ਕੇਜਰੀਵਾਲ ਦੀ 2-2 ਜ਼ੈੱਡ ਪਲੱਸ ਸਕਿਉਰਟੀ 'ਤੇ ਪਰਗਟ ਸਿੰਘ ਨੇ ਚੁੱਕੇ ਸਵਾਲ,ਗੁਜਰਾਤ 'ਚ ਆਟੋ 'ਚ ਬਹਿ ਕੇ ਜਾਣਾ ਡਰਾਮਾ ਕਰਾਰ
ਸਾਬਕਾ ਕਾਂਗਰਸੀ ਮੰਤਰੀ ਪਰਗਟ ਸਿੰਘ ਨੇ ਦਿੱਲੀ ਦੇ ਮੁੱਖ ਮੰਤਰੀ ਅਤੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਸੁਰੱਖਿਆ ਨੂੰ ਲੈ ਕੇ ਸਵਾਲ ਚੁੱਕੇ ਹਨ। ਉਨ੍ਹਾਂ ਕੇਜਰੀਵਾਲ ਦੇ ਗੁਜਰਾਤ 'ਚ ਆਟੋ 'ਚ ਬਹਿ ਕੇ ਜਾਣ 'ਤੇ ਤਨਜ਼ ਵੀ ਕੱਸੇ।
ਚੰਡੀਗੜ੍ਹ: ਸਾਬਕਾ ਕਾਂਗਰਸੀ ਮੰਤਰੀ ਪਰਗਟ ਸਿੰਘ ਨੇ ਦਿੱਲੀ ਦੇ ਮੁੱਖ ਮੰਤਰੀ ਅਤੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਸੁਰੱਖਿਆ ਨੂੰ ਲੈ ਕੇ ਸਵਾਲ ਚੁੱਕੇ ਹਨ। ਉਨ੍ਹਾਂ ਕੇਜਰੀਵਾਲ ਦੇ ਗੁਜਰਾਤ 'ਚ ਆਟੋ 'ਚ ਬਹਿ ਕੇ ਜਾਣ 'ਤੇ ਤਨਜ਼ ਵੀ ਕੱਸੇ।ਉਨ੍ਹਾਂ ਕਿਹਾ ਕਿ ਕੇਜਰੀਵਾਲ ਜੀ ਪੂਰੇ ਦੇਸ਼ 'ਚ ਇਹੋਜੇ ਪਹਿਲੇ ਬੰਦੇ ਨੇ ਜਿਨ੍ਹਾਂ ਨੇ 2-2 ਜੈਡ ਪਲੱਸ ਸਕਿਉਰਟੀਆਂ ਰੱਖੀਆਂ ਹੋਈਆਂ ਹਨ।
ਪਰਗਟ ਸਿੰਘ ਨੇ ਸੋਸ਼ਲ ਮੀਡੀਆ 'ਤੇ ਇਕ ਪੋਸਟ ਸ਼ੇਅਰ ਕੀਤੀ ਅਤੇ ਲਿਖਿਆ, "ਕੇਜਰੀਵਾਲ ਜੀ ਪੂਰੇ ਦੇਸ਼ 'ਚ ਇਹੋਜੇ ਪਹਿਲੇ ਬੰਦੇ ਨੇ ਜਿਨ੍ਹਾਂ ਨੇ 2-2 ਜੈਡ ਪਲੱਸ ਸਕਿਉਰਟੀਆਂ ਰੱਖੀਆਂ ਹੋਈਆਂ ਹਨ। ਇੱਕ ਸੈਂਟਰ ਤੋਂ ਅਤੇ ਦੂਜੀ ਪੰਜਾਬ ਤੋਂ। ਜਿੰਨਾਂ ਦਾ ਮਹੀਨੇ ਦਾ ਖਰਚਾ ਕਈ ਕਰੋੜਾਂ ਰੁਪਏ ਹੈ।"
ਉਨ੍ਹਾਂ ਅੱਗੇ ਕਿਹਾ, "ਕੇਜਰੀਵਾਲ ਜੀ ਦਿੱਲੀ ਵਿੱਚ ਸਰਕਾਰੀ ਖਜਾਨੇ ਚੋ ਹੁਣ ਤੱਕ 1.50 ਕਰੋੜ ਦੀਆਂ ਗੱਡੀਆਂ ਲੈ ਚੁੱਕੇ ਹਨ। ਹੁਣ ਵਾਲੀ ਗੱਡੀ ਉਹਨਾਂ ਦੀ 60 ਲੱਖ ਦੀ ਹੈ। ਨਾਲ ਹੀ ਪੰਜਾਬ ਸਰਕਾਰ ਦੀ ਇੱਕ 2 ਕਰੋੜ ਦੀ ਲੈਂਡ ਕਰੂਜਰ ਇਹਨਾਂ ਨੇ ਦਿੱਲੀ ਆਪਣੇ ਲਈ ਪੱਕੀ ਖੜ੍ਹਾ ਰੱਖੀ ਹੈ।"
ਪਰਗਟ ਸਿੰਘ ਨੇ ਕਿਹਾ, "ਜਦੋਂ ਪੰਜਾਬ ਕੁਝ ਘੰਟੇ ਲਈ ਆਉਂਦੇ ਹਨ ਤਾਂ ਇਹ ਪੰਜ ਤਾਰਾ ਹੋਟਲ ਚ ਕੁਝ ਘੰਟਿਆਂ ਦਾ ਲੱਖਾਂ ਰੁਪੱਇਆ ਉਡਾ ਕੇ ਜਾਂਦੇ ਹਨ ਖਾਣ ਪੀਣ ਤੇ।ਰੋਜ ਗੱਡੀਆਂ ਅਤੇ ਸੁਰੱਖਿਆ ਤੇ ਕਰੋੜਾਂ ਰੁਪਏ ਖਰਾਬ ਕਰਨ ਵਾਲੇ ਕੇਜਰੀਵਾਲ ਜੀ ਨੂੰ ਜਦੋਂ ਅੱਜ ਗੁਜਰਾਤ 'ਚ ਆਟੋ 'ਚ ਬਹਿ ਕੇ ਜਾਣ ਦਾ ਡਰਾਮਾ ਕਰਦੇ ਦੇਖਿਆ ਤਾਂ ਸੱਚਿਉ ਹਾਸਾ ਨਿੱਕਲ ਗਿਆ ।"
ਪਰਗਟ ਸਿੰਘ ਨੇ ਕਿਹਾ, ਕੇਜਰੀਵਾਲ ਨੇ ਆਪਣੀਆਂ ਕਾਰਾ ਲਈ ਹੁਣ ਤੱਕ ਕਰੀਬ 1.50 ਕਰੋੜ ਖਰਚਿਆ। ਉਸਦੀ RTI ਦੀ ਕਾਪੀ:-
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :