ਪੜਚੋਲ ਕਰੋ
(Source: ECI/ABP News)
ਬਰਨਾਲਾ 'ਚ ਮੈਨੇਜਰ ਦੀ ਖੁਦਕੁਸ਼ੀ 'ਤੇ ਹੰਗਾਮਾ, ਪੁਲਿਸ ਨੇ ਭੀੜ 'ਤੇ ਕੀਤਾ ਲਾਠੀਚਾਰਜ
ਬਰਨਾਲਾ ਦੇ ਧਨੌਲਾ ਵਿਖੇ ਕੋਪ੍ਰੇਟਿਵ ਸੁਸਾਇਟੀ ਦੇ ਮੈਨੇਜਰ ਵੱਲੋਂ ਖੁਦਕੁਸ਼ੀ ਕਰਨ ਤੋਂ ਬਾਅਦ ਪਰਿਵਾਰਕ ਮੈਂਬਰ ਅਤੇ ਹੋਰ ਲੋਕਾਂ ਵਲੋਂ ਬਠਿੰਡਾ ਚੰਡੀਗੜ੍ਹ ਹਾਈਵੇ ਜਾਮ ਕਰਨ ਦੀ ਕੋਸ਼ਿਸ਼ ਕੀਤੀ ਗਈ।
![ਬਰਨਾਲਾ 'ਚ ਮੈਨੇਜਰ ਦੀ ਖੁਦਕੁਸ਼ੀ 'ਤੇ ਹੰਗਾਮਾ, ਪੁਲਿਸ ਨੇ ਭੀੜ 'ਤੇ ਕੀਤਾ ਲਾਠੀਚਾਰਜ Police opened Lathi charge on Protesters in Barnala, Protesting against the suicide of Manager ਬਰਨਾਲਾ 'ਚ ਮੈਨੇਜਰ ਦੀ ਖੁਦਕੁਸ਼ੀ 'ਤੇ ਹੰਗਾਮਾ, ਪੁਲਿਸ ਨੇ ਭੀੜ 'ਤੇ ਕੀਤਾ ਲਾਠੀਚਾਰਜ](https://static.abplive.com/wp-content/uploads/sites/5/2020/02/08190617/BREAKING-NEWS.jpg?impolicy=abp_cdn&imwidth=1200&height=675)
ਬਰਨਾਲਾ: ਬਰਨਾਲਾ ਦੇ ਧਨੌਲਾ ਵਿੱਚ ਕੋਆਪ੍ਰੇਟਿਵ ਸੁਸਾਇਟੀ ਦੇ ਮੈਨੇਜਰ ਵੱਲੋਂ ਖੁਦਕੁਸ਼ੀ ਕਰਨ ਤੋਂ ਬਾਅਦ ਪਰਿਵਾਰਕ ਮੈਂਬਰ ਤੇ ਹੋਰ ਲੋਕਾਂ ਵੱਲੋਂ ਬਠਿੰਡਾ ਚੰਡੀਗੜ੍ਹ ਹਾਈਵੇ ਜਾਮ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਸ 'ਤੇ ਪ੍ਰਦਰਸ਼ਨਕਾਰੀਆਂ ਨੂੰ ਵਾਰ-ਵਾਰ ਸੜਕ ਜਾਮ ਕਰਨ ਤੋਂ ਰੋਕਿਆ ਗਿਆ। ਉਨ੍ਹਾਂ ਦੇ ਨਾ ਰੁਕਣ ਤੇ ਪੁਲਿਸ ਨੂੰ ਲਾਠੀਚਾਰਜ ਕਰਨਾ ਪਿਆ।
ਮੈਨੇਜਰ ਦਾ ਨਾਮ ਹਰਮੇਲ ਸਿੰਘ ਸੀ। ਪਰਿਵਾਰਕ ਮੈਂਬਰਾਂ ਮੁਤਾਬਕ ਉਸ ਨੇ ਇਹ ਖੁਦਕੁਸ਼ੀ ਸੀਨੀਅਰ ਅਫਸਰਾਂ ਦੇ ਦਬਾਅ ਨਾਲ ਕੀਤੀ।
ਪ੍ਰਦਰਸ਼ਨਕਾਰੀ ਸੜਕ ਰੋਕਣ ਤੇ ਜ਼ੋਰ ਦੇ ਰਹੇ ਸਨ। ਲਾਠੀਚਾਰਜ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਨੇ ਪੁਲਿਸ ‘ਤੇ ਪਥਰਾਅ ਕੀਤਾ ਜਿਸ ਤੋਂ ਬਾਅਦ ਵੱਡੀ ਗਿਣਤੀ ਵਿੱਚ ਪੁਲਿਸ ਬਲ ਮੌਕੇ ‘ਤੇ ਤਾਇਨਾਤ ਹੈ।
ਕੱਲ੍ਹ, ਸਹਿਕਾਰੀ ਸਭਾ ਦੇ ਮੈਨੇਜਰ ਨੇ ਸੁਸਾਇਟੀ ਦੇ 4 ਅਧਿਕਾਰੀਆਂ ਤੋਂ ਤੰਗ ਆ ਕੇ ਆਤਮ ਹੱਤਿਆ ਕਰ ਲਈ ਸੀ।
ਅੱਜ ਮ੍ਰਿਤਕ ਦੇ ਪੋਸਟਮਾਰਟਮ ਤੋਂ ਬਾਅਦ ਪਰਿਵਾਰਕ ਮੈਂਬਰਾਂ ਤੇ ਧਨੌਲਾ ਦੇ ਲੋਕਾਂ ਨੇ ਵੱਡੀ ਗਿਣਤੀ ਵਿੱਚ ਲਾਸ਼ ਧਨੌਲਾ ਦੇ ਬੱਸ ਅੱਡੇ 'ਤੇ ਰੱਖ ਕੇ ਜਾਮ ਲਾ ਦਿੱਤਾ ਤੇ ਬਾਅਦ 'ਚ ਉਨ੍ਹਾਂ ਲਾਸ਼ ਨੂੰ ਬਠਿੰਡਾ-ਚੰਡੀਗੜ੍ਹ ਹਾਈਵੇ' ਤੇ ਲੈ ਜਾ ਕੇ ਜਾਮ ਕਰਨ ਦੀ ਕੋਸ਼ਿਸ਼ ਕੀਤੀ।
ਪਰਿਵਾਰ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਚਾਰੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ ਤੇ ਸਖਤ ਕਾਰਵਾਈ ਕੀਤੀ ਜਾਵੇ ਅਤੇ ਮ੍ਰਿਤਕ ਦੇ ਪੁੱਤਰ ਨੂੰ ਸਰਕਾਰੀ ਨੌਕਰੀ ਤੇ ਮੁਆਵਜ਼ੇ ਦੀ ਮੰਗ ਵੀ ਕੀਤੀ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਸਿਹਤ
ਧਰਮ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)