ਨਵਜੋਤ ਸਿੱਧੂ ਨੇ ਚੰਡੀਗੜ੍ਹ 'ਚ ਪ੍ਰੈੱਸ ਕਾਨਫਰੰਸ ਕਰਕੇ ਕੱਢੀ ਭੜਾਸ
ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਅਜਿਹੇ ਬਹੁਤ ਮੌਕੇ ਆਏ ਕਿ ਸੂਬਾ ਸਰਕਾਰਾਂ ਨੇ ਸੈਂਟਰ ਦੇ ਆਦੇਸ਼ ਨੂੰ ਸਿਰੇ ਤੋਂ ਨਕਾਰਿਆ ਹੈ। ਸੈਂਟਰ ਦੀਆਂ ਹਦਾਇਤਾਂ ਨੂੰ ਲਾਗੂ ਨਹੀਂ ਹੋਣ ਦਿੱਤਾ।
ਚੰਡੀਗੜ੍ਹ: ਕਾਂਗਰਸੀ ਵਿਧਾਇਕ ਨਵਜੋਤ ਸਿੰਘ ਸਿੱਧੂ ਅੱਜ ਕਾਫੀ ਸਮੇਂ ਮੁਗਰੋਂ ਮੀਡੀਆ ਸਾਹਮਣੇ ਖੁੱਲ੍ਹ ਕੇ ਆਏ। ਉਨ੍ਹਾਂ ਚੰਡੀਗੜ੍ਹ ਵਿੱਚ ਪ੍ਰੈੱਸ ਕਾਨਫਰੰਸ ਕੀਤੀ। ਉਨ੍ਹਾਂ ਨੇ ਇਸ ਮੌਕੇ ਮੁੱਖ ਤੌਰ 'ਤੇ ਕਿਸਾਨਾਂ ਦੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਸੂਬਿਆਂ ਨੂੰ ਆਪਣੇ ਅਧਿਕਾਰ ਵਰਤ ਕੇ ਕਿਸਾਨਾਂ ਦੀ ਭਲਾਈ ਲਈ ਕਾਨੂੰਨ ਬਣਾਉਣੇ ਚਾਹੀਦੇ ਹਨ।
ਉਨ੍ਹਾਂ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਅਜਿਹੇ ਬਹੁਤ ਮੌਕੇ ਆਏ ਕਿ ਸੂਬਾ ਸਰਕਾਰਾਂ ਨੇ ਸੈਂਟਰ ਦੇ ਆਦੇਸ਼ ਨੂੰ ਸਿਰੇ ਤੋਂ ਨਕਾਰਿਆ ਹੈ। ਸੈਂਟਰ ਦੀਆਂ ਹਦਾਇਤਾਂ ਨੂੰ ਲਾਗੂ ਨਹੀਂ ਹੋਣ ਦਿੱਤਾ। ਉਹ ਖੜ੍ਹੇ ਰਹੇ ਹਨ ਤੇ ਖੜ੍ਹੇ ਹੋ ਕੇ ਕਿਹਾ ਹੈ ਕਿ ਅਸੀਂ ਕਾਨੂੰਨ ਲਾਗੂ ਨਹੀਂ ਹੋਣ ਦਿਆਂਗੇ। ਉਹ ਚਾਹੇ ਐਸਵਾਈਐਲ ਦਾ ਮੁੱਦਾ ਹੋਵੇ ਜਾਂ ਹੋਰ ਵੀ ਕਈ ਫੈਸਲੇ ਹਨ।
ਉਨ੍ਹਾਂ ਕਿਹਾ ਕਿ ਚਾਹੇ ਸੀਏਏ ਦਾ ਫੈਸਲਾ ਹੋਵੇ, ਇਹ ਸੂਬਿਆਂ ਦੇ ਕਾਨੂੰਨ ਬਣਾਉਣ ਦੇ ਅਧਿਕਾਰ ਉਤੇ ਬਹੁਤ ਵੱਡਾ ਅਟੈਕ ਹੈ। ਸਾਨੂੰ ਪੰਜਾਬ ਦੇ 3 ਕਰੋੜ ਲੋਕਾਂ ਨੇ ਜਮਹੂਰੀ ਤਾਕਤ ਦਿੱਤੀ ਹੈ। ਹਰੇਕ ਪੰਜਾਬੀ ਇਸ ਗੱਲ ਲਈ ਖੜ੍ਹਾ ਹੈ ਕਿ ਇਨ੍ਹਾਂ ਤੋਂ ਕਾਲੇ ਕਾਨੂੰਨਾਂ ਨੂੰ ਲਾਗੂ ਨਹੀਂ ਹੋਣ ਦੇਣਾ। ਇਹ ਸਟੇਟ ਦਾ ਅਧਿਕਾਰਤ ਏਰੀਆ ਹੈ।
ਇਹ ਵੀ ਪੜ੍ਹੋ: ਗੂਗਲ ’ਤੇ ਇਹ ਸਰਚ ਕਦੇ ਨਾ ਕਰੋ, ਹੋ ਸਕਦਾ ਵੱਡਾ ਨੁਕਸਾਨ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin