੰਤਰੀ ਸ਼ੱਕ ਦੇ ਘੇਰੇ 'ਚ! -ਬਲੀ ਦਾ ਬੱਕਰਾ ਬਣਾਉਣ ਦੀ ਬਜਾਏ ਸਹੀ ਘੋੜੇ 'ਤੇ ਕਾਠੀ ਪਾਓ”
ਇਹ ਵੀ ਪੜ੍ਹੋ: Illegal Mining: ABP ਦੇ ਖ਼ੁਲਾਸੇ ਤੋਂ ਬਾਅਦ ਬਦਲਿਆ ਗਿਆ ਮੀਤ ਹੇਅਰ ਦਾ ਮਹਿਕਮਾ ? ਜਾਣੋ ਕੀ ਹੈ ਪੂਰਾ ਮਾਮਲਾ
Changing the mining minister after this exposure is acceptance of the blatant theft of the state resources ….. is the minister being made scapegoat ? Who is patronising the Mafia with absolute power to control ? Who is the supervisor-in - chief or Ali Baba of the system that…
— Navjot Singh Sidhu (@sherryontopp) November 21, 2023
ਜ਼ਿਕਰਯੋਗ ਹੈ ਕਿ ਪੰਜਾਬ ਮੰਤਰੀ ਮੰਡਲ ਵਿੱਚ ਵੱਡਾ ਫੇਰਬਦਲ ਕੀਤਾ ਗਿਆ ਹੈ। ਭਗਵੰਤ ਮਾਨ ਸਰਕਾਰ ਵਿੱਚ ਦੋ ਮੰਤਰੀਆਂ ਦੇ ਵਿਭਾਗ ਮੁੜ ਵੰਡੇ ਗਏ ਹਨ। ਕੈਬਨਿਟ ਮੰਤਰੀ ਚੇਤਨ ਸਿੰਘ ਨੂੰ ਖਾਣਾਂ ਅਤੇ ਭੂ-ਵਿਗਿਆਨ ਵਿਭਾਗ ਦਿੱਤਾ ਗਿਆ ਹੈ। ਜਦਕਿ ਗੁਰਮੀਤ ਸਿੰਘ ਮੀਤ ਹੇਅਰ ਹੀ ਖੇਡ ਅਤੇ ਯੁਵਕ ਸੇਵਾਵਾਂ ਵਿਭਾਗ ਦੀ ਦੇਖ ਰੇਖ ਕਰਨਗੇ।
ਇਸ ਦੇ ਨਾਲ ਹੀ ਚੇਤਨ ਸਿੰਘ ਜੋੜਾ ਮਾਜਰਾ ਨੂੰ ਮਾਈਨਿੰਗ ਵਿਭਾਗ ਦਿੱਤਾ ਗਿਆ ਹੈ। ਚੇਤਨ ਸਿੰਘ ਜੋੜਾ ਮਾਜਰਾ ਕੋਲ 7 ਵਿਭਾਗ ਹੋ ਗਏ ਹਨ। ਉੱਥੇ ਹੀ ਸੀਐਮ ਭਗਵੰਤ ਸਿੰਘ ਮਾਨ ਕੋਲ ਹੁਣ 11 ਵਿਭਾਗ ਹਨ। ਦੱਸ ਦਈਏ ਕਿ ਪਹਿਲਾਂ ਗੁਰਮੀਤ ਮੀਤ ਹੇਅਰ ਕੋਲ ਸਾਇੰਸ ਤਕਨਾਲੌਜੀ ਅਤੇ ਵਾਤਾਵਰਣ ਵਿਭਾਗ ਸੀ, ਜੋ ਹੁਣ ਸੀਐਮ ਮਾਨ ਕੋਲ ਚਲਾ ਗਿਆ ਹੈ।
ਇਹ ਵੀ ਪੜ੍ਹੋ: Punjab news: ਪੰਜਾਬ ਕੈਬਨਿਟ ਵਿੱਚ ਹੋਇਆ ਵੱਡਾ ਫੇਰਬਦਲ, ਕਈ ਮੰਤਰੀਆ ਦੇ ਬਦਲੇ ਮਹਿਕਮੇ, ਜਾਣੋ