BREAKING NEWS: ਕਿਸਾਨ ਅੰਦੋਲਨ ਹੋਰ ਭਖਿਆ, ਕੈਪਟਨ ਨੇ ਬੁਲਾਈ ਮੀਟਿੰਗ, ਪੜ੍ਹੋ 20 ਨਵੰਬਰ ਦੀਆਂ ਵੱਡੀਆਂ ਖਬਰਾਂ
\'ਏਬੀਪੀ ਸਾਂਝਾ\' \'ਤੇ ਹਰ ਤਾਜ਼ਾ ਅਪਡੇਟ ਵੇਖੋ।

Background
ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਦਾ ਬੇਟਾ ਰਣਇੰਦਰ ਸਿੰਘ ਕਥਿਤ ਵਿਦੇਸ਼ੀ ਮੁਦਰਾ ਪ੍ਰਬੰਧਨ ਐਕਟ (FEMA) ਦੀ ਉਲੰਘਣਾ ਮਾਮਲੇ ਵਿੱਚ ਵੀਰਵਾਰ ਨੂੰ ਜਲੰਧਰ ਵਿੱਚ ਇਨਫੋਰਸਮੈਂਟ (ED) ਡਾਇਰੈਕਟੋਰੇਟ ਦੇ ਦਫਤਰ ਵਿੱਚ ਪੇਸ਼ ਹੋਇਆ।
ਦੱਸ ਦਈਏ ਕਿ ਰਣਇੰਦਰ ਈਡੀ ਦੇ ਤੀਜੇ ਨੋਟਿਸ ਮਗਰੋਂ ਪੇਸ਼ ਹੋਇਆ ਹੈ। ਇਸ ਤੋਂ ਪਹਿਲਾਂ ਉਸ ਨੂੰ ਅਕਤੂਬਰ ਤੇ 6 ਨਵੰਬਰ ਨੂੰ ਈਡੀ ਸਾਹਮਣੇ ਪੇਸ਼ ਹੋਣ ਦਾ ਨੋਟਿਸ ਜਾਰੀ ਹੋਇਆ ਸੀ। ਉਹ ਪਹਿਲਾਂ ਖੇਡਾਂ ਦੀ ਮੀਟਿੰਗ ਕਰਕੇ ਤੇ ਫੇਰ ਕੋਰੋਨਾ ਪੌਜ਼ੇਟਿਵ ਮੰਤਰੀ ਨਾਲ ਮੁਲਾਕਾਤ ਮਗਰੋਂ ਖੁਦ ਨੂੰ ਕੁਆਰੰਟੀਨ ਕਰਕੇ ਪੇਸ਼ ਨਹੀਂ ਹੋਇਆ ਸੀ।
ਕਿਸਾਨਾਂ ਦੇ ਐਲਾਨ ਮਗਰੋਂ ਸਰਕਾਰਾਂ ਘਬਰਾਈਆਂ! ਆਖਰ 4 ਮਹੀਨਿਆਂ ਦਾ ਰਾਸ਼ਨ ਲੈ ਕੇ ਕਿਉਂ ਜਾ ਰਹੇ ਦਿੱਲੀ?

ਦੱਸ ਦਈਏ ਕਿ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਅਗਲੇਰੀ ਰਣਨੀਤੀ ਤੈਅ ਕਰਨ ਲਈ ਵੀਰਵਾਰ ਨੂੰ ਚੰਡੀਗੜ੍ਹ ਦੇ ਕਿਸਾਨ ਭਵਨ ’ਚ ਹੋਈ ਮੀਟਿੰਗ ਦੌਰਾਨ ਕਿਸਾਨ ਜਥੇਬੰਦੀਆਂ ਨੇ ਹਰ ਹਾਲਤ ’ਚ 26 ਨਵੰਬਰ ਨੂੰ ‘ਦਿੱਲੀ ਰਵਾਨਾ ਹੋਣ ਦਾ ਫ਼ੈਸਲਾ ਕੀਤਾ ਹੈ।’ ਕਿਸਾਨਾਂ ਨੂੰ ਕਿਹਾ ਗਿਆ ਹੈ ਉਹ ਟ੍ਰੈਕਟਰ-ਟ੍ਰਾਲੀਆਂ ਉੱਤੇ ਚਾਰ ਮਹੀਨਿਆਂ ਦਾ ਰਾਸ਼ਨ ਲੈ ਕੇ ਨਿਕਲਣ।






















