Punjab News: ਘਟੀਆ ਪੱਧਰ ਉੱਤੇ ਪਹੁੰਚ ਗਈ ਹੈ ਪੰਜਾਬ ਦੀ ਰਾਜਨੀਤੀ ! ਲੋਕ ਇਨ੍ਹਾਂ ਤੋਂ ਕੀ ਉਮੀਦਾਂ ਰੱਖਣ ਜੋ ਖ਼ੁਦ ਹੀ....
Punjab News: ਭਾਂਵੇ ਕੋਈ ਵੀ ਅਜਿਹੀਆਂ ਹਰਕਤਾਂ ਕਰੇ ਉਹ ਗ਼ਲਤ ਹੀ ਹਨ ਪਰ ਜਦੋਂ ਸੂਬੇ ਦਾ ਮੁੱਖ ਮੰਤਰੀ ਤੇ ਸੂਬੇ ਦਾ ਸਾਬਕਾ ਉੱਪ ਮੁੱਖ ਮੰਤਰੀ ਇਹੋ ਜਿਹੀਆਂ ਹਰਕਤਾਂ ਕਰੇ ਤਾਂ ਸ਼ਰਮ ਆਉਣੀ ਲਾਜ਼ਮੀ ਹੀ ਹੈ।

Punjab News: ਪੰਜਾਬ ਦੀ ਸਿਆਸਤ ਇਸ ਵੇਲੇ ਇਨ੍ਹੀਂ ਕੁ ਘਟੀਆ ਪੱਧਰ ਉੱਤੇ ਆ ਗਈ ਹੈ ਕਿ ਲੀਡਰਾਂ ਦੀਆਂ ਹਰਕਤਾਂ ਦੇਖ ਕੇ ਖ਼ੁਦ ਨੂੰ ਸ਼ਰਮ ਮਹਿਸੂਸ ਹੋਣ ਲੱਗ ਜਾਂਦੀ ਹੈ। ਭਾਂਵੇ ਕੋਈ ਵੀ ਅਜਿਹੀਆਂ ਹਰਕਤਾਂ ਕਰੇ ਉਹ ਗ਼ਲਤ ਹੀ ਹਨ ਪਰ ਜਦੋਂ ਸੂਬੇ ਦਾ ਮੁੱਖ ਮੰਤਰੀ ਤੇ ਸੂਬੇ ਦਾ ਸਾਬਕਾ ਉੱਪ ਮੁੱਖ ਮੰਤਰੀ ਇਹੋ ਜਿਹੀਆਂ ਹਰਕਤਾਂ ਕਰੇ ਤਾਂ ਸ਼ਰਮ ਆਉਣੀ ਲਾਜ਼ਮੀ ਹੀ ਹੈ।
ਆਓ ਦੱਸਦੇ ਹਾਂ ਕਿ ਆਖ਼ਰ ਇਹ ਸਾਰਾ ਮਾਮਲਾ ਕਿਵੇਂ ਸ਼ੁਰੂ ਹੋਇਆ, ਦਰਅਸਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਨੇ ਮਾਨ ਨੇ ਟਵਿੱਟਰ ਉੱਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਤਸਵੀਰ ਸਾਂਝੀ ਕੀਤੀ ਜੋ ਕਿ ਹੋਲੀ ਦੇ ਤਿਓਹਾਰ ਦੀ ਹੈ ਜਿਸ ਵਿੱਚ ਬਾਦਲ ਬਿਨਾਂ ਪੱਗ ਤੋਂ ਨਜ਼ਰ ਆ ਰਹੇ ਹਨ। ਇਹ ਫੋਟੋ ਟਵੀਟ ਕਰਕੇ ਮਾਨ ਨੇ ਲਿਖਿਆ, ਆਹ ਜਨਾਬ ਅੱਜਕੱਲ ਸਿੱਖ ਮਸਲਿਆਂ ਦੇ ਮੁਦਈ ਬਣੇ ਹੋਏ ਨੇ ..ਨਹੀਂਓ ਲੱਭਣੇ ਲਾਲ ਗੁਆਚੇ ਓ ਮਿੱਟੀ ਨਾ ਫਰੋਲ ਜੋਗੀਆ..
ਆਹ ਜਨਾਬ ਅੱਜਕੱਲ ਸਿੱਖ ਮਸਲਿਆਂ ਦੇ ਮੁਦਈ ਬਣੇ ਹੋਏ ਨੇ ..ਨਹੀਂਓ ਲੱਭਣੇ ਲਾਲ ਗੁਆਚੇ ਓ ਮਿੱਟੀ ਨਾ ਫਰੋਲ ਜੋਗੀਆ.. pic.twitter.com/0Zj8OKArq2
— Bhagwant Mann (@BhagwantMann) August 1, 2023
ਬੱਸ ਫਿਰ ਕੀ ਸੀ ਇਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਭਗਵੰਤ ਮਾਨ ਦੀ ਪੁਰਾਣੀ ਵੀਡੀਓ ਸਾਂਝੀ ਕਰ ਦਿੱਤੀ ਹੈ ਜਿਸ ਵਿੱਚ ਭਗਵੰਤ ਮਾਨ ਬੜੇ ਹੀ ਅਜੀਬ ਤਰੀਕੇ ਨਾਲ ਖਾਣਾ ਖਾ ਰਿਹਾ ਸੀ। ਇਸ ਵੀਡੀਓ ਨੂੰ ਸਾਂਝਾ ਕਰਨ ਤੋਂ ਬਾਅਦ ਸੁਖਬੀਰ ਬਾਦਲ ਨੇ ਲਿਖਿਆ,ਅੱਜ ਕੱਲ ਸਟੇਟ ਇਹਨਾਂ ਦੇ ਹੱਥ ਚ ਆ …..ਸਟੇਟ ਤੇ ਸਟੇਜ ਚ ਬਹੁਤ ਫ਼ਰਕ ਹੁੰਦਾ।ਡਰਾਈਵਰ ਹੋਵੇ ਸ਼ਰਾਬੀ ਦਾਰੂ-ਬਾਜ਼..ਤਾਂ ਸਵਾਰੀ ਆਪਣੀ ਜਾਨ ਤੇ ਸਮਾਨ ਦੀ ਆਪ ਜ਼ਿੰਮੇਵਾਰ।
ਅੱਜ ਕੱਲ ਸਟੇਟ ਇਹਨਾਂ ਦੇ ਹੱਥ ਚ ਆ …..
— Sukhbir Singh Badal (@officeofssbadal) August 1, 2023
ਸਟੇਟ ਤੇ ਸਟੇਜ ਚ ਬਹੁਤ ਫ਼ਰਕ ਹੁੰਦਾ।
ਡਰਾਈਵਰ ਹੋਵੇ ਸ਼ਰਾਬੀ ਦਾਰੂ-ਬਾਜ਼..
ਤਾਂ ਸਵਾਰੀ ਆਪਣੀ ਜਾਨ ਤੇ ਸਮਾਨ ਦੀ ਆਪ ਜ਼ਿੰਮੇਵਾਰ। pic.twitter.com/6eytnFDpiY
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੌਲੋ ਕਰ ਸਕਦੇ ਹੋ।






















