ਪੜਚੋਲ ਕਰੋ
Advertisement
ਪੁਲਵਾਮਾ ਦੇ ਸ਼ਹੀਦ ਕੁਲਵਿੰਦਰ ਦੇ ਮਾਪੇ ਲੱਖਾਂ ਦੀ ਠੱਗੀ ਦੇ ਸ਼ਿਕਾਰ
ਕੁਲਵਿੰਦਰ ਸਿੰਘ ਦੇ ਪਿਤਾ ਦਰਸ਼ਨ ਸਿੰਘ ਨੇ ਕਿਹਾ ਕਿ ਇੱਕ ਵਿਅਕਤੀ ਸਵੇਰੇ ਸੱਤ ਵਜੇ ਉਨ੍ਹਾਂ ਦੇ ਘਰ ਆਇਆ ਤੇ ਉਸ ਨੇ ਸੀਆਰਪੀਐਫ ਦੀ ਵਰਦੀ ਪਹਿਨੀ ਹੋਈ ਸੀ।
ਅਨੰਦਪੁਰ ਸਾਹਿਬ: ਪੁਲਵਾਮਾ ਅੱਤਵਾਦੀ ਹਮਲੇ ‘ਚ ਸ਼ਹੀਦ ਹੋਏ ਰੂਪਨਗਰ ਦੇ ਪਿੰਡ ਰੌਲੀ ਦੇ ਸੀਆਰਪੀਐਫ ਜਵਾਨ ਕੁਲਵਿੰਦਰ ਸਿੰਘ ਦੇ ਬਜ਼ੁਰਗ ਮਾਤਾ-ਪਿਤਾ ਨਾਲ ਡੇਢ ਲੱਖ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇੱਕ ਨੌਸਰਬਾਜ਼ ਸੀਆਰਪੀਐਫ ਦੀ ਵਰਦੀ ਪਾ ਕੇ ਕੁਲਵਿੰਦਰ ਸਿੰਘ ਦੇ ਘਰ ਆਇਆ ਤੇ ਉਸ ਦੇ ਪਿਤਾ ਨਾਲ ਠੱਗੀ ਮਾਰ ਕੇ ਚਲਾ ਗਿਆ। ਉਹ ਜਾਂਦੇ-ਜਾਂਦੇ ਸ਼ਹੀਦ ਦੇ ਬਿਰਧ ਪਿਤਾ ਦਾ ਮੋਟਰ ਸਾਈਕਲ ਵੀ ਲੈ ਕੇ ਫ਼ਰਾਰ ਹੋ ਗਿਆ।
ਕੁਲਵਿੰਦਰ ਸਿੰਘ ਦੇ ਪਿਤਾ ਦਰਸ਼ਨ ਸਿੰਘ ਨੇ ਕਿਹਾ ਕਿ ਇੱਕ ਵਿਅਕਤੀ ਸਵੇਰੇ ਸੱਤ ਵਜੇ ਉਨ੍ਹਾਂ ਦੇ ਘਰ ਆਇਆ ਤੇ ਉਸ ਨੇ ਸੀਆਰਪੀਐਫ ਦੀ ਵਰਦੀ ਪਹਿਨੀ ਹੋਈ ਸੀ। ਉਨ੍ਹਾਂ ਨੇ ਦੱਸਿਆ ਕਿ ਨੌਸਰਬਾਜ਼ ਨੇ ਉਨ੍ਹਾਂ ਨੂੰ ਸਰਕਾਰ ਵੱਲੋਂ ਮਿਲਣ ਵਾਲੀ ਗੈਸ ਏਜੰਸੀ ਤੇ ਸਟੇਟ ਬੈਂਕ ਆਫ ਇੰਡੀਆ ਵਿੱਚ ਖਾਤਾ ਖੁੱਲ੍ਹਵਾ ਕੇ 20 ਲੱਖ ਰੁਪਏ ਜਮ੍ਹਾਂ ਕਰਵਾਉਣ ਦੀ ਗੱਲ ਕਹੀ ਪਰ ਚੈੱਕ ਬੁੱਕ ਨਾ ਹੋਣ ਕਰਕੇ ਉਹ ਵੱਡੀ ਠੱਗੀ ਤੋਂ ਬਚ ਗਏ।
ਦਰਸ਼ਨ ਸਿੰਘ ਨੇ ਦੱਸਿਆ ਬੈਂਕ ਖੁੱਲ੍ਹਣ ਤਕ ਨੌਸਰਬਾਜ਼ ਉਨ੍ਹਾਂ ਦੇ ਘਰ ਵਿੱਚ ਰਿਹਾ। ਚੈੱਕ ਬੁੱਕ ਨਾ ਹੋਣ ਕਾਰਨ ਉਸ ਨੇ ਦੋਵਾਂ ਦੇ ਖਾਤੇ ਵਿੱਚੋਂ 1.50 ਲੱਖ ਰੁਪਏ ਕਢਵਾ ਲਏ। ਇਸ ਤੋਂ ਬਾਅਦ ਉਹ ਉਨ੍ਹਾਂ ਨੂੰ ਕਿਸੇ ਕੰਮ ਲਈ ਮਿੰਨੀ ਸਕੱਤਰੇਤ ਛੱਡ ਕੇ ਉਨ੍ਹਾਂ ਦੀ ਪਤਨੀ ਨੂੰ ਬੈਂਕ ਤੋਂ ਲੈਣ ਚਲਾ ਗਿਆ, ਪਰ ਵਾਪਸ ਨਹੀਂ ਆਇਆ। ਉਨ੍ਹਾਂ ਨੇ ਦੱਸਿਆ ਕਿ ਬੈਂਕ ਦੀ ਪਾਸਬੁੱਕ ਤੇ ਡੇਢ ਲੱਖ ਰੁਪਏ ਨੌਸਰਬਾਜ਼ ਕੋਲ ਹੀ ਸਨ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਪੰਜਾਬ
ਦੇਸ਼
ਪੰਜਾਬ
Advertisement