ਹੁਣ ਪੰਜਾਬ ਤੋਂ ਦਿੱਲੀ 2 ਘੰਟੇ 'ਚ! ਮੁਕੰਮਲ ਹੋਣ ਵਾਲਾ ਹੈ ਇਸ Expressway ਦਾ ਕੰਮ
DAK Expressway: ਇਸ ਨਾਲ ਨਾ ਸਿਰਫ਼ ਵੈਸ਼ਨੋ ਦੇਵੀ ਜਾਣ ਵਾਲਿਆਂ ਨੂੰ ਸਹੂਲਤ ਮਿਲੇਗੀ ਸਗੋਂ ਦਿੱਲੀ ਤੋਂ ਅੰਮ੍ਰਿਤਸਰ ਜਾਣ ਵਾਲਿਆਂ ਨੂੰ ਵੀ ਰਾਹਤ ਮਿਲੇਗੀ।
Delhi–Amritsar–Katra Expressway: ਪੰਜਾਬ ਤੋਂ ਦਿੱਲੀ ਅਤੇ ਮਾਤਾ ਵੈਸ਼ਨੋ ਦੇਵੀ ਦਾ ਸਫ਼ਰ ਹੁਣ ਅੱਧਾ ਹੋਣ ਵਾਲਾ ਹੈ। ਰਾਜਧਾਨੀ ਦਿੱਲੀ ਤੋਂ ਸ਼ਰਧਾਲੂ ਰੇਲਗੱਡੀ ਦੀ ਬਜਾਏ ਕਾਰ ਰਾਹੀਂ ਜਲਦੀ ਕਟੜਾ ਛੇਤੀ ਪਹੁੰਚ ਸਕਣਗੇ। ਦਿੱਲੀ-ਅੰਮ੍ਰਿਤਸਰ-ਕਟੜਾ ਗ੍ਰੀਨਫੀਲਡ ਰਾਹੀਂ ਜਾਣ ਵਾਲੇ ਲੋਕਾਂ ਦਾ ਸਮਾਂ ਬਚੇਗਾ। ਇਸ ਐਕਸਪ੍ਰੈਸਵੇਅ ਦਾ 268 ਕਿ.ਮੀ. ਦਾ ਕੰਮ ਹੋ ਚੁੱਕਾ ਹੈ ਅਤੇ ਇਸ ਸਾਲ ਦਸੰਬਰ ਤੱਕ ਕੰਮ ਮੁਕੰਮਲ ਹੋਣ ਦੀ ਪੂਰੀ ਸੰਭਾਵਨਾ ਹੈ।
ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਅਨੁਸਾਰ 669 ਕਿ.ਮੀ. ਲੰਬੇ ਐਕਸਪ੍ਰੈੱਸ ਵੇਅ ‘ਚੋਂ 268 ਉਤੇ ਕੰਮ ਪੂਰਾ ਹੋ ਚੁੱਕਾ ਹੈ। ਇਸ ਦਾ ਕੰਮ ਕਈ ਪੜਾਵਾਂ ਵਿੱਚ ਚੱਲ ਰਿਹਾ ਹੈ। ਪੂਰਾ ਐਕਸਪ੍ਰੈੱਸ ਵੇਅ ਤਿਆਰ ਹੋਣ ਤੋਂ ਬਾਅਦ ਦਿੱਲੀ ਤੋਂ ਵੈਸ਼ਨੋ ਦੇਵੀ ਦਾ ਸਫਰ ਸਿਰਫ 6 ਤੋਂ 7 ਘੰਟਿਆਂ ਵਿੱਚ ਪੂਰਾ ਹੋ ਜਾਵੇਗਾ, ਫਿਲਹਾਲ ਰੇਲ ਦੁਆਰਾ ਸਫਰ ਕਰਨ ਵਿੱਚ 11 ਤੋਂ 12 ਘੰਟੇ ਲੱਗਦੇ ਹਨ। ਇਸ ਤਰ੍ਹਾਂ ਤੁਸੀਂ ਕਾਰ ਦੁਆਰਾ ਲਗਭਗ ਅੱਧੇ ਸਮੇਂ ਵਿੱਚ ਐਕਸਪ੍ਰੈਸਵੇਅ ਤੱਕ ਪਹੁੰਚ ਸਕਦੇ ਹੋ।
ਘੱਟ ਜਾਵੇਗੀ ਦਿੱਲੀ ਤੋਂ ਕਟੜਾ ਦੀ ਦੂਰੀ
ਇਸ ਸਮੇਂ ਦਿੱਲੀ ਤੋਂ ਕਟੜਾ ਦੀ ਦੂਰੀ 757 ਕਿਲੋਮੀਟਰ ਹੈ। ਦਿੱਲੀ ਤੋਂ ਵੈਸ਼ਨੋ ਦੇਵੀ, ਕਟੜਾ ਤੱਕ ਸੜਕੀ ਸਫਰ ਕਰਨ ‘ਚ ਕਰੀਬ 14 ਘੰਟੇ ਲੱਗਦੇ ਹਨ, ਜਦਕਿ ਐਕਸਪ੍ਰੈੱਸ ਵੇਅ ਬਣਨ ਤੋਂ ਬਾਅਦ ਇਹ ਦੂਰੀ ਵੀ 58 ਕਿਲੋਮੀਟਰ ਘੱਟ ਜਾਵੇਗੀ। ਇਸ ਦੇ ਨਿਰਮਾਣ ‘ਤੇ 37524 ਕਰੋੜ ਰੁਪਏ ਖਰਚ ਹੋਣ ਦਾ ਅਨੁਮਾਨ ਹੈ।
ਇਨ੍ਹਾਂ ਸ਼ਹਿਰਾਂ ਵਿੱਚੋਂ ਲੰਘ ਰਿਹੈ
ਦਿੱਲੀ-ਅੰਮ੍ਰਿਤਸਰ-ਕਟੜਾ ਗ੍ਰੀਨਫੀਲਡ ਤਿੰਨ ਰਾਜਾਂ (ਹਰਿਆਣਾ, ਪੰਜਾਬ ਅਤੇ ਜੰਮੂ ਕਸ਼ਮੀਰ) ਵਿਚੋਂ ਲੰਘ ਰਿਹਾ ਹੈ। ਇਹ ਐਕਸਪ੍ਰੈੱਸ ਵੇਅ ਪੰਜਾਬ ਵਿਚ ਵੱਧ ਤੋਂ ਵੱਧ 422 ਕਿਲੋਮੀਟਰ ਲੰਘੇਗਾ। ਹਰਿਆਣਾ ਵਿੱਚ 158 ਕਿ.ਮੀ. ਲੰਬਾ ਐਕਸਪ੍ਰੈਸਵੇਅ ਹੋਵੇਗਾ। ਐਕਸਪ੍ਰੈਸਵੇਅ ਕੁੰਡਲੀ ਮਾਨੇਸਰ ਪਲਵਲ (ਕੇਐਮਪੀ) ਇੰਟਰਚੇਂਜ ਤੋਂ ਸ਼ੁਰੂ ਹੋ ਕੇ ਝੱਜਰ, ਰੋਹਤਕ, ਸੋਨੀਪਤ, ਜੀਂਦ, ਕਰਨਾਲ ਅਤੇ ਕੈਥਲ ਜ਼ਿਲ੍ਹਿਆਂ ਵਿੱਚੋਂ ਲੰਘੇਗਾ।
ਇਨ੍ਹਾਂ ਰਾਜਾਂ ਨੂੰ ਵੀ ਰਾਹਤ
ਇਸ ਨਾਲ ਨਾ ਸਿਰਫ਼ ਵੈਸ਼ਨੋ ਦੇਵੀ ਜਾਣ ਵਾਲਿਆਂ ਨੂੰ ਸਹੂਲਤ ਮਿਲੇਗੀ ਸਗੋਂ ਦਿੱਲੀ ਤੋਂ ਅੰਮ੍ਰਿਤਸਰ ਜਾਣ ਵਾਲਿਆਂ ਨੂੰ ਵੀ ਰਾਹਤ ਮਿਲੇਗੀ। ਫਿਲਹਾਲ ਅੰਮ੍ਰਿਤਸਰ ਤੋਂ 405 ਕਿਲੋਮੀਟਰ ਦੀ ਪੂਰੀ ਦੂਰੀ ਤੈਅ ਕਰਨ ਲਈ ਅੱਠ ਘੰਟੇ ਦਾ ਸਮਾਂ ਲੱਗਦਾ ਹੈ, ਪਰ ਐਕਸਪ੍ਰੈਸ ਵੇਅ ਬਣਨ ਤੋਂ ਬਾਅਦ ਅੰਮ੍ਰਿਤਸਰ ਦੀ ਦੂਰੀ ਚਾਰ ਘੰਟਿਆਂ ਵਿੱਚ ਤੈਅ ਕੀਤੀ ਜਾ ਸਕੇਗੀ ਅਤੇ ਸ੍ਰੀਨਗਰ ਦੀ ਦੂਰੀ ਵੀ ਅੱਠ ਘੰਟਿਆਂ ਵਿੱਚ ਪੂਰੀ ਹੋ ਜਾਵੇਗੀ। ਇਸ ਦੇ ਮੁਕੰਮਲ ਹੋਣ ਤੋਂ ਬਾਅਦ ਦਿੱਲੀ, ਪੰਜਾਬ, ਹਰਿਆਣਾ ਅਤੇ ਰਾਜਸਥਾਨ ਦਾ ਸਫਰ ਕਰਨਾ ਸੁਵਿਧਾਜਨਕ ਹੋਵੇਗਾ।