Punjab News: ਪੰਜਾਬ AAP ਵਪਾਰ ਵਿੰਗ ਦਾ ਐਲਾਨ; ਇਨ੍ਹਾਂ ਆਗੂਆਂ ਨੂੰ ਸੌਂਪੀ ਗਈ ਵੱਡੀ ਜ਼ਿੰਮੇਵਾਰੀ, ਪ੍ਰਧਾਨ, ਮਹਾਸਕੱਤਰ ਸਣੇ 10 ਰਾਜ ਸਕੱਤਰ ਬਣਾਏ
ਆਮ ਆਦਮੀ ਪਾਰਟੀ (AAP) ਪੰਜਾਬ ਨੇ ਆਪਣੇ ਵਪਾਰ ਵਿੰਗ ਦਾ ਐਲਾਨ ਕਰ ਦਿੱਤਾ ਹੈ। ਇਸ ਦੇ ਤਹਿਤ ਅਨਿਲ ਠਾਕੁਰ ਨੂੰ ਪ੍ਰਦੇਸ਼ ਪ੍ਰਧਾਨ ਅਤੇ ਡਾ. ਅਨਿਲ ਭਾਰਦਵਾਜ਼ ਨੂੰ ਪ੍ਰਦੇਸ਼ ਮਹਾਸਚਿਵ ਨਿਯੁਕਤ ਕੀਤਾ ਗਿਆ ਹੈ।

ਆਮ ਆਦਮੀ ਪਾਰਟੀ (AAP) ਪੰਜਾਬ ਨੇ ਆਪਣੇ ਵਪਾਰ ਵਿੰਗ ਦਾ ਐਲਾਨ ਕਰ ਦਿੱਤਾ ਹੈ। ਇਸ ਦੇ ਤਹਿਤ ਅਨਿਲ ਠਾਕੁਰ ਨੂੰ ਪ੍ਰਦੇਸ਼ ਪ੍ਰਧਾਨ ਅਤੇ ਡਾ. ਅਨਿਲ ਭਾਰਦਵਾਜ਼ ਨੂੰ ਪ੍ਰਦੇਸ਼ ਮਹਾਸਚਿਵ ਨਿਯੁਕਤ ਕੀਤਾ ਗਿਆ ਹੈ। ਇਨ੍ਹਾਂ ਦੇ ਨਾਲ ਹੀ 10 ਪ੍ਰਦੇਸ਼ ਸਕੱਤਰਾਂ ਦੀ ਵੀ ਨਿਯੁਕਤੀ ਕੀਤੀ ਗਈ ਹੈ। ਸਿਰਫ ਇਨਾ ਹੀ ਨਹੀਂ, ਸਾਰੇ ਜ਼ਿਲ੍ਹਿਆਂ ਲਈ ਵੱਖ-ਵੱਖ ਟ੍ਰੇਡ ਵਿੰਗ ਪ੍ਰਧਾਨਾਂ ਦੇ ਨਾਮ ਵੀ ਘੋਸ਼ਿਤ ਕਰ ਦਿੱਤੇ ਗਏ ਹਨ।
ਇਹ ਕਦਮ ਆਮ ਆਦਮੀ ਪਾਰਟੀ ਵਲੋਂ 2027 ਦੇ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਦੇ ਹਿੱਸੇ ਵਜੋਂ ਚੁੱਕਿਆ ਗਿਆ ਹੈ। ਪਾਰਟੀ ਨੇ ਸੰਸਥਾ ਨੂੰ ਮਜ਼ਬੂਤ ਕਰਨ ਲਈ ਪਿਛਲੇ ਕੁਝ ਸਮੇਂ ਦੌਰਾਨ ਕਈ ਵਿਭਾਗਾਂ ਦੇ ਚੇਅਰਮੈਨ ਤੇ ਡਾਇਰੈਕਟਰ ਨਿਯੁਕਤ ਕੀਤੇ ਸਨ। ਉਨ੍ਹਾਂ ਤੋਂ ਬਾਅਦ ਹਲਕਾ ਇੰਚਾਰਜਾਂ ਦੀ ਨਿਯੁਕਤੀ ਕੀਤੀ ਗਈ। ਹੁਣ ਵਪਾਰ ਵਿੰਗ ਨੂੰ ਵੀ ਮਜ਼ਬੂਤ ਕਰਕੇ ਵਪਾਰੀ ਵਰਗ ਨਾਲ ਪਾਰਟੀ ਦੇ ਸੰਪਰਕ ਨੂੰ ਵਧਾਉਣ ਉੱਤੇ ਧਿਆਨ ਦਿੱਤਾ ਜਾ ਰਿਹਾ ਹੈ। AAP ਦੀ ਕੋਸ਼ਿਸ਼ ਹੈ ਕਿ ਵਪਾਰੀ ਵਰਗ ਵਿਚ ਆਪਣੀ ਜ਼ਮੀਨ ਮਜ਼ਬੂਤ ਕੀਤੀ ਜਾਵੇ ਅਤੇ ਚੋਣਾਂ ਤੋਂ ਪਹਿਲਾਂ ਪਾਰਟੀ ਢਾਂਚਾ ਪੂਰੀ ਤਰ੍ਹਾਂ ਤਿਆਰ ਹੋ ਜਾਵੇ।
ਆਮ ਆਦਮੀ ਪਾਰਟੀ ਦੀ ਕੋਸ਼ਿਸ਼ ਇਸ ਵਾਰ ਇਹੀ ਰਹੀ ਹੈ ਕਿ ਸਿੱਧੇ ਤੌਰ 'ਤੇ ਲੋਕਾਂ ਨਾਲ ਸੰਪਰਕ ਕੀਤਾ ਜਾਵੇ, ਤਾਂ ਜੋ ਭਵਿੱਖ ਵਿੱਚ ਪਾਰਟੀ ਨੂੰ ਇਸਦਾ ਲਾਭ ਮਿਲ ਸਕੇ। ਪਾਰਟੀ ਨੇ ਜਿਵੇਂ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਇਤਿਹਾਸਕ ਜਿੱਤ ਦਰਜ ਕਰ ਕੇ ਬਹੁਤ ਵੱਡੀ ਜਿੱਤ ਹਾਸਿਲ ਕੀਤਾ ਸੀ, ਉਹ ਸਥਿਤੀ ਹੌਲੀ-ਹੌਲੀ ਕਾਇਮ ਨਹੀਂ ਰਹੀ। ਜਿੱਤ ਤੋਂ ਬਾਅਦ ਜਿੰਨੇ ਉਮੀਦਾਂ ਲੋਕਾਂ ਨੇ AAP ਨਾਲ ਜੋੜੀਆਂ ਸਨ, ਉਹਨਾਂ ਵਿਚੋਂ ਕਈ ਪੂਰੀਆਂ ਨਹੀਂ ਹੋ ਸਕੀਆਂ, ਜਿਸ ਕਾਰਨ ਲੋਕਾਂ ਵਿਚ ਨਿਰਾਸ਼ਾ ਦਾ ਮਾਹੌਲ ਵੀ ਵੇਖਣ ਨੂੰ ਮਿਲਿਆ। ਇਹੀ ਕਾਰਨ ਹੈ ਕਿ ਪਾਰਟੀ ਹੁਣ ਮੁੜ ਜਨਤਾ ਨਾਲ ਡਾਇਰੈਕਟ ਜੁੜਨ ਦੀ ਕੋਸ਼ਿਸ਼ ਕਰ ਰਹੀ ਹੈ, ਤਾਂ ਜੋ ਨਾਰਾਜ਼ ਵਰਗ ਨੂੰ ਮਨਾਇਆ ਜਾ ਸਕੇ। ਇਹ ਪਾਰਟੀ ਲਈ ਸਭ ਤੋਂ ਵੱਡੀ ਚੁਣੌਤੀ ਬਣੀ ਹੋਈ ਹੈ ਕਿ ਪਿਛਲੀ ਜਿੱਤ ਦੀ ਲਹਿਰ ਨੂੰ ਕਾਇਮ ਰੱਖਿਆ ਜਾਵੇ। ਵੱਖ-ਵੱਖ ਵਿੰਗਾਂ ਦੀ ਨਵੀਂ ਬਣਤਰ, ਚੋਣਾਂ ਲਈ ਢਾਂਚਾ ਤਿਆਰ ਕਰਨਾ, ਅਤੇ ਵਪਾਰੀ ਵਰਗ, ਨੌਜਵਾਨਾਂ, ਕਿਸਾਨਾਂ ਆਦਿ ਨਾਲ ਗਹਿਰਾ ਸੰਪਰਕ ਬਣਾ ਕੇ ਵਿਧਾਨ ਸਭਾ ਚੋਣਾਂ 2027 ਲਈ ਮਜ਼ਬੂਤ ਨਾਲ ਵਾਪਸੀ ਕਰਕੇ ਜਿੱਤ ਹਾਸਿਲ ਹੋਏ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















