Punjab News: ਪੰਜਾਬ ਕਾਂਗਰਸ ਨੇ ਜ਼ਿਮਨੀ ਚੋਣਾਂ ਲਈ ਬਣਾਈ ਯੋਜਨਾ ਕਮੇਟੀ, ਐਲਾਨੇ ਸਰਕਲ ਇਚਾਰਜ, ਜਾਣੋ ਕਿਹੜੇ ਲੀਡਰਾਂ ਨੂੰ ਮਿਲੀ ਜ਼ਿੰਮੇਵਾਰੀ ?
ਕਾਂਗਰਸ ਨੇ ਚਾਰੋਂ ਸੀਟਾਂ ਲਈ ਇੰਚਾਰਜ, ਸਹਿ-ਇੰਚਾਰਜ ਅਤੇ ਕੋਆਰਡੀਨੇਟਰ ਬਣਾਏ ਹਨ। ਇਸ ਮੌਕੇ ਕਾਂਗਰਸ ਵਿੱਚ ਵਾਪਸੀ ਕਰਨ ਵਾਲੇ ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਨੂੰ ਵੀ ਜ਼ਿੰਮੇਵਾਰੀ ਸੌਂਪੀ ਗਈ ਹੈ।
Punjab News: ਪੰਜਾਬ ਦੀਆਂ 4 ਵਿਧਾਨ ਸਭਾ ਸੀਟਾਂ 'ਤੇ 13 ਨਵੰਬਰ ਨੂੰ ਹੋਣ ਵਾਲੀਆਂ ਵਿਧਾਨ ਸਭਾ ਜ਼ਿਮਨੀ ਚੋਣਾਂ ਲਈ ਕਾਂਗਰਸ ਨੇ ਰਣਨੀਤੀ ਤੇ ਯੋਜਨਾ ਕਮੇਟੀ ਦਾ ਗਠਨ ਕੀਤਾ ਹੈ। ਇਸ 'ਚ 7 ਲੋਕਾਂ ਨੂੰ ਸ਼ਾਮਲ ਕੀਤਾ ਗਿਆ ਹੈ। ਪ੍ਰਤਾਪ ਸਿੰਘ ਬਾਜਵਾ ਨੂੰ ਕਮੇਟੀ ਦਾ ਕੋਆਰਡੀਨੇਟਰ ਬਣਾਇਆ ਗਿਆ ਹੈ। ਇਸ ਤੋਂ ਇਲਾਵਾ 4 ਸਰਕਲਾਂ ਲਈ ਇੰਚਾਰਜ ਅਤੇ ਸਹਿ ਇੰਚਾਰਜ ਵੀ ਬਣਾਏ ਗਏ ਹਨ। ਇਹ ਹੁਕਮ ਪੰਜਾਬ ਕਾਂਗਰਸ ਦੇ ਇੰਚਾਰਜ ਦੇਵੇਂਦਰ ਯਾਦਵ ਨੇ ਜਾਰੀ ਕੀਤੇ ਹਨ।
ਪੰਜਾਬ ਕਾਂਗਰਸ ਦੇ ਇੰਚਾਰਜ ਸ਼੍ਰੀ ਦੇਵੇਂਦਰ ਯਾਦਵ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਮਨੀ ਚੋਣਾਂ ਨੂੰ ਮੁੱਖ ਰੱਖਦੇ ਹੋਏ ਅਹੁਦੇਦਾਰ ਸਹਿਬਾਨਾਂ ਦੀ ਸੂਚੀ ਜਾਰੀ ਕੀਤੀ ਜਾਂਦੀ ਹੈ। pic.twitter.com/ttNw8fc5Xi
— Punjab Congress (@INCPunjab) October 29, 2024
ਇਸ ਦੇ ਨਾਲ ਹੀ ਕਮੇਟੀ ਵੱਲੋਂ ਸੂਬਾ ਕਾਂਗਰਸ ਪ੍ਰਧਾਨ ਤੇ ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ, ਜਲੰਧਰ ਦੇ ਸੰਸਦ ਮੈਂਬਰ ਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਸੁਖਜਿੰਦਰ ਸਿੰਘ ਰੰਧਾਵਾ, ਵਿਜੇ ਇੰਦਰ ਸਿੰਗਲਾ, ਅਲੋਕ ਸ਼ਰਮਾ ਤੇ ਰਵਿੰਦਰ ਡਾਲਵੀ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ। ਉਂਜ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪਤਨੀ ਅੰਮ੍ਰਿਤਾ ਵੈੜਿੰਗ ਗਿੱਦੜਬਾਹਾ ਤੋਂ ਤੇ ਸੁਖਜਿੰਦਰ ਸਿੰਘ ਰੰਧਾਵਾ ਦੀ ਪਤਨੀ ਡੇਰਾ ਬਾਬਾ ਨਾਨਕ ਤੋਂ ਕਾਂਗਰਸ ਦੀ ਉਮੀਦਵਾਰ ਹੈ।
ਕਾਂਗਰਸ ਨੇ ਚਾਰੋਂ ਸੀਟਾਂ ਲਈ ਇੰਚਾਰਜ, ਸਹਿ-ਇੰਚਾਰਜ ਅਤੇ ਕੋਆਰਡੀਨੇਟਰ ਬਣਾਏ ਹਨ। ਇਸ ਮੌਕੇ ਕਾਂਗਰਸ ਵਿੱਚ ਵਾਪਸੀ ਕਰਨ ਵਾਲੇ ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਨੂੰ ਵੀ ਜ਼ਿੰਮੇਵਾਰੀ ਸੌਂਪੀ ਗਈ ਹੈ। ਉਨ੍ਹਾਂ ਨੂੰ ਚੱਬੇਵਾਲ ਸੀਟ ਦਾ ਸਹਿ-ਇੰਚਾਰਜ ਬਣਾਇਆ ਗਿਆ ਹੈ। ਉਂਜ ਮੌਜੂਦਾ ਸਰਕਾਰ ਨੇ ਉਸ ਖ਼ਿਲਾਫ਼ ਆਮਦਨ ਤੋਂ ਵੱਧ ਜਾਇਦਾਦ ਸਮੇਤ ਕਈ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਫਿਲਹਾਲ ਉਹ ਜ਼ਮਾਨਤ 'ਤੇ ਬਾਹਰ ਹਨ।
ਵਿਧਾਨ ਸਭਾ ਹਲਕਾ- ਗਿੱਦੜਬਾਹਾ
ਜਸਵੀਰ ਸਿੰਘ ਡਿੰਪਾ- ਇੰਚਾਰਜ
ਕੁਲਬੀਰ ਸਿੰਘ ਜੀਰਾ- ਸਹਿ ਇੰਚਾਰਜ
ਕੁਲਦੀਪ ਸਿੰਘ ਵੈਦ- ਕਨਵੀਨਰ
ਬਰਨਾਲਾ
ਵਿਜੇ ਇੰਦਰ ਸਿੰਗਲਾ- ਇੰਚਾਰਜ
ਗੁਰਕੀਰਤ ਸਿੰਘ- ਸਹਿ ਇੰਚਾਰਜ
ਹਰਦਿਆਲ ਸਿੰਘ ਕੰਬੋਜ- ਕਨਵੀਨਰ
ਚੱਬੇਵਾਲ
ਰਾਣਾ ਗੁਰਜੀਤ ਸਿੰਘ- ਇੰਚਾਰਜ
ਸੁੰਦਰ ਸ਼ਾਮ ਅਰੋੜਾ- ਸਹਿ-ਇੰਚਾਰਜ
ਪਵਨ ਆਦੀਆ- ਕਨਵੀਨਰ
ਡੇਰਾ ਬਾਬਾ ਨਾਨਕ
ਤ੍ਰਿਪਤ ਰਜਿੰਦਰ ਸਿੰਘ ਬਾਜਵਾ- ਇੰਚਾਰਜ
ਅਰੁਣਾ ਚੌਧਰੀ- ਸਹਿ-ਇੰਚਾਰਜ
ਬਰਿੰਦਰਮੀਤ ਸਿੰਘ- ਕਨਵੀਨਰ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :