ਪੜਚੋਲ ਕਰੋ
Advertisement
ਸਿੱਧੂ ਵੱਲੋਂ ਕੈਪਟਨ ਨੂੰ ਦਿੱਤੇ 'ਕਾਲੇ ਤਿੱਤਰ' ਨੇ ਪਾਇਆ ਪੁਆੜਾ
ਚੰਡੀਗੜ੍ਹ: ਕੈਬਨਿਟ ਮੰਤਰੀ ਨਵਜੋਤ ਸਿੱਧੂ ਨਾਲ ਨਿੱਤ ਨਵੇਂ ਪੁਆੜੇ ਜੁੜਦੇ ਹਨ। ਹੁਣ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਦਿੱਤੇ ਪਾਕਿਸਤਾਨੋਂ ਲਿਆਂਦੇ ਕਾਲੇ ਤਿੱਤਰ ਨੇ ਪੁਆੜਾ ਪਾਇਆ ਹੈ। ਜੰਗਲੀ ਜੀਵ ਸੁਰੱਖਿਆ ਨਾਲ ਜੁੜੇ ਕਾਰਕੁਨ ਨੇ ਸਿੱਧੂ ਖਿਲਾਫ਼ ਮਰੇ ਹੋਏ ਕਾਲੇ ਤਿੱਤਰ (ਜਿਸ ’ਚ ਫੂਸ ਭਰਿਆ ਹੋਇਆ ਹੈ) ਲਿਆਉਣ ’ਤੇ ਜੰਗਲੀ ਜੀਵ ਸੁਰੱਖਿਆ ਐਕਟ 1972 ਦੀ ਕਥਿਤ ਉਲੰਘਣਾ ਦੇ ਇਲਜ਼ਾਮ ਲਾਉਂਦਿਆਂ ਜੰਗਲੀ ਜੀਵ ਸੁਰੱਖਿਆ ਬਿਊਰੋ ਨੂੰ ਸ਼ਿਕਾਇਤ ਦਿੱਤੀ ਹੈ।
ਜੰਗਲੀ ਜੀਵ ਸੁਰੱਖਿਆ ਐਕਟ ਤਹਿਤ ਕਾਲੇ ਤਿੱਤਰ ਨੂੰ ਮਾਰਨਾ ਅਪਰਾਧ ਹੈ। ਜੰਗਲੀ ਜੀਵ ਅਪਰਾਧ ਕੰਟਰੋਲ ਬਿਊਰੋ, ਭਾਰਤ ਸਰਕਾਰ ਵੱਲੋਂ ਵਣ ਤੇ ਵਾਤਾਵਰਨ ਮੰਤਰਾਲੇ ਅਧੀਨ ਸਥਾਪਤ ਸੰਸਥਾ ਹੈ। ਇਹ ਸੰਸਥਾ ਮੁਲਕ ਵਿੱਚ ਜੰਗਲੀ ਜੀਵ ਅਪਰਾਧਾਂ ਨੂੰ ਰੋਕਦੀ ਹੈ।
ਜ਼ਿਕਰਯੋਗ ਹੈ ਕਿ ਕੱਲ੍ਹ ਸ੍ਰੀ ਸਿੱਧੂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਆਪਣੀ ਮੀਟਿੰਗ ਦੌਰਾਨ ਉਨ੍ਹਾਂ ਨੂੰ ਕਾਲੇ ਤਿੱਤਰ ਦਾ ਮਾਡਲ ਭੇਟ ਕੀਤਾ ਸੀ। ਸਿੱਧੂ ਨੇ ਇਸ ਨਾਲ ਕਿਸੇ ਤਰ੍ਹਾਂ ਦਾ ਵਿਵਾਦ ਹੋਣ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਮੁੱਖ ਮੰਤਰੀ ਨੂੰ ਮਾਡਲ ਭੇਟ ਕੀਤਾ ਸੀ ਤੇ ਉਹ ਹੀ ਇਸ ਬਾਰੇ ਕੁਝ ਬੋਲ ਸਕਦੇ ਹਨ।
ਹਰਿਆਣਾ ਦੇ ਵਾਲੰਟੀਅਰ ਨਰੇਸ਼ ਕਾਦਿਆਨ ਨੇ ਬਿਊਰੋ ਵਿੱਚ ਸ਼ਿਕਾਇਤ ਦੇ ਕੇ ਮੰਤਰੀ ਖ਼ਿਲਾਫ਼ ਜੰਗਲੀ ਜੀਵ ਸੁਰੱਖਿਆ ਐਕਟ ਦੀ ਧਾਰਾ 39 ਦੀ ਉਲੰਘਣਾ ਦੇ ਦੋਸ਼ ਹੇਠ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕਾਰੋਬਾਰ
ਵਿਸ਼ਵ
ਪੰਜਾਬ
ਅੰਮ੍ਰਿਤਸਰ
Advertisement