ਪੜਚੋਲ ਕਰੋ
Advertisement
ਜੰਮੂ ‘ਚ ਅੱਤਵਾਦੀਆਂ ਨੇ ਕੀਤਾ ਪੰਜਾਬੀਆਂ ‘ਤੇ ਹਮਲਾ, ਸੀਐਮ ਅਮਰਿੰਦਰ ਨੇ ਕੀਤੀ ਨਿੰਦਾ
ਜੰਮੂ-ਕਸ਼ਮੀਰ ‘ਚ ਧਾਰਾ 370 ਹੱਟਣ ਅਤੇ ਸੁਰੱਖਿਆਬਲਾਂ ਦੀ ਕਾਰਵਾਈ ਤੋਂ ਅੱਤਵਾਦੀ ਬੌਖਲ਼ਾਏ ਹੋਏ ਹਨ। ਦਹਿਸ਼ਤਗਰਦ ਬਾਹਰੀ ਲੋਕਾਂ ਨੂੰ ਨਿਸ਼ਾਨਾ ਬਣਾ ਰਹੇ ਹਨ। 14 ਅਕਤੂਬਰ ਤੋਂ ਲੈ ਕੇ 16 ਅਕਤੂਬਰ ਤਕ ਅੱਤਵਾਦੀਆਂ ਨੇ ਇਸ ਤਰ੍ਹਾਂ ਦੀ ਤਿੰਨ ਵਾਰਦਾਤਾਂ ਨੂੰ ਅੰਜ਼ਾਮ ਦਿੱਤਾ।
ਨਵੀਂ ਦਿੱਲੀ: ਜੰਮੂ-ਕਸ਼ਮੀਰ ‘ਚ ਧਾਰਾ 370 ਹੱਟਣ ਅਤੇ ਸੁਰੱਖਿਆਬਲਾਂ ਦੀ ਕਾਰਵਾਈ ਤੋਂ ਅੱਤਵਾਦੀ ਬੌਖਲ਼ਾਏ ਹੋਏ ਹਨ। ਦਹਿਸ਼ਤਗਰਦ ਬਾਹਰੀ ਲੋਕਾਂ ਨੂੰ ਨਿਸ਼ਾਨਾ ਬਣਾ ਰਹੇ ਹਨ। 14 ਅਕਤੂਬਰ ਤੋਂ ਲੈ ਕੇ 16 ਅਕਤੂਬਰ ਤਕ ਅੱਤਵਾਦੀਆਂ ਨੇ ਇਸ ਤਰ੍ਹਾਂ ਦੀ ਤਿੰਨ ਵਾਰਦਾਤਾਂ ਨੂੰ ਅੰਜ਼ਾਮ ਦਿੱਤਾ। ਬੁੱਧਵਾਰ ਨੂੰ ਸ਼ੋਪੀਆ ‘ਚ ਅੱਤਵਾਦੀਆਂ ਨੇ ਇੱਕ ਸੇਬ ਵਪਾਰੀ ਦਾ ਗੋਲੀ ਮਾਰ ਕਤਲ ਕਰ ਦਿੱਤਾ। ਇਸ ਤੋਂ ਪਹਿਲਾਂ 14 ਅਕਤੂਬਰ ਨੂੰ ਸ਼ੋਪੀਆਂ ‘ਚ ਰਾਜਸਥਾਨ ਦੇ ਟਰੱਕ ਡ੍ਰਾਈਵਰ ਨੂੰ ਦੋ ਅੱਤਵਾਦੀਆਂ ਨੇ ਗੋਲੀ ਮਾਰ ਦਿੱਤੀ ਸੀ।
ਹੁਣ ਫੇਰ ਜੰਮੂ-ਕਸ਼ਮੀਰ ਦੇ ਸ਼ੋਪੀਆਂ ‘ਚ ਅੱਤਵਾਦੀਆਂ ਨੇ ਦੋ ਵਪਾਰੀਆਂ ਨੂੰ ਗੋਲੀ ਮਾਰੀ। ਜਿਨ੍ਹਾਂ ਚੋਂ ਇੱਕ ਦੀ ਮੌਤ ਹੋ ਗਈ ਅਤੇ ਇੱਕ ਗੰਭੀਰ ਤੌਰ ‘ਤੇ ਜ਼ਖਮੀ ਹੋ ਗਿਆ। ਮ੍ਰਿਤਕ ਦੀ ਪਛਾਣ ਚਰਣਜੀਤ ਸਿੰਘ ਵਜੋਂ ਹੋਈ ਹੈ, ਜੋ ਪੰਜਾਬ ਦੇ ਫਾਜ਼ਿਲਕਾ ਦਾ ਰਹਿਣ ਵਾਲਾ ਸੀ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰ ਇਸ ਦੀ ਨਿੰਦਾ ਕੀਤੀ ਹੈ ਅਤੇ ਭਾਰਤ ਸਰਕਾਰ ਤੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
ਉਧਰ ਦੱਖਣੀ ਕਸ਼ਮੀਰ ਦੇ ਅੱਤਵਾਦੀ ਪ੍ਰਭਾਵਿੱਤ ਇਲਾਕੇ ਪੁਲਵਾਮਾ ‘ਚ ਛੱਤੀਸਗੜ੍ਹ ਦੇ ਇੱਕ ਮਜ਼ਦੂਰ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਜਿਸ ‘ਤੇ ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਨੇ ਮਜ਼ਦੂਰ ਦੇ ਪਰਿਵਾਰ ਨੂੰ 4 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ।My govt is in touch with J&K officials to arrange for the mortal remains of Charanjit Singh, killed by terrorists in Shopian, to be brought to his home in Fazilka. These dastardly attacks by Pakistani terrorists can’t be allowed to continue. A strong response is needed by GoI.
— Capt.Amarinder Singh (@capt_amarinder) October 16, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਜਲੰਧਰ
ਸਪੋਰਟਸ
Advertisement