Punjab Election 2022: ਨਵਜੋਤ ਸਿੰਘ ਸਿੱਧੂ ਨੇ ਚੋਣਾਂ ਤੋਂ ਪਹਿਲਾਂ ਮੁੜ ਸ਼ੁਰੂ ਕੀਤੀ ਬਗਾਵਤ, CM ਫੇਸ ਨੂੰ ਲੈ ਕੇ ਕਹਿ ਇਹ ਗੱਲ਼
Navjot Singh Sidhu: ਕਾਂਗਰਸ ਦੇ ਚੋਣ ਮੈਨੀਫੈਸਟੋ ਤੋਂ ਪਹਿਲਾਂ ਹੀ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਆਪਣਾ ਪੰਜਾਬ ਮਾਡਲ ਪੇਸ਼ ਕੀਤਾ। ਇਸ ਦੌਰਾਨ ਉਨ੍ਹਾਂ ਨੇ ਦੋਗਲੇ ਸ਼ਬਦਾਂ 'ਚ ਕਿਹਾ ਕਿ ਪੰਜਾਬ ਕਾਂਗਰਸ ਦੇ ਮੁੱਖ ਮੰਤਰੀ ਦੇ ਚਿਹਰੇ ਦਾ ਫੈਸਲਾ ਹਾਈਕਮਾਂਡ ਨਹੀਂ ਸਗੋਂ ਪੰਜਾਬ ਦੇ ਲੋਕ ਕਰਨਗੇ।
ਚੰਡੀਗੜ੍ਹ: ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨੇ ਮੰਗਲਵਾਰ ਨੂੰ ਸਿਆਸੀ ਧਮਾਕਾ ਕੀਤਾ। ਕਾਂਗਰਸ ਦੇ ਚੋਣ ਮੈਨੀਫੈਸਟੋ ਤੋਂ ਪਹਿਲਾਂ, ਸਿੱਧੂ ਨੇ ਚੰਡੀਗੜ੍ਹ ਵਿੱਚ ਆਪਣਾ ਪੰਜਾਬ ਮਾਡਲ ਲਾਂਚ ਕੀਤਾ। ਇੰਨਾ ਹੀ ਨਹੀਂ, ਸਿੱਧੂ ਨੇ ਕਾਂਗਰਸ ਨੂੰ ਚੇਤਾਵਨੀ ਵੀ ਦਿੱਤੀ ਕਿ ਉਨ੍ਹਾਂ ਦਾ ਸਿਆਸੀ ਭਵਿੱਖ ਇਸ 'ਤੇ ਨਿਰਭਰ ਕਰਦਾ ਹੈ। ਉਹ ਸਮਝੌਤਾ ਨਹੀਂ ਕਰਨਗੇ। ਸਿੱਧੂ ਨੇ ਕਿਹਾ ਕਿ ਪਾਰਟੀ ਦੇ ਜਨਰਲ ਸਕੱਤਰ ਨਾਲ ਗੱਲ ਕਰਕੇ ਉਨ੍ਹਾਂ ਨੇ ਇਹ ਸਭ ਕੁਝ ਕਿਹਾ ਹੈ। ਮੈਨੀਫੈਸਟੋ ਵਿੱਚ ਜਾਣ ਤੋਂ ਪਹਿਲਾਂ ਇਹ ਸਭ ਉਨ੍ਹਾਂ ਕੋਲ ਜਾਵੇਗਾ।
ਖਾਸ ਗੱਲ ਇਹ ਵੀ ਹੈ ਕਿ ਸਿੱਧੂ ਦੇ ਪੰਜਾਬ ਮਾਡਲ ਦੇ ਪੋਸਟਰ ਤੋਂ ਸੀਐਮ ਚਰਨਜੀਤ ਚੰਨੀ ਦੀ ਫੋਟੋ ਗਾਇਬ ਸੀ। ਇਸ ਵਿੱਚ ਸਿਰਫ਼ ਸੋਨੀਆ ਗਾਂਧੀ, ਰਾਹੁਲ ਅਤੇ ਪ੍ਰਿਅੰਕਾ ਗਾਂਧੀ ਨਜ਼ਰ ਆ ਰਹੇ ਹਨ। ਸਿੱਧੂ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਪੰਜਾਬ ਕਿਸੇ ਦਾ ਨਹੀਂ। ਪੰਜਾਬ ਦਾ ਮੁੱਖ ਮੰਤਰੀ ਕਾਂਗਰਸ ਹਾਈਕਮਾਂਡ ਨਹੀਂ ਹੈ, ਸਗੋਂ ਲੋਕ ਫੈਸਲਾ ਕਰਨਗੇ।
ਪੰਜਾਬ ਮਾਡਲ ਪੇਸ਼ ਕਰਦਿਆਂ ਸਿੱਧੂ ਨੇ CM ਚਰਨਜੀਤ ਚੰਨੀ 'ਤੇ ਵੀ ਨਿਸ਼ਾਨਾ ਸਾਧਿਆ। ਸਿੱਧੂ ਨੇ ਕਿਹਾ ਕਿ ਉਹ ਕਹਿੰਦੇ ਹਨ ਕਿ ਉਹ ਕੇਬਲ ਸਸਤੀ ਕਰਵਾ ਦੇਣਗੇ, ਪਰ ਕੁਝ ਨਹੀਂ ਕੀਤਾ। ਸੀਐਮ ਚੰਨੀ ਨੇ 100 ਰੁਪਏ ਦੀ ਕੇਬਲ ਦੇਣ ਦਾ ਐਲਾਨ ਕੀਤਾ ਸੀ। ਸਿੱਧੂ ਇੱਥੇ ਹੀ ਨਹੀਂ ਰੁਕੇ। ਸਿੱਧੂ ਨੇ ਕਿਹਾ ਕਿ ਟੀਵੀ 'ਤੇ ਸਭ ਕੁਝ ਲਾਈਵ ਹੋਵੇਗਾ। ਅਜਿਹਾ ਨਹੀਂ ਹੋਵੇਗਾ ਕਿ ਜਦੋਂ ਸਭਾ ਵਿੱਚ ਇੱਕ ਬੋਲਦਾ ਹੈ ਤਾਂ ਉਸ ਨੂੰ ਵਿਖਾਇਆ ਜਾਵੇ ਅਤੇ ਜਦੋਂ ਦੂਜਾ ਬੋਲੇ ਤਾਂ ਲਾਈਟਾਂ ਬੰਦ ਕਰ ਦਿੱਤਾ ਜਾਵੇ। ਸਿੱਧੂ ਨੇ ਕਿਹਾ ਕਿ ਉਹ ਅਜਿਹੀਆਂ ਗੱਲਾਂ ਕਰਦੇ ਰਹਿਣਗੇ, ਉਨ੍ਹਾਂ ਨੂੰ ਇਸ ਦੀ ਕੋਈ ਪਰਵਾਹ ਨਹੀਂ।
ਦੱਸ ਦਈਏ ਕਿ ਪੰਜਾਬ 'ਚ 14 ਫਰਵਰੀ ਨੂੰ ਵੋਟਾਂ ਪੈਣਗੀਆਂ। ਇਸ ਦੇ ਨਾਲ ਹੀ 10 ਮਾਰਚ ਨੂੰ ਨਤੀਜੇ ਐਲਾਨੇ ਜਾਣਗੇ। ਉਧਰ ਕਾਂਗਰਸ ਨੇ ਅਜੇ ਤੱਕ ਆਪਣੇ ਕਿਸੇ ਉਮੀਦਵਾਰ ਲਿਸਟ ਦਾ ਐਲਾਨ ਨਹੀਂ ਕੀਤਾ ਅਤੇ ਨਾਹ ਹੀ ਸੀਐਮ ਫੇਸ ਦਾ ਕਾਰਡ ਖੋਲ੍ਹਿਆ ਹੈ। ਅਜਿਹੇ 'ਚ ਸਿੱਧੂ ਦੇ ਤਿਖੇ ਬੋਲ ਕਾਂਗਰਸ ਲਈ ਮੁਸਿਬਤ ਬਣ ਸਕਦੇ ਹਨ।
ਇਹ ਵੀ ਪੜ੍ਹੋ: JP Nadda on Congress: ਪੰਜਾਬ 'ਚ ਪੀਐਮ ਦੀ ਸੁਰੱਖਿਆ ਮਾਮਲੇ 'ਤੇ ਬੋਲੇ ਜੇਪੀ ਨੱਡਾ, ਕਿਹਾ ਕਾਂਗਰਸ ਮੰਗੇ ਦੇਸ਼ ਤੋਂ ਮੁਆਫੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin