ਪੰਜਾਬ ਦੇ ਰਾਜਪਾਲ ਤੇ ਡੀਜੀਪੀ ਦੇ ਗੁਰਦਾਸਪੁਰ ਦੌਰੇ ਤੋਂ ਕੁਝ ਘੰਟੇ ਪਹਿਲਾਂ ਪਾਕਿਸਤਾਨ ਨੇ ਭੇਜਿਆ ਡਰੋਨ, BSF ਨੇ ਕੀਤੀ ਫਾਈਰਿੰਗ
ਪੰਜਾਬ ਦੇ ਰਾਜਪਾਲ ਅਤੇ ਡੀਜੀਪੀ ਵੱਲੋਂ ਸਰਹੱਦੀ ਖੇਤਰ ਦੇ ਪਿੰਡਾਂ ਦਾ ਦੌਰਾ ਕਰਨ ਤੋਂ ਕੁਝ ਘੰਟੇ ਪਹਿਲਾਂ, ਪਾਕਿਸਤਾਨ ਨੇ ਸੋਮਵਾਰ ਨੂੰ ਸਰਹੱਦ ਪਾਰ ਤੋਂ ਇੱਕ ਡਰੋਨ ਭੇਜਿਆ।
ਚੰਡੀਗੜ੍ਹ: ਪੰਜਾਬ ਦੇ ਰਾਜਪਾਲ (Governor) ਅਤੇ ਡੀਜੀਪੀ (DGP) ਵੱਲੋਂ ਸਰਹੱਦੀ ਖੇਤਰ ਦੇ ਪਿੰਡਾਂ ਦਾ ਦੌਰਾ ਕਰਨ ਤੋਂ ਕੁਝ ਘੰਟੇ ਪਹਿਲਾਂ, ਪਾਕਿਸਤਾਨ ਨੇ ਸੋਮਵਾਰ ਨੂੰ ਸਰਹੱਦ ਪਾਰ ਤੋਂ ਇੱਕ ਡਰੋਨ ਭੇਜਿਆ।ਬੀਐਸਐਫ ਨੇ ਇਸ ਨੂੰ ਵਾਪਸ ਭੇਜਣ ਲਈ ਨੌਂ ਰਾਉਂਡ ਫਾਇਰ ਕੀਤੇ।
ਬੀਐਸਐਫ ਦੇ ਡੀਆਈਜੀ ਨੇ ਕਿਹਾ ਕਿ ਤਲਾਸ਼ੀ ਮੁਹਿੰਮ ਜਾਰੀ ਹੈ।ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਪਾਕਿਸਤਾਨੀ ਡਰੋਨ ਭਾਰਤੀ ਹੱਦ ਅੰਦਰ ਵੇਖਿਆ ਗਿਆ ਹੋਵੇ। ਇਸ ਤੋਂ ਪਹਿਲਾਂ ਵੀ ਡਰੋਨ ਨਾਲ ਨਸ਼ਾ ਅਤੇ ਹਥਿਆਰਾਂ ਦੀ ਤਸਕਰੀ ਚੱਲ ਰਹੀ ਹੈ। ਬੀਐਸਐਫ ਕਈ ਪਾਕਿਸਤਾਨੀ ਡਰੋਨ ਗੋਲੀ ਮਾਰ ਹੇਠਾਂ ਸੁੱਟ ਵੀ ਚੁੱਕੀ ਹੈ। ਪਰ ਇਹ ਤਸਕਰੀ ਲਗਾਤਾਰ ਜਾਰੀ ਹੈ। ਸਰਹੱਦ ਪਾਰ ਤੋਂ ਨਸ਼ਾ ਤਸਕਰ ਡਰੋਨ ਦਾ ਇਸਤਮਾਲ ਪੂਰੇ ਜ਼ੋਰਾਂ ਨਾਲ ਕਰ ਰਹੇ ਹਨ।
ਅੱਜ ਪੰਜਾਬ ਦੇ ਰਾਜਪਾਲ ਅਤੇ ਪੰਜਾਬ ਪੁਲਿਸ ਦੇ ਮੁਖੀ ਗੌਰਵ ਯਾਦਵ ਗੁਰਦਾਸਪੁਰ ਦਾ ਦੌਰਾ ਕਰਨ ਵਾਲੇ ਹਨ।ਪਰ ਉਨ੍ਹਾਂ ਦੀ ਇਸ ਫੇਰੀ ਤੋਂ ਕੁਝ ਦੇਰ ਪਹਿਲਾਂ ਹੀ ਡਰੋਨ ਹਰਕਤਾਂ ਦੇਖਣ ਨੂੰ ਮਿਲੀਆਂ ਹਨ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :