Punjab Breaking News Live: ਮੁਹਾਲੀ 'ਚ ਅੱਜ AAP ਦਾ ਵੱਡਾ ਇਵੈਂਟ, ਕੇਜਰੀਵਾਲ ਵੀ ਪਹੁੰਚ ਰਹੇ, ਪੰਜਾਬ ਨੂੰ ਦੇਣਗੇ ਇੱਕ ਵੱਡਾ ਨਾਅਰਾ, ਪੰਜਾਬ ‘ਚ ਕਾਂਗਰਸ ਦੇ ਉਮੀਦਵਾਰਾਂ ‘ਤੇ ਅੱਜ ਹੋਵੇਗਾ ਫ਼ੈਸਲਾ? ਇਨ੍ਹਾਂ ਸੀਟਾਂ ‘ਤੇ ਫਸੇਗਾ ਪੇਚ!
Punjab Breaking News LIVE : ਮੁਹਾਲੀ 'ਚ ਅੱਜ AAP ਦਾ ਵੱਡਾ ਇਵੈਂਟ, ਕੇਜਰੀਵਾਲ ਵੀ ਪਹੁੰਚ ਰਹੇ, ਪੰਜਾਬ ਨੂੰ ਦੇਣਗੇ ਇੱਕ ਵੱਡਾ ਨਾਅਰਾ, ਪੰਜਾਬ ‘ਚ ਕਾਂਗਰਸ ਦੇ ਉਮੀਦਵਾਰਾਂ ‘ਤੇ ਅੱਜ ਹੋਵੇਗਾ ਫ਼ੈਸਲਾ? ਇਨ੍ਹਾਂ ਸੀਟਾਂ ‘ਤੇ ਫਸੇਗਾ ਪੇਚ!
LIVE
Background
Punjab Breaking News LIVE, 11 March : ਆਮ ਆਦਮੀ ਪਾਰਟੀ (AAP) ਪੰਜਾਬ ਵਿੱਚ ਆਉਣ ਵਾਲੀਆਂ ਲੋਕ ਸਭਾ ਚੋਣਾਂ ਲਈ ਅੱਜ ਤੋਂ ਆਪਣੀ ਚੋਣ ਮੁਹਿੰਮ ਸ਼ੁਰੂ ਕਰੇਗੀ। ਇਸ ਦੇ ਲਈ 'AAP' ਸੁਪਰੀਮੋ ਅਰਵਿੰਦ ਕੇਜਰੀਵਾਲ ਵਿਸ਼ੇਸ਼ ਤੌਰ 'ਤੇ ਮੌਜੂਦ ਰਹਿਣਗੇ। ਇਸ ਸਬੰਧੀ ਮੁਹਾਲੀ ਵਿੱਚ ਇੱਕ ਕਾਨਫਰੰਸ ਦਾ ਆਯੋਜਨ ਕੀਤਾ ਗਿਆ ਹੈ।
ਇਸ ਦੌਰਾਨ ‘AAP’ ਵੱਲੋਂ ਪੰਜਾਬ ਚੋਣਾਂ ਲਈ ਵੱਡਾ ਨਾਅਰਾ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ‘ਆਪ’ ਸਰਕਾਰ ਵੱਲੋਂ ਪਿਛਲੇ ਦੋ ਸਾਲਾਂ ਵਿੱਚ ਕੀਤੇ ਕੰਮਾਂ ਦਾ ਵੇਰਵਾ ਵੀ ਤਿਆਰ ਕੀਤਾ ਗਿਆ ਹੈ। ਇਨ੍ਹਾਂ ਦੀ ਮਦਦ ਨਾਲ ਪਾਰਟੀ ਸਿੱਧੇ ਲੋਕਾਂ ਨਾਲ ਜੁੜਨ ਦੀ ਕੋਸ਼ਿਸ਼ ਕਰੇਗੀ।
ਪੰਜਾਬ ਸਰਕਾਰ ਜ਼ੀਰੋ ਬਿੱਲ, ਘਰ-ਘਰ ਰੋਜ਼ਗਾਰ ਮੁਹਿੰਮ, ਆਮ ਆਦਮੀ ਕਲੀਨਿਕ, ਹਰ ਖੇਤ ਨਹਿਰੀ ਪਾਣੀ ਅਤੇ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਨੂੰ ਆਪਣੀ ਚੋਣ ਮੁਹਿੰਮ ਵਿੱਚ ਵੱਡੀਆਂ ਪ੍ਰਾਪਤੀਆਂ ਵਜੋਂ ਸ਼ਾਮਲ ਕਰੇਗੀ। Election Campaign: ਮੁਹਾਲੀ 'ਚ ਅੱਜ AAP ਦਾ ਵੱਡਾ ਇਵੈਂਟ, ਕੇਜਰੀਵਾਲ ਵੀ ਪਹੁੰਚ ਰਹੇ, ਪੰਜਾਬ ਨੂੰ ਦੇਣਗੇ ਇੱਕ ਵੱਡਾ ਨਾਅਰਾ
ਪੰਜਾਬ ‘ਚ ਕਾਂਗਰਸ ਦੇ ਉਮੀਦਵਾਰਾਂ ‘ਤੇ ਅੱਜ ਹੋਵੇਗਾ ਫ਼ੈਸਲਾ?
ਲੋਕ ਸਭਾ ਚੋਣਾਂ 2024 ਦਾ ਐਲਾਨ ਆਉਣ ਵਾਲੇ ਦਿਨਾਂ ਵਿੱਚ ਕਿਸੇ ਵੀ ਸਮੇਂ ਹੋ ਸਕਦਾ ਹੈ। ਭਾਜਪਾ ਅਤੇ ਕਾਂਗਰਸ ਨੇ ਆਪਣੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ ਪਰ ਪੰਜਾਬ ਤੋਂ ਕਿਸੇ ਵੀ ਟਿਕਟ ਨੂੰ ਲੈ ਕੇ ਅਜੇ ਤੱਕ ਕੋਈ ਫੈਸਲਾ ਨਹੀਂ ਹੋਇਆ ਹੈ। ਇਸ ਦੇ ਨਾਲ ਹੀ ਅੱਜ ਦਿੱਲੀ ਵਿੱਚ ਕਾਂਗਰਸ ਵਰਕਿੰਗ ਕਮੇਟੀ (ਸੀਡਬਲਿਊਸੀ) ਦੀ ਮੀਟਿੰਗ ਫਿਰ ਤੋਂ ਹੋਣ ਜਾ ਰਹੀ ਹੈ। ਕਿਆਸ ਲਗਾਇਆ ਜਾ ਰਿਹਾ ਹੈ ਕਿ ਇਸ ਮੀਟਿੰਗ ਵਿਚ ਪੰਜਾਬ ਦੇ 7 ਮੌਜੂਦਾ ਸੰਸਦ ਮੈਂਬਰਾਂ 'ਤੇ ਚਰਚਾ ਹੋ ਸਕਦੀ ਹੈ ਅਤੇ ਤਿੰਨ ਦੀਆਂ ਟਿਕਟਾਂ ਫਸ ਵੀ ਸਕਦੀਆਂ ਹਨ।
ਜਾਣਕਾਰੀ ਅਨੁਸਾਰ, ਦੇਵੇਂਦਰ ਯਾਦਵ ਨੇ ਆਪਣੇ ਪੰਜਾਬ ਦੌਰੇ ਦੌਰਾਨ ਸਥਾਨਕ ਲੋਕਾਂ ਅਤੇ ਕਾਂਗਰਸੀ ਵਰਕਰਾਂ ਨਾਲ ਮੌਜੂਦਾ ਸੰਸਦ ਮੈਂਬਰਾਂ ਦੀਆਂ ਟਿਕਟਾਂ ਬਾਰੇ ਚਰਚਾ ਕੀਤੀ ਹੈ। ਇਸ ਸਬੰਧੀ ਇੱਕ ਰਿਪੋਰਟ ਵੀ ਤਿਆਰ ਕੀਤੀ ਗਈ ਹੈ, ਜਿਸ ਨੂੰ ਉਹ ਕੱਲ੍ਹ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਪ੍ਰਤਾਪ ਸਿੰਘ ਬਾਜਵਾ ਨਾਲ ਮਿਲ ਕੇ ਸੀਡਬਲਿਊਸੀ ਦੀ ਮੀਟਿੰਗ ਵਿੱਚ ਲੈ ਗਏ ਸਨ। Lok Sabha Election: ਪੰਜਾਬ ‘ਚ ਕਾਂਗਰਸ ਦੇ ਉਮੀਦਵਾਰਾਂ ‘ਤੇ ਅੱਜ ਹੋਵੇਗਾ ਫ਼ੈਸਲਾ ? ਇਨ੍ਹਾਂ ਸੀਟਾਂ ‘ਤੇ ਫਸੇਗਾ ਪੇਚ !
Jalandhar News: ਸੀਐਮ ਭਗਵੰਤ ਮਾਨ ਦੇ ਹਰਿਆਣਾ 'ਚ ਫੋਕੇ ਸਿੱਖਿਆ ਮਾਡਲ ਦੇ ਜੁਮਲੇ...ਆਹ ਵੇਖ ਲਵੋ ਪੰਜਾਬ ਦਾ ਹਾਲ: ਪਰਗਟ ਸਿੰਘ
ਕਾਂਗਰਸ ਦੇ ਸੀਨੀਅਰ ਲੀਡਰ ਤੇ ਸਾਬਕਾ ਮੰਤਰੀ ਪਰਗਟ ਸਿੰਘ ਨੇ ਭਗਵੰਤ ਮਾਨ ਸਰਕਾਰ ਉਪਰ ਹਮਲਾ ਬੋਲਿਆ ਹੈ। ਉਨ੍ਹਾਂ ਨੇ ਕੰਪਿਊਟਰ ਅਧਿਆਪਕਾਂ ਦੇ ਵਿਰੋਧ ਪ੍ਰਦਰਸ਼ਨ ਦਾ ਹਵਾਲਾ ਦਿੰਦਿਆ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਹਰਿਆਣਾ ਵਿੱਚ ਫੋਕੇ ਸਿੱਖਿਆ ਮਾਡਲ ਦੇ ਜੁਮਲੇ ਸੁਣਾ ਰਹੇ ਪਰ ਪੰਜਾਬ ਦੇ ਅਧਿਆਪਕ ਰੁਲ ਰਹੇ ਹਨ।
Chandigarh News: ਤੇਜ਼ ਰਫਤਾਰ ਮਰਸਿਡੀਜ਼ ਦਾ ਦਿਲ ਦਹਿਲਾਉਣ ਵਾਲੇ ਕਾਰਾ! ਗਰੀਬ ਦੇ ਆਸ਼ੀਆਨੇ 'ਚ ਵੜ ਕੇ ਉਤਾਰਿਆ ਮੌਤ ਦੇ ਘਾਟ
ਮਰਸਿਡੀਜ਼ ਕਾਰ ਨੇ ਚਾਹ ਵਾਲੇ ਖੋਖੇ ਵਿੱਚ ਸੁੱਤੇ ਪਏ ਗਰੀਬ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਮੁਹਾਲੀ ਦੇ ਇੰਡਸਟਰੀਅਲ ਏਰੀਆ ਫੇਜ਼-8 ਸਥਿਤ ਸ਼ਹੀਦ ਊਧਮ ਸਿੰਘ ਕਲੋਨੀ ਨੇੜੇ ਐਤਵਾਰ ਨੂੰ ਤੇਜ਼ ਰਫਤਾਰ ਮਰਸਿਡੀਜ਼ ਕਾਰ ਸੜਕ ਕਿਨਾਰੇ ਇੱਕ ਚਾਹ ਦੇ ਖੋਖੇ ਅੰਦਰ ਜਾ ਵੜੀ। ਇਸ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਪ੍ਰਕਾਸ਼ ਕੁਮਾਰ (35) ਵਜੋਂ ਹੋਈ ਹੈ।
Ram Rahim Parole: ਰਾਮ ਰਹੀਮ ਨੂੰ ਵਾਰ-ਵਾਰ ਦਿੱਤੀ ਜਾ ਰਹੀ ਪੈਰੋਲ ਨੂੰ ਲੈ ਕੇ ਅੱਜ HC 'ਚ ਸੁਣਵਾਈ, ਹਰਿਆਣਾ ਸਰਕਾਰ ਦਾਇਰ ਕਰੇਗੀ ਜਵਾਬ
ਜਿਨਸੀ ਸ਼ੋਸ਼ਣ ਤੇ ਕਤਲ ਮਾਮਲਿਆ 'ਚ ਸਜ਼ਾ ਕੱਟ ਰਹੇ ਰਾਮ ਰਹੀਮ ਨੂੰ ਪੈਰੋਲ ਦੇਣ ਨੂੰ ਲੈ ਕੇ ਅੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਸੁਣਵਾਈ ਹੋਣੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਾਇਰ ਅਰਜ਼ੀ 'ਤੇ ਪਿਛਲੀ ਸੁਣਵਾਈ ਦੌਰਾਨ ਹਰਿਆਣਾ ਸਰਕਾਰ ਤੋਂ ਜਵਾਬ ਮੰਗਿਆ ਗਿਆ ਸੀ। ਇਹ ਵੀ ਕਿਹਾ ਗਿਆ ਹੈ ਕਿ ਡੇਰਾ ਮੁਖੀ ਨੂੰ ਬਿਨਾਂ ਇਜਾਜ਼ਤ ਹੋਰ ਪੈਰੋਲ ਨਾਂ ਦਿੱਤੀ ਜਾਵੇ।
Weather Update Today: ਬਦਲੇਗਾ ਮੌਸਮ ਦਾ ਮਿਜਾਜ਼, ਸੂਬੇ ਵਿੱਚ ਪਵੇਗਾ ਮੀਂਹ ਤੇ ਚੱਲਣਗੀਆਂ ਤੇਜ਼ ਹਵਾਵਾਂ, ਪੜ੍ਹੋ ਮੌਸਮ ਵਿਭਾਗ ਦੀ ਪੇਸ਼ਨਗੋਈ
ਪੰਜਾਬ ਦਾ ਮੌਸਮ ਇੱਕ ਵਾਰ ਫਿਰ ਵਿਗੜ ਜਾਵੇਗਾ। ਮੌਸਮ ਵਿਭਾਗ ਅਨੁਸਾਰ ਸੋਮਵਾਰ ਭਾਵ ਅੱਜ ਤੋਂ ਚਾਰ ਦਿਨਾਂ ਤੱਕ ਪੰਜਾਬ ਦੇ ਕਈ ਹਿੱਸਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਖਾਸ ਤੌਰ 'ਤੇ 11 ਮਾਰਚ ਭਾਵ ਸੋਮਵਾਰ ਅਤੇ 13 ਮਾਰਚ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇਨ੍ਹਾਂ ਦੋ ਦਿਨ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਤੇਜ਼ ਹਵਾਵਾਂ ਵੀ ਚੱਲਣਗੀਆਂ।