ਨਵਜੋਤ ਸਿੱਧੂ ਦੀ ਨਵੀਂ 'ਪਾਰੀ', ਰਾਹੁਲ ਦੇ ਟਰੈਕਟਰ 'ਤੇ ਅੱਜ ਕਰਨਗੇ ਸਵਾਰੀ
ਰੈਲੀ 'ਚ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੱਧੂ ਵੀ ਸ਼ਾਮਲ ਹੋਣਗੇ। ਨਵਜੋਤ ਸਿੱਧੂ ਦੇ ਨਾਲ ਹੀ ਇਸ ਰੈਲੀ 'ਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵੀ ਹਾਜ਼ਰ ਰਹਿਣ ਦੀ ਉਮੀਦ ਹੈ। ਸਿੱਧੂ ਕਾਫੀ ਸਮਾਂ ਸ਼ਾਂਤ ਰਹਿਣ ਮਗਰੋਂ ਅੱਜ ਕਾਂਗਰਸ ਵਿੱਚ ਸਰਗਰਮ ਪਾਰੀ ਦੀ ਸ਼ੁਰੂਆਤ ਕਰਨ ਜਾ ਰਹੇ ਹਨ।
ਚੰਡੀਗੜ੍ਹ: ਕਾਂਗਰਸ ਦੇ ਸਾਬਕਾ ਕੌਮੀ ਪ੍ਰਧਾਨ ਰਾਹੁਲ ਗਾਂਧੀ ਅੱਜ ਤਿੰਨ ਰੋਜ਼ਾ ਪੰਜਾਬ ਦੌਰੇ ’ਤੇ ਆ ਰਹੇ ਹਨ। ਉਹ ਖੇਤੀ ਕਾਨੂੰਨਾਂ ਖ਼ਿਲਾਫ਼ ਰੈਲੀਆਂ ਤੇ ਟਰੈਕਟਰ ਮਾਰਚ ਕਰਨਗੇ। ਰਾਹੁਲ ਗਾਂਧੀ ਅੱਜ ਮੋਗਾ ਜ਼ਿਲ੍ਹੇ ਦੇ ਕਸਬਾ ਬੱਧਨੀ ਕਲਾਂ ਵਿੱਚ ਟਰੈਕਟਰ ਰੈਲੀ ਦਾ ਆਗਾਜ਼ ਕਰਨਗੇ।
ਇਸ ਰੈਲੀ 'ਚ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੱਧੂ ਵੀ ਸ਼ਾਮਲ ਹੋਣਗੇ। ਨਵਜੋਤ ਸਿੱਧੂ ਦੇ ਨਾਲ ਹੀ ਇਸ ਰੈਲੀ 'ਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵੀ ਹਾਜ਼ਰ ਰਹਿਣ ਦੀ ਉਮੀਦ ਹੈ। ਸਿੱਧੂ ਕਾਫੀ ਸਮਾਂ ਸ਼ਾਂਤ ਰਹਿਣ ਮਗਰੋਂ ਅੱਜ ਕਾਂਗਰਸ ਵਿੱਚ ਸਰਗਰਮ ਪਾਰੀ ਦੀ ਸ਼ੁਰੂਆਤ ਕਰਨ ਜਾ ਰਹੇ ਹਨ।
ਕਾਂਗਰਸ ਦੇ ਸੂਤਰਾਂ ਮੁਤਾਬਕ 11 ਵਜੇ ਬੱਧਨੀ ਕਲਾਂ 'ਚ ਜਨਤਕ ਮੀਟਿੰਗ 'ਚ ਦਸਤਖਤ ਮੁਹਿੰਮਮ ਸ਼ੁਰੂ ਕੀਤੀ ਜਾਵੇਗੀ। ਇਸ ਤੋਂ ਬਾਅਦ ਦੁਪਹਿਰ ਕਰੀਬ ਸਵਾ ਬਾਰਾਂ ਵਜੇ ਬੱਧਨੀ ਕਲਾਂ ਤੋਂ ਜਾਤਪੁਰਾ ਤਕ ਟਰੈਕਟਰ ਯਾਤਰਾ ਆਰੰਭੀ ਜਾਵੇਗੀ। ਇਸ ਮਗਰੋਂ ਬਾਅਦ ਦੁਪਹਿਰ ਕਰੀਬ ਤਿੰਨ ਵਜੇ ਲੁਧਿਆਣਾ ਜ਼ਿਲ੍ਹੇ ਦਾ ਜਾਤਪੁਰਾ 'ਚ ਜਨਤਕ ਮੀਟਿੰਗ ਕੀਤੀ ਜਾਵੇਗੀ ਤੇ ਇੱਥੇ ਹੀ ਟਰੈਕਟਰ ਮਾਰਚ ਦੀ ਸਮਾਪਤੀ ਹੋਵੇਗੀ।
ਬੀਜੇਪੀ ਵੱਲੋਂ ਖੇਤੀ ਕਾਨੂੰਨ ਬਣਾਏ ਜਾਣ ਮਗਰੋਂ ਕਾਂਗਰਸ ਨੇ ਖੇਤੀ ਪ੍ਰਧਾਨ ਸੂਬੇ ਪੰਜਾਬ ਵੱਲ ਰੁਖ ਕੀਤਾ ਹੈ। ਇਸ ਦੌਰਾਨ ਕਾਂਗਰਸ ਦੇ ਨਿਸ਼ਾਨੇ 'ਤੇ ਐਨਡੀਏ ਦੇ ਨਾਲ-ਨਾਲ ਹੁਣੇ ਹੀ ਗਠਜੋੜ ਤੋੜ ਕੇ ਹਟੇ ਸ਼੍ਰੋਮਣੀ ਅਕਾਲੀ ਦਲ ਤੇ ਵੀ ਰਹੇਗਾ।
ਕੋਰੋਨਾ ਵਾਇਰਸ ਦੀ ਸਥਿਤੀ ਮੁਤਾਬਕ ਹੀ ਭਾਰਤ ਵੱਲੋਂ ਖੋਲ੍ਹਿਆ ਜਾਵੇਗਾ ਕਰਤਾਰਪੁਰ ਲਾਂਘਾ