![ABP Premium](https://cdn.abplive.com/imagebank/Premium-ad-Icon.png)
ਹੁਣ ਪੁਲਿਸ ਦਾ ਵੀ ਨਹੀਂ ਕੋਈ ਡਰ-ਭੈਅ! ਨਾਕੇ 'ਤੇ ਮੰਗੇ ਵਾਹਨ ਦੇ ਦਸਤਾਵੇਜ ਤਾਂ ਪੁਲਿਸ ਮੁਲਾਜ਼ਮ ਨੂੰ ਚਾੜ੍ਹ ਦਿੱਤਾ ਕੁਟਾਪਾ
Gurdaspur News: ਪੰਜਾਬ ਵਿੱਚ ਅਮਨ-ਕਾਨੂੰਨ ਦੀ ਸਥਿਤੀ ਲਗਾਤਾਰ ਵਿਗੜਦੀ ਜਾ ਰਹੀ ਹੈ। ਲੋਕ ਕਾਨੂੰਨ ਨੂੰ ਆਪਣੇ ਹੱਥ ਵਿੱਚ ਲੈਣ 'ਚ ਦੇਰੀ ਨਹੀਂ ਕਰਦੇ। ਇੱਥੋਂ ਤੱਕ ਹੁਣ ਪੁਲਿਸ ਦਾ ਵੀ ਕੋਈ ਡਰ-ਭੈਅ ਨਹੀਂ ਰਹਿ ਗਿਆ...
![ਹੁਣ ਪੁਲਿਸ ਦਾ ਵੀ ਨਹੀਂ ਕੋਈ ਡਰ-ਭੈਅ! ਨਾਕੇ 'ਤੇ ਮੰਗੇ ਵਾਹਨ ਦੇ ਦਸਤਾਵੇਜ ਤਾਂ ਪੁਲਿਸ ਮੁਲਾਜ਼ਮ ਨੂੰ ਚਾੜ੍ਹ ਦਿੱਤਾ ਕੁਟਾਪਾ No fear of the police! when police asked for vehicle documents boys fight with policeman at Naka ਹੁਣ ਪੁਲਿਸ ਦਾ ਵੀ ਨਹੀਂ ਕੋਈ ਡਰ-ਭੈਅ! ਨਾਕੇ 'ਤੇ ਮੰਗੇ ਵਾਹਨ ਦੇ ਦਸਤਾਵੇਜ ਤਾਂ ਪੁਲਿਸ ਮੁਲਾਜ਼ਮ ਨੂੰ ਚਾੜ੍ਹ ਦਿੱਤਾ ਕੁਟਾਪਾ](https://feeds.abplive.com/onecms/images/uploaded-images/2023/08/06/4afc04eac16b84a785ce0aebcb2cb1c51691300533047700_original.jpg?impolicy=abp_cdn&imwidth=1200&height=675)
Gurdaspur News: ਪੰਜਾਬ ਵਿੱਚ ਅਮਨ-ਕਾਨੂੰਨ ਦੀ ਸਥਿਤੀ ਲਗਾਤਾਰ ਵਿਗੜਦੀ ਜਾ ਰਹੀ ਹੈ। ਲੋਕ ਕਾਨੂੰਨ ਨੂੰ ਆਪਣੇ ਹੱਥ ਵਿੱਚ ਲੈਣ 'ਚ ਦੇਰੀ ਨਹੀਂ ਕਰਦੇ। ਇੱਥੋਂ ਤੱਕ ਹੁਣ ਪੁਲਿਸ ਦਾ ਵੀ ਕੋਈ ਡਰ-ਭੈਅ ਨਹੀਂ ਰਹਿ ਗਿਆ। ਅਜਿਹਾ ਹੀ ਮਾਮਲਾ ਗੁਰਦਾਸਪੁਰ ਤੋਂ ਸਾਹਮਣੇ ਆਇਆ ਹੈ। ਇੱਥੇ ਪੁਲਿਸ ਮੁਲਾਜ਼ਮ ਨੂੰ ਕੁੱਟਣ ਦਾ ਵੀਡੀਓ ਵਾਇਰਲ ਹੋਇਆ ਹੈ।
ਵੀਡੀਓ ਵਿੱਚ ਵੇਖਿਆ ਜਾ ਸਕਦਾ ਹੈ ਕਿ ਲੋਕਾਂ ਦਾ ਹੌਸਲਾ ਇੰਨਾ ਵਧ ਗਿਆ ਕਿ ਉਹ ਖਾਕੀ ਵਰਦੀ ਨੂੰ ਹੱਥ ਪਾਉਣ ਤੋਂ ਵੀ ਨਹੀਂ ਡਰਦੇ। ਵੀਡੀਓ ਗੁਰਦਾਸਪੁਰ ਦਾ ਦੱਸਿਆ ਜਾ ਰਿਹਾ ਹੈ ਜਿਸ ਵਿੱਚ ਇੱਕ ਪੁਲਿਸ ਮੁਲਾਜ਼ਮ ਦੀ ਕੁੱਟਮਾਰ ਕੀਤੀ ਜਾ ਰਹੀ ਹੈ। ਸੋਸ਼ਲ ਮੀਡੀਆ ਉਪਰ ਸਵਾਲ ਉੱਠ ਰਹੇ ਹਨ ਕਿ ਜੇਕਰ ਪੰਜਾਬ ਪੁਲਿਸ ਦੇ ਮੁਲਾਜ਼ਮ ਹੀ ਸੁਰੱਖਿਅਤ ਨਹੀਂ ਹਨ ਤਾਂ ਆਮ ਲੋਕਾਂ ਦੀ ਹਾਲਤ ਕੀ ਹੋਵੇਗੀ।
ਇਸ ਬਾਰੇ ਦੱਸਿਆ ਜਾ ਰਿਹਾ ਹੈ ਕਿ ਗੁਰਦਾਸਪੁਰ ਦੇ ਸਰਹੱਦੀ ਖੇਤਰ 'ਚ ਸੈਕਿੰਡ ਲਾਈਨ ਆਫ ਡਿਫੈਂਸ 'ਤੇ ਸਥਿਤ ਨਾਕੇ 'ਤੇ ਪੁਲਿਸ ਵੱਲੋਂ ਆਉਣ-ਜਾਣ ਵਾਲੇ ਹਰ ਵਿਅਕਤੀ ਦੀ ਚੈਕਿੰਗ ਕੀਤੀ ਜਾਂਦੀ ਹੈ। ਸ਼ਨੀਵਾਰ ਨੂੰ ਦੋ ਸ਼ੱਕੀ ਵਿਅਕਤੀ ਨਸ਼ੇ ਦੀ ਹਾਲਤ 'ਚ ਬਾਈਕ 'ਤੇ ਆਏ, ਜਿਨ੍ਹਾਂ ਨੂੰ ਪੁਲਿਸ ਮੁਲਾਜ਼ਮਾਂ ਨੇ ਚੈਕਿੰਗ ਲਈ ਰੋਕਿਆ।
ਜਦੋਂ ਪੁਲਿਸ ਮੁਲਾਜ਼ਮਾਂ ਨੇ ਉਸ ਕੋਲੋਂ ਮੋਟਰਸਾਈਕਲ ਦੇ ਕਾਗ਼ਜ਼ਾਤ ਮੰਗੇ ਤਾਂ ਉਨ੍ਹਾਂ ਨੇ ਉਨ੍ਹਾਂ ਨਾਲ ਗਾਲੀ-ਗਲੋਚ ਕਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਨੇ ਪੁਲਿਸ ਮੁਲਾਜ਼ਮ ਨਾਲ ਕੁੱਟਮਾਰ ਵੀ ਕੀਤੀ। ਇਸ ਸਬੰਧੀ ਸਾਥੀ ਪੁਲਿਸ ਮੁਲਾਜ਼ਮਾਂ ਨੇ ਥਾਣਾ ਸਦਰ ਵਿਖੇ ਸੂਚਨਾ ਦਿੱਤੀ। ਪੁਲਿਸ ਟੀਮ ਨੇ ਮੌਕੇ ’ਤੇ ਆ ਕੇ ਰਾਜੇਸ਼ ਕੁਮਾਰ (ਬੱਬਾ) ਤੇ ਅਰਵਿੰਦਰ (ਸਾਬੀ) ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਹੋਰ ਪੜ੍ਹੋ : ਲੁਧਿਆਣਾ ਤੋਂ ਦਿਲ ਦਹਿਲਾਉਣ ਵਾਲੀ ਖਬਰ! ਅੰਨੇਵਾਹ ਗੋਲੀਆਂ ਚਲਾ ਕੇ ਭੈਣ ਦਾ ਕਤਲ, ਜੀਜਾ ਜ਼ਖ਼ਮੀ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)