ਪੜਚੋਲ ਕਰੋ
Advertisement
(Source: ECI/ABP News/ABP Majha)
ਨਵਜੋਤ ਸਿੱਧੂ ਹੋਏ ਲਾਪਤਾ, ਗੁੰਮਸ਼ੁਦਗੀ ਦੇ ਲੱਗੇ ਪੋਸਟਰ, ਲੱਭਣ ਵਾਲੇ ਲਈ 50,000 ਰੁਪਏ ਇਨਾਮ
ਨਜੀਓ ਦੇ ਲੋਕਾਂ ਮੁਤਾਬਕ ਨਵਜੋਤ ਸਿੰਘ ਸਿੱਧੂ ਕੁਰਸੀ ਦੀ ਲੜਾਈ ਲਈ ਇਹ ਭੁੱਲ ਗਏ ਕਿ ਉਹ ਇਕ ਵਿਧਾਇਕ ਵੀ ਹਨ। ਚੋਣਾਂ ਤੋਂ ਪਹਿਲਾਂ ਉਨ੍ਹਾਂ ਨੇ ਲੋਕਾਂ ਨਾਲ ਵੱਡੇ-ਵੱਡੇ ਵਾਅਦੇ ਕੀਤੇ ਸਨ।
ਅੰਮ੍ਰਿਤਸਰ: ਅੰਮ੍ਰਿਤਸਰ ਪੂਰਬੀ ਤੋਂ ਵਿਧਾਇਕ ਨਵਜੋਤ ਸਿੰਘ ਸਿੱਧੂ ਦੇ ਵਿਧਾਨ ਸਭਾ ਏਰੀਆ 'ਚ ਗੁੰਮਸ਼ੁਦਗੀ ਦੇ ਪੋਸਟਰ ਲਾਏ ਗਏ ਹਨ ਤੇ ਲੱਭਣ ਵਾਲੇ ਨੂੰ 50,000 ਦਾ ਇਨਾਮ ਵੀ ਰੱਖਿਆ ਗਿਆ ਹੈ। ਇਹ ਪੋਸਟਰ ਐਨਜੀਓ ਵੱਲੋਂ ਲਾਏ ਗਏ ਹਨ।
ਐਨਜੀਓ ਦੇ ਲੋਕਾਂ ਮੁਤਾਬਕ ਨਵਜੋਤ ਸਿੰਘ ਸਿੱਧੂ ਕੁਰਸੀ ਦੀ ਲੜਾਈ ਲਈ ਇਹ ਭੁੱਲ ਗਏ ਕਿ ਉਹ ਇਕ ਵਿਧਾਇਕ ਵੀ ਹਨ। ਚੋਣਾਂ ਤੋਂ ਪਹਿਲਾਂ ਉਨ੍ਹਾਂ ਨੇ ਲੋਕਾਂ ਨਾਲ ਵੱਡੇ-ਵੱਡੇ ਵਾਅਦੇ ਕੀਤੇ ਸਨ।
ਉਨ੍ਹਾਂ ਕਿਹਾ ਅੱਜ ਲੋਕ ਵਿਕਾਸ ਲਈ ਤਰਸ ਗਏ ਤੇ ਲੋਕ ਉਨ੍ਹਾਂ ਨੂੰ ਲੱਭ ਰਹੇ ਹਨ। ਪਰ ਕਾਫੀ ਦੇਰ ਤੋਂ ਨਵਜੋਤ ਸਿੱਧੂ ਆਪਣੇ ਏਰੀਏ 'ਚ ਆਏ ਹੀ ਨਹੀਂ ਤੇ ਇਸ ਸਮੇਂ ਵਿਕਾਸ ਦੀ ਲੋੜ ਹੈ।
ਇਸ ਲਈ ਉਨ੍ਹਾਂ ਦੇ ਗੁੰਮਸ਼ੁਦਗੀ ਦੇ ਪੋਸਟਰ ਲਾਏ ਗਏ ਹਨ। ਇਹ ਵੀ ਲਿਖਿਆ ਗਿਆ ਕਿ ਜੋ ਉਨ੍ਹਾਂ ਨੂੰ ਲੱਭ ਕੇ ਆਪਣੇ ਏਰੀਏ 'ਚ ਲਿਆਵੇਗਾ ਉਸ ਨੂੰ 50,000 ਦਾ ਇਨਾਮ ਦਿੱਤਾ ਜਾਵੇਗਾ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਸਿਹਤ
ਸਿਹਤ
Advertisement