(Source: ECI/ABP News)
Pension of Dead People: ਕੀ ਤੁਸੀਂ ਜਾਣਦੇ ਹੋ, ਪੰਜਾਬ 'ਚ ਮਰਨ ਵਾਲਿਆਂ ਨੂੰ ਵੀ ਮਿਲਦੀ ਪੈਨਸ਼ਨ ! ਸਰਵੇ 'ਚ ਹੋਇਆ ਖ਼ੁਲਾਸਾ
ਪੰਜਾਬ ਸਰਕਾਰ ਨੇ 90248 ਅਜਿਹੇ ਵਿਅਕਤੀ ਪਾਏ ਹਨ, ਜਿਨ੍ਹਾਂ ਦੀ ਮੌਤ ਹੋ ਚੁੱਕੀ ਹੈ ਪਰ ਫਿਰ ਵੀ ਉਨ੍ਹਾਂ ਦੇ ਨਾਂ 'ਤੇ ਪੈਨਸ਼ਨ ਚੱਲ ਰਹੀ ਹੈ
![Pension of Dead People: ਕੀ ਤੁਸੀਂ ਜਾਣਦੇ ਹੋ, ਪੰਜਾਬ 'ਚ ਮਰਨ ਵਾਲਿਆਂ ਨੂੰ ਵੀ ਮਿਲਦੀ ਪੈਨਸ਼ਨ ! ਸਰਵੇ 'ਚ ਹੋਇਆ ਖ਼ੁਲਾਸਾ Pension of Dead People: Do you know, even those who died in Punjab get pension! The revelation in the survey Pension of Dead People: ਕੀ ਤੁਸੀਂ ਜਾਣਦੇ ਹੋ, ਪੰਜਾਬ 'ਚ ਮਰਨ ਵਾਲਿਆਂ ਨੂੰ ਵੀ ਮਿਲਦੀ ਪੈਨਸ਼ਨ ! ਸਰਵੇ 'ਚ ਹੋਇਆ ਖ਼ੁਲਾਸਾ](https://feeds.abplive.com/onecms/images/uploaded-images/2022/10/28/f2b3b843d7762f59317fdac9362c2b021666933024343498_original.jpeg?impolicy=abp_cdn&imwidth=1200&height=675)
Punjab News : ਪੰਜਾਬ ਵਿੱਚ ਹੁਣ ਤਕ ਮਰਨ ਵਾਲੇ ਲੋਕਾਂ ਨੂੰ ਪੈਨਸ਼ਨ ਮਿਲਦੀ ਰਹੀ ਹੈ, ਇਹ ਅਸੀਂ ਨਹੀਂ ਬਲਕਿ ਪੰਜਾਬ ਸਰਕਾਰ ਦੇ ਅੰਕੜੇ ਦੱਸ ਰਹੇ ਹਨ। ਦਰਅਸਲ ਪੰਜਾਬ ਸਰਕਾਰ ਨੇ ਇੱਕ ਸਰਵੇ ਕੀਤਾ ਸੀ, ਜਿਸ ਵਿੱਚ ਉਹ ਸਾਰੇ ਲੋਕ ਜਿਨ੍ਹਾਂ ਦੀ ਪੈਨਸ਼ਨ ਲੱਗੀ ਹੋਈ ਹੈ, ਤੇ ਇਸ ਸਰਵੇ ਵਿੱਚ ਸਨ, ਪੰਜਾਬ ਸਰਕਾਰ ਨੇ ਉਨ੍ਹਾਂ ਨਾਲ 90248 ਅਜਿਹੇ ਵਿਅਕਤੀ ਪਾਏ ਹਨ, ਜਿਨ੍ਹਾਂ ਦੀ ਮੌਤ ਹੋ ਚੁੱਕੀ ਹੈ ਪਰ ਫਿਰ ਵੀ ਉਨ੍ਹਾਂ ਦੇ ਨਾਂ 'ਤੇ ਪੈਨਸ਼ਨ ਚੱਲ ਰਹੀ ਹੈ, ਹੁਣ ਉਨ੍ਹਾਂ ਦੀ ਪੈਨਸ਼ਨ ਬੰਦ ਹੋਣ ਨਾਲ ਪੰਜਾਬ ਸਰਕਾਰ ਨੂੰ ਹਰ ਮਹੀਨੇ 13.53 ਕਰੋੜ ਰੁਪਏ ਦੀ ਬਚਤ ਹੋਵੇਗੀ।
ਪੂਰੇ ਪੰਜਾਬ 'ਚ 30 ਲੱਖ 46 ਹਜ਼ਾਰ ਦੇ ਕਰੀਬ ਲੋਕ ਅਜਿਹੇ ਹਨ, ਜਿਨ੍ਹਾਂ ਨੂੰ ਪੰਜਾਬ ਸਰਕਾਰ ਹਰ ਮਹੀਨੇ ਪੈਨਸ਼ਨ ਦਿੰਦੀ ਹੈ, ਜਿਨ੍ਹਾਂ 'ਚੋਂ ਬਜ਼ੁਰਗ, ਵਿਧਵਾ, ਅੰਗਹੀਣ ਅਤੇ ਕੁਝ ਆਸ਼ਰਿਤ ਲੋਕ ਹਨ, ਜਿਨ੍ਹਾਂ ਦੀ ਮੌਤ ਹੋ ਚੁੱਕੀ ਹੈ, ਜਿਨ੍ਹਾਂ ਦੀ ਪੈਨਸ਼ਨ ਅਜੇ ਚੱਲ ਰਹੀ ਸੀ। ਹੁਣ ਪੰਜਾਬ ਸਰਕਾਰ ਨੂੰ ਹਰ ਸਾਲ 162.36 ਕਰੋੜ ਦਾ ਫਾਇਦਾ ਹੋਵੇਗਾ, ਜਿਸ ਨਾਲ ਲੋਕਾਂ ਨੂੰ ਵੀ ਫਾਇਦਾ ਹੋਵੇਗਾ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)